ਇੱਕ ਸਿਆਣੀ ਉਮਰ ਦੀ ਅਧਿਆਪਕਾ ਗਰਮੀਆਂ ਦੇ ਦਿਨਾ ਚ ਬੱਸ ਚ ਸਵਾਰ ਹੋਈ , ਪੈਰਾਂ ਚ ਦਰਦ ਨੇ ਬੁਰਾ ਹਾਲ ਕੀਤਾ ਹੋਇਆ ਸੀ ਪਰ ਬਸ ਚ ਸੀਟ ਨਾ ਵੇਖਕੇ ਜਿਵੇਂ ਕਿਵੇਂ ਖਲੋ ਗਈ ਓਹ, ਕੁਝ ਦੂਰੀ ਹੀ ਤਹਿ ਕੀਤੀ ਸੀ ਬੱਸ ਨੇ ਕਿ ਇੱਕ ਉਮਰ ਦਰਾਜ ਔਰਤ ਨੇ ਬੜੇ ਆਦਰ ਨਾਲ਼ ਆਵਾਜ਼ ਦਿੱਤੀ ,”ਆ ਜਾਓ ਮੈਡਮ, ਤੁਸੀਂ ਏਥੇ ਬੈਠ ਜਾਓ ” ਕਹਿੰਦਿਆਂ ਆਪਣੀ ਸੀਟ ਤੇ ਬਿਠਾਲ਼ ਦਿੱਤਾ ਓਹਨੂੰ । ਆਪ ਓਹ ਗਰੀਬਣੀ ਜਿਹੀ ਔਰਤ ਬੱਸ ਚ ਖਲੋ ਗਈ । ਮੈਡਮ ਨੇ ਦੁਆ ਦਿੱਤੀ ,“ ਬਹੁਤ ਮਿਹਰਬਾਨੀ ਤੁਹਾਡੀ , ਮੇਰਾ ਬੁਰਾ ਈ ਹਾਲ ਸੀ ਸੱਚੀ “ ... ਹੋਰ ਕਹਾਣੀਆਂ ਪੜ੍ਹਨ ਲਈ ਜਰੂਰ ਇੰਸਟਾਲ ਕਰੋ ਸਾਡੀ ਪੰਜਾਬੀ ਕਹਾਣੀਆਂ ਐਪ
ਓਸ ਗਰੀਬ ਔਰਤ ਦੇ ਚਿਹਰੇ ਤੇ ਸਕੂਨ ਭਰੀ ਮੁਸਕਾਨ ਫੈਲ ਗਈ ।
ਥੋੜੀ ਦੇਰ ਬਾਦ ਅਧਿਆਪਕਾ ਦੇ ਨਾਲ ਵਾਲੀ ਸੀਟ ਖਾਲੀ ਹੋ ਗਈ , ਓਹਨੇ ਓਸ ਨੇਕ ਔਰਤ ਨੂੰ ਬਾਂਹ ਫੜ੍ਹਕੇ ਕਿਹਾ ਕਿ ਆ ਜਾਓ , ਬਹਿ ਜਾਓ ਤੁਸੀਂ ਵੀ ਏਧਰ , ਯਗ੍ਹਾ ਖਾਲੀ ਏ । ਪਰ ਓਸ ਔਰਤ ਨੇ ਇੱਕ ਹੋਰ ਔਰਤ ਨੂੰ , ਜੋ ਛੋਟੇ ਜਿਹੇ ਬੱਚ ਨਾਲ਼ ਸਫਰ ਕਰ ਰਹੀ ਸੀ ਤੇ ਮੁਸ਼ਕਲ ਨਾਲ਼ ਬੱਚੇ ਨੂੰ ਚੁੱਕ ਕੇ ਖਲੋਤੀ ਹੋਈ ਸੀ , ਓਹਨੂੰ ਸੀਟ ਤੇ ਬਿਠਾਲ਼ ਦਿੱਤਾ ।
ਅਗਲੇ ਸਟੌਪ ਤੇ ਬੱਚੇ ਵਾਲੀ ਔਰਤ ਵੀ ਉੱਤਰ ਗਈ , ਸੀਟ ਖਾਲੀ ਹੋਈ ਪਰ ਓਸ ਭਲੀ ਮਾਣਸ ਔਰਤ ਨੇ ਬਹਿਣ ਦਾ ਲਾਲਚ ਨਹੀ ਕੀਤਾ , ਇੱਕ ਕਮਜੋਰ ਜਿਹੇ ਦਿਸਦੇ ਬਜੁਰਗ ਨੂੰ ਸੀਟ ਤੇ ਬਿਠਾ ਦਿੱਤਾ ਜੋ ਹੁਣੇ ਹੀ ਬੱਸ ਤੇ ਚੜ੍ਹਿਆ ਸੀ ।
ਸੀਟ ਫਿਰ ਖਾਲੀ ਹੋ ਗਈ , ਸਵਾਰੀਆਂ ਵਿਰਲੀਆਂ ਹੀ ਰਹਿ ਗਈਆਂ ਬੱਸ ਵਿੱਚ । ਹੁਣ ਓਸ ਅਧਿਆਪਕਾ ਨੇ ਓਸ ਔਰਤ ਨੂੰ ਕੋਲ ਬਿਠਾ ਲਿਆ ਤੇ ਪੁੱਛਿਆ ,” ਏਨੀ ਵਾਰੀ ਸੀਟ ਖਾਲੀ ਹੋਈ ਪਰ ਤੁਸੀਂ ਲੋਕਾਂ ਨੂੰ ਈ ਬਿਠਾਈ ਗਏ , ਆਪ ਨਹੀਂ ਬੈਠੇ , ਕੀ ਗੱਲ ਏ ?”
ਦਾਨ