ਗੱਲ ਅੱਜ ਤੋਂ ਤੀਹ ਕੁ ਸਾਲ ਪਹਿਲਾਂ ਦੀ ਹੈ ਜਦੋਂ ਕਿਸੇ ਵਿਰਲੇ ਵਿਰਲੇ ਦੇ ਘਰ ਮਾਰੂਤੀ ਕਾਰ ਹੁੰਦੀ ਸੀ।ਮੇਰਾ ਇੱਕ ਦੋਸਤ ਸੀ ਪਰਮਜੀਤ ਸਿੰਘ ਪੰਮਾ ਜੋ ਕਿ ਨਹਿਰੀ ਮਹਿਕਮੇ ਚ ਐਸ ਡੀ ਓ ਲੱਗਾ ਹੋਇਆ ਸੀ,ਅਤੇ ਉਸਨੇ ਵੀ ਨਵੀਂ ਮਾਰੂਤੀ ਕਾਰ ਲਈ ਸੀ,ਉਸਨੇ ਮੈਨੂੰ ਬੜੀ ਵਾਰ ਕਿਹਾ ਆਜਾ ਘੁੰਮ ਫਿਰ ਆਈਏ ਕਿਸੇ ਪਾਸੇ ਪਰ ਮੇਰੇ ਤੋਂ ਨਾਂਹ ਹੋ ਜਾਂਦੀ।
ਅੱਜ ਐਤਵਾਰ ਦਾ ਦਿਨ ਸੀ ਭਾਵੇਂ ਛੁੱਟੀ ਸੀ ਪਰ ਪੰਮੇ ਨੂੰ ਉਸਦੇ ਸੀਨੀਅਰ ਅਫ਼ਸਰ ਨੇ ਫਿਰੋਜ਼ਪੁਰ ਬੁਲਾ ਲਿਆ।ਮੈਨੂੰ ਵੀ ਛੁੱਟੀ ਸੀ,ਅਤੇ ਮੈਂ ਘਰ ਹੀ ਸੀ ਤਾਂ ਪੰਮਾ ਮੇਰੇ ਕੋਲ ਆਇਆ ਤੇ ਕਹਿੰਦਾ ਯਾਰ ਆ ਤੈਨੂੰ ਫਿਰੋਜ਼ਪੁਰ ਘੁਮਾ ਲਿਆਵਾਂ।
ਮੈਂ ਪਹਿਲਾਂ ਤਾਂ ਕਿਹਾ ਕਿ ਛੱਡ ਯਾਰ ਤੂੰ ਆਪ ਹੀ ਜਾ ਆ,ਜਦ ਉਹ ਬਾਹਲਾ ਕਰਨ ਲੱਗ ਗਿਆ ਤਾਂ ਮੈਂ ਵੀ ਤਿਆਰ ਹੋ ਗਿਆ ਅਤੇ ਅਸੀਂ ਫਿਰੋਜ਼ਪੁਰ ਦਫ਼ਤਰ ਨੂੰ ਕਾਰ ਤੇ ਤੁਰ ਪਏ।
ਅਸੀਂ ਦਫ਼ਤਰ ਦਾ ਕੰਮ ਕਰਕੇ ਬਾਰਡਰ ਵੱਲ ਚਲੇ ਗਏ ਅਤੇ ਸ਼ਹੀਦਾਂ ਦਾ ਸਥਾਨ ਵੇਖਦੇ ਕੁਝ ਖਾ ਪੀ ਕੇ ਵਾਪਸ ਘਰ ਨੂੰ ਚੱਲ ਪਏ।
ਅਜੇ ਫਿਰੋਜ਼ਪੁਰ ਤੋਂ ਪੱਚੀ ਕੁ ਕਿਲੋਮੀਟਰ ਆਏ ਸੀ ਕਿ ਅਚਾਨਕ ਗੱਡੀ ਦਾ ਟਾਇਰ ਪੈਂਚਰ ਹੋ ਗਿਆ,ਹੋਵੇ ਵੀ ਕਿਉਂ ਨਾ ਕਿਉਂਕਿ ਸੜਕ ਵਿਚ ਚਾਰ ਚਾਰ ਫੁੱਟ ਦੇ ਖੱਡੇ ਸਨ ਉਹਨਾਂ ਸਮਿਆਂ ਚ।
ਅਸੀਂ ਹੌਲੀ ਹੌਲੀ ਗੱਡੀ ਅੱਧਾ ਕੁ ਕਿਲੋਮੀਟਰ ਲਿਆਏ ਤਾਂ ਸਾਹਮਣੇ ਇੱਕ ਕੱਚੀ ਜਿਹੀ ਪੈਂਚਰਾ ਦੀ ਦੁਕਾਨ ਦਿਸ ਗਈ, ਅਸੀਂ ਗੱਡੀ ਉੱਥੇ ਲਾ ਦਿੱਤੀ ਅਤੇ ਦੁਕਾਨ ਵਾਲਾ ਮਿਸਤਰੀ ਪੈਂਚਰ ਲਗਾਉਣ ਲੱਗ ਗਿਆ।
ਦੁਕਾਨ ਚੋਂ ਸਮਾਨ ਇੱਕ ਛੇ ਕੁ ਸਾਲ ਦਾ ਬੱਚਾ ਕੱਢ ਕੇ ਲਿਆਇਆ।ਜਦ ਉਹ ਕੋਲ ਆਇਆ ਤਾਂ ਮੈਂ ਉਸਨੂੰ ਉਸਦਾ ਨਾਮ ਪੁੱਛਿਆ ਤਾਂ ਕਹਿੰਦਾ ਮੰਗਤ ਰਾਮ ਹੈ ਜੀ।ਮੈਂ ਪੁੱਛਿਆ ਕਿ ਤੂੰ ਬੇਟਾ ਸਕੂਲ ਨਹੀਂ ਜਾਂਦਾ ਤਾਂ ਮਿਸਤਰੀ ਦੱਸਣ ਲੱਗਾ ਕਿ ਇਸਦੀ ਬੜੀ ਦੁੱਖ ਭਰੀ ਕਹਾਣੀ ਹੈ ਸਰਦਾਰ ਜੀ।
ਮੈਂ ਸੋਚਿਆ ਕਿ ਨਾਲ ਇਸਦੇ ਕੰਮ ਕਰਦਾ ਫਿਰ ਵੀ ਦੁੱਖ ਭਰੀ ਕਹਾਣੀ ਕੀ ਮਤਲਬ ਹੋ ਸਕਦਾ ਅਜੇ ਮੈਂ ਸੋਚ ਰਿਹਾ ਸੀ,ਕਿ ਮਿਸਤਰੀ ਦੱਸਣ ਲੱਗਾ ਕਿ ਇਸਦੇ ਮਾਂ ਬਾਪ ਅਤੇ ਇਸਦੀ ਇੱਕ ਛੋਟੀ ਜਿਹੀ ਭੈਣ ਜੋ ਕਿ ਪਿੱਛੇ ਜਿਹੇ ਆਏ ਪਾਣੀ ਦੀ ਮਾਰ ਚ ਰੁੜ ਗਏ ਸਨ ਅਤੇ ਇਸ ਦੁਨੀਆਂ ਨੂੰ ਛੱਡ ਕੇ ਚਲੇ ਗਏ ਸਨ।
ਇਹ ਉਸ ਦਿਨ ਕੁਦਰਤੀ ਸਕੂਲ ਸੀ ਅਤੇ ਇਹ ਬਚ ਗਿਆ ਹੈ ਅਤੇ ਇਕੱਲਾ ਹੈ ਵਿਚਾਰਾ ਅਤੇ ਆਪਣੇ ਚਾਚਾ ਚਾਚੀ ਕੋਲ ਰਹਿੰਦਾ ਹੈ।ਪਰ ਘਰ ਦੀ ਗ਼ਰੀਬੀ ਅਤੇ ਬਿਨਾਂ ਮਾਂ ਬਾਪ ਦੇ ਹੁਣ ਇਸਦਾ ਸਕੂਲ ਜਾਣ ਨੂੰ ਦਿਲ ਨਹੀਂ ਕਰਦਾ ਹੈ,ਪਰ ਬੱਚਾ ਹੁਸ਼ਿਆਰ ਹੈ।
ਮੇਰੇ ਦੋਸਤ ਪੰਮੇ ਨੇ ਵੀ ਇਹ ਗੱਲ ਸੁਣੀ ਅਤੇ ਬੱਚੇ ਨੂੰ ਕਿਹਾ ਕਿ ਬੇਟਾ ਮੈਂ ਅਫ਼ਸਰ ਹਾਂ ਤੂੰ ਵੀ ਪੜ ਲੈ ਵੱਡਾ ਹੋ ਕਿ ਅਫ਼ਸਰ ਬਣੇਗਾ ਤਾਂ ਮੰਗਤ ਕਹਿੰਦਾ ਕਿ ਅਫ਼ਸ਼ਰ(ਅਫ਼ਸਰ) ਬਣਨ ਲਈ ਕੀ ਕਰਨਾ ਪਵੇਗਾ ਤਾਂ ਪੰਮਾ ਕਹਿੰਦਾ ਪੁੱਤ ਡਿਗਰੀ ਕਰਨੀ ਪਵੇਗੀ,ਬੱਚਾ ਕਹਿੰਦਾ ਕਿ ਡਿਗਰੀ ਕੀ ਹੁੰਦੀ ਹੈ? ਉਸਦੇ ਸਵਾਲਾਂ ਤੋਂ ਪੰਮਾ ਬਹੁਤ ਪ੍ਰਭਾਵਿਤ ਹੋਇਆ ਅਤੇ ਉਸਨੂੰ ਦੱਸਣ ਲੱਗਾ ਕਿ ਪਹਿਲਾਂ ਪੜ੍ਹਨਾ ਪਵੇਗਾ ਫਿਰ ਡਿਗਰੀ ਕਰਨੀ ਹੋਵੇਗੀ ਵੱਡੇ ਹੋ ਕੇ।
ਪਰ ਮੰਗਤ ਸਕੂਲ ਤੋਂ ਨਫ਼ਰਤ ਕਰਦਾ ਸੀ ਕਿਉਂਕਿ ਉਹ ਸੋਚਦਾ ਸੀ ਕਿ ਜੇ ਮੈਂ ਉਸ ਦਿਨ ਸਕੂਲ ਨਾ ਹੁੰਦਾ ਅਤੇ ਆਪਣੇ ਮਾਂ ਪਿਉ ਨਾਲ ਹੁੰਦਾ ਤਾਂ ਮੈਂ ਵੀ ਉਹਨਾਂ ਨਾਲ ਚਲਾ ਜਾਂਦਾ ਅਤੇ ਹੁਣ ਠੋਕਰਾਂ ਨਾ ਖਾਣੀਆਂ ਪੈਂਦੀਆ।
ਮੰਗਤ ਨੂੰ ਸਮਝਾ ਕੇ ਸਕੂਲ ਜਾਣ ਲਈ ਮਨਾ ਲਿਆ ਅਤੇ ਪੰਮੇ ਨੇ ਮਿਸਤਰੀ ਨੂੰ ਉਸਦੀ ਪੜ੍ਹਾਈ ਲਈ ਕੁਝ ਪੈਸੇ ਦੇ ਦਿੱਤੇ ਅਤੇ ਕੱਲ ਤੋਂ ਸਕੂਲ ਭੇਜਣ ਲਈ ਕਹਿ ਦਿੱਤਾ ਅਤੇ ਨਾਲ ਇਹ ਵੀ ਕਿਹਾ ਕਿ ਮੈਂ ਲੰਘਦੇ ਟੱਪਦੇ ਹੋਰ ਪੈਸੇ ਦੇ ਜਾਇਆ ਕਰਾਂਗਾ ਅਤੇ ਨਾਲੇ ਇਸਦੀ ਪੜ੍ਹਾਈ ਦਾ ਹਾਲ ਚਾਲ ਪੁੱਛਦਾ ਰਹਾਂਗਾ।
ਗੱਡੀ ਠੀਕ ਕਰਾ ਅਸੀਂ ਘਰ ਆ ਗਏ।
ਸਭ ਕੁਝ ਵਧੀਆ ਚੱਲ ਰਿਹਾ ਸੀ ਕਿ ਪੰਮੇ ਦੀ ਅਚਾਨਕ ਬਦਲੀ ਜਲਾਲਾਬਾਦ ਹੋ ਗਈ ਅਤੇ ਉਸਨੇ ਪਿੰਡ ਛੱਡ ਕੇ ਘਰ ਵੀ ਜਲਾਲਾਬਾਦ ਬਣਾਉਣ ਦਾ ਮਨ ਬਣਾ ਲਿਆ।
ਲਉ ਜੀ ਉਸਨੇ ਉੱਥੇ ਕੋਠੀ ਪਾ ਲਈ ਅਤੇ ਬੱਚਿਆਂ...
...
ਹੋਰ ਕਹਾਣੀਆਂ ਪੜ੍ਹਨ ਲਈ ਜਰੂਰ ਇੰਸਟਾਲ ਕਰੋ ਸਾਡੀ ਪੰਜਾਬੀ ਕਹਾਣੀਆਂ ਐਪ