ਦਰਦ
ਜਦੋਂ ਮੈਂ ਉਸ ਪਿੰਡ ਆ ਕੇ ਰਹਿਣ ਲੱਗੀ ਤਾਂ ਕਿਸੇ ਨੇ ਵੀ ਜਦੋਂ ਪੁੱਛਣਾ ਕਿ ਕਿੱਥੇ ਘਰ ਲਿਆ ? ਦੱਸਣ ਤੇ ਹਰ ਇੱਕ ਨੇ ਕਹਿਣਾ ਕਿ ਓਹੋ ! ਕਿੱਥੇ ਬਿਸ਼ਨੀ ਦੇ ਨੇੜੇ ਰਹਿਣ ਲੱਗ ਪਏ । ਹਰ ਵੇਲੇ ਗਾਲ੍ਹਾ ਸੁਣਿਆ ਕਰੋ । ਮੇਰੇ ਘਰ ਦੇ ਬਿਲਕੁੱਲ ਸਾਹਮਣੇ ਹੀ ਸੀ ਉਸ ਦਾ ਘਰ । ਉਸ ਦੇ ਘਰ ਅੱਗੇ ਅਮਰੂਦ ਤੇ ਜਾਮਣਾ ਦੇ ਬੂਟੇ ਭਰੇ ਰਹਿੰਦੇ । ਪਰ ਕੀ ਮਜਾਲ ਉਹ ਕਿਸੇ ਨੂੰ ਚੁੱਕਣ ਵੀ ਦੇਵੇ । ਜਦ ਕੋਈ ਉੱਧਰ ਦੀ ਲੰਘ ਵੀ ਜਾਂਦਾ । ਸ਼ੁਰੂ ਹੋ ਜਾਂਦੀ । ਪਤਾ ਨਹੀ ਕਿਸ ਮਿੱਟੀ ਦੀ ਬਣੀ ਸੀ ਸਾਰਾ ਦਿਨ ਤਪੀ ਹੀ ਰਹਿੰਦੀ । ਉਸ ਦੇ ਘਰ ਵਿੱਚ ਕੋਈ ਨਹੀ ਸੀ । ਇਕੱਲੀ ਹੀ ਰਹਿੰਦੀ ਸੀ । ਉਂਝ ਤਾਂ ਉਸ ਗਲੀ ਵਿੱਚ ਸਿਰਫ ਤਿੰਨ ਘਰ ਸਨ ਤੇ ਉਹਨਾਂ ਦੇ ਬੱਚੇ ਬਾਹਰ ਹੋਣ ਕਰਕੇ ਇੱਕ ਘਰ ਵਿੱਚ ਬਜੁਰਗ ਜੋੜਾ ਰਹਿੰਦਾ ਸੀ ਤੇ ਦੂਜੇ ਘਰ ਦੇ ਸ਼ਾਇਦ ਕਿਤੇ ਕੰਮ ਕਰਦੇ ਸਨ । ਸਵੇਰੇ ਹੀ ਚਲੇ ਜਾਂਦੇ ਤੇ ਸ਼ਾਮ ਨੂੰ ਹੀ ਘਰ ਆਉਂਦੇ । ਵੱਡੀ ਗਲੀ ਵਿੱਚੋ ਕੋਈ ਲੰਘਦਾ ਬੱਚਾ ਕੋਈ ਗਾਣਾ ਗਾ ਜਾਂਦਾ , ਕੋਈ ਸੀਟੀ ਮਾਰ ਜਾਂਦਾ ਤੇ ਬਿਸ਼ਨੀ ਦੋ ਦੋ ਘੰਟੇ ਚੁੱਪ ਨਾਂ ਕਰਦੀ । ਕਦੇ ਕੋਈ ਲੰਘਦਾ ਦਰੱਖਤਾ ਵੱਲ ਹੀ ਵੱਟਾ ਮਾਰ ਜਾਂਦਾ । ਮੈਂ ਕਦੇ ਵੀ ਕਿਸੇ ਨੂੰ ਉਸ ਨੂੰ ਪਿਆਰ ਨਾਲ ਬੁਲਾਉਦਿਆਂ ਜਾਂ ਕੋਲ ਬੈਠਿਆ ਨਾਂ ਦੇਖਿਆ । ਬੱਸ ਸਾਰਿਆ ਦੇ ਮੂੰਹ ਤੇ ਇੱਕੋ ਹੀ ਗੱਲ ਕਿ ਇਹ ਬੜੀ ਭੈੜੀ ਹੈ , ਕਿਸੇ ਨੂੰ ਝੱਲਦੀ ਨਹੀ , ਦੂਜਿਆ ਦੇ ਵੱਸਦੇ ਘਰ ਇਸ ਤੋਂ ਸਹਾਰ ਨਹੀ ਹੁੰਦੇ …… ਤੇ ਹੋਰ ਵੀ ਬਹੁਤ ਕੁਝ ।
ਦਿਲ ਕਰਨਾ ਕਿ ਇਸ ਨਾਲ ਗੱਲ ਕਰਾਂ ਇਹ ਅਜਿਹੀ ਕਿਉਂ ਹੈ ? ਕਈ ਵਾਰ ਗੱਲ ਕਰਨ ਦੀ ਕੋਸ਼ਿਸ਼ ਕੀਤੀ , ਫਤਿਹ ਵੀ ਬੁਲ਼ਾਈ ਪਰ ਉਸ ਜਾਂ ਤਾਂ ਬੋਲਣਾ ਹੀ ਨਹੀ ਜਾਂ ਕਹਿਣਾ ‘ਤੁਰੀ ਜਾ , ਆਪਣਾ ਕੰਮ ਕਰ , ਆਈ ਵੱਡੀ ਮਾਹਟਰਨੀ ‘ ਮੈਨੂੰ ਸੁਣ ਕੇ ਹਾਸਾ ਆ ਜਾਣਾ । ਪਤਾ ਨਹੀ ਕਿਉ ਗੁੱਸਾ ਕਦੀ ਨਾਂ ਆਉਂਦਾ । ਨਾਂ ਹੀ ਮੈਂ ਬੁਲ਼ਾਉਣਾ ਛੱਡਿਆ , ਹੁਣ ਉਹ ਮੈਨੂੰ ਦੂਰੋ ਦੇਖ ਕੇ ਉਡੀਕਦੀ ਮਹਿਸੂਸ ਹੁੰਦੀ ਕਿ ਇਸ ਨੇ ਮੈਨੂੰ ਫਤਿਹ ਬੁਲ਼ਾਉਣੀ ਹੈ ।ਇੱਕ ਦਿਨ ਬੱਚਿਆਂ ਮਗਰ ਦੌੜੀ ਆਉਂਦੀ ਗਲੀ ਵਿੱਚ ਡਿੱਗ ਗਈ । ਗਿੱਟੇ , ਗੋਡੇ , ਹੱਥ , ਪੈਰ ਛਿੱਲੇ ਗਏ । ਖੂਨ ਵਗੇ ਤੇ ਜਾਮਣ ਥੱਲੇ ਬੈਠੀ ਰੋਵੇ । ਦੇਖ ਕੇ ਐਕਟਿਵਾ ਰੋਕ ਹਾਲ ਪੁੱਛਣ ਚਲੇ ਗਈ । ਪਹਿਲਾਂ ਤਾਂ ਪੂਰੇ ਗੁੱਸੇ ਨਾਲ ਕਹਿੰਦੀ ਜਾਹ ! ਜਾਹ ਆਪਣਾ ਕੰਮ ਕਰ । ਪਰ ਮੈਂ...
...
ਹੋਰ ਕਹਾਣੀਆਂ ਪੜ੍ਹਨ ਲਈ ਜਰੂਰ ਇੰਸਟਾਲ ਕਰੋ ਸਾਡੀ ਪੰਜਾਬੀ ਕਹਾਣੀਆਂ ਐਪ