ਸੰਨ ਸਤਾਸੀ ਅਠਾਸੀ ਦੀ ਗੱਲ ਹੈ.. ... ਹੋਰ ਕਹਾਣੀਆਂ ਪੜ੍ਹਨ ਲਈ ਜਰੂਰ ਇੰਸਟਾਲ ਕਰੋ ਸਾਡੀ ਪੰਜਾਬੀ ਕਹਾਣੀਆਂ ਐਪ
ਛੁਟੀਆਂ ਵਿਚ ਨਾਨਕੇ ਪਿੰਡ ਦਾ ਸਬੱਬ ਬਣ ਗਿਆ..!
ਸਾਡੀ ਬੱਸ ਅਜੇ ਬਟਾਲੇ ਤੋਂ ਮਸਾਂ ਕੁਝ ਕਿਲੋਮੀਟਰ ਦੂਰ ਕਾਦੀਆਂ ਕੋਲ ਹੀ ਅੱਪੜੀ ਹੋਵੇਗੀ ਕੇ ਦੁਹਾਈ ਮੱਚ ਗਈ..ਸ਼ਹਿਰ ਕਰਫ਼ਿਯੂ ਲੱਗ ਗਿਆ!
ਅਗਲੇ ਦਿਨ ਵਾਪਿਸ ਸ਼ਹਿਰ ਮੁੜਨ ਵਾਲਾ ਯੱਬ ਹੀ ਮੁੱਕ ਗਿਆ..
ਬੱਸਾਂ ਟਾਂਗੇ ਘੜੁੱਕੇ ਟਰੈਕਟਰ ਟਰਾਲੀਆਂ ਸਕੂਟਰ ਸਾਈਕਲ..ਸਭ ਕੁਝ ਬੰਦ!
ਨਾਨਕੇ ਪਿੰਡ ਤੋਂ ਵੱਡੀ ਮਾਸੀ ਦਾ ਪਿੰਡ ਕੋਈ ਪੰਜ ਕੁ ਕਿਲੋਮੀਟਰ ਦੀ ਦੂਰੀ ਤੇ ਹੀ ਸੀ..
ਪਰ ਡਾਂਡੇ ਮੀਂਡੇ ਪੈ ਕੇ ਸ਼ੋਟ ਕੱਟ ਮਾਰ ਇਹ ਵਿਥ ਕੋਈ ਡੇਢ ਕੂ ਕਿਲੋਮੀਟਰ ਦੀ ਹੀ ਰਹਿ ਜਾਂਦੀ ਸੀ!
ਚਾਰ ਦਿਨ ਨਾਨਕੇ ਪਿੰਡ ਪੂਰੀਆਂ ਮੌਜਾਂ ਮਾਣਨ ਮਗਰੋਂ ਮਾਸੀ ਪਿੰਡ ਨੂੰ ਹੋ ਤੁਰੇ!
ਦੋ ਭੈਣ ਭਰਾ ਅਸੀਂ ਤੇ ਇੱਕ ਮਾਮੇ ਦਾ ਮੁੰਡਾ ਤੇ ਮਾਸੀ..ਕੁਝ ਘੜੀਆਂ ਬੈਠ ਟਾਂਗੇ ਦੀ ਉਡੀਕ ਕੀਤੀ..
ਪਰ ਜਦੋਂ ਕੁਝ ਵੀ ਆਉਂਦਾ ਨਾ ਦਿਸਿਆ ਤਾਂ ਨਹਿਰ ਕੰਢੇ ਬਣੀ ਪਟੜੀ ਤੇ ਪੈ ਸਾਰਾ ਕਾਫ਼ਿਲਾ ਰਵਾਂ ਰਵੀਂ ਪੈਦਲ ਹੀ ਮਾਸੀ ਦੇ ਪਿੰਡ ਨੂੰ ਹੋ ਤੁਰਿਆ!
ਸਾਨੂੰ ਲੈਣ ਆਈ ਮਾਸੀ ਨੇ ਕੱਪੜੇ ਦੇ ਕਿੰਨੇ ਸਾਰੇ ਪੋਣੇ ਨਲਕੇ ਤੋਂ ਗਿੱਲੇ ਕਰ ਸਾਰਿਆਂ ਦੇ ਸਿਰ ਢੱਕ ਦਿੱਤੇ!
ਕੁਝ ਦੂਰ ਤੱਕ ਤੇ ਹੱਸਦੇ ਖੇਡਦੇ ਤੁਰੇ ਗਏ ਪਰ ਜਦੋਂ ਗਰਮੀਂ ਨੇ ਜ਼ੋਰ ਪਾਉਣਾ ਸ਼ੁਰੂ ਕਰ ਦਿੱਤਾ ਤਾਂ ਤ੍ਰੇਹ ਲੱਗ ਗਈ!
ਅਗਲੇ ਪੁਲ ਤੋਂ ਹੇਠਾਂ ਲੱਗੇ ਨਲਕੇ ਤੋਂ ਰੱਜ ਰੱਜ ਠੰਡਾ ਪਾਣੀ ਪੀਤਾ ਹੀ ਸੀ ਕੇ ਸਾਰਿਆਂ ਦੀ ਨਜਰ ਸੜਕ ਕੰਡੇ ਲੱਗੇ ਹੱਦਵਾਣਿਆ ਦੇ ਢੇਰ ਤੋਂ ਜਾ ਪਈ!
ਮਾਸੀ ਬਥੇਰਾ ਆਖਿਆ ਕੇ ਪਾਣੀ ਪੀਣ ਮਗਰੋਂ ਹਦਵਾਣਾ ਨਹੀਂ ਖਾਈਦਾ..ਹੈਜਾ ਹੋ ਜਾਂਦਾ ਏ ਪਰ ਨਿਆਣਿਆਂ ਦੇ ਵੱਗ ਅੱਗੇ ਇੱਕ ਨਾ ਚੱਲੀ!
ਇੱਕ ਗਰੀਬ ਜਿਹਾ ਪਰਿਵਾਰ ਹੱਦਵਾਣਿਆ ਦੇ ਢੇਰ ਲਾਗੇ ਮੰਜੀ ਡਾਹ ਕੇ ਗ੍ਰਾਹਕਾਂ ਦਾ ਇੰਤਜਾਰ ਕਰ ਰਿਹਾ ਸੀ!
ਸਾਨੂੰ ਦੇਖ ਓਹਨਾ ਦੀ ਹਿਲਜੁਲ ਵੱਧ ਗਈ!
ਮਾਸੀ ਪੁੱਛਣ ਲੱਗੀ ਕੇ ਕਿੰਨੇ ਦਾ ਇੱਕ?
ਸਸਤੇ ਜਮਾਨੇ ਤੇ ਵੱਡੇ ਦਿਲਾਂ ਵਾਲੇ ਰਿਸ਼ਤਿਆਂ ਦੀ ਕਦਰ ਕਰਨ ਵਾਲੇ ਸਰਲ ਸਪਸ਼ਟ ਲੋਕ..!
ਦਾਣਾ ਫਿੱਕਾ ਨਿਕਲਿਆ