ਸ਼ਾਇਦ ਉਸ ਸੋਚ ਲਿਆ ਹੈ ਕਿ ਮੈਂ ਅਰਧ-ਸੁੱਤ ਅਵਸਥਾ ’ਚ ਗੁਜ਼ਰ ਰਿਹਾ ਹਾਂ। ਇਸੇ ਲਈ ਉਸ ਲਾਈਟ ਜਗਾ ਕੇ ਮੈਨੂੰ ਇਸ ਗੱਲ ਦਾ ਅਹਿਸਾਸ ਕਰਾਉਣ ਦੀ ਕੋਸ਼ਿਸ਼ ਕੀਤੀ ਹੈ ਕਿ ਮੇਰੀ ਖੱਬੀ ਲੱਤ ਗੋਡੇ ਹੇਠੋਂ ਹੈ ਨਹੀਂ। ਪਰ ਮੈਨੂੰ ਤਾਂ ਐਦਾਂ ਮਹਿਸੂਸ ਹੁੰਦਾ ਹੈ ਕਿ ਮੇਰੀ ਖੱਬੀ ਲੱਤ ਵੀ ਠੀਕ-ਠਾਕ ਹੈ। ਜੇ ਠੀਕ-ਠਾਕ ਹੈ ਤਾਂ ਹੀ ਤਾਂ ਖਾਜ ਆਉਂਦੀ ਹੈ।
‘‘ਤੁਸੀਂ ਪਹਿਲਾਂ ਆਪਣੀ ਲੱਤ ’ਤੇ ਹੱਥ ਫੇਰ ਕੇ ਦੇਖੋ।’’ ਉਹ ਮੈਨੂੰ ਹਲੂਣ ਕੇ ਕਹਿੰਦੀ ਹੈ।
‘‘ਮੈਂ ਕੋਈ ਝੂਠ ਬੋਲਦਾਂ।’’
‘‘ਮੈਂ ਇਹ ਕਦੋਂ ਕਿਹਾ।’’
‘‘ਤੂੰ ਛੇਤੀ-ਛੇਤੀ ਖਾਜ ਕਰ। ਮੇਰੀ ਲੱਤ ਵੀ ਹੈਗੀ ਆਂ। ਜਮੀਲ ਵੀ ਹੈਗਾ।’’
‘‘ਕੌਣ ਜਮੀਲ?’’ ਉਹ ਕਾਹਲੀ-ਕਾਹਲੀ ਪੁੱਛਦੀ ਹੈ।
‘‘ਪਾਕਿਸਤਾਨੀ ਫੌਜ ਦਾ ਸਿਪਾਹੀ।’’
‘‘ਉਹਨੂੰ ਕੀ ਹੋਇਆ ਸੀ?’’
‘‘ਸ਼ਾਇਦ ਮੈਂ ਉਹਨੂੰ ਮਾਰਿਆ ਸੀ।’’
‘‘ਇਹ ਕਿਹੜੀ ਨਵੀਂ ਗੱਲ ਆ। ਆਪ ਹੀ ਦੱਸਿਆ ਸੀ ਕਿ ਤੁਸੀਂ ਪੰਮੇ ਦੀ ਮੌਤ ਮਗਰੋਂ ਗੁੱਸੇ ’ਚ ਅਨੇਕਾਂ ਪਾਕਿਸਤਾਨੀ ਮਾਰੇ ਸੀ। ਕਿਸੇ ’ਤੇ ਵੀ ਤਰਸ ਨ੍ਹੀਂ ਕੀਤਾ ਸੀ।’’
‘‘ਪਰ ਜਮੀਲ ਉਨ੍ਹਾਂ ’ਚੋਂ ਨ੍ਹੀਂ ਸੀ।’’
‘‘ਫੇਰ ਉਹ ਕੌਣ ਸੀ?’’
‘‘ਉਹ ਮੇਰਾ ਯਾਰ ਸੀ…ਛੋਟਾ ਭਰਾ ਸੀ…ਦੁਸ਼ਮਣ ਸੀ…ਹੋਰ ਪਤਾ ਨ੍ਹੀਂ ਕੀ-ਕੀ ਸੀ…।’’
‘‘ਮੈਨੂੰ ਤਾਂ ਕੋਈ ਪਤਾ ਨ੍ਹੀਂ ਲੱਗ ਰਿਹਾ, ਤੁਸੀਂ ਕੀ ਕਹਿਣਾ ਚਾਹੁੰਦੇ ਹੋ।’’
‘‘ਉਹ ਬਹੁਤ ਸੋਹਣਾ ਜੁਆਨ ਸੀ। ਅੱਠ ਦਸ ਘੰਟਿਆਂ ’ਚ ਹੀ ਉਹ ਮੇਰੇ ਬਹੁਤ ਨੇੜੇ ਆ ਗਿਆ ਸੀ। ਉਹ ਅਜੇ ਵੀ ਮੇਰੇ ਨੇੜੇ ਆ। ਅੰਗ ਸੰਗ ਆ। ਮੈਂ ਉਹਨੂੰ ਕਦੇ ਨ੍ਹੀਂ ਭੁੱਲ੍ਹਿਆ। ਕਦੇ ਵੀ ਨ੍ਹੀਂ।’’
‘‘ਤੁਹਾਨੂੰ ਕਿੰਨਾ ਚਿਰ ਹੋ ਗਿਆ ਘਰੇ ਆਇਆਂ ਨੂੰ। ਪਹਿਲਾਂ ਤਾਂ ਕਦੇ ਉਹ ਦੀ ਗੱਲ ਨ੍ਹੀਂ ਕੀਤੀ। ਸੁਪਨਿਆਂ ’ਚ ਬੁੜਬੜਾ ਕੇ ‘ਜਮੀਲ’, ‘ਜਮੀਲ’ ਕਰਦੇ ਹੁੰਦੇ ਆਂ। ਮੈਂ ਜਿੰਨੀ ਵਾਰੀ ਵੀ ਪੁੱਛਿਆ ਤੁਸੀਂ ਕੁਸ਼ ਨ੍ਹੀਂ ਦੱਸਿਆ। ਵਿਚੋਂ ਕਹਾਣੀ ਕੀ ਆ। ਦੱਸੋ। ਹੁਣੇ ਦੱਸੋ। ਉਨਾ ਚਿਰ ਮੈਂ ਤੁਹਾਨੂੰ ਸੌਣ ਨ੍ਹੀਂ ਦੇਣਾ। ਆਪ ਵੀ ਨ੍ਹੀਂ ਸੌਣਾ….।’’ ਉਸ ਨੇ ਮੇਰੀਆਂ ਅੱਖਾਂ ’ਚ ਸਿੱਧਿਆਂ ਹੀ ਦੇਖਦਿਆਂ ਹੋਇਆਂ ਕਿਹਾ ਹੈ।
‘‘ਪਹਿਲਾਂ ਮੈਨੂੰ ਪਾਣੀ ਦਾ ਗਿਲਾਸ ਲਿਆ ਕੇ ਦੇ। ਫੇਰ ਚਾਹ ਬਣਾ ਕੇ ਲਿਆ…ਮੈਂ ਤੈਨੂੰ ਸਾਰੀ ਕਹਾਣੀ ਸੁਣਾਉਣਾ।’’
—-
ਕਾਰਗਿਲ ’ਚ ਕੁਸ਼...
...
ਹੋਰ ਕਹਾਣੀਆਂ ਪੜ੍ਹਨ ਲਈ ਜਰੂਰ ਇੰਸਟਾਲ ਕਰੋ ਸਾਡੀ ਪੰਜਾਬੀ ਕਹਾਣੀਆਂ ਐਪ