ਮੈਂ ਕੀ ਕਿਹਾ ਸੀ ਤੈਨੂੰ, ਉਹ ਦੇਖ ਮੇਰਾ ਸਹਿਜ਼ਾਦਾ?” ਮੈਂ ਨਾਲ਼ ਵਾਲੀ ਕੁਰਸੀ ਤੇ ਬੈਠੀ ਸੋਹਣੀ ਕੁੜੀ ਨੂੰ ਕਿਹਾ। ਐਡੀਟੋਰੀਅਮ ਦੀ ਸਟੇਜ ‘ਤੇ ਚੜ੍ਹ ਰਿਹਾ ਸ਼ਹਿਜ਼ਾਦਾ ਮੈਨੂੰ ਇੰਝ ਲੱਗਾ ਜਿਵੇਂ ਉਸਦੇ ਥੱਲੇ ਦੁੱਧ ਚਿੱਟਾ ਘੋੜਾ ਹੋਵੇ, ਸਿਰ ਤੇ ਮੁਕਟ, ਪੈਰਾਂ ਵਿਚ ਸੁਨਿਹਰੀ ਖੁੱਸੇ ਤੇ ਗਲ਼ ਵਿਚ ਟਾਈ। ਇਹ ਵੀ ਚੰਗਾ ਹੋਇਆ, ਇਸਨੇ ਸਵੇਰੇ ਉੱਠ ਕੇ ਸ਼ੇਵ ਕੀਤੀ ਹੈ। ਸਰੀਰ ਤੇ ਵੇਖ ਇਹਦਾ ਜਿਵੇਂ ਰਿਤਿਕ ਹੋਵੇ।” ਮੈਂ ਸੋਹਣੀ ਕੁੜੀ ਨੂੰ ਫਿਰ ਕਿਹਾ। ” ਚੰਗਾ ਹੁੰਦਾ ਜੇ ਮੇਰੇ ਆਖੇ ਲੱਗਕੇ ਇਹ ਨਾਭੀ ਪੱਗ ਵੀ ਬੰਨ੍ਹ ਲੈਂਦਾ। ਕਿਤਨੀ ਫੱਬਣੀ ਸੀ ਇਸਨੂੰ ਤੋਤੇ ਰੰਗੀ ਟਾਈ ਤੇ ਸੁਨਿਹਰੀ ਖੁੱਸਿਆਂ ਨਾਲ।” ਮੈਂ ਕੁੜੀ ਵੱਲ ਝਾਕਿਆ। ਉਹ ਮੇਰੇ ਵੱਲ ਧਿਆਨ ਨਹੀਂ ਦੇ ਰਹੀ ਸੀ। ਉਹ ਕਿਸੇ ਸਾਧ ਵਾਂਗ ਸਟੇਜ ਵੱਲ ਹੀ ਸਾਧੀ ਹੋਈ ਸੀ।
“ਤੇ ਹੁਣ ਆ ਰਹੇ ਹਨ ਅੱਜ ਦੇ ਹੀਰੋ ਮਿਸਟਰ ਰੰਧਾਵਾ। ਜਿਨ੍ਹਾਂ ਨੇ ਯੂਨੀਵਰਸਿਟੀ ‘ਚ ਟੌਪ ਕੀਤਾ ਹੈ।” ਇਹ ਵੀ ਚੰਗਾ ਹੋਇਆ ਸਟੇਜ ਤੋਂ ਇਸਦਾ ਸਿਰਫ਼ ਲਾਸਟ ਨਾਮ ਬੋਲਿਆ ਗਿਆ। ਮੈਨੂੰ ਲੱਗਾ ਇਹ ਸੁਆਗਤੀ ਲਫ਼ਜ਼ ਮੇਰੇ ਲਈ ਹਨ।
” ਹਾਂ ਤੇ ਦੋਸਤੋ ਡਿਗਰੀ ਦੇ ਨਾਲ ਇੱਕ ਖ਼ੁਸ਼ੀ ਹੋਰ ਵੀ ਸਾਂਝੀ ਕਰਨ ਜਾ ਰਹੇ ਹਾਂ ਕਿ ਮਿਸਟਰ ਰੰਧਾਵਾ ਨੂੰ ਜੌਬ ਆਫਰਜ਼ ਦੀਆਂ ਸੱਤ ਪਰਪੋਲਜ਼ ਆਲਰੈਡੀ ਆ ਚੁੱਕੀਆਂ ਹਨ। ਹੁਣ ਫੈਸਲਾ ਮਿਸਟਰ ਰੰਧਾਵਾ ਦੇ ਹੱਥ ਹੈ ਕਿ ਉਹ ਕਿਸ ਕੰਪਨੀ ਨੂੰ ਇਹ ਮਾਣ ਬਖ਼ਸ਼ਦੇ ਹਨ। ਬਹੁਤ ਹੀ ਮਟਕ ਨਾਲ ਚੱਲ ਰਹੇ ਮਿਸਟਰ ਰੰਧਾਵਾ ਸਟੇਜ ਤੋਂ ਹਾਲ ਵਿਚ ਕੁਝ ਲੱਭ ਰਹੇ ਹਨ। ਇਹ ਕੋਈ ਲਗਜ਼ਰੀ ਕਾਰ ਨਹੀਂ ਲੱਭ ਰਹੇ। ਲਗਜ਼ਰੀ ਕਾਰ ਤਾਂ ਸਗੋਂ ਇਹਨਾਂ ਨੂੰ ਲੱਭ ਰਹੀ ਹੋਵੇਗੀ। ਲਗਦਾ ਹੈ ਇਹਨਾਂ ਨੇ ਲੱਭ ਹੀ ਲਿਆ ਹੈ। ਇਹਨਾਂ ਦਾ ਚਿਹਰਾ ਦੱਸ ਰਿਹਾ ਹੈ ਕਿ ਇਹਨਾਂ ਦੀਆਂ ਅੱਖਾਂ ਦੀ ਤਲਾਸ਼ ਸੰਪੂਰਨ ਹੋ ਗਈ ਹੈ। ਮੈਂ ਸਾਫ਼ ਦੇਖ ਰਿਹਾ ਹਾਂ ਜੋ ਤੁਸੀਂ ਨਹੀਂ ਦੇਖ ਸਕਦੇ। ਇਹ ਕੋਈ ਬੁਝਾਰਤ ਨਹੀਂ। ਇਹ ਆਪਣੇ ਡੈਡ ਦੇ ਚਿਹਰੇ ਤੇ ਆਈ ਖ਼ੁਸ਼ੀ ਨੂੰ ਦੇਖ ਰਹੇ ਹਨ। ਹੁਣ ਇਹਨਾਂ ਨੇ ਆਪਣੇ ਡੈਡ ਤੇ ਉਸ ਨਾਲ ਬੈਠੀ ਆਪਣੀ ਮੌਮ ਵੱਲ ਹੱਥ ਹਿਲਾਇਆ ਹੈ ਤੇ ਅੱਗੋਂ ਡੈਡ ਨੇ ਵੀ”
“ਕੀ ਕਰਦੇ ਹੋ ਸਵੇਰੇ ਸਵੇਰੇ, ਕਿਸਨੂੰ ਹੱਥ ਹਿਲਾ ਰਹੇ ਹੋ?” ਮਨੂ ਚਾਹ ਦਾ ਕੱਪ ਲੈਕੇ ਮੇਰੇ ਬੈੱਡ ਕੋਲ ਖੜ੍ਹੀ ਸੀ। ਸਵੇਰੇ ਉਠਦਿਆਂ ਮੇਰੀ ਪਹਿਲੀ ਲੋੜ ਵੀ ਅੱਜ ਮੈਨੂੰ ਜ਼ਹਿਰ ਲੱਗ ਰਹੀ ਸੀ। ਮੈਂ ਉੱਭੜਵਾਹੇ ਉਠਿਆ। ਚਾਹ ਦਾ ਕੱਪ ਫੜ ਕੇ ਮੈਨੂੰ ਚੇਤਾ ਆਇਆ ਕਿ ਇਹ ਤੇ ਕੋਈ ਸੁਪਨਾ ਸੀ। ਮਿਸਟਰ ਰੰਧਾਵਾ ਤਾਂ ਆਪਣੇ ਕਮਰੇ ਵਿਚ ਟੂਪੈਕ ਦਾ ਮਿਊਜ਼ਿਕ ਸੁਣ ਰਿਹਾ ਸੀ। ਹੁਣ ਵੀ ਮੇਰੇ ਕੰਨਾਂ ਵਿਚ ਸਾਂ ਸਾਂ ਹੋ ਰਹੀ ਸੀ। ਰਲਗੱਡ ਹੋਈਆਂ ਅਵਾਜ਼ਾਂ ਦੀ ਪਹਿਚਾਣ ਹੌਲੀ ਹੌਲੀ ਉੱਘੜ ਰਹੀ ਸੀ।
” ਇਹ ਅੱਜ ਯੂਨੀਵਰਸਿਟੀ ਨਹੀਂ ਗਿਆ?”
“ਨਹੀਂ ਅੱਜ ਇਸਦਾ ਲੇਟ ਸਟਾਰਟ ਹੈ। ਮੇਰਾ ਤੇ ਅੱਜ ਸਟੌਮਿਕ...
...
ਹੋਰ ਕਹਾਣੀਆਂ ਪੜ੍ਹਨ ਲਈ ਜਰੂਰ ਇੰਸਟਾਲ ਕਰੋ ਸਾਡੀ ਪੰਜਾਬੀ ਕਹਾਣੀਆਂ ਐਪ