ਮਾਂ ਦਾ ਫੋਨ ਆਇਆ। ਕਹਿੰਦੀ, “ਪੁੱਤ! ਦੀਵਾਲੀ ਤੇ ਕੀ ਲੈਣਾ?”
ਨਾਲ ਹੀ ਕਹਿੰਦੀ “ਤੇਰੇ ਪਿਓ ਨੇ ਪੰਜੀਰੀ ਤਾਂ ਬਣਾ ਲਈ…ਬਦਾਮ-ਬਦੂਮ ਪਾ ਕੇ।ਕਹਿੰਦੇ ਪਹਿਲਾਂ ਸਕੂਲ ‘ਚ ਮਗ਼ਜ ਖਪਾਈ ਕਰ ਕੇ ਆਉਂਦੀ ਤੇ ਫੇਰ ਘਰੇ ਆਣ ਕੇ ਜਵਾਕਾਂ ਨਾਲ।ਭੋਰਾ ਸਿਰ ਨੂੰ ਤਾਕਤ ਮਿਲਜੂ!”
ਇਹ ਸੁਣ, ਮੇਰਾ ਮਨ ਭਰ ਆਇਆ। ਅਜੇ ਵੀ ਮਾਂ-ਪਿਓ ਏਨਾ ਕਰਦੇ..!
ਅਜੇ ਮੇਰਾ ਜਵਾਬ ਮੂੰਹ ‘ਚ ਹੀ ਸੀ ਕਿ ਅੱਗੋਂ ਕਹਿੰਦੀ, “ਤੈਨੂੰ ਸੂਟ ਤੇ ਪ੍ਰਾਹੁਣੇ ਨੂੰ ਪੈਸੇ ਦੇ ਦੇਊਂ…ਆਵਦੀ ਮਰਜ਼ੀ ਦਾ ਲੀੜਾ ਖਰੀਦ ਲਊ… ਸੱਚ ਇੱਕ ਓਹਦੇ ਲਈ, ਕਾਜੂ-ਕਤਲੀ ਦਾ ਡੱਬਾ ਲੈ ਲਿਆ…ਪਿਛਲੀ ਵੇਰਾਂ ਕਹਿੰਦਾ ਸੀ ਕਿ ਬਾਹਲੀ ਪਸੰਦ ਐ। ਤੇ ਜਵਾਕਾਂ ਲਈ ਨਿੱਕ-ਸੁੱਕ ਤੇਰਾ ਪਿਓ ਵਾਧੂ ਲੈ ਆਇਆ! ਕੁਝ ਹੋਰ ਦੱਸ ਪੁੱਤ…ਕੀ ਚਾਹੀਦਾ..?”
ਸੋਚਾਂ, ਕਿ ਮਾਂ ਬੋਲਣ ਦੀ ਵਾਰੀ ਦੇਵੇਂਗੀ ਫੇਰ ਈ ਬੋਲੂੰ!
ਇਸ ਤੋਂ ਪਹਿਲਾਂ ਕੁਝ ਹੋਰ ਪੁੱਛਦੀ ਮੈਂ ਝੱਟ ਬੋਲ ਪਈ, “ਬੇਫ਼ਿਕਰੀ ਦੀ ਨੀਂਦ ਲੈ ਆਵੀਂ ਮਾਂ! ਜ਼ਿੰਦਗੀ ਦੀ ਦੌੜ ‘ਚ ਥੱਕ ਗਈ ਹਾਂ…ਥੋੜੀ ਦੇਰ ਤੇਰੀ ਬੁੱਕਲ਼...
...
ਹੋਰ ਕਹਾਣੀਆਂ ਪੜ੍ਹਨ ਲਈ ਜਰੂਰ ਇੰਸਟਾਲ ਕਰੋ ਸਾਡੀ ਪੰਜਾਬੀ ਕਹਾਣੀਆਂ ਐਪ