ਜੁਡੀਸ਼ੀਅਲ ਅਦਾਲਤਾਂ ਵਿੱਚ ਮੁਫਤ ਕਾਨੂੰਨੀ ਸਹਾਇਤਾ ਦੀ ਵਿਵਸਥਾ ਵਿੱਚ ਗਰੀਬ ਨੂੰ ਮੁਫਤ ਕਾਨੂੰਨੀ ਸਹਾਇਤਾ ਦੇਣ ਦਾ ਪ੍ਰਬੰਧ ਕੀਤਾ ਗਿਆ ਹੈ।ਅਸੀਂ ਅਕਸਰ ਹੀ ਆਪਣੇ ਆਸ ਪਾਸ ਇੰਨਸਾਫ ਲਈ ਭਟਕਦੇ ਗਰੀਬ ਇਨਸਾਨਾਂ ਵਿੱਚ ਵਿਚਰਦੇ ਹਾਂ।ਸਿਰਫ ਮੁਫਤ ਕਾਨੂੰਨੀ ਸਹਾਇਤਾ ਦੇ ਕੇ ਅਸੀਂ ਕਿਸੇ ਗਰੀਬ ਨੂੰ ਇੰਨਸਾਫ ਨਹੀ ਦਿਵਾ ਸਕਦੇ।ਇਸ ਵਿੱਚ ਸਮਾਜ ਦੇ ਹਰ ਵਿਅਕਤੀ ਨੂੰ ਆਪਣੇ ਹਿੱਸੇ ਦਾ ਯੋਗਦਾਨ ਪਾਉਣਾ ਚਾਹੀਦਾ ਹੈ।ਇੰਨਸਾਫ ਲੈਣ ਵਾਸਤੇ ਸਾਡੇ ਅਦਾਲਤੀ ਕੇਸ ਗਵਾਹਾਂ ਤੇ ਟਿਕੇ ਹੁੰਦੇ ਹਨ ਗਵਾਹਾ ਦੇ ਰੂਪ ਵਿੱਚ ਸਾਡਾ ਨੈਤਿਕ ਚਰਿੱਤਰ ਵੀ ਅਹਿਮੀਅਤ ਰੱਖਦਾ ਹੈ ਪਰ ਸਮਾਜ ਵਿੱਚ ਕੁਝ ਲੋਕ ਅਦਾਲਤ ਵਿੱਚ ਗੈਰ ਜੁਮੇਵਾਰ ਗਵਾਹੀ ਦੇ ਕੇ ਗਰੀਬ ਨੂੰ ਇੰਨਸਾਫ ਤੋਂ ਵਾਂਝਿਆਂ ਕਰ ਦਿੰਦੇ ਹਨ।ਗਰੀਬ ਲਈ ਸਿਰਫ ਮੁਫਤ ਵਕੀਲ ਉਪਲਬਧ ਕਰਾਉਣਾ ਹੀ ਕਾਫੀ ਨਹੀਂ।
ਅਜਿਹਾ ਹੀ ਇੱਕ ਮੁਫਤ ਕਾਨੂੰਨੀ ਸਹਾਇਤਾ ਕੇਸ ਅਦਾਲਤ ਵੱਲੋ ਮੈਨੂੰ ਮਾਰਕ ਕਰ ਕੇ ਭੇਜਿਆ ਗਿਆ।ਇਸ ਕੇਸ ਦਾ ਮੁਦਈ 75 ਸਾਲ ਦਾ ਬਜੁਰਗ ਵਿਅਕਤੀ ਸੀ ਜਿਸ ਦੇ ਲੜਕੇ ਦਾ ਕਤਲ ਥਾਨਾ ਝੁਨੀਰ ਦੀ ਹਦੂਦ ਅੰਦਰ ਹੋਇਆ ਸੀ ਉਸ ਦਾ ਲੜਕਾ ਉਸ ਦਾ ਇਕਲੌਤਾ ਸਹਾਰਾ ਸੀ।ਕਾਤਲ ਜਿਲਾ ਤੇ ਸ਼ੈਸਨ ਅਦਾਲਤ ਵੱਲੋ ਦੋਸ਼ੀ ਕਰਾਰ ਦਿੱਤੇ ਗਏ ਸੀ ਪਰ ਹਾਈਕੋਰਟ ਵੱਲੋਂ ਬਰੀ ਕਰ ਦਿੱਤੇ ਗਏ ਸੀ।ਉਸ ਬਜੁਰਗ ਨੇ ਕਾਤਲ ਵਿਅਕਤੀਆਂ ਦੇ ਖਿਲਾਫ ਮੁਆਵਜੇ ਦਾ ਕੇਸ ਕੀਤਾ ਸੀ।ਉਸ ਬਜੁਰਗ ਦਾ ਉਹ ਲੜਕਾ ਉਭਰਦਾ ਕਲਾਕਾਰ ਸੀ ਅਤੇ ਪੰਜਾਬੀ ਗੀਤਾਂ ਦੀ ਇੱਕ ਕੈਸੇਟ ਵੀ ਰਿਕਾਰਡ ਕਰਾ ਚੁਕਾ ਸੀ।ਦੋਸ਼ੀ ਵਿਅਕਤੀਆਂ ਨੇ ਕੈਸੇਟ ਕੰਪਨੀ ਖੋ੍ਹਲੀ ਹੋਈ ਸੀ ਅਤੇ ਬਜੁਰਗ ਦੇ ਲੜਕੇ ਦੀ ਦੋਗਾਣਾ ਕੈਸੇਟ ਰਿਕਾਰਡ ਕਰਨ ਦਾ ਸਬਜ ਬਾਗ ਦਿਖਾਇਆ ਗਿਆ ਸੀ ਇਸ ਦੌਰਾਨ ਹੀ ਉਸ ਦਾ ਕਤਲ ਕਰ ਦਿੱਤਾ ਗਿਆ ਸੀ ਕਤਲ ਕੇਸ ਵਿੱਚ ਸ਼ਾਮਲ ਵਿਅਕਤੀ ਕਾਫੀ ਅਮੀਰ ਘਰਾਂ ਨਾਲ ਸੰਬੰਧ ਰੱਖਦੇ ਸਨ।ਸਭ ਤੋਂ ਪਹਿਲਾਂ ਸਾਡੇ ਵਾਲੇ ਦੀਵਾਨੀ ਦਾਵੇ ਵਿੱਚ ਉਹਨਾਂ ਨੇ ਮੁਫਤ ਕਾਨੂੰਨੀ ਸਹਾਇਤਾ ਲੈਣ ਵਾਸਤੇ ਅਰਜੀ ਦੇ ਦਿੱਤੀ ਸ਼ਾਇਦ ਉਹਨਾਂ ਨੂੰ ਜਾਪਦਾ ਹੋਵੇਗਾ ਕਿ ਆਪਣੇ ਆਪ ਨੂੰ ਗਰੀਬ ਸਾਬਤ ਕਰਨ ਨਾਲ ਉਹਨਾ ਨੂੰ ਅਦਾਲਤ ਦੀ ਹਮਦਰਦੀ ਹਾਸਲ ਹੋ ਜਾਵੇਗੀ।ਪਰ ਅਦਾਲਤ ਵਿੱਚ ਮੁਦਈ ਨੇ ਪਹਿਲਾਂ ਹੀ ਮੁਦਾਲਮ ਦੀ ਫਰਦ ਜਮਾਂਬੰਦੀ ਪੇਸ਼ ਕੀਤੀ ਹੋਈ ਸੀ ਜਿਸ ਕਾਰਨ ਉਹਨਾ ਦੀ ਦਰਖਾਸਤ ਰੱਦ ਹੋ ਗਈ।
ਮੁਦਈ ਬਜੁਰਗ ਦਲਿਤ ਪਰਿਵਾਰ ਨਾਲ ਸੰਬੰਧਿਤ ਸੀ ਉਸ ਨੂੰ ਆਪਣੇ ਮਿ੍ਰਤਕ ਪੁੱਤਰ ਤੋਂ ਬਹੁਤ ਉਮੀਦਾਂ ਸਨ।ਬੜੀ ਮੁਸ਼ਕਿਲ ਨਾਲ ਬਸ ਕਿਰਾਏ ਦਾ ਇੰਤਜਾਮ ਕਰਕੇ ਉਹ ਤਾਰੀਖ ਪੇਸ਼ੀ ਤੇ ਆਂਉਦਾ ਸੀ।ਕਈ ਵਾਰ ਉਹ ਇੰਨਸਾਫ ਦੀ ਉਮੀਦ ਵਿੱਚ ਭੁੱਖ ਵੀ ਸਹਿਣ ਕਰ ਲੈਂਦਾ ਸੀ ਤੇ ਕਈ ਵਾਰ ਉਹ ਮੇਰੇ ਪਾਸੋਂ ਕਿਰਾਇਆ ਵੀ ਮੰਗ ਕੇ ਲੈ ਜਾਂਦਾ ਸੀ ਮੇਰੇ ਵੱਲੋਂ ਆਪਣੇ ਕਲਰਕ ਨੂੰ ਉਸ ਬਜੁਰਗ ਨੂੰ ਚਾਹ ਪਾਣੀ ਪਿਲਾਉਣ ਤੇ ਹਰ ਸੰਭਵ ਮਦਦ ਕਰਨ ਦੀ ਹਦਾਇਤ ਕੀਤੀ ਗਈ ਸੀ।ਜਿਵੇਂ ਕਿ ਪੈਸੇ ਵਾਲਾ ਵਿਅਕਤੀ ਕੇਸ ਜਿੱਤਣ ਲਈ ਹਰ ਹੀਲਾ ਵਰਤਦਾ ਹੈ ਸਭ ਤੋਂ ਪਹਿਲਾਂ ਮੁਦਾਲਾ ਧਿਰ ਵਿੱਚੋਂ ਕਿਸੇ ਇੱਕ ਨੇ ਮੇਰੇ ਕੋਲ ਆਉਣ ਜਾਣ ਬਣਾਉਣ ਲਈ ਕਿਸੇ ਹੋਰ ਕੇਸ ਵਿੱਚ ਵਕੀਲ ਮੁਕੱਰਰ ਕਰ ਲਿਆ ਮੈਨੂੰ ਪਤਾ ਲੱਗਣ ਤੇ ਉਸ ਧਿਰ ਦੀ ਫਾਇਲ ਸਮੇਤ ਫੀਸ ਮੈਂ ਵਾਪਸ ਕਰ ਦਿੱਤੀ।ਉਸ ਤੋਂ ਬਾਅਦ ਮੁਦਾਲਾ ਧਿਰ ਕੋਲ ਗਵਾਹਾਂ ਨੂੰ ਤੋੜਨ ਤੇ ਜੋਰ ਲਗਾਇਆ ਜਾਣਾ ਸੀ।ਸਾਨੂੰ ਇਸ ਗੱਲ ਦੀ ਜਿਆਦਾ ਚਿੰਤਾ ਨਹੀਂ ਸੀ ਕਿਉਂ ਕਿ ਕੇਸ ਨਾਲ ਸੰਬੰਧਿਤ ਮੁੱਖ ਗਵਾਹ ਡਾਕਟਰ ਤੇ ਤਫਤੀਸ਼ੀ ਰਿਕਾਰਡ ਤੋਂ ਬਾਹਰ ਜਾ ਕੇ ਗਵਾਹੀ ਨਹੀਂ ਦੇ ਸਕਦੇ ਸੀ।
...
...
ਹੋਰ ਕਹਾਣੀਆਂ ਪੜ੍ਹਨ ਲਈ ਜਰੂਰ ਇੰਸਟਾਲ ਕਰੋ ਸਾਡੀ ਪੰਜਾਬੀ ਕਹਾਣੀਆਂ ਐਪ