ਕੰਮ ਤੇ ਕਲੀਨ ਸ਼ੇਵ ਰਹਿਣਾ ਪੱਕਾ ਅਸੂਲ ਸੀ ਪਰ ਮੈਂ ਮਾਲਕਾਂ ਕੋਲੋਂ ਇਜਾਜ਼ਤ ਲੈਕੇ ਦਾੜ੍ਹਾ ਵੀ ਰਖਿਆ ਹੋਇਆ ਸੀ ਤੇ ਦੁਮਾਲਾ ਵੀ ਬੰਨਿਆ ਕਰਦਾ ਸੀ।
ਆਏ ਮਹੀਨੇ ਕੰਪਨੀ ਦੇ ਸੁਪਰਵਾਈਜ਼ਰ ਮੈਨੇਜਰ ਬਦਲਦੇ ਰਹਿੰਦੇ ਸੀ।ਜਦ ਵੀ ਨਵਾਂ ਸੁਪਰਵਾਈਜ਼ਰ ਜਾਂ ਮੈਨੇਜਰ ਆਉਂਦਾ ਤਾਂ ਮੇਰੇ ਪਹਿਰਾਵੇ ਬਾਰੇ ਜਰੂਰ ਪੁੱਛਿਆ ਕਰਦਾ ਸੀ।
ਇੱਕ ਦਿਨ ਡੀਲਵਰੀ ਕਰਨ ਗਿਆ ਤਾਂ ਗੱਡੀ ਬੈਕ ਕਰਦੇ ਵਕਤ ਗੱਡੀ ਠੁੱਕ ਗਈ ਤੇ ਮੇਰੀ ਗੱਡੀ ਦਾ ਖਾਸਾ ਨੁਕਸਾਨ ਹੋ ਗਿਆ।ਮੈਂ ਫ਼ਿਕਰਾਂ ਵਿਚ ਸਾਂ ਕਿ ਮਹੀਨੇ ਦੀ ਅੱਧੀ ਤਨਖਾਹ ਤਾਂ ਗੱਡੀ ਦੇ ਮੁਆਵਜ਼ੇ ਚ ਹੀ ਚਲੇ ਜਾਣੀ ਆ ਤੇ ਮੈਨੇਜਰ ਕੋਲੋਂ ਗੱਲਾਂ ਸੁਣਨ ਨੂੰ ਅਲੱਗ ਮਿਲਣਗੀਆਂ।
ਮੈਂ ਡਰਦਾ ਡਰਦਾ ਗਿਆ ਤੇ ਜਾ ਕੇ ਗੱਡੀ ਪਾਰਕਿੰਗ ਚ ਲਗਾ ਦਿੱਤੀ ਹਜੇ ਗੱਡੀ ਚ ਹੀ ਬੈਠਾ ਸੀ ਕਿ ਗੋਰਾ ਮੈਨੇਜਰ ਆ ਗਿਆ।ਓਹ ਮੈਨੇਜਰ ਨੇ ਕੋਈ ਦੋ ਕ ਦਿਨ ਪਹਿਲਾਂ ਹੀ ਸਾਡੀ ਸਾਈਟ ਜੁਆਇੰਨ ਕੀਤੀ ਸੀ।ਮੈਂ ਫ਼ਿਕਰਾਂ ਚ ਪਿਆ ਕਿ ਅੱਜ ਤਾਂ ਗਿਆ।ਮੈਂ ਵਾਹਿਗੁਰੂ ਦਾ ਨਾਮ ਲੈਕੇ ਗੱਡੀ ਚੋਂ ਉਤਰਿਆਂ।ਮੈਂ ਹਜੇ ਦੱਸਣ ਹੀ ਲੱਗਿਆ ਸੀ ਤਾਂ ਅੱਗਿਓਂ ਕਹਿੰਦਾ ਕਿ ਮੇਰੇ ਦਫਤਰ ਆਜਾ।
ਮੈਂ ਝੂਠ ਬੋਲਣੋ ਵੀ ਡਰ ਰਿਹਾ ਸੀ ਤੇ ਸੱਚ ਦੱਸ ਕੇ ਗੱਲਾਂ ਵੀ ਨਹੀਂ ਸੁਣਨਾ ਚਾਹੁੰਦਾ ਸੀ।
ਦਫਤਰ ਦੇ ਅੰਦਰ ਲਿਜਾ ਕੇ ਆਪਣੇ ਬਾਰੇ ਦੱਸਣ ਲੱਗਿਆ ਤੇ ਆਖਦਾ ਬ੍ਰਧਰ ਮੈਨੂੰ ਕੰਮ ਤੋਂ ਕੋਈ ਕੰਪਲੇਟ ਨੀ ਮਿਲਣੀ ਚਾਹੀਦੀ।ਮੈਂ ਕਿਹਾ ਓਕੇ ਸਰ।
ਫੇਰ ਹੱਥ ਚ ਪਾਏ ਕੜੇ ਤੇ ਸ਼੍ਰੀ ਸਾਹਬ ਬਾਰੇ ਪੁੱਛਣ ਲੱਗ ਪਿਆ।ਮੈਂ ਦਸਿਆ ਕਿ ਇਹ ਤਾਂ ਸਾਡੇ ਗੁਰੂ ਸਾਹਿਬ ਦੀ ਬਖਸ਼ਿਸ਼ ਆ।
ਅੱਗਿਓਂ ਕਹਿੰਦਾ ਇਹ ਤਾਂ ਕਿਸੇ ਫੈਸ਼ਨ ਵਾਂਗ ਆ,ਤੁਹਾਡੇ ਤਾਂ ਸ਼ਾਇਦ ਇਹ ਸਭ ਦਾ ਫੈਸ਼ਨ...
...
ਹੋਰ ਕਹਾਣੀਆਂ ਪੜ੍ਹਨ ਲਈ ਜਰੂਰ ਇੰਸਟਾਲ ਕਰੋ ਸਾਡੀ ਪੰਜਾਬੀ ਕਹਾਣੀਆਂ ਐਪ