ਕਹਾਣੀ :- “ਦਾਣਾ-ਪਾਣੀ”
“ਵੇ ਪੁੱਤ ਕੀ ਕਰਦਾਂ ਵੇ …ਆ ਫ਼ੋਨ -ਫ਼ੂਨ ਬਾਅਦ ਵਿੱਚ ਦੇਖ ਲਵੀਂ…. ਜਾ ਕੇ ਕਣਕ ਧੋ ਲਾ”
“ਹਾਂ- ਹਾਂ- ਹਾਂ ਬੇਬੇ ਤੂੰ ਹਮੇਸ਼ਾਂ ਇਹੀ ਕਹਿੰਦੀ ਰਹਿਨੀ ਹੈ ਕਣਕ ਧੋਲਾ – ਕਣਕ ਧੋਲਾ ,ਧੋ ਲੈਨੇ ਆਂ ਐਤਵਾਰ ਹੀ ਹੈ ਅੱਜ।”
“ਉਹ ਤਾਂ ਠੀਕ ਏ ਅੱਜ ਐਤਵਾਰ ਏ ਪਰ ਆਟਾ ਨਹੀਂ ਢੋਲੀ ਵਿਚ ਸ਼ਾਮ ਦਾ ਖਾਣ ਜੋਗਾ,ਆ ਸ਼ਾਮ ਨੂੰ ਤਾਂ ਮੰਗ ਲਿਆਵਾਂਗੇ ਤੇਰੇ ਚਾਚੇ ਕੇ ਪਰ ਰੋਜ਼ ਰੋਜ਼ ਕਿਹੜਾ ਦਿੰਦਾ ਏ ਖਾਣ ਨੂੰ ?..ਜਾ ਧੌਲਾ ਜਾਕੇ।”
ਧੋ ਲੈਂਦਿਆਂ ਬੇਬੇ ਟਿਕਣ ਨਾ ਦਿਆ ਕਰ ਐਤਵਾਰ ਨੂੰ ,ਐਤਵਾਰ ਨੂੰ ਰੈਸਟ ਕਰਨੀ ਹੁੰਦੀ ਆ, ਰੈਸਟ ਲਈ ਬਣਿਆ ਈ ਐਤਵਾਰ।”
ਮੈਨੂੰ ਨੀ ਪਤਾ ਆ ਰੈਸਟ-ਰੁਸਟ ਕੀ ਹੁੰਦੀ ਐ ?
ਆਰਾਮ ਹੁੰਦਾ ਬੇਬੇ ਅਰਾਮ ਰੈਸਟ ਕਰਨਾ
ਅੱਛਾ ਆਰਾਮ ਹੁੰਦਾ ਚੱਲ ਠੀਕ ਹੈ…ਨਾ ਧੋ ਕਣਕ ਆਪਣੇ ਢਿੱਡ ਨੂੰ ਵੀ ਅੱਜ ਆਰਾਮ ਕੁਰਾਲੀ ਤੂੰ।”
ਮੇਰੀ ਵੀ ਤੇਰੇ ਦਾਦੇ ਨਾਲੇ ਚੱਲਦੀ ਸੀ ਇਸ ਘਰ ਵਿੱਚ…. ਬੰਦੇ ਨਾਲ ਈ ਸਰਦਾਰੀ ਹੁੰਦੀ ਏ ਤੀਵੀਂ ਦੀ….. ਮਜਾਲ ਸੀ ਕੋਈ ਕੁਸਕਦਾ ਹੋਵੇ.. ਸਾਰੇ ਚਲਦੇ ਸੀ ਤੇਰੇ ਬਾਬੇ ਤੋਂ ..ਹੁਣ ਨਹੀਂ ਪੁੱਛਦਾ ਮੈਨੂੰ ਇੱਥੇ ਕੋਈ …. ਆ ਟੀਟਣੇ ਜਿਹਾ ਤੇਰੇ ਸਾਹ ਉਪਰ ਦੇ ਉੱਪਰ ਅਤੇ ਥੱਲੇ ਵਾਲੇ ਥੱਲੇ ਰਹਿੰਦੇ ਸੀ ਜਦੋਂ ਹੁੰਦਾ ਸੀ ਤੇਰਾ ਦਾਦਾ…. ਹੁਣ ਤੂੰ ਵੀ ਦੇਖ ਕਿਵੇਂ ਚਬੜ-ਚਬੜ ਬੋਲਦੈਂ?”
ਬੇਬੇ ਮੇਰੇ ਤੋਂ ਨਾਰਾਜ਼ ਹੋ ਕੇ ਵਿਹੜੇ ਵਿੱਚ ਡਾਹੇ ਮੰਜੇ ਤੇ ਪੈ ਗਈ ……ਨਾਰਾਜ਼ ਇਸ ਤਰ੍ਹਾਂ ਜਿਵੇਂ ਕੋਈ ਜੰਗ ਵਿਚੋਂ ਹਾਰ ਕੇ ਨਿਮੋਝੂਣਾ ਜਿਹਾ ਹੋ ਕੇ ਫੌਜੀ ਪੈਜੇ।
“ਬੇਬੇ ਮੇਰੀਏ ਤੂੰ ਕਿਉਂ ਨਾਰਾਜ਼ ਹੋ ਜਾਂਦੀਆਂ ਮੇਰੇ ਨਾਲ,ਇਕ ਤੂੰ ਹੀ ਤਾਂ ਹੈਂ ਜੀਹਦੇ ਨਾਲ ਮੈਂ ਮਸ਼ਕਰੀਆਂ ਕਰ ਲੈਂਦਾ ਹਾਂ।”
ਅੱਜ ਤਕ ਜਦੋਂ ਦੀ ਮੈਂ ਸੁਰਤ ਸੰਭਾਲੀ ਇਹ ਕਦੇ ਨਹੀਂ ਸੀ ਹੋਇਆ ਕਿ ਅਸੀਂ ਬਿਨਾਂ ਧੋਤੇ ਕਣਕ ਪਿਹਾ ਲਈ ਹੋਵੇ ।
ਮੈਂ ਜਿਉਂ ਹੀ ਕਣਕ ਦਾ ਥੈਲਾ ਤੇ ਵੱਡਾ ਸਾਰਾ ਟੱਬ ਲੈ ਨਲਕੇ ਹੇਠ ਬੈਠਾ ਤਾਂ ਬਿਰਤੀ ਮੇਰੀ ਮੇਰੇ ਦਾਦਾ ਜੀ ਵਿੱਚ ਚਲੀ ਗਈ ਜੋ ਦੋ ਸਾਲ ਪਹਿਲਾਂ ਇਸ ਜਹਾਨ ਤੋਂ ਰੁਖ਼ਸਤ ਹੋ ਗਏ ਸੀ,ਜਿਹੜੇ ਇੰਨੇ ਸਫਾਈ ਪਸੰਦ ਸੀ ਕਿ ਨਾ ਤਾਂ ਬਿਨਾਂ ਧੋਤੇ ਕਦੇ ਕੱਪੜਾ ਪਾਉਂਦੇ ਤੇ ਨਾ ਹੀ ਬਿਨਾਂ ਧੋਤੀ ਕਣਕ ਦੀ ਕਦੇ ਰੋਟੀ ਖਾਂਦੇ, ਪੱਕੀ ਡਿਊਟੀ ਸੀ ਉਨ੍ਹਾਂ ਦੀ ਕਣਕ ਧੋਣ ਦੀ ਜੋ ਉਨ੍ਹਾਂ ਦੇ ਜਾਣ ਤੋਂ ਬਾਅਦ ਮੇਰੇ ਸਿਰ ਪੈਗੀ…….
ਜਿਉਂ ਹੀ ਕਣਕ ਧੋ ਕੇ ਮੈਂ ਉੱਠਣ ਦੀ ਕੋਸ਼ਿਸ਼ ਕੀਤੀ ਤਾਂ ਨਲਕੇ ਦੀ ਹੱਥੀ ਮੇਰੇ ਸਿਰ ਦੇ ਵਿਚ ਇਸ ਤਰ੍ਹਾਂ ਲੱਗੀ ਜਿਵੇਂ ਬਾਬੇ ਨੇ ਆ ਕੇ ਡੰਡਾ ਮਾਰਿਆ ਹੋਵੇ …….ਇੱਕ ਗੁੱਸੇ ਭਰੀ ਆਵਾਜ਼ ਮੇਰੇ ਕੰਨਾਂ ਵਿੱਚ ਗੂੰਜਣ ਲੱਗੀ….. ਕਿਉਂ ਓਏ ਕਿਉਂ ਬੋਲਦਾ ਆਪਣੀ ਬੇਬੇ ਅੱਗੇ?
…..ਇੱਕ ਕੰਮ ਕਰਨਾ ਹੁੰਦਾ ਉਹਦੇ ਲਈ ਵੀ ਮੌਤ ਪੈ ਜਾਂਦੀ ਏ ਤੈਨੂੰ…..
ਹੈਂ …..ਹੈਂ …….ਇਹ ਤਾਂ ਬਾਬਾ ਜੀ ਦੀ ਅਵਾਜ ਸੀ…
ਨਾ ਬਾਬਾ ਨਾ ਮੈਂ ਕਿੱਥੇ ਬੋਲਦਾਂ ਬੇਬੇ ਅੱਗੇ…. ਕਣਕ ਧੋ ਤਾ ਰਿਹਾਂ ਹਾਂ ਬੇਬੇ ਦਾ ਕਹਿਣਾ ਮੰਨ ਕੇ ।
ਓਏ ਬਿੱਜੂਆ ਕੀਹਦੇ ਨਾਲ ਬੋਲੀ ਜਾਨੈਂ ਤੂੰ …ਕੰਮ ਕਰ ਆਪਣਾ ਕੰਮ…
ਜਦੋਂ ਦੇਖੋ ਗੱਲਾਂ ਹੀ ਗੱਲਾਂ ਕਰਦਾ ਰਹਿੰਦੈ…ਕਦੇ ਫ਼ੋਨ ਤੇ ਜੇ ਫ਼ੋਨ ਨੀ ਹੈਗਾ ਤਾਂ ਕੰਨ’ਚ ਟੂਟੀਆਂ (ਹੈਡ ਫ਼ੋਨ) ਲਾ ਲੈਂਦਾ।
ਬੇਬੇ ਨੇ ਇਹ ਸਮਝਿਆ ਕਿ ਕਿਤੇ ਮੈਂ ਫੋਨ ਤੇ ਗੱਲਾਂ ਕਰ ਰਿਹਾ ਹਾਂ ।
ਹਾਂ ਬਿੱਜੂ ਸ਼ਬਦ ਨੇ ਇਕ ਵਾਰੀ ਫੇਰ ਮੈਨੂੰ ਬਾਬਾ ਜੀ ਦੀ ਯਾਦ ਦਿਵਾ ਦਿੱਤੀ ਇਹ ਬਾਬਾ ਜੀ ਦਾ ਪੈੱਟ ਸਬਦ ਸੀ….ਜਦੋਂ ਵੀ ਕੋਈ ਸ਼ਰਾਰਤ ਕਰਨੀ ਤਾਂ ਬਾਬਾ ਜੀ ਨੇ ਝੱਟ ਕਹਿਣਾ ਉਏ ਬਿੱਜੂਆ ਉਹ ਨ੍ਹੀਂ ਆਹ ਕਰ…. ਆ ਨੀ ਉਹ ਕਰ ।”
ਜਦੋਂ ਕਣਕ ਧੋ ਕੇ ਮੰਜਿਆਂ ਉੱਤੇ ਪਾਈ ਤਾਂ ਬਹੁਤ ਸਾਰੀ ਕਣਕ ਮੰਜਿਆਂ ਤੋਂ ਥੱਲੇ ਖਿੰਡ ਗਈ । ਜਦੋਂ ਬੇਬੇ ਨੇ ਬਾਬੇ ਵਾਂਗੂੰ ਮੰਜਿਆਂ ਦੇ ਆਲ਼ੇ-ਦੁਆਲ਼ੇ ਗੇੜਾ ਲਗਾਇਆ ਤੇ ਆ ਖਿੰਡੀ ਕਣਕ ਦੇਖੀ ਤਾਂ ਉਹ ਬਾਬੇ ਵਾਂਗ ਗੁੱਸੇ ਵਿੱਚ ਬੋਲੀ,” ਉਏ ਬਿੱਜੂਆ ਤੈਨੂੰ ਅਕਲ ਕਦੋਂ ਆਊ , ਕਿੰਨੀ ਖਿੰਡਾ ਦਿੱਤੀ ਕਣਕ? ਤੈਨੂੰ ਪਤਾ ਨ੍ਹੀਂ ਦਾਣੇ-ਦਾਣੇ ਦਾ ਕਿੰਨਾ ਮੁੱਲ ਹੁੰਦਾ ਏ?
ਬੇਬੇ ਦੇ ਬੋਲ ਸੁਣ ਮੈਂ ਅੰਦਰ ਤਕ ਡਰ ਗਿਆ ਸਾਂ , ਡਰਦਾਂ ਵੀ ਕਿਉਂ ਨਾ?…. ਉਹੀ ਬੋਲ ……ਉਹੀ ਬੋਲ ਜਿਹੜੇ ਮੇਰੇ ਬਾਬਾ ਜੀ ਬੋਲਦੇ ਸੀ …..ਹੈਂ… ਹੈਂ… ਕਿਤੇ ਬਾਬਾ ਤਾਂ ਨੀ ਆ ਗਿਆ ਬੇਬੇ ਵਿਚ ?”
ਉਹ ਨਹੀਂ….. ਨਹੀਂ ਇਹ ਕਿੱਦਾਂ ਹੋ ਸਕਦਾ? ਮਰੇ ਹੋਏ ਨਹੀਂ ਆਉਂਦੇ ਮੁੜ੍ਹਕੇ ਦੁਨੀਆਂ ਤੇ ਪਰ ਮੈਨੂੰ ਵੀ ਤਾਂ ਅੱਜ ਇਕ ਅਜੀਬ ਕਿਸਮ ਦੀਆਂ ਆਵਾਜ਼ਾਂ ਸੁਣੀਆਂ ਸੀ ਕੰਨਾਂ ਵਿੱਚ ਤੇ ਹੁਣ ਬੇਬੇ ਨੇ ਵੀ ਉਹੀ ਬਾਬੇ ਆਲ਼ੇ ਬੋਲ ਬੋਲੇ ਨੇ …. ਓਏ ਨਈਂ .. ਕਿਉਂ ਪਾਗਲ ਬਣਿਆ, ਨਹੀਂ ਆਉਂਦਾ ਕੋਈ ਮੋਇਆ ਧਰਤੀ ਤੇ ਮੁੜ੍ਹਕੇ…… ਮੈਂ ਆਪਣੇ ਆਪ ਨੂੰ ਹੀ ਸਮਝਾਇਆ ।
ਪਤਾ ਨੀ ਬੇਬੇ ਨੂੰ ਵੇਖ ਕਿਉਂ ਇੱਕ ਅਜੀਬ ਕਿਸਮ ਦਾ ਡਰ ਲੱਗ ਰਿਹਾ ਸੀ ….ਗਰਮੀ ਦੇ ਦਿਨ ਸੀ….. ਜੂਨ ਦੀਆਂ ਛੁੱਟੀਆਂ ਸਨ ਤੇ ਦੁਪਹਿਰਾ ਵੀ ਐਨ ਤਪਿਆ ਪਿਆ ਸੀਗਾ ਜਿਸ ਨੂੰ ਵੇਖ ਮੇਰੇ ਮਨ ਵਿੱਚ ਇਹ ਡਰ ਹੋਰ ਪੱਕਾ ਹੋ ਗਿਆ ਕਿ ਦੁਪਹਿਰੇ ਵਾਸਾ ਹੁੰਦਾ ਭੂਤਾਂ ਦਾ ਦੁਪਹਿਰੇ ,ਜਦੋਂ ਦੁਪਹਿਰਾ ਟਿਕਿਆ ਹੋਵੇ …
ਮੈਂ ਕਣਕ ਦਾ ਕੰਮ ਛੇਤੀ ਮੁਕਾ ਆਪਣੇ ਕਮਰੇ ਵਿੱਚ ਚਲਾ ਗਿਆ । ਥਕਾਵਟ ਹੋਣ ਕਾਰਨ ਮੰਜੇ ਤੇ ਡਿੱਗਦਿਆਂ ਹੀ ਨੀਂਦ ਆ ਗਈ। ਨੀਂਦ ਕਾਹਦੀ ਉਹੀ ਗੱਲਾਂ ਸੁਪਨਿਆਂ ਵਿੱਚ ਸਟਾਰਟ ਹੋਈਆਂ ਜੋ ਅਕਸਰ ਬਾਬਾ ਜੀ ਤੋਂ ਸੁਣਦੇ ਸੀ। ਕੇਰਾਂ ਬਾਬਾ ਜੀ ਨੇ ਦਾਣਾ – ਪਾਣੀ ਵਿਸ਼ੇ ਤੇ ਇਕ ਲੰਮੀ ਚੌੜੀ ਗੱਲ ਮੇਰੇ ਨਾਲ ਸਾਂਝੀ ਕੀਤੀ ਸੀ।
ਗੁਰਬਾਣੀ ਵਿੱਚ ਪਰਪੱਕ ਬਾਬਾ ਜੀ ਨੂੰ ਇਕ ਵਾਰੀ ਮੈਂ ਸਵਾਲ ਕੀਤਾ ਸੀ ਕਿ ਬਾਬਾ ਜੀ ਮੈਨੂੰ ਇਸ ਗੱਲ ਦੀ ਦੁਵਿਧਾ ਹੈ ਕਿ ਪਰਮਾਤਮਾ ਪੱਥਰਾਂ ਵਿੱਚ ਕਿਵੇਂ ਦੇ ਸਕਦਾ ਹੈ ਕਿਸੇ ਜੀਵ ਨੂੰ ਖਾਣਾ? ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਬਾਬਾ ਜੀ ਨੂੰ ਜ਼ੁਬਾਨੀ ਯਾਦ ਸੀ। ਇਸ ਤੋਂ ਇਲਾਵਾ ਕੁਰਾਨ ਸਰੀਫ਼ ਤੇ ਗੀਤਾ ਦਾ ਉਨ੍ਹਾਂ ਨੂੰ ਬਹੁਤ ਡੂੰਘਾ ਗਿਆਨ ਪ੍ਰਾਪਤ ਸੀ ।
ਉਨ੍ਹਾਂ ਨੇ ਆਪਣੇ ਗਿਆਨ ਦੇ ਸਮੁੰਦਰ ਵਿੱਚੋਂ ਚੁੱਭੀ ਮਾਰ ਦਿਆਂ ਮੈਨੂੰ ਕੁਝ ਗੱਲਾਂ ਦੱਸੀਆਂ ਜੋ ਸੁਪਨੇ ਬਣ ਮੇਰੇ ਦਿਮਾਗ ਵਿੱਚ ਚੱਲਣ ਲੱਗੀਆਂ
ਇਹ ਗੱਲ 1941 ਦੇ ਆਸ ਪਾਸ ਦੀ ਹੈ ਜਦੋਂ ਜਰਮਨ ਫ਼ੌਜਾਂ ਰੂਸ ਤੇ ਕਬਜ਼ਾ ਕਰਨ ਲਈ ਬਹੁਤ ਤੇਜ਼ੀ ਨਾਲ ਅੱਗੇ ਵਧ ਰਹੀਆਂ ਸੀ।ਜਰਮਨੀ ਫ਼ੌਜਾਂ ਨੇ ਬਹੁਤ ਜ਼ਿਆਦਾ ਨੁਕਸਾਨ ਕਰਤਾ ਸੀ ਰੂਸ ਦੇ ਵਿੱਚ …. ਵਿਸ਼ਾਲ ਰੂਸ ਦਾ ਸ਼ਾਸਕ ਸਟਾਲਨ ਸਿਰਫ਼ ਰੱਖਿਆਤਮਕ ਨੀਤੀ ਨਾਲ ਕੰਮ ਕਰ ਰਿਹਾ ਸੀ ਉਹ ਸਿਰਫ਼ ਆਪਣੇ ਲੋਕਾਂ ਨੂੰ ਕਹਿ ਰਿਹਾ ਸੀ ਕਿ ਜਿਹੜੇ ਵੀ ਪਿੰਡ ਦੇ ਵਿੱਚ ਲੋਕ ਉੱਜੜ ਕੇ ਦੂਜੇ ਪਾਸੇ ਜਾਣ ਤਾਂ ਉਹ ਆਪਣੇ ਘਰ ਦਾ ਅਨਾਜ ਤੇ ਘਰਾਂ ਨੂੰ ਅੱਗ ਲਾ ਦੇਣ ਤਾਂ ਕਿ ਜਰਮਨ ਫੌਜੀ ਉਨ੍ਹਾਂ ਦੀ ਵਰਤੋਂ ਨਾ ਕਰ ਸਕਣ ।
ਬਈ ਲਾਣੇਦਾਰੀ ਤਾਂ ਘਰ ਦੀ ਨ੍ਹੀਂ ਮਾਣ …..ਉਹ ਤਾਂ ਪੂਰੇ ਜਰਮਨ ਦਾ ਸ਼ਾਸਕ ਸੀ ਹਿਟਲਰ.. ਹਿਟਲਰ ਉਹ ਹਿਟਲਰ ਜਿਸ ਨੂੰ ਵੇਖ ਕੇ ਲੋਕ ਥਰ ਥਰ ਕੰਬ ਦੇ ਸੀ। ਬਈਆ ਕੱਬਾਪਣ ਵੀ ਲੈ ਬਹਿੰਦਾ ਬੰਦੇ ਨੂੰ….. ਬੰਦੇ ਨੂੰ ਮੰਨ ਲੈਣੀ ਚਾਹੀਦੀ ਹੈ ਦੂਜਿਆਂ ਦੀਆਂ ਗੱਲਾਂ…. ਪਰ ਕਿੱਥੇ ਮੰਨਦਾ ਦੀ ਮਾਂ ਦਾ ਪੁੱਤ…… ਚੜ੍ਹਾਈ ਫੁੱਲ ਸੀ ਉਸ ਟੈੱਮ ਹਿਟਲਰ ਦੀ……
ਮਿਸਟਰ ਹਾਰਡਨ ਦੀ ਅਗਵਾਈ ਵਿੱਚ ਰੂਸੀ ਬਟਾਲੀਅਨ ਮਾਸਕੋ ਤੋਂ ਕੋਈ ਤਿੰਨ ਸੌ ਕਿਲੋਮੀਟਰ ਦੂਰ ਕਿਸੇ ਅਣਪਛਾਤੇ ਟਿਕਾਣੇ ਤੇ ਆਪਣਾ ਡੇਰਾ ਜਮਾ ਰਹੇ ਸੀ ….. ਘੇਰਾਬੰਦੀ ਇਸ ਤਰ੍ਹਾਂ ਕੀਤੀ ਗਈ ਸੀ ਕਿ ਜਰਮਨ ਫ਼ੌਜਾਂ ਦਾ ਇਸ ਘੇਰੇ ਨੂੰ ਤੋੜਨਾ ਨਾਮੁਮਕਨ ਹੀ ਸੀ…. ਪੰਜਾਹ ਸੈਨਿਕਾਂ ਦੀ ਛੋਟੀ ਜਿਹੀ ਟੁਕੜੀ ਨੂੰ ਮਿਸਟਰ ਹਾਰਡਨ ਨਾਲ ਲੈ ਕੇ ਇੱਕ ਪਹਾੜੀ ਖ਼ੇਤਰ ਵਿੱਚ ਵੱਸਦੇ ਛੋਟੇ ਜਿਹੇ ਕਸਬੇ ਵਿੱਚ ਜਾ ਰਿਹਾ ਸੀ ਜਿਸ ਦੇ ਨਾਲ ਪੰਜ ਕੁੱਕਾਂ ਦੀ ਟੀਮ ਸੀ। ਕੁੱਕਾਂ ਦੀ ਅਗਵਾਈ ਬੈਸਟ ਇੰਡੀਜ਼ ਮੂਲ ਦਾ ਮਿਸਟਰ ਹੈਡਨ ਕਰ ਰਿਹਾ ਸੀ।ਕਾਲਾ ਰੰਗ ਅੱਖਾਂ ਬਿੱਲੀਆਂ ਉੱਚਾ ਲੰਬਾ ਤੇ ਸਿਰੇ ਦਾ ਮਖੌਲੀਆ….. ਹੈਡਨ ਵਧੀਆ ਖਾਣਾ ਬਣਾਉਣ ਦੇ ਨਾਲ਼ ਸਭ ਨੂੰ ਇਸ ਤਰ੍ਹਾਂ ਹਸਾਉਂਦਾ ਕਿ ਘਰਾਂ ਤੋਂ ਦੂਰ ਬੈਠੇ ਸੈਨਿਕਾਂ ਨੂੰ ਕੁਝ ਪਲ ਸਾਰਾ ਦਿਨ ਦੀ ਟੈਂਸ਼ਨ ਤੋਂ ਅਰਾਮ ਮਿਲਦਾ ਗਲਾਕੜੀ ਵੀ ਇੰਨਾ ਕਿ ਖਾਣਾ ਘੱਟ ਤੇ ਗੱਲਾਂ ਵੱਧ ਕਰਦਾ।
ਮਿਸਟਰ ਹੈਡਨ ਇਧਰ ਆਓ …….ਆ ਰੋਟੀਆਂ ਤੂੰ ਹੀ ਬਣਾਈਆਂ ….
ਮੈਂ ਕਈ ਦਿਨਾਂ ਤੋਂ ਵੇਖ ਰਿਹਾ ਹਾਂ ਕਿ ਤੂੰ ਰੋਟੀਆਂ ਵਿਚਕਾਰੋਂ ਕੱਚੀਆਂ ਰੱਖਦੈਂ ਵਿਚਕਾਰਲਾ ਹਿੱਸਾ ਐਨ ਸੈਂਟਰ ਪੁਆਇੰਟ ਤੋਂ…. ਬਈ ਸਾਰਾ ਦਿਨ ਮੌਤ...
...
ਹੋਰ ਕਹਾਣੀਆਂ ਪੜ੍ਹਨ ਲਈ ਜਰੂਰ ਇੰਸਟਾਲ ਕਰੋ ਸਾਡੀ ਪੰਜਾਬੀ ਕਹਾਣੀਆਂ ਐਪ