ਡਿਪਰੈੱਸ਼ਨ ਗ੍ਰਸਤ ਇੱਕ ਸੱਜਣ ਜਦੋਂ ਪੰਜਾਹ ਸਾਲ ਦੀ ਉਮਰ ਦੇ ਹੋਏ ਤਾਂ ਉਨ੍ਹਾਂ ਦੀ ਪਤਨੀ ਨੇ ਡਿਪਰੈੱਸ਼ਨ ਤੋਂ ਛੁਟਕਾਰੇ ਦਾ ਰਾਹ ਸਮਝਾਉਣ ਇਕ ਸਿਆਣੇ ਕੋਲੋਂ ਇਲਾਜ ਲਈ ਵਕਤ ਲਿਆ। ਕੁਦਰਤੀ ਉਹ ਇਕ ਜੋਤਿਸ਼ੀ ਵੀ ਸੀ।
ਘਰਵਾਲੀ ਬੋਲੀ “-ਇਹ ਭਿਆਨਕ ਡਿਪਰੈੱਸ਼ਨ ਚ ਨੇ, ਇਹਨਾਂ ਦੀ ਕੁੰਡਲੀ ਵੀ ਵੇਖੋ।”ਅਤੇ ਕਿਹਾ ਕਿ ਇਹਨਾਂ ਸਭ ਦੇ ਕਾਰਣ ਮੈਂ ਵੀ ਠੀਕ ਨਹੀਂ ਰਹਿੰਦੀ।
ਉਸ ਸਿਆਣੇ ਨੇ ਕੁੰਡਲੀ ਵੇਖੀ ਸਭ ਕੁੱਝ ਸਹੀ ਪਾਇਆ। ਹੁਣ ਉਸਨੇ ਉਸਦੀ ਕੌਂਸਲਿੰਗ ਸ਼ੁਰੂ ਕੀਤੀ, ਕੁੱਝ ਨਿੱਜੀ ਸਵਾਲ ਵੀ ਪੁੱਛੇ ਅਤੇ ਪਤਨੀ ਨੂੰ ਬਾਹਰ ਬੈਠਣ ਲਈ ਕਿਹਾ।
ਉਹ ਸੱਜਣ ਬੋਲਦੇ ਗਏ..…
ਬੜਾ ਪ੍ਰੇਸ਼ਾਨ ਹਾਂ….
ਚਿੰਤਾਵਾਂ ਵਿੱਚ ਦੱਬ ਗਿਆ ਹਾਂ…
ਨੌਕਰੀ ਦਾ ਪ੍ਰੇਸ਼ਰ…
ਬੱਚਿਆਂ ਦੀ ਪੜ੍ਹਾਈ ਅਤੇ ਨੌਕਰੀ ਦੀ ਚਿੰਤਾ……
ਘਰ ਵਾਸਤੇ ਕਰਜ਼ਾ,ਕਾਰ ਦਾ ਕਰਜ਼ਾ….
ਕੁੱਝ ਮਨ ਨਹੀਂ ਕਰਦਾ….
ਦੁਨੀਆਂ ਮੈਨੂੰ ਤੋਪ ਸਮਝਦੀ ਹੈ ਪਰ ਮੇਰੇ ਕੋਲ ਕਾਰਤੂਸ ਜਿੰਨਾ ਵੀ ਸਮਾਨ ਨਹੀਂ ਹੈ……
ਮੈਂ ਘੋਰ ਡਿਪਰੈੱਸ਼ਨ ਚ ਹਾਂ….
ਕਹਿੰਦੇ ਹੋਏ ਆਪਣੇ ਪੂਰੇ ਜੀਵਨ ਦੀ ਕਿਤਾਬ ਖੋਲ ਦਿੱਤੀ।
ਤੱਦ ਉਸ ਵਿਦਵਾਨ ਕਾਉਂਸਲਰ ਨੇ ਕੁੱਝ ਸੋਚਿਆ ਅਤੇ ਪੁੱਛਿਆ “ਦਸਵੀਂ ਜਮਾਤ ਵਿੱਚ ਕਿਸ ਸਕੂਲ ਵਿੱਚ ਪੜਦੇ ਸੀ?”
ਉਸ ਸੱਜਣ ਨੇ ਆਪਣੇ ਉਸ ਸਕੂਲ ਦਾ ਨਾਮ ਦੱਸ ਦਿੱਤਾ।
ਕਾਉਂਸਲਰ ਨੇ ਕਿਹਾ:-
“ਤੁਹਾਨੂੰ ਆਪਣੇ ਉਸ ਸਕੂਲ ਜਾਣਾ ਹੋਵੇਗਾ। ਓਥੋਂ ਆਪਣੀ ਦਸਵੀਂ ਜਮਾਤ ਦਾ ਰਜਿਸਟਰ ਲੈ ਕੇ ਆਓ, ਆਪਣੇ ਸਾਥੀਆਂ ਦਾ ਨਾਂ ਪਤਾ ਵੇਖਣਾ ਅਤੇ ਉਹਨਾਂ ਨੂੰ ਲੱਭ ਕੇ ਉਹਨਾਂ ਦੀ ਮੌਜੂਦਾ ਹਾਲਚਾਲ ਦੀ ਜਾਣਕਾਰੀ ਲੈਣ ਦੀ ਕੋਸ਼ਿਸ਼ ਕਰਨਾ।ਸਾਰੀ ਜਾਣਕਾਰੀ ਇਕ ਡਾਇਰੀ ਵਿਚ ਲਿਖਣਾ ਅਤੇ ਇੱਕ ਮਹੀਨੇ ਬਾਦ ਮੈਨੂੰ ਫਿਰ ਮਿਲਣਾ।”
ਉਹ ਸੱਜਣ ਸਕੂਲ ਗਿਆ, ਮਿੰਨਤਾਂ ਕਰ ਕਰ ਰਜਿਸਟਰ ਲਭਵਾਇਆ ਅਤੇ ਫਿਰ ਉਸਦੀ ਕਾਪੀ ਕਰਵਾ ਲਈ ਜਿਸ ਵਿੱਚ 120 ਨਾਂ ਸਨ। ਮਹੀਨਾਂ ਭਰ ਦਿਨ -ਰਾਤ ਕੋਸ਼ਿਸ਼ ਕੀਤੀ ਫਿਰ ਭੀ ਬਾਮੁਸਕਿਲ ਆਪਣੇ 70-80 ਸਹਿਪਾਠੀਆਂ ਬਾਰੇ ਜਾਣਕਾਰੀ ਇਕੱਤਰ ਕਰ ਪਾਇਆ।
ਹੈਰਾਨੀਜਨਕ ਤੱਥ ਸਾਹਮਣੇ ਆਏ!!
ਉਸ ਵਿੱਚੋਂ 20 ਲੋਕ ਮਰ ਚੁੱਕੇ ਸਨ…..
7ਵਿਧਵਾ/ਵਿਧੁਰ ਅਤੇ 13ਤਲਾਕਸੁਦਾ ਸਨ….10ਨਸੇੜੀ ਨਿਕਲੇ ਜੋ ਗੱਲ ਕਰਨ ਦੇ...
...
ਹੋਰ ਕਹਾਣੀਆਂ ਪੜ੍ਹਨ ਲਈ ਜਰੂਰ ਇੰਸਟਾਲ ਕਰੋ ਸਾਡੀ ਪੰਜਾਬੀ ਕਹਾਣੀਆਂ ਐਪ