ਸੁੱਖਚੈਨ ਸਿੰਘ ਆਪਣੇ ਭਰਾ ਵਾਂਗ ਅਮੀਰ ਨਹੀਂ ਸੀ। ਪਰ ਰੋਟੀ-ਪਾਣੀ ਜੋਗਾ ਕਮਾਈ ਜਾ ਰਿਹਾ ਸੀ। ਉਸਦੀ ਪਤਨੀ ਰਾਜਵੰਤ ਕੌਰ ਵੀ ਕੱਪੜੇ ਸਿਆਂਓਦੀ ਸੀ। ਆਪ ਸੁੱਖਚੈਨ ਲੋਹੇ ਦੇ ਕਾਰਖਾਨੇ ਵਿੱਚ ਮਜ਼ਦੂਰੀ ਕਰਦਾ ਸੀ।
ਸੁੱਖਚੈਨ ਦੇ ਦੋ ਕੁੜੀਆਂ ਸਨ। ਵੱਡੀ ਕੁੜੀ ਪੰਦਰਾ ਸਾਲਾਂ ਦੀ ਅਤੇ ਛੋਟੀ ਗਿਆਰਾਂ ਸਾਲਾਂ ਦੀ ਸੀ। ਘਰ ਦਾ ਖਰਚ ਹਰ ਮਹੀਨੇ ਇੰਨਾ ਜਿਆਦਾ ਹੋ ਜਾਂਦਾ ਸੀ ਕਿ ਕਮਾਇਆ ਪੈਸਾ ਕਿੱਧਰ ਜਾਂਦਾ ਸੀ ਪਤਾ ਹੀ ਨਹੀਂ ਸੀ ਲੱਗਦਾ।
ਜੇਕਰ ਕਦੇ ਦਵਾਈ ਦਾ ਖਰਚ ਆ ਜਾਵੇ ਤਾਂ ਰਾਸ਼ਨ ਵਾਲੇ ਨਾਲ ਉਧਾਰ ਕਰਨਾ ਪੈ ਜਾਂਦਾ ਸੀ। ਦੋਵੇਂ ਜੀਅ ਰੱਜਵੀਂ ਮਿਹਨਤ ਕਰਦੇ ਪਰ ਫੇਰ ਵੀ ਕਮਾਈ ਖਰਚਿਆਂ ਦੇ ਹਿਸਾਬ ਨਾਲ ਬੱਸ ਪੂਰੀ-ਪੂਰੀ ਹੀ ਹੁੰਦੀ ਸੀ।
ਹੁੱਣ ਦੋ ਕਮਰਿਆਂ ਦੇ ਘਰ ਦੀ ਛੱਤ ਚੋਈ ਜਾ ਰਹੀ ਸੀ। ਇਸ ਵਾਰ ਬਰਸਾਤਾਂ ਵਿੱਚ ਬਹੁਤ ਔਖਾ ਹੋਇਆ। ਇੱਟ-ਬਾਲਾ ਪਾਇਆ ਹੋਇਆ ਸੀ। ਪੱਕੀ ਛੱਤ ਨਹੀਂ ਸੀ। ਜਦੋਂ ਪਾਣੀ ਟਪਕਣ ਲੱਗਦਾ ਤਾਂ ਥੱਲੇ ਬਾਲਟੀ ਰੱਖ ਦਿੰਦੇ। ਪਾਣੀ ਭਰ ਜਾਂਦਾ ਤਾਂ ਬਾਲਟੀ ਡੋਲ ਕੇ ਦੋਬਾਰਾ ਭਰਨ ਲਈ ਰੱਖ ਦਿੰਦੇ।
ਰਾਜਵੰਤ ਕੌਰ ਨੇ ਸੁੱਖੇ ਨੂੰ ਕਿਹਾ ਕਿ ਕਿਓਂ ਨਾ ਵੱਡੇ ਭਾਈ ਸਾਹਿਬ ਕੋਲੋਂ ਸਹਾਇਤਾ ਮੰਗ ਲਈ ਜਾਵੇ। ਜੇ ਓਹ ਲੈਂਟਰ ਨਹੀਂ ਪਵਾ ਸਕਦੇ ਤਾਂ ਇੰਨੀ ਕੁ ਮੱਦਦ ਹੀ ਕਰ ਦੇਣ ਕਿ ਇਸ ਕੱਚੀ ਛੱਤ ਦੀ ਮੁਰੰਮਤ ਕਰਵਾ ਸਕੀਏ।
ਸੁੱਖਚੈਨ ਦੀ ਗਰੀਬੀ ਉਸ ਵਾਸਤੇ ਕਿਸੇ ਲਾਗ ਦੀ ਬਿਮਾਰੀ ਦੀ ਤਰਾਂ ਬਣ ਗਈ ਸੀ। ਉਸਦੀ ਗਰੀਬੀ ਦੇ ਚੱਲਦਿਆਂ ਕੋਈ ਰਿਸ਼ਤੇਦਾਰ ਉਸਦੇ ਨੇੜੇ ਵੀ ਨਹੀਂ ਸੀ ਲੱਗਦਾ। ਆਪਣੇ ਵੱਡੇ ਭਰਾ ਜਗਤਾਰ ਨਾਲ ਮਿਲੇ ਹੋਏ ਵੀ ਉਸਨੂੰ ਚਾਰ ਮਹੀਨੇ ਤੋਂ ਉਪਰ ਹੋ ਗਏ ਸਨ।
ਜਗਤਾਰ ਜ਼ਮੀਨਾ ਦਾ ਸੌਦੇ ਕਰਵਾਂਓਦਾ ਸੀ। ਉਸਦਾ ਕੰਮ ਵਧੀਆ ਚੱਲ ਰਿਹਾ ਸੀ। ਜਗਤਾਰ ਨੇ ਆਪਣਾ ਵੱਡਾ ਮੁੰਡਾ ਪਿਛਲੇ ਮਹੀਨੇ ਹੀ ਕਨੇਡਾ ਭੇਜਿਆ ਸੀ। ਛੋਟੀ ਕੁੜੀ ਵੀ ਆਈਲਸ ਕਰ ਰਹੀ ਸੀ।
ਦੋ ਕੋਠੀਆਂ ਜਗਤਾਰ ਨੇ ਮਾੱਡਲ ਟਾਊਨ ਪਾਈਆਂ ਹੋਈਆਂ ਸਨ। ਇਕ ਵਿੱਚ ਆਪ ਰਹਿੰਦਾ ਸੀ ਅਤੇ ਇਕ ਆਓਣ-ਜਾਣ ਵਾਲੇ ਮਹਿਮਾਨਾਂ ਲਈ ਰੱਖੀ ਹੋਈ ਸੀ। ਇਕ ਫਾਰਮ ਹਾਊਸ ਸ਼ਹਿਰ ਤੋਂ ਬਾਹਰ ਪਾਇਆ ਹੋਇਆ ਸੀ।
ਜਗਤਾਰ ਦੀ ਪਤਨੀ ਹਰਜਿੰਦਰ ਕੌਰ ਤਾਂ ਸੋਨੇ ਨਾਲ ਲੱਦੀ ਹੋਈ ਬਾਹਰ ਨਿਕਲਦੀ ਅਤੇ ਮਹਿੰਗੀਆਂ ਕਾਰਾਂ ਵਿੱਚ ਬੈਠ ਜਾਂਦੀ। ਪੈਸਾ ਛਾਪਣ ਦੀ ਜਿਵੇਂ ਕੋਈ ਮਸ਼ੀਨ ਲਗਾ ਲਈ ਸੀ ਜਗਤਾਰ ਸਿੰਘ ਨੇ।
ਪਿਛਲੀ ਵਾਰ ਸੁੱਖਚੈਨ ਆਪਣੇ ਭਾਈ ਨਾਲ ਮਿਲਿਆ ਸੀ ਤਾਂ ਜਗਤਾਰ ਨੇ ਸਿੱਧੇ ਮੂੰਹ ਗੱਲ ਤੱਕ ਨਹੀਂ ਸੀ ਕਰੀ। ਇਕ ਰਿਸ਼ਤੇਦਾਰ ਦਾ ਵਿਆਹ ਸੀ। ਜਿੱਥੇ ਦੋਵੇਂ ਭਾਈ ਮਿਲੇ ਸਨ। ਪਰ ਜਗਤਾਰ ਮੂੰਹ ਜਿਹਾ ਪਰੇ ਨੂੰ ਕਰ ਖੜਾ ਰਿਹਾ ਸੀ। ਓਹ ਆਪਣੇ ਪੈਸੇ ਦੇ ਹੰਕਾਰ ਵਿੱਚ ਅੰਨਾ ਹੋਇਆ ਸ਼ਾਇਦ ਆਪਣੇ ਗਰੀਬ ਭਾਈ ਨੂੰ ਪਹਿਚਾਣ ਤੱਕ ਨਹੀਂ ਸੀ ਸਕਿਆ।
ਅੱਜ ਗਰੀਬੀ ਹੱਥੋਂ ਮਜਬੂਰ ਹੋਇਆ ਸੁੱਖਚੈਨ ਆਪਣੇ ਅਮੀਰ ਭਰਾ ਦੀ ਮਹਿਲਾਂ ਵਰਗੀ ਕੋਠੀ ਵਿੱਚ ਆ ਤਾਂ ਗਿਆ ਸੀ ਪਰ ਉਸਨੂੰ ਕੋਈ ਖਾਸ ਉਮੀਦ ਨਹੀਂ ਸੀ। ਫੇਰ ਹੋਰ ਕਰਦਾ ਵੀ ਕੀ? ਆਪਣੇ ਭਾਈ ਤੋਂ ਨਾ ਮੰਗੇ ਤਾਂ ਹੋਰ ਕੀਹਦੇ ਕੋਲੋਂ ਮੰਗੇ?
ਸ਼ਾਇਦ ਕੋਈ ਚਮਤਕਾਰ ਹੋ ਹੀ ਜਾਵੇ!! ਬਾਈ ਕੋਈ ਮੱਦਦ ਕਰ ਹੀ ਦਵੇ ਕੀ ਪਤਾ? ਗਰੀਬ ਕੋਲ ਹੋਰ ਕੁੱਛ ਹੋਵੇ ਨਾ ਹੋਵੇ! ਉਸਦੀ ਉਮੀਦ ਜਰੂਰ ਹੁੰਦੀ ਹੈ।
ਸੁੱਖਚੈਨ ਕਾਫੀ ਦੇਰ ਆਪਣੇ ਭਾਈ ਦੀ ਕੋਠੀ ਦੇ ਦਰਵਾਜੇ ਕੋਲ ਬੈਠਾ ਰਿਹਾ। ਚੌਂਕੀਦਾਰ ਨੇ ਅੰਦਰ ਨਾ ਜਾਣ ਦਿੱਤਾ। ਜਗਤਾਰ ਘੰਟੇ ਕੁ ਮਗਰੋਂ ਬਾਹਰ ਆਇਆ।
“ਹਾਂ ਵਈ ਸੁੱਖੇ!! ਅੱਜ ਐਧਰ ਕਿੱਧਰ!!?” ਉਚੇ ਸੁਰ ਵਿੱਚ ਜਗਤਾਰ ਬੋਲਿਆ।
“ਬਾਈ ਕੀ ਹਾਲ ਹੈ? ਠੀਕ ਹੋ?” ਸੁੱਖਚੈਨ ਦੀ ਆਵਾਜ਼ ਵਿੱਚ ਨਿਮਰਤਾ ਸੀ।
ਜਗਤਾਰ ਫੋਨ ਚਲਾਂਓਦਾ ਰਿਹਾ। ਉਸਨੇ ਸੁੱਖਚੈਨ ਦੀ ਗੱਲ ਦਾ ਕੋਈ ਜਵਾਬ ਨਾ ਦਿੱਤਾ।
“ਬਾਈ ਜੱਗੇ ਇਕ ਮੱਦਦ ਚਾਹੀਦੀ ਸੀ”। ਸੁੱਖਚੈਨ ਬੋਲਿਆ।
“ਹਮਮਮ!” ਜਗਤਾਰ ਨੇ ਬੱਸ ਇੰਨਾ ਹੀ ਕਿਹਾ।
“ਬਾਈ ਆਪਣੇ ਘਰ ਦੀ ਛੱਤ ਚੋਣ ਲੱਗ ਪਈ ਹੈ। ਬਣਾਓਦਾ ਹਾਂ ਤਾਂ ਫੇਰ ਟੁੱਟ ਜਾਂਦੀ ਹੈ। ਹੁੱਣ ਮੁਰੰਮਤ ਹੀ ਕਰਾਓਣੀ ਪਵੇਗੀ”। ਕਹਿੰਦੇ ਹੋਏ...
...
ਹੋਰ ਕਹਾਣੀਆਂ ਪੜ੍ਹਨ ਲਈ ਜਰੂਰ ਇੰਸਟਾਲ ਕਰੋ ਸਾਡੀ ਪੰਜਾਬੀ ਕਹਾਣੀਆਂ ਐਪ