ਗੁਰਦਾਸਪੁਰ ਕੋਲ ਪਿੰਡ ਵਿੱਚ ਜੰਮਿਆ..ਓਥੇ ਹੀ ਵੱਡਾ ਹੋਇਆ..ਅਖੀਰ ਫੌਜ ਵਿੱਚ ਭਰਤੀ ਹੋ ਗਿਆ..ਕਿੰਨਾ ਕੁਝ ਵੇਖਣ ਦਾ ਸਬੱਬ ਮਿਲਿਆ..ਪਹਾੜ..ਵਾਦੀਆਂ..ਬਹਾਰਾਂ ਜੰਗਲ ਨਦੀਆਂ ਨਾਲੇ ਝਰਨੇ..ਝੀਲਾਂ..ਹੋਰ ਵੀ ਕਿੰਨਾ ਕੁਝ..!
ਪਰ ਪਿੰਡ ਦਾ ਵੇਹੜਾ ਅਕਸਰ ਹੀ ਸੁਫਨਿਆਂ ਵਿੱਚ ਆ ਜਾਂਦਾ..ਫੇਰ ਮੈਂ ਅਗਲੀ ਸੁਵੇਰ ਓਹੀ ਪਿੰਡ ਵਾਲਾ ਮਾਹੌਲ ਮਨ ਵਿੱਚ ਸਿਰਜ ਕਿਸੇ ਐਸੀ ਥਾਂ ਅੱਪੜ ਜਾਂਦਾ ਜਿਥੋਂ ਮੇਰੇ ਪਿੰਡ ਦੀ ਖੁਸ਼ਬੋ ਆਉਂਦੀ ਪ੍ਰਤੀਤ ਹੁੰਦੀ..ਪਰ ਅਗਲੇ ਹੀ ਪਲ ਹਰੀ ਵਰਦੀ ਵਾਲਾ ਮੇਜਰ ਦਰਸ਼ਨ ਸਿੰਘ..ਫੇਰ ਹਰ ਪਾਸਿਓਂ ਆਉਂਦੀਆਂ ਸਾਬ ਜੀ-ਸਾਬ ਜੀ ਦੀਆਂ ਅਵਾਜਾਂ..ਵੱਜਦੇ ਸਲੂਟ..ਸਿਜਦੇ..ਸਲਾਮਾਂ..ਫੌਜੀ ਪਾਰਟੀਆਂ..ਬੈਂਡ..ਡਿਸਿਪਲਿਨ..ਸਾਰਾ ਕੁਝ ਰੇਤ ਦੇ ਕਿਣਕਿਆਂ ਵਾਂਙ ਕਿਰ ਜਾਂਦਾ..!
ਇੱਕ ਵੇਰ ਪਿਤਾ ਜੀ ਮੇਰੀ ਦਾਦੀ ਜੀ ਨੂੰ ਰੁੜਕੀ ਮੇਰੀ ਯੂਨਿਟ ਮਿਲਾਉਣ ਲੈ ਆਏ..ਬੜਾ ਮੋਹ ਕੀਤਾ..ਤਿੰਨ ਦਿਨ ਰਹੇ..ਇੱਕ ਦਿਨ ਸੁਵੇਰੇ ਡਿਊਟੀ ਤੇ ਤੁਰਨ ਲੱਗਾ ਤਾਂ ਬਾਹਰ ਕੁਰਸੀ ਤੇ ਬੈਠਿਆਂ ਵਾਜ ਮਾਰ ਲਈ..ਵੇ “ਦਰਸ਼ੂ” ਮੇਰੇ ਕੋਲ ਆ ਇੱਕ ਗੱਲ ਕਰਨੀ ਏ ਤੇਰੇ ਨਾਲ!
“ਦਰਸ਼ੂ”..ਵਰ੍ਹਿਆਂ ਬਾਅਦ ਕਿਸੇ ਇਹ ਨਾਮ ਲੈ ਕੇ ਵਾਜ ਮਾਰੀ ਸੀ ਤਾਂ ਰੂਹ ਨਸ਼ਿਆਂ ਗਈ..ਨਿੱਕੇ ਹੁੰਦੇ ਮੇਰੇ ਵਾਲ ਬਹੁਤ ਭਾਰੇ ਸਨ..ਹਮੇਸ਼ਾਂ ਹੀ ਖੁਲ ਜਾਂਦੇ..ਫੇਰ ਖੁੱਲੇ ਵਾਲਾਂ ਨਾਲ ਹੀ ਦੌੜਾ ਫਿਰਦਾ..ਕੋਈ ਦਾਦੀ ਨੂੰ ਜਾ ਆਖਦਾ..ਤੇਰੇ ਦਰਸ਼ੂ ਦੇ ਵਾਲ ਖੁੱਲ ਗਏ!
ਫੇਰ ਮੇਰੀ ਦਾਦੀ ਉਚੇਚਾ ਜੂੜਾ ਕਰਨ ਮੇਰੇ ਮਗਰ ਮਗਰ ਮੈਨੂੰ ਲੱਬਦੀ ਆ ਜਾਂਦੀ..ਵੇ ਦਰਸ਼ੂ...
...
ਹੋਰ ਕਹਾਣੀਆਂ ਪੜ੍ਹਨ ਲਈ ਜਰੂਰ ਇੰਸਟਾਲ ਕਰੋ ਸਾਡੀ ਪੰਜਾਬੀ ਕਹਾਣੀਆਂ ਐਪ