ਥੋੜੇ ਦਿਨ ਪਹਿਲਾਂ ਦੀ ਗੱਲ ਏ, ਇੱਕ ਲੜਕੀ ਦਾ ਵਿਆਹ ਤੈਅ ਹੋਇਆ। ਲੜਕੀ ਪੜ੍ਹੀ ਲਿਖੀ ਨੌਂਕਰੀ ਪੇਸ਼ੇ ਵਾਲੀ ਸੀ ਅਤੇ ਵਿਚੋਲੇ ਦੇ ਦੱਸਣ ਮੁਤਾਬਿਕ ਲੜਕੇ ਦੀ ਕਾਫ਼ੀ ਜ਼ਮੀਨ ਸੀ ਅਤੇ ਉਸਨੇ ਨੌਂਕਰੀ ਛੱਡ ਆਪਣਾ ਖੇਤੀ ਦਾ ਕੰਮ ਸ਼ੁਰੂ ਕੀਤਾ ਹੋਇਆ ਸੀ। ਰੋਕੇ ਵੇਲੇ ਲੜਕੇ ਵਾਲਿਆਂ ਦਾ ਕਹਿਣਾ ਸੀ ਕਿ ਸਾਨੂੰ ਤਾਂ ਬੱਸ ਪੜ੍ਹੀ ਲਿਖੀ ਨੌਂਕਰੀ ਵਾਲੀ ਲੜਕੀ ਚਾਹੀਦੀ ਏ ਹੋਰ ਇਕ ਪੈਸੇ ਦੀ ਚੀਜ਼ ਨਹੀਂ ਚਾਹੀਦੀ। ਲੜਕੀ ਵਾਲਿਆਂ ਕੋਲ ਵੀ ਕਾਫ਼ੀ ਜ਼ਮੀਨ ਤੇ ਆਮਦਨੀ ਦਾ ਵਧੀਆ ਸਾਧਨ ਸੀ ਪਰ ਇਹ ਸੁਣ ਕਿ ਲੜਕੇ ਵਾਲਿਆਂ ਹੋਰ ਕੋਈ ਮੰਗ ਨਹੀ ਰੱਖੀ ਉਹ ਬਹੁਤ ਖੁਸ਼ ਹੋਏ। ਲੜਕੀ ਨੇ ਵੀ ਸੋਚਿਆ ਕਿ ਓਹਨੂੰ ਵਧੀਆ ਪਰਿਵਾਰ ਮਿਲਿਆ ਏ ਜਿੰਨ੍ਹਾਂ ਬਿਨਾਂ ਕਿਸੇ ਹੋਰ ਮੰਗ ਤੋਂ ਓਹਦੀ ਕਾਬਲੀਅਤ ਨੂੰ ਤਰਜ਼ੀਹ ਦਿੱਤੀ। ਵਿਆਹ ਦੀਆਂ ਤਿਆਰੀਆਂ ਸ਼ੁਰੂ ਕਰ ਦਿੱਤੀਆਂ ਗਈਆਂ , ਘਰਦਿਆਂ ਆਪਣੀ ਧੀ ਨੂੰ ਵਧੀਆ ਤੋਂ ਵਧੀਆ ਕੱਪੜੇ, ਗਹਿਣੇ ਬਣਾ ਕੇ ਦਿੱਤੇ।
ਪਰ ਸ਼ਗਨ ਤੋਂ ਇੱਕ ਦਿਨ ਪਹਿਲਾਂ ਮੁੰਡੇ ਵਾਲਿਆਂ ਵੱਲੋਂ ਵਿਚੋਲੇ ਨੇ ਫੋਨ ਕੀਤਾ ਕਿ ਅਸੀਂ ਕੱਲ੍ਹ ਸ਼ਗਨ ਲਗਾਉਂਣ ਤੁਹਾਡੇ ਬੂਹੇ ਤਾਂ ਹੀ ਢੁਕਾਂਗੇ ਜੇਕਰ ਓਹਨਾਂ ਦੀ ਕਾਰ ਦੀ ਡਿਮਾਂਡ ਪੂਰੀ ਕੀਤੀ ਜਾਏਗੀ । ਇਹ ਸੁਣ ਕਿ ਸਭ ਹੈਰਾਨ ਹੋ ਗਏ , ਕਿਸੇ ਨੂੰ ਵੀ ਯਕੀਨ ਨਹੀਂ ਸੀ ਹੋ ਰਿਹਾ। ਲੜਕੀ ਨੇ ਵੀ ਆਪਣੇ ਪਿਤਾ ਨੂੰ ਵਿਆਹ ਤੋਂ ਮਨ੍ਹਾ ਕਰਨ ਲਈ ਕਿਹਾ, ਲੇਕਿਨ ਪਿਤਾ ਨੂੰ ਕਿਤੇ ਨਾ ਕਿਤੇ ਇਹ ਸੀ ਕਿ ਸਭ ਨੂੰ ਸੱਦਾ ਜਾ ਚੁੱਕਾ ਏ , ਸਭ ਜਾਣਦੇ ਨੇ ਕਿ ਲੜਕੇ ਵਾਲਿਆਂ ਰਿਸ਼ਤਾ ਕਰਨ ਵੇਲੇ ਕੋਈ ਮੰਗ ਨਹੀਂ ਸੀ ਰੱਖੀ, ਸਮਾਜ ਕਿਤੇ ਨਾ ਕਿਤੇ ਮੇਰੀ ਧੀ ‘ਤੇ ਹੀ ਉਂਗਲ਼ ਚੁੱਕੇਗਾ। ਸਲਾਹ ਕਰਨ ਤੋਂ ਬਾਅਦ ਕੁੜੀ ਵਾਲਿਆਂ ਕਾਰ ਦੇਣੀ ਮਨਜ਼ੂਰ ਕਰ ਲਈ ਅਤੇ ਵਿਆਹ ਕਰ ਦਿੱਤਾ ਗਿਆ। ਪਰ ਲੜਕੀ ਦੇ ਮਨ ਵਿਚ ਜਿਵੇਂ ਕਾਰ ਵਾਲੀ ਗੱਲ ਘਰ ਕਰ ਗਈ ਹੋਵੇ।
ਵਿਆਹ ਤੋਂ ਬਾਅਦ ਲੜਕੀ ਨੇ ਆਪਣੇ ਕੰਮ ਤੇ ਜਾਣਾ ਸ਼ੁਰੂ ਕਰ ਦਿੱਤਾ ਪਰੰਤੂ ਲੜਕਾ ਸਾਰਾ ਦਿਨ ਘਰ ਰਹਿੰਦਾ, ਕੋਈ ਕੰਮ ਨਾ ਕਰਦਾ। ਲੜਕੀ ਨੇ ਘਰਵਾਲੇ ਨੂੰ, ਸੱਸ – ਸਹੁਰੇ ਨੂੰ ਸਮਝਾਉਣ ਦੀ ਕੋਸ਼ਿਸ਼ ਕੀਤੀ ਪਰ ਕਿਸੇ ਨਾ ਮੰਨੀ...
...
ਹੋਰ ਕਹਾਣੀਆਂ ਪੜ੍ਹਨ ਲਈ ਜਰੂਰ ਇੰਸਟਾਲ ਕਰੋ ਸਾਡੀ ਪੰਜਾਬੀ ਕਹਾਣੀਆਂ ਐਪ