ਦੋ ਸਾਲ ਪਹਿਲਾਂ ਅੱਖਾਂ ਦੇ ਟੈਸਟ ਲਈ ਗੋਰਿਆਂ ਦੇ ਇਲਾਕੇ ਵਿਚ ਇੱਕ ਡਾਕਟਰ ਕੋਲੋਂ ਟਾਈਮ ਲੈ ਲਿਆ।
ਪਤਾ ਲੱਗਾ ਕੇ 85 ਡਾਲਰ ਪੇ ਕਰਨੇ ਪੈਣਗੇ!
ਮਿਥੇ ਦਿਨ ਸਵੇਰੇ ਗਿਆਰਾਂ ਵਜੇ ਅੱਪੜ ਗਿਆ ਤਾਂ ਡਾਕਟਰ ਨੇ ਸਭ ਤੋਂ ਪਹਿਲਾਂ ਮੇਰੀ ਨਜਰ ਦੀ ਹਿਸਟਰੀ ਪੁੱਛੀ..ਕੰਮ ਪੁੱਛਿਆ..ਤੇ ਮਗਰੋਂ ਕੰਧ ਤੇ ਲਿਖੇ ਹੋਏ ਛੋਟੇ ਮੋਟੇ ਕਿੰਨੇ ਸਾਰੇ ਅੱਖਰ ਪੜਾਏ!
ਫੇਰ ਆਖਣ ਲੱਗਾ ਹੁਣ ਸ਼ਾਮੀਂ ਪੰਜ ਵਜੇ ਫੇਰ ਆਉਣਾ ਪੈਣਾ ਕੁਝ ਹੋਰ ਟੈਸਟ ਕਰਨੇ ਨੇ!
ਕਾਊਂਟਰ ਤੇ ਬੈਠੀ ਗੋਰੀ ਨੇ ਚਾਲੀ ਡਾਲਰ ਕੱਟ ਲਏ ਤੇ ਆਖਣ ਲੱਗੀ ਬਾਕੀ ਦੇ ਪੰਜਤਾਲੀ ਸ਼ਾਮੀਂ ਪੇ ਕਰ ਦੇਣਾ!
ਸ਼ਾਮੀਂ ਇੱਕ ਵਾਰ ਫੇਰ ਕਲੀਨਿਕ ਪਹੁੰਚਿਆ ਤਾਂ ਡਾਕਟਰ ਨੇ ਜਾਂਦਿਆਂ ਹੀ ਅੱਖਾਂ ਵਿਚ ਦਾਰੂ ਪਾ ਦਿੱਤਾ ਤੇ ਨਾਲ ਹੀ ਖੱਬੀ ਅੱਖ ਢੱਕਣ ਲਈ ਇੱਕ ਕਾਲਾ ਜਿਹਾ “ਪੈਚ” ਫੜਾ ਦਿੱਤਾ!
ਹੁਣ ਪੈਚ ਦੇ ਪਿੱਛੇ ਲੱਗਾ ਲਾਸਟਿਕ ਛੋਟਾ ਸੀ ਅਤੇ ਮੇਰੀ ਪੱਗ ਦਾ ਸਾਈਜ ਵੱਡਾ..!
ਜਦੋਂ ਵੀ ਪਿੱਛੋਂ ਦੀ ਘੁਮਾ ਕੇ ਲਿਆਵਾਂ ਕਰਾਂ ਤਾਂ ਲਾਸਟਿਕ ਟੁੱਟ ਜਾਇਆ ਕਰੇ..ਇਸੇ ਚੱਕਰ ਵਿਚ ਤਿੰਨ ਚਾਰ ਪੈਚ ਬੇਕਾਰ ਹੋ ਗਏ!
ਹਾਰ ਕੇ ਓਹਨਾ ਅੰਦਰੋਂ ਦੂਜੀ ਮਸ਼ੀਨ ਕੱਢ ਲਿਆਂਦੀ..ਜਿਥੇ ਕਾਲੇ ਪੈਚ ਦੀ ਲੋੜ ਹੀ ਨਹੀਂ ਸੀ!
ਪਰ ਇਸ ਵਾਰ ਮੇਰੀ ਸਾਢੇ ਅੱਠ ਮੀਟਰ ਪੱਗ ਦੀ ਤਿੱਖੀ ਜਿਹੀ ਚੁੰਜ ਰੁਕਾਵਟ ਬਣ ਗਈ!
ਸਾਰੇ ਹੈਰਾਨ...
...
ਹੋਰ ਕਹਾਣੀਆਂ ਪੜ੍ਹਨ ਲਈ ਜਰੂਰ ਇੰਸਟਾਲ ਕਰੋ ਸਾਡੀ ਪੰਜਾਬੀ ਕਹਾਣੀਆਂ ਐਪ