ਸੁਣਿਆ ਹੈ ਡਰ ਬਹੁਤ ਤਰ੍ਹਾਂ ਦਾ ਹੁੰਦਾ ਹੈ। ਜਿਵੇਂ ਭੂਤ ਪ੍ਰੇਤ ਦਾ ਡਰ, ਮਰਨ ਦਾ ਡਰ, ਬਿਮਾਰੀ ਦਾ ਡਰ, ਹਨ੍ਹੇਰੇ ਦਾ ਡਰ, ਪਰ ਸਭ ਤੋਂ ਖ਼ਤਰਨਾਕ ਡਰ ਹੁੰਦਾ ਹੈ ਜੋ ਇੱਕ ਪਿਤਾ ਦੇ ਮਨ ਵਿੱਚ ਹੁੰਦਾ ਹੈ ਜਦੋਂ ਇੱਕ ਕੁੜੀ ਪੈਦਾ ਹੁੰਦੀ ਹੈ। ਇੱਕ ਮਾਂ ਦੇ ਅੰਦਰ ਹੁੰਦਾ ਹੈ, ਜਦੋਂ ਕੁੜੀ ਵੱਡੀ ਹੁੰਦੀ ਹੈ ਤਾਂ ਉਸ ਦੇ ਬਾਹਰ ਜਾਣ ਦਾ ਡਰ, ਉਸ ਕੁੜੀ ਦਾ ਖ਼ੁਦ ਦਾ ਡਰ ਜਦੋਂ ਉਹ ਸਕੂਲ ਜਾਂ ਕਾਲਜ ਜਾਂਦੀ ਹੈ ਤੇ ਮਹਿਸੂਸ ਕਰਦੀ ਹੈ ਉਸਦਾ ਕੋਈ ਪਿੱਛਾ ਕਰ ਰਿਹਾ ਹੈ, ਉਸਨੂੰ ਕੋਈ ਬੁਰੀ ਨਜ਼ਰ ਨਾਲ ਦੇਖ ਰਿਹਾ ਹੈ, ਜਦੋਂ ਉਹ ਨੌਕਰੀ ਤੇ ਜਾਂਦੀ ਹੈ ਤਾਂ ਉਸਨੂੰ ਆਫ਼ਿਸ ਤੋਂ ਘਰ ਛੱਡਣ ਕੋਈ ਅਨਜਾਣ ਪਰਛਾਵਾਂ ਉਸਦਾ ਪਿੱਛਾ ਕਰ ਰਿਹਾ ਹੁੰਦਾ ਹੈ। ਪੇਪਰਾਂ ਜਾਂ ਪੜ੍ਹਾਈ ਵੇਲੇ ਕਿਸੇ ਅਜਨਬੀ ਦੇ ਫ਼ੋਨ ਦਾ ਡਰ। ਉਸਦੇ ਸਭ ਰਸਤੇ ਬੰਦ ਹੁੰਦੇ ਨਜ਼ਰ ਆਉਂਦੇ ਨੇ ਉਸਨੂੰ।
ਕੁੜੀਆਂ ਦੇ ਸਕੂਲ, ਕਾਲਜ, ਟਿਊਸ਼ਨ, ਆਫ਼ਿਸ ਜਾਣ ਦਾ ਇਹ ਡਰ ਮਾਂ ਬਾਪ ਨੂੰ ਬਹੁਤ ਸਤਾਉਂਦਾ ਹੈ, ਹਰ ਵੇਲੇ ਹਰ ਘੜੀ ਹਰ ਪਲ। ਸਤਾਵੇ ਵੀ ਕਿਉਂ ਨਾ?
ਜਦੋਂ ਸਮਾਜ ਵਿੱਚ ਅਜਿਹੇ ਦਰਿੰਦੇ ਤੇ ਹੈਵਾਨ ਘੁੰਮਦੇ ਨੇ ਜਿਹਨਾਂ ਨੂੰ ਕਿਸੇ ਦੀ ਧੀ, ਭੈਣ, ਨੂੰਹ, ਮਾਂ ਅਤੇ ਬੇਟੀ ਦੀ ਇੱਜ਼ਤ ਇੱਕ ਖੇਡ ਲੱਗਦੀ ਹੈ। ਉਹਨਾਂ ਦਾ ਉਸ ਇੱਜ਼ਤ ਨਾਲ ਖੇਡਣਾ ਇੱਕ ਖਿਡੌਣੇ ਨਾਲ ਖੇਡਣ ਵਾਂਗ ਹੁੰਦਾ ਹੈ। ਇੱਕ ਅਜਿਹਾ ਜਾਨਵਰ ਆ ਜਾਂਦਾ ਹੈ ਉਹਨਾਂ ਅੰਦਰ ਜੋ ਉਹਨਾਂ ਨੂੰ ਸਿਰਫ਼ ਸ਼ਿਕਾਰ ਦਿਖਾਉਂਦਾ ਹੈ। ਉਹ ਇਹ ਨਹੀਂ ਦਿਖਾਉਂਦਾ ਕਿ ਉਸ ਸ਼ਿਕਾਰ ਦੀ ਵੀ ਆਪਣੀ ਜ਼ਿੰਦਗੀ ਹੈ, ਉਸਨੂੰ ਵੀ ਤਾਂ ਕੋਈ ਘਰ ਉਡੀਕ ਰਿਹਾ ਹੈ, ਉਸਦੇ ਸਹੀ ਸਲਾਮਤ ਘਰ ਪਹੁੰਚਣ ਲਈ ਵੀ ਤਾਂ ਕੋਈ ਦੁਆ ਕਰ ਰਿਹਾ ਹੈ, ਉਸਨੂੰ ਵੀ ਤਾਂ ਕਿਸੇ ਕੁੱਖ ਨੇ ਜਨਮ ਦਿੱਤਾ ਹੈ। ਉਸ ਕੁੱਖ ਉੱਤੇ ਕਿ ਬੀਤੇਗੀ ਜਦੋਂ ਉਸਤੋਂ ਜੰਮੀ ਜਾਈ ਦੇ ਚਿੱਥੜੇ-ਚਿੱਥੜੇ ਹੋਏ ਹੋਣਗੇ। ਉਸ ਜਾਈ ਦੇ ਜਿਸਨੇ ਅਜੇ ਖਿੜਨਾ ਸੀ, ਕਿਸੇ ਦੀ ਘਰ ਦੀ ਇੱਜ਼ਤ ਬਣਨਾ ਸੀ, ਸ਼ਾਇਦ ਉਸਨੇ ਵੀ ਆਪਣੀ ਕੁੱਖੋਂ ਇੱਕ ਹੋਰ ਕਲੀ ਨੂੰ ਜਨਮ ਦੇਣਾ ਸੀ, ਉਸਨੇ ਵੀ ਪਤਨੀ, ਮਾਂ, ਨੂੰਹ, ਸੱਸ ਸਭ ਰਿਸ਼ਤਿਆਂ ਨੂੰ ਮਾਨਣਾ ਸੀ। ਕਿਉਂ ਭੁੱਲ ਜਾਂਦੇ ਨੇ ਉਹ ਸਮਾਜ ਵਿੱਚ ਜੰਮੇ ਸਖ਼ਤ ਦਿਲ ਇਨਸਾਨ, ਜੋ ਸਿਰਫ਼ ਆਪਣੇ ਜਿਸਮ ਦੀ, ਹਵਸ ਦੀ ਭੁਖ ਮਿਟਾਉਣ ਲਈ ਕਿਸੇ ਦੀ ਜ਼ਿੰਦਗੀ ਨੂੰ ਮੌਤ ਦੇ ਘਾਟ ਉਤਾਰ ਦਿੰਦੇ ਹਨ। ਆਖ਼ਿਰ...
...
ਹੋਰ ਕਹਾਣੀਆਂ ਪੜ੍ਹਨ ਲਈ ਜਰੂਰ ਇੰਸਟਾਲ ਕਰੋ ਸਾਡੀ ਪੰਜਾਬੀ ਕਹਾਣੀਆਂ ਐਪ