More Punjabi Kahaniya  Posts
ਡਰੇ ਨੂੰ ਡਰਾਉਂਦੀ ਦੁਨੀਆਂ


ਸਵਰਗੀ ਮਾਮਾ ਗੱਲ ਸੁਣਾਇਆ ਕਰਦਾ ਸੀ । ਇੱਕ ਵਿਗੜੈਲ਼ ਮੁੰਡਾ ਤੀਜੇ ਕੁ ਦਿਨ ਕੋਠੇ ਤੇ ਚੜ੍ਹਕੇ ਪਿਓ ਨੂੰ ਧਮਕਾਇਆ ਕਰੇ , ਅਖੇ ਮੈਂ ਲੱਗਾਂ ਛਾਲ਼ ਮਾਰਨ , ਮੈਂ ਲੱਗਾਂ ਮਰਨ ।
ਬਾਪ ਵਿਚਾਰਾ ਹੱਥ ਬੰਨ੍ਹ ਕੇ ਮਿੰਨਤਾਂ ਕਰਿਆ ਕਰੇ ਕਿ ਨਾ ਮੇਰਾ ਛਿੰਦਾ , ਨਾ ਮੇਰਾ ਹੀਰਾ , ਇੰਜ ਨਾ ਕਰੀਂ !
ਇੱਕ ਦਿਨ ਏਹੀ ਨੌਟੰਕੀ ਚੱਲ ਰਹੀ ਸੀ ਕਿ ਮਾਮੇ ਦੀ ਨਿਗਾ ਪੈ ਗਈ , ਕਹਿੰਦਾ ਮੈਂ ਜਾ ਕੇ ਓਹਦੇ ਪਿਓ ਨੂੰ ਕਿਹਾ ਕਿ ਤੂੰ ਫੱਟੀਆਂ ਦਾ ਇੰਤਜ਼ਾਮ ਕਰ , ਮੈੰ ਏਹਨੂੰ ਕੋਠੇ ਤੇ ਚੜ੍ਹਕੇ ਧੱਕਾ ਦੇਨਾ , ਫਿਰ ਆਪਾਂ ਏਹਦੀਆਂ ਲੱਤਾਂ ਬਾਹਾਂ ਬੰਨ੍ਹਾਂਗੇ , ਟੁੱਟਣੀਆਂ ਤਾਂ ਹੈ ਈ ਨੇ ।
ਏਹ ਸੁਣਕੇ ਮੁੰਡਾ ਬੋਲਿਆ ਕਿ ਜਾਹ ਭਾਊ , ਸਾਡੀ ਪਿਓ ਪੁੱਤਾਂ ਦੀ ਗੱਲ ਏ , ਤੂੰ ਆਪਣਾ ਕੰਮ ਕਰ , ਤੈਨੂੰ ਕਿਸੇ ਨਹੀਂ ਬੁਲਾਇਆ !
ਮਾਮਾ ਬੋਲਿਆ ਕਿ ਤੇਰਾ ਨਿੱਤ ਦਾ ਡਰਾਮਾ ਵੇਖਕੇ ਅੱਕਿਆ ਪਿਆਂ , ਪਿਓ ਤੇਰਾ ਭਲਾ ਆਦਮੀ ਏ , ਤੰਗ ਨਾ ਕਰ ਜੇ ਹੁਣ ਏਹ ਕੁਝ ਕੀਤਾ ਤਾਂ ਫੜ੍ਹਕੇ ਖੂਹ ਚ ਲਮਕਾਊਂ !
ਓਸ ਦਿਨ ਤੋਂ ਬਾਦ ਓਹ ਸੀਨ ਫਿਰ ਨਹੀਂ ਦਿਸਿਆ ।
ਮੇਰਾ ਇੱਕ ਮਿੱਤਰ ਏ , ਹੁਣ ਇੰਸਪੈਕਟਰ ਏ ਪੁਲਸ ਚ। ਓਦੋਂ ਛੋਟਾ ਥਾਣੇਦਾਰ ਸੀ , ਕਿਸੇ ਰਿਸ਼ਤੇ ਦਾਰ ਦੇ ਪੈਸੇ ਕਢਵਾਉਣ ਲਈ ਕਿਸੇ ਬੰਦੇ ਨੂੰ ਵਰਦੀ ਪਾ ਕੇ ਦਬਕਾ ਮਾਰਨ ਚਲਾ ਗਿਆ । ਅੱਗੋਂ ਬੰਦਾ ਵੀ ਖਰਲ ਕੀਤਾ ਹੋਇਆ । ਕਹਿੰਦਾ ਦੱਸੋ ਸਰਦਾਰ ਜੀ, ਕੀ ਹੁਕਮ ਆ !
ਦੋਸਤ ਕਹਿੰਦਾ ਕਿ ਤੂੰ ਪੈਸੇ ਦੇ ਦੇ , ਨਹੀਂ ਤੇ ਥਾਣੇ ਚੱਲ। ਬੰਦਾ ਕਹਿੰਦਾ ਪੈਸਾ ਤੇ ਜ਼ਹਿਰ ਖਾਣ ਨੂੰ ਵੀ ਹੈਨੀ ਸਰਦਾਰਾ , ਤੂੰ...

...

ਹੋਰ ਕਹਾਣੀਆਂ ਪੜ੍ਹਨ ਲਈ ਜਰੂਰ ਇੰਸਟਾਲ ਕਰੋ ਸਾਡੀ ਪੰਜਾਬੀ ਕਹਾਣੀਆਂ ਐਪ



Related Posts

Leave a Reply

Your email address will not be published. Required fields are marked *

3 Comments on “ਡਰੇ ਨੂੰ ਡਰਾਉਂਦੀ ਦੁਨੀਆਂ”

  • Very nice story

Punjabi Graphics

Indian Festivals

Love Stories

Text Generators

Hindi Graphics

English Graphics

Religious

Seasons

Sports

Send Wishes (Punjabi)

Send Wishes (Hindi)

Send Wishes (English)