ਇੱਕ ਦਰਦਨਾਕ ਤੇ ਹੈਰਾਨ ਕਰ ਦੇਣ ਵਾਲੀ ਦਾਸਤਾਂ- ☆ ਦੌਲੇ ਸ਼ਾਹ ਦੇ ਚੂਹੇ ☆
ਪਾਕਿਸਤਾਨ ਦੇ ਸ਼ਹਿਰ “ਗੁਜਰਾਤ” ਵਿੱਚ ਇੱਕ ਫਕੀਰ “ਸ਼ਾਹ ਦੌਲੇ” ਦੀ ਮਜਾਰ, 200 ਸਾਲਾਂ ਤੋਂ ਮਸ਼ਹੂਰ ਹੈ।
ਦਰਅਸਲ ਓਥੇ ਬੇ-ਔਲਾਦ ਔਰਤਾਂ ਅਪਣੇ ਲਈ ਔਲਾਦ ਦੀ ਦੁਆ ਮੰਗਦੀਆਂ ਹਨ ਤੇ ਕਹਿੰਦੇ ਨੇ ਕਿ ਉਨਾਂ ਦੇ ਘਰ ਔਲਾਦ ਹੋ ਜਾਂਦੀ ਹੈ। ਤੇ ਔਲਾਦ ਦੇ ਜਿਸਮ ਤੇ ਚੰਦ ਦਾ ਨਿਸ਼ਾਨ ਹੁੰਦਾ ਹੈ। ਲੋਕਾਂ ਦਾ ਮੰਨਣਾ ਹੈ ਕਿ ਚੰਦ ਦੇ ਨਿਸ਼ਾਨ ਦਾ ਮਤਲਬ ਇਹ ਹੈ ਕਿ “ਸ਼ਾਹ ਦੌਲੇ” ਦੀ ਕਰਾਮਾਤ ਨਾਲ ਇਹ ਔਲਾਦ ਓਨਾਂ ਨੂੰ ਨਸੀਬ ਹੋਈ ਹੈ। ਤੇ ਇਸ ਔਲਾਦ ਤੇ “ਦੌਲੇ ਸ਼ਾਹ” ਦੀ ਮਜਾਰ ਦਾ ਹੱਕ ਹੈ। ਤੇ ਔਲਾਦ ਹੋ ਜਾਣ ਤੋਂ ਬਾਦ, ਬਦਲੇ ਵਿੱਚ ਔਰਤਾਂ ਨੂੰ ਅਪਣੀ ਪਹਿਲੀ ਔਲਾਦ, “ਦੌਲੇ ਸ਼ਾਹ” ਦੀ ਮਜਾਰ ਤੇ ਭੇਟ ਕਰਨੀ ਹੁੰਦੀ ਹੈ।
ਜਦੋਂ ਔਰਤਾਂ ਮਜਾਰ ਵਿੱਚ ਅਪਣਾ ਬੱਚਾ ਭੇਟ ਕਰਨ ਆਉਂਦੀਆਂ ਹਨ ਤਾਂ ਓਥੋਂ ਦੇ ਸੇਵਕ ਔਰਤਾਂ ਨੂੰ ਸਹੁੰ
ਚੁਕਾਉਂਦੇ ਹਨ ਕਿ ਉਹ ਦੁਬਾਰਾ ਅਪਣੇ ਬੱਚੇ ਦਾ ਮੂੰਹ ਦੇਖਣ ਵੀ ਨਾਂ ਆਉਣ, ਇਹ ਬੱਚਾ ਹੁਣ ਮਜਾਰ ਦਾ ਹੋ ਗਿਆ ਸਮਝ ਕੇ ਉਸਨੂੰ ਭੁਲ ਜਾਣ।
ਮਜਾਰ ਤੇ ਰੱਖੇ ਗਏ ਨਵਜਨਮੇਂ ਬੱਚਿਆਂ ਦੀ ਉਮਰ ਜਦੋਂ 8 ਸਾਲ ਦੀ ਹੋ ਜਾਂਦੀ ਹੈ ਤਾਂ ਇਨਾਂ ਬੱਚਿਆਂ ਦੇ ਸਿਰ ਤੇ ਮਜਬੂਤ ਲੋਹੇ ਦੀ ਟੋਪੀ ਜਾਂ ਲੋਹੇ ਦਾ ਕੜਾ ਪਾਇਆ ਜਾਂਦਾ ਹੈ। ਤਾਂ ਕਿ ਇਨਾਂ ਦਾ ਦਿਮਾਗੀ ਵਿਕਾਸ ਰੁਕ ਜਾਵੇ। ਲਗਭਗ 19 ਸਾਲ ਦੀ ਉਮਰ ਤੱਕ ਇਹ ਲੋਹੇ ਦੀ ਟੋਪੀ ਜਾਂ ਕੜਾ ਇਨਾਂ ਦੇ ਸਿਰ ਤੇ ਪਾਇਆ ਜਾਂਦੈ। ਤੇ 19 ਸਾਲ ਦੀ ਉਮਰ ਤੱਕ ਇਨਾਂ ਦੇ ਸਿਰ ਦੀਆਂ ਮਾਸਪੇਸ਼ੀਆਂ ਦੱਬੀਆਂ ਜਾਂਦੀਆਂ ਹਨ, ਬੱਸ 8 ਦੇ ਬੱਚੇ ਦੇ ਸਿਰ ਦਾ ਵਿਕਾਸ ਤੇ ਦਿਮਾਗੀ ਵਿਕਾਸ ਰੁਕ ਜਾਂਦਾ ਹੈ। ਤੇ ਬਾਕੀ ਸਰੀਰ ਦਾ ਵਿਕਾਸ ਹੋ ਜਾਂਦਾ ਹੈ। ਤੇ ਇਹ ਬੱਚੇ 19 ਸਾਲ ਤੱਕ ਵੱਡੇ ਹੋਕੇ ਬੁੱਧੀਹੀਣ ਹੋ ਜਾਂਦੇ ਹਨ। (ਵੇਖੋ ਤਸਵੀਰਾਂ) ਬੱਚੇ ਦੀ ਉਮਰ 19 ਸਾਲ ਦੀ ਹੋਣ ਤੇ ਇਹ ਲੋਹੇ ਦੀ ਟੋਪੀ ਲਾਹ ਦਿੱਤੀ ਜਾਂਦੀ ਹੈ। ਕਿਉਂਕਿ ਉਹ ਬੱਚਾ ਤਾਂ ਬੱਸ ਮਜਾਰ ਵਾਲਿਆਂ ਦਾ ਗੁਲਾਮ ਹੋਕੇ ਰਹਿ ਜਾਂਦਾ ਹੈ। ਇਨਾਂ ਬੱਚਿਆਂ ਦੀ ਸ਼ਕਲ ਚੂਹੇ ਵਰਗੀ ਹੋ ਜਾਂਦੀ ਹੈ। ਕਿਉਂਕਿ ਸਿਰ ਤੇ ਪਾਇਆ ਹੋਇਆ ਕੜਾ, ਸਿਰ ਦੇ ਵਿਕਾਸ ਨੂੰ ਰੋਕ ਲੈਂਦਾ ਹੈ। ਸਿਰ ਛੋਟਾ ਰਹਿ ਜਾਂਦਾ ਹੈ ਤੇ ਮੂੰਹ ਬਾਹਰ ਨੂੰ ਨਿਕਲ ਆਉਂਦਾ ਹੈ ਜਿਵੇਂ ਚੂਹੇ ਦਾ ਹੁੰਦਾ ਹੈ। ਇਸ ਲਈ ਹੀ ਇਨਾਂ ਬੱਚਿਆਂ ਨੂੰ “ਦੌਲੇ ਸ਼ਾਹ ਦੇ ਚੂਹੇ” ਕਿਹਾ ਜਾਂਦਾ ਹੈ। (ਵੇਖੋ ਤਸਵੀਰਾਂ)
ਇਨਾਂ ਨੂੰ ਕੋਈ ਪਤਾ ਨਹੀਂ ਹੁੰਦਾ ਕਿ ਉਹ ਕੌਣ ਹੈ ? ਉਸਦੇ ਮਾਂ ਬਾਪ ਕੌਣ ਹਨ ? ਉਸਨੇ ਕੀ ਕਰਨਾਂ ਹੈ ?
ਲੋਕਾਂ ਦਾ ਕਹਿਣਾ ਹੈ ਕਿ ਦੁਆ ਨਾਲ ਪੈਦਾ ਹੋਈ ਔਲਾਦ “ਦੌਲੇ ਸ਼ਾਹ ਦਾ ਚੂਹਾ” ਹੁੰਦੀ ਹੈ। ਕਿਹਾ ਜਾਂਦਾ ਹੈ ਕਿ ਜੇ ਔਰਤਾਂ ਅਪਣੀ ਪਹਿਲੀ ਔਲਾਦ ਦੌਲੇ ਸ਼ਾਹ ਦੀ ਮਜਾਰ ਦੇ ਹਵਾਲੇ ਨਹੀਂ ਕਰਦੀਆਂ, ਤਾਂ ਓਨਾਂ ਦੇ ਹੋਣ ਵਾਲੀ ਬਾਕੀ ਔਲਾਦ ਵੀ “ਸ਼ਾਹ ਦੌਲੇ” ਦੇ ਚੂਹੇ ਵਰਗੀ ਹੋ ਜਾਵੇਗੀ। ਤੇ ਜਦੋਂ ਉਹ ਔਲਾਦ ਵੱਡੀ ਹੋ ਜਾਂਦੀ ਹੈ ਤਾਂ ਉਹ ਅਪਣੇ ਆਪ ਹੀ ਸ਼ਾਹ ਦੌਲੇ ਦੀ ਮਜਾਰ ਤੇ ਵਾਪਿਸ ਆ ਜਾਵੇਗੀ। ਪੜੇ ਲਿਖੇ ਹੋਏ ਲੋਕ ਵੀ ਇਹ ਗੱਲਾਂ ਤੇ ਅਮਲ ਕਰਦੇ ਹਨ। ਤੇ ਇਹ ਅਮਲ ਹੁਣ ਵੀ ਜਾਰੀ ਹੈ।
ਅਸਲ ਚ ਜਾਣਬੁੱਝ ਕੇ ਹੀ ਇਨਾਂ...
...
ਹੋਰ ਕਹਾਣੀਆਂ ਪੜ੍ਹਨ ਲਈ ਜਰੂਰ ਇੰਸਟਾਲ ਕਰੋ ਸਾਡੀ ਪੰਜਾਬੀ ਕਹਾਣੀਆਂ ਐਪ