ਸਾਡਾ ਵਿਆਹ ਹੋਇਆਂ,ਅਜੇ ਮਸੀਂ ਮਹੀਨਾ ਕੁ ਹੋਇਆ ਸੀ ਕਿ ਇੱਕ ਦਿਨ ਅਮਰਜੀਤ ਆਪਣੀ ਗਰਦਨ ਦੇ ਸੱਜੇ ਪਾਸੇ ਹੱਥ ਲਾ ਕੇ ਮੈਨੂੰ ਕਹਿਣ ਲੱਗੀ,’ਆਹ ਵੇਖਿਓ,ਕੀ ਗੁੰਮੜ ਜਿਹਾ ਹੋਇਐ ।’ ਮੈਂ ਵੇਖਿਆ ਇੱਕ ਛੋਟੀ ਜਿਹੀ ਗੱਠ ਉੱਥੇ ਬਣੀ ਸੀ । ਮੈਨੂੰ ਸ਼ਰਾਰਤ ਸੁੱਝੀ । ਮੈਂ ਕਿਹਾ,’ਇਹ ਤਾਂ “ਡਡਕੱਊਆ” ਹੋ ਗਿਐ ।’
‘ਡਡਕਊਆ…ਇਹ ਕੀ ਹੁੰਦਾ..ਕਿਵੇਂ ਠੀਕ ਹੋਊ ?’ ਉਹ ਥੋੜਾ ਚਿੰਤਤ ਜਿਹੀ ਬੋਲੀ ।
‘ਵੇਖ ਉਂਝ ਤਾਂ ਮੈਂ ਇਹ ਚੀਜ਼ਾਂ ਨੂੰ ਮੰਨਦਾ ਨ੍ਹੀ,ਤੈਨੂੰ ਪਤਾ ਈ ਆ..ਪਰ ਕਦੀ-2 ਜੇ ਅਰਾਮ ਆ ਜੇ ਹਰਜ਼ ਈ ਕੀ ਆ ।’ ਮੈਂ ਥੋਹੜਾ ਗੰਭੀਰ ਹੁੰਦਿਆਂ ਕਿਹਾ ।
‘ਮੰਨਣ ਨੂੰ ਕੀ ਆ ਜੀ,ਤੁਸੀਂ ਦੱਸੋ..ਜੋ ਕਰਨਾ ਮੈਂ ਆਪੇ ਕਰ ਲਊਂ ।’ ਉਹ ਜਲਦੀ ਹੀ “ਡਡਕਊਏ” ਤੋਂ ਖਹਿੜਾ ਛੁਡਾਉਣਾ ਚਾਹੁੰਦੀ ਸੀ ।
‘ਵੇਖ ਇਹ ‘ਸੌਣ-ਸਾਰਤ’ ਜਿਹਾ ਹੀ ਹੁੰਦੈ ਬੱਸ..ਤੂੰ ਇਉਂ ਕਰ..ਆਪਦੀ ਸ਼ਗਨ ਵਾਲ਼ੀ ਜੁੱਤੀ ਦੇ ਅਗਲੇ ਸਿਰੇ ਨੂੰ ਇਸ ‘ਤੇ (ਡਡਕਊਏ ‘ਤੇ) ਸੱਤ ਵਾਰ ਸਵੇਰੇ-ਸ਼ਾਮ ਘਸਾ ਲਿਆ...
...
ਹੋਰ ਕਹਾਣੀਆਂ ਪੜ੍ਹਨ ਲਈ ਜਰੂਰ ਇੰਸਟਾਲ ਕਰੋ ਸਾਡੀ ਪੰਜਾਬੀ ਕਹਾਣੀਆਂ ਐਪ