ਦੱਬੇ ਹੋਏ ਚਾਅ ……..
ਅੱਜ ਦੀਪੀ ਨੇ ਬੜਾ ਜਲਦੀ ਜਲਦੀ ਘਰ ਦਾ ਹਰ ਕੰਮ ਨਬੇੜ ਲਿਆ ਸੀ । ਕਿਉਂਕਿ ਅੱਜ ਪਿੰਡ ਵਿੱਚ ਮੇਲਾ ਲੱਗਿਆ ਹੋਇਆ ਸੀ। ਆਂਢ ਗੁਆਂਢ ਦੀਆਂ ਸਭ ਔਰਤਾ ਇਕੱਠੀਆਂ ਹੋ ਗਈਆਂ ਸਨ, ਮੇਲੇ ਤੇ ਜਾਣ ਲਈ। ਸਭ ਨੂੰ ਅੰਦਰੋਂ ਬੜੀ ਖੁਸ਼ੀ ਸੀ ਉਹ ਐਨੀਆਂ ਖੁਸ਼ ਸੀ ਜਿਵੇਂ ਕਿਸੇ ਜੇਲ’ਚੋੰ ਛੁੱਟੀਆਂ ਹੋਣ।ਰਸਤੇ ‘ਚ ਚਲਦੇ ਚਲਦੇ ਦੀਪੀ ਆਪਣੇ ਚਾਅ ਸੁਪਨਿਆਂ ਬਾਰੇ ਸਭ ਨੂੰ ਦੱਸ ਰਹੀ ਸੀ।ਦੀਪੀ ਇੱਕ ਪੜੀ ਲਿਖੀ ਤੇ ਉੱਚ ਵਿਚਾਰਾਂ ਦੀ ਮਾਲਕਣ ਸੀ।ਪਰ ਵਿਆਹ ਤੋਂ ਬਾਅਦ ਉਸਦਾ ਹਰ ਚਾਅ ‘ਤੇ ਸੁਪਨਾ ਉਸਦੇ ਆਸ ਪਾਸ ਰਹਿੰਦੇ ਲੋਕਾਂ ਦੀ ਤੰਗ ਸੋਚ ਨੇ ਦੱਬ ਦਿੱਤਾ ਸੀ। ਦੱਬਿਆ ਉਹਨਾਂ ਲਈ ਸੀ, ਪਰ ਦੀਪੀ ਹਰ ਰੋਜ ਰਾਤ ਨੂੰ ਉਹਨਾਂ ਦੇ ਖੰਭ ਲਗਾ ਕੇ ਇੱਕ ਪਰਵਾਜ਼ ਭਰ ਤੇ ਸਵੇਰ ਹੁੰਦਿਆਂ ਹੀ ਖੰਭ ਉਤਾਰ ਰੱਖ ਦਿੰਦੀ ਸੀ। ਦੀਪੀ ਸਭ ਸਖੀਆਂ ਨੂੰ ਆਖ ਰਹੀ ਸੀ ਕਿ ਅੱਜ ਮੇਲਾ ਦੇਖਾਂਗੇ ਤੇ ਚੰਡੋਲ ਤੇ ਚੜ ਚੀਕਾਂ ਮਾਰਣੀਆ ਨੇ ਉਹ ਸਭ ਏਸ ਤਰਾਂ ਬੋਲ ਰਹੀ ਸੀ ਜਿਵੇਂ ਕਿੰਨਾ ਹੀ ਕੁਝ ਉਹਦੇ ਅੰਦਰ ਦੱਬਿਆ ਪਿਆ ਸੀ।ਦੂਜੀ ਨੇ ਹਲੂਣਾ ਦਿੰਦਿਆਂ ਯਾਦ ਕਰਵਾਇਆ ਕਿ ਤੂੰ ਕਿੱਥੇ ਆਂ।ਤੇ ਤੀਜੀ ...
ਨੇ ਕਿਹਾ ਜਲਦੀ ਚਲੋ ਨੀ ਭੈਣੇ ਕਿਤੇ ਬੁੱਧੂ ਦਾ ਪਿਉ ਵੀ ਨਾ ਦੇਖ ਲਵੇ ਹੱਸਦੀਆਂ ਨੂੰ ਉਹ ਤਾਂ ਆਉਣ ਲੱਗੀ ਨੂੰ ਈ ਕਹਿੰਦਾ ਸੀ ਸਿੱਧਾ ਤੁਰੀਆਂ ਜਾਇਓ ਐਵੀਂ ਨਾ ਕਿਤੇ ਦੰਦ ਕੱਢਦੀਆਂ ਜਾਇਓ।ਮੱਥਾ ਟੇਕ ਕੇ ਜਲਦੀ ਆ ਜਾਇਓ ਕੰਮ ਕਰ ਲਵੀਂ ਆਕੇ ਤੇ ਪਸ਼ੂਆਂ ਨੂੰ ਦੇਖ ਲਵੀਂ ਮੈਂ ਉੱਥੇ ਈ ਰਹੂੰ ਅੱਜ ਬੰਤੇ ਹੋਰੀ ਕਹਿੰਦੇ ਸੀ ਹੱਸ ਖੇਡ ਲਵਾਂਗੇ ।ਐਨੇ ਨੂੰ ਚਾਰ ਪੰਜ ਮੁੰਡੇ ਉੱਚੀ ਉੱਚੀ ਹਸਦੇ ਗੱਲਾਂ ਕਰਦੇ ਉਹਨਾਂ ਦੇ ਕੋਲ ਦੀ ਲੰਘੇ ।ਉਹ ਬੜੇ ਮਜੇ ਚ ਸੀ ਬਿਨਾਂ ਕਿਸੇ ਡਰ ਦੇ ।ਦੀਪੀ ਸੋਚ ਰਹੀ ਸੀ ਕਿ ਰੱਬਾ ਅਗਲੇ ਜਨਮ ਵਿੱਚ ਆਦਮੀਂ ਬਣਾ ਕੇ ਭੇਜੀ ਹੱਸ ਤਾਂ ਮਰਜੀ ਨਾਲ ਲਵਾਂਗੇ।ਇਹ ਸਾਡੀ ਹਰ ਉਹ ਦੀਪੀ ਦੀ ਕਹਾਣੀ ਆ ਜਿਸਨੇ ਪਤਾ ਨਹੀਂ ਕਿੰਨੇ ਈ ਚਾਅ ਮਲਾਰ ਦੱਬੇ ਹੋਏ ਆ,ਜੋ ਮਰਜੀ ਨਾਲ ਇੱਕ ਕਦਮ ਕੀ ਹੱਸ ਵੀ ਮਰਜੀ ਨਾਲ ਨਹੀ ਸਕਦੀ….
ਰਮਨਦੀਪ ਕੌਰ ਚਹਿਲ।
Access our app on your mobile device for a better experience!