ਜਦੋਂ ਵੀ ਨਾਨਕੇ ਜਾਣਾ ਸਭ ਤੋਂ ਪਹਿਲਾਂ ਵਿਹੜੇ ਵਿਚ ਬੈਠੀਂ ਬੀਬੀ ਨੂੰ ਜੱਫੀ ਪਾ ਮਿਲਦੀ ਸੀ। ਮੇਰੀ ਮਾਂ ਦੇ ਜਾਣ ਤੋਂ ਬਾਅਦ ਮੈਨੂੰ ਉਹਦੇ ਬੁੱਕਲ਼ ਮੇਰੀ ਮਾਂ ਦਾ ਅਹਿਸਾਸ ਹੁੰਦਾ ਸੀ ਤੇ ਉਹਨੂੰ ਵੀ ਮੇਰੇ ਵਿਚ ਆਪਣੀ ਧੀ ਦਿਸਦੀ ਸੀ।ਹੈ ਵੀ ਤਾਂ ਮੈਂ ਬਿਲਕੁਲ ਆਪਣੀ ਮਾਂ ਵਰਗੀ ਉਹੀ ਚੇਹਰਾ ਤੇ ਉਹੀ ਸੁਭਾਅ।ਬੜੀ ਦਲੇਰ ਸੀ ਬੀਬੀ ਸਭ ਨੂੰ ਹਮੇਸ਼ਾ ਕਹਿੰਦੀ ਕਿ ਕਦੀ ਕਿਸੇ ਤੋਂ ਡਰਨਾ ਨਹੀਂ ਚਾਹੀਦਾ।ਜੇ ਕੋਈ ਕੁਝ ਕਹੇ ਪਾੜ ਕੇ ਖਾ ਜਾਈਦਾ।ਸਭ ਨੂੰ ਹਿੰਮਤ ਵੀ ਦਿੰਦੀ ਸੀ।ਕਿ ਜੋ ਹੋ ਗਿਆ ਵਾਹਿਗੁਰੂ ਦੀ ਮਰਜ਼ੀ,ਪਰ ਆਪ ਅੰਦਰ ਹੀ ਅੰਦਰ ਉਸ ਦਰਦ ਨਾਲ ਖੋਖਲੀ ਹੋ ਰਹੀ। ਜਿਸਨੂੰ ਉਸਨੇ ਕਦੇ ਕਿਸੇ ਨਾਲ ਨਹੀਂ ਵੰਡਿਆ।ਅੱਜ ਹਫ਼ਤਾ ਹੋ ਗਿਆ ਉਹ ਵੀ ਸਾਨੂੰ ਛੱਡ ਕੇ ਚਲੀ ਗਈ। ਦਿਲ ਦੇ ਦਰਦ ਨੇ ਦਿਲ ਦੀ...
...
ਹੋਰ ਕਹਾਣੀਆਂ ਪੜ੍ਹਨ ਲਈ ਜਰੂਰ ਇੰਸਟਾਲ ਕਰੋ ਸਾਡੀ ਪੰਜਾਬੀ ਕਹਾਣੀਆਂ ਐਪ