ਵੀਹ ਪੱਚੀ ਸਾਲ ਪਹਿਲਾਂ ਦੀ ਗੱਲ ਯਾਦ ਆ ਗਈ, ਉਹਨਾਂ ਸਮਿਆਂ ਵਿੱਚ ਅਖਬਾਰਾਂ ਵਿੱਚ ਇਸ਼ਤਿਹਾਰ ਬਹੁਤ ਦਿੱਤੇ ਜਾਂਦੇ ਸਨ, ਨੌਕਰੀਆਂ ਦੇ, ਰਿਸ਼ਤਿਆਂ ਦੇ ਆਦਿ।।।।
ਇੱਕ ਇਸ਼ਤਿਹਾਰ ਵੇਖ ਕੇ ਬੜੀ ਹੈਰਾਨਗੀ ਹੋਈ, ਕਿ ਪੰਤਾਲੀ ਪੰਜਾਹ ਕੁ ਸਾਲ ਔਰਤ, ਜੋ ਸਾਡੀ ਬਜੁਰਗ ਮਾਤਾ ਦੀ ਦੇਖ ਭਾਲ, ਭਾਵ ਨਹਾਉਣਾ, ਧੋਣਾ, ਖਵਾਉਣਾ ਤੇ ਗੱਲੀਂ ਬਾਤੀਂ ਦਿਲ ਵੀ ਪਰਚਾਇਆ ਕਰੇ, ਉਸਨੂੰ ਰਹਿਣ ਸਹਿਣ ਲਈ ਕਮਰਾ ਤੇ ਖਾਣਾ ਪੀਣਾ ਫਰੀ ਤੇ ਨਾਲ ਹੀ ਚੰਗੀ ਤਨਖਾਹ ਦੀ ਆਫਰ ਵੀ ਕੀਤੀ ਹੋਈ ਸੀ।
ਉਸ ਉਮਰ ਵਿੱਚ ਇਹ ਗੱਲ ਬੜੀ ਬੇਤੁੱਕੀ ਜਿਹੀ ਲੱਗੀ ਕਿਉਂਕਿ ਉਸ ਸਮੇਂ ਪੂਰੇ ਭਰੇ ਪਰਿਵਾਰ ਵਿੱਚ ਰਹਿ ਰਹੀ ਸਾਂ, ਕਿ ਕਿਹੋ ਜਿਹੇ ਲੋਕ ਹਨ ਜੋ ਆਪਣੀ ਮਾਂ ਲਈ ਇਹੋ ਜਿਹੀ ਕੰਮ ਵਾਲੀ ਰੱਖ ਰਹੇ ਹਨ।
ਮਸ਼ਗੂਲੀ ਕਰਦਿਆਂ ਫੋਨ ਮਿਲਾ ਲਿਆ, ਕਿਸੇ ਮਰਦ ਨੇ ਫੋਨ ਰੀਸੀਵ ਕੀਤਾ ਤਾਂ ਉਸਨੇ ਆਪਣੀ ਮਾਤਾ ਬਾਰੇ ਦੱਸਿਆ ਕਿ ਉਹ ਘਰ ਵਿੱਚ ਇਕੱਲੀ ਰਹਿੰਦੀ ਹੈ, ਜਿਸ ਕਰਕੇ ਉਸਨੂੰ ਡਿਪਰੈਸ਼ਨ ਹੋ ਜਾਂਦਾ ਹੈ, ਦੋਵੇਂ ਮੀਆਂ ਬੀਵੀ ਨੌਕਰੀ ਤੇ ਬੱਚੇ ਬਾਹਰ ਦੂਰ ਪੜਦੇ ਹਨ, ਉਹ ਦੋਵੇਂ ਡਿਊਟੀ ਤੋਂ ਥੱਕੇ ਟੁੱਟੇ ਆ ਕੇ ਮਾਤਾ ਨੂੰ ਟਾਇਮ...
...
ਹੋਰ ਕਹਾਣੀਆਂ ਪੜ੍ਹਨ ਲਈ ਜਰੂਰ ਇੰਸਟਾਲ ਕਰੋ ਸਾਡੀ ਪੰਜਾਬੀ ਕਹਾਣੀਆਂ ਐਪ