More Punjabi Kahaniya  Posts
ਦਰਿਆ ਦੀ ਗਹਿਰਾਈ


ਮੂਸੇ ਵਾਲੇ ਦਾ ਨਵਾਂ ਗਾਣਾ
ਵੀਡੀਓ ਦੇ ਸ਼ੁਰੂ ਵਿਚ ਚੁਰਾਸੀ ਤੋਂ ਪਹਿਲਾਂ ਲੰਗਰ ਇਮਾਰਤ ਦੀ ਸਟੇਜ ਤੋਂ ਸਿੱਖ ਰਾਜ ਦੀ ਗੱਲ ਕਰਦੇ ਸ੍ਰ ਭਰਪੂਰ ਸਿੰਘ ਬਲਬੀਰ..
ਫੇਰ ਟਰੈਕਟਰ ਦੇ ਟੋਚਨ ਨਾਲ ਹਟਦੀ ਹੋਈ ਸੜਕ ਤੇ ਲੱਗੀ ਇੱਕ ਵੱਡੀ ਰੋਕ..
ਫੇਰ ਤੀਰ ਵਾਲਾ ਹੱਥੀਂ ਫੜਿਆ ਤੀਰ ਭੁੰਜੇ ਤੀਰ ਰੱਖ ਸ੍ਰੀ ਗੁਰੂ ਗ੍ਰੰਥ ਸਾਬ ਅੱਗੇ ਮੱਥਾ ਟੇਕਦਾ ਹੋਇਆ ਵਿਖਾਇਆ..
ਫੇਰ ਕਸ਼ਮੀਰ ਦੇ ਹਾਲਾਤਾਂ ਦਾ ਪੰਜਾਬ ਨਾਲ ਮੁਕਾਬਲਾ..ਕੰਪਲੈਕਸ ਵਿਚ ਫਿਰਦੇ ਸ਼ਸ਼ਤਰਧਾਰੀ ਸਿੰਘ..ਅਠਾਸੀ ਵੇਲੇ ਓਪਰੇਸ਼ਨ ਬਲੈਕ ਥੰਡਰ ਵੇਲੇ ਕੰਪਲੈਕਸ ਤੇ ਵੱਜੇ ਗੋਲੀਆਂ ਦੇ ਨਿਸ਼ਾਨ..ਕਿੰਨੇ ਸਾਰੇ ਗ੍ਰਨੇਡ..ਏ.ਕੇ ਸੰਤਾਲੀਆਂ..ਰਾਮਗੜੀਆ ਬੁੰਗੇ ਤੇ ਬਣੇ ਮੋਰਚੇ..ਉੱਤੇ ਝੁੱਲਦਾ ਨਿਸ਼ਾਨ ਸਾਹਿਬ..ਨਿਹੰਗ ਸਿੰਘ..ਢਾਲ..ਕਿਰਪਾਨਾਂ ਅਤੇ ਅਖੀਰ ਵਿਚ ਉੱਪਰੋਂ ਆਉਂਦਾ ਇੱਕ ਬਾਜ ਸੱਪ ਦੀ ਸਿਰੀ ਦਬੋਚ ਉਤਾਂਹ ਉੱਡ ਜਾਂਦਾ ਤੇ ਨਾਲ ਹੀ ਬੋਲੇ ਸੋ ਨਿਹਾਲ ਦੇ ਜੈਕਾਰੇ..!
ਇਸ ਵਿਚ ਉਹ ਸਾਰਾ ਕੁਝ ਜੋ ਇੱਕ ਆਮ ਇਨਸਾਨ ਦੇ ਲੂ ਕੰਢੇ ਖੜੇ ਕਰ ਸਕਦਾ..
ਫੇਰ ਇੱਕ ਕੁਮੈਂਟ ਆਉਂਦਾ..”ਜਾ ਮੂਸੇਵਾਲਿਆ ਤੇਰੇ ਹੁਣ ਤੱਕ ਕੀਤੇ ਸਾਰੇ ਗੁਨਾਹ ਅਤੇ ਗਲਤੀਆਂ ਮੁਆਫ..ਅੱਤ ਕਰ ਦਿੱਤੀ ਇਸ ਗੀਤ ਵਿਚ”
ਅਤੀਤ ਵਿਚ ਫੜੇ ਹਥਿਆਰ..ਗੁੰਡਾਗਰਦੀ..ਫਾਇਰਿੰਗ ਰੇਂਜ ਵਿਚ ਅਸਲੀ ਏ.ਕੇ.ਸੰਤਾਲੀ ਨਾਲ ਫਾਇਰਿੰਗ..ਪਿਸਤੌਲ..ਮੁਕਾਬਲੇ..ਦਿੜਬੇ ਵਾਲਿਆਂ ਰੇਸਾਂ..ਮਾਈ ਭਾਗੋ ਤੇ ਗੀਤ..
ਸਾਰਾ ਕੁਝ ਇੱਕੋ ਹੱਲੇ ਵਿਚ ਅਹੁ ਗਿਆ ਅਹੁ ਗਿਆ..!
ਸਤਾਸੀ ਅਠਾਸੀ ਵੇਲੇ ਕੁਲਦੀਪ ਮਾਣਕ..
ਬੱਬਰ ਖਾਲਸਾ ਦੀ ਸਲਾਓਤ ਕਰਦਾ ਇਕ ਪ੍ਰਭਾਵਸ਼ਾਲੀ ਗੀਤ ਯਾਦ ਆ ਗਿਆ..
ਫੇਰ ਤ੍ਰਿਨਵੇਂ ਚੁਰਨਵੇਂ ਵੇਲੇ ਓਹੀ ਮਾਣਕ ਕੇ.ਪੀ.ਐੱਸ ਗਿੱਲ ਨਾਮ ਦੇ ਇਨਸਾਨ ਨਾਲ ਇੱਕ ਸਭਿਆਚਾਰਿਕ ਸਟੇਜ ਸਾਂਝੀ ਕਰ ਰਿਹਾ..!
ਪੌਣ ਵਾਲਾ ਐੱਮ.ਪੀ ਹੰਸ ਰਾਜ ਹੰਸ..
ਨੱਬੇ ਵੇਲੇ ਆਇਆ ਉਸਦਾ ਗੀਤ “ਪੱਤਾ ਪਤਾ ਸਿੰਘਾਂ ਦਾ ਵੈਰੀ”..
ਦੱਸਦੇ ਇੱਕ ਦੋ ਇਸੇ ਕਰਕੇ ਮੁਕਾਬਲਿਆਂ ਵਿਚ ਮਾਰ...

ਸਿੱਟੇ..ਕਿਓੰਕੇ ਕੋਲੋਂ ਇਹ ਕੈਸੇਟ ਮਿਲੀ ਸੀ..
ਅੱਜ ਬਦਲਿਆ ਹੋਇਆ ਓਹੀ ਹੰਸ ਰਾਜ ਹੰਸ ਦੂਜੀ ਵਿਚਾਰਧਾਰਾ ਦੀ ਬੁੱਕਲ ਵਿਚ ਬੈਠਾ ਰਾਸ਼ਟਰਵਾਦ ਦੇ ਛੁਹਾਰੇ ਖਾ ਰਿਹਾ..!
ਗੁਰਦਾਸ ਮਾਨ..
ਦੋ ਹਜਾਰ ਦੋ ਵਿਚ ਪੰਜਾਬ ਦੇ ਹਾਲਾਤਾਂ ਅਤੇ ਝੂਠੇ ਮੁਕਾਬਲਿਆਂ ਤੇ ਬਣੀ ਫਿਲਮ..”ਦੇਸ਼ ਹੋਇਆ ਪ੍ਰਦੇਸ਼”..
ਰਿਲੀਜ ਸਮਾਰੋਹ ਵਿਚ ਮੁਖ ਮਹਿਮਾਨ ਕੇ.ਪੀ.ਐੱਸ ਗਿੱਲ..”ਇਨਸਾਫ ਕੀ ਕੁਰਸੀ ਪੈ ਬੈਠਾ ਮੈਨੇ ਵੋਹੀ ਇਨਸਾਨ ਦੇਖਾ ਜਿਸਨੇ ਮੇਰੇ ਸੀਨੇ ਮੇਂ ਖੰਜਰ ਭੌਂਕਾ ਥਾਂ”
ਬਹੁਤਿਆਂ ਲਈ ਰਾਜਨੀਤੀ,ਗਾਈਕੀ ਅਤੇ ਲੇਖਣੀ ਇੱਕ ਕਾਰੋਬਾਰ ਹੈ..
ਚੜ੍ਹਦੇ ਸੂਰਜ ਨੂੰ ਸਲਾਮਾਂ ਕਰਦੀ ਮਾਨਸਿਕਤਾ ਸਮਾਜ ਦੀ ਦੁਖਦੀ ਰਗ ਨੂੰ ਕੈਸ਼ ਕਰਵਾਉਣ ਵਿਚ ਮਾਹਿਰ ਹੁੰਦੀ ਹੈ..
ਵੇਲਾ ਲੰਘਣ ਮਗਰੋਂ ਰਾਤ ਗਈ ਬਾਤ ਗਈ ਵਾਲੀ ਗੱਡੀ ਚੜ ਅਲੋਪ ਹੋ ਜਾਣ ਵਾਲੇ ਅਕਸਰ ਚਰਚਿਤ ਵਿਸ਼ੇ ਤੇ ਕੁਝ ਐਸਾ ਲਿਖਿਆ ਗਾਇਆ ਕਰਦੇ ਕੇ ਲਾਈਕ ਅਤੇ ਵਿਉਂ ਹਨੇਰੀ ਵਾਂਙ ਵਗਣ ਲੱਗਦੇ!
ਕਰਤਾਰਪੁਰ ਲਾਂਹਗੇ ਵੇਲੇ ਕੌਂਮ ਦੇ ਨਾਇਕ ਬਣੇ ਸਿੱਧੂ ਨੂੰ ਇੱਕ ਗੰਭੀਰ ਪਰ ਬੇਧਿਆਨੀ ਗਲਤੀ ਨੇ ਐਨ ਪਟਕਾ ਕੇ ਮਾਰਿਆ..!
ਦੋਸਤੋ ਆਓ ਤੇਲ ਅਤੇ ਤੇਲ ਦੀ ਧਾਰ ਵਾਚਣੀ ਸਿੱਖ ਲਈਏ..
ਚੰਗੀ ਗੱਲ ਦੀ ਸਿਫਤ ਕਰਨੀ ਜਿਥੇ ਸਾਡਾ ਫਰਜ ਹੈ ਓਥੇ ਨਾਲ ਨਾਲ ਇਹ ਵੇਖਣਾ ਵੀ ਸਾਡੀ ਜੁੰਮੇਵਾਰੀ ਹੈ ਕੇ ਕਿਸੇ ਸੋਚ ਵਿਚ ਆਈ ਜੱਗ ਪਲਟਾਊ ਕ੍ਰਾਂਤੀ ਕਾਇਮ ਕਿੰਨੀ ਕੂ ਦੇਰ ਰਹਿੰਦੀ ਏ..
ਸਿਆਣੇ ਆਖਦੇ ਦਰਿਆ ਦੀ ਗਹਿਰਾਈ ਮਾਪਣੀ ਹੋਵੇ ਤਾਂ ਇੱਕ ਪੈਰ ਹਮੇਸ਼ਾਂ ਪਾਣੀ ਤੋਂ ਬਾਹਰ ਰੱਖੋ!

ਹਰਪ੍ਰੀਤ ਸਿੰਘ ਜਵੰਦਾ

...
...



Related Posts

Leave a Reply

Your email address will not be published. Required fields are marked *

Punjabi Graphics

Indian Festivals

Love Stories

Text Generators

Hindi Graphics

English Graphics

Religious

Seasons

Sports

Send Wishes (Punjabi)

Send Wishes (Hindi)

Send Wishes (English)