ਇੱਕ ਮਨਸਵਿਦ ਨੇ, ਇੱਕ ਹੀ ਜਮਾਤ ਦੇ ਪੰਦਰਾਂ ਵਿਦਿਆਰਥੀਆਂ ਨੂੰ ਇੱਕ ਕਮਰੇ ਵਿੱਚ, ਅਤੇ ਪੰਦਰਾਂ ਨੂੰ ਦੂਜੇ ਕਮਰੇ ਵਿਚ ਬਿਠਾਇਆ।
ਅਤੇ ਪਹਿਲੇ ਵਰਗ ਨੂੰ, ਪੰਦਰਾਂ ਦੀ ਟੁਕੜੀ ਨੂੰ ਉਸ ਨੇ ਇੱਕ ਸਵਾਲ ਲਿਖਾਇਆ। ਅਤੇ ਕਿਹਾ ਕਿ ਇਹ ਸਵਾਲ ਬਹੁਤ ਸਰਲ ਹੈ।
ਇਹ ਏਨਾ ਸੌਖਾ ਹੈ, ਕਿ ਤੁਹਾਡੇ ਤੋਂ ਹੇਠਲੀ ਜਮਾਤ ਦੇ ਵਿਦਿਆਰਥੀ, ਇਸ ਨੂੰ ਹੱਲ ਕਰ ਸਕਦੇ ਹਨ। ਤੁਹਾਨੂੰ ਤਾਂ ਸਿਰਫ ਇਸ ਲਈ ਦਿੱਤਾ ਗਿਆ ਹੈ, ਕਿ ਅਸੀਂ ਜਾਨਣਾ ਚਾਹੁੰਦੇ ਹਾਂ, ਕਿ ਤੁਹਾਡੇ ਪੰਦਰਾਂ ਵਿੱਚ ਇੱਕ ਅੱਧ ਵੀ ਅਜਿਹਾ ਵਿਦਿਆਰਥੀ ਹੈ, ਜੋ ਇਸ ਨੂੰ ਹੱਲ ਨਾ ਕਰ ਸਕੇ?
ਉਹੀ ਸੁਆਲ ਦੂਸਰੇ ਪੰਦਰਾਂ ਵਿਦਿਆਰਥੀਆਂ ਦੇ ਲਈ ਦਿੱਤਾ ਗਿਆ। ਅਤੇ ਉਨ੍ਹਾਂ ਨੂੰ ਉਲਟੀ ਗੱਲ ਕਹੀ ਗਈ। ਅਤੇ ਕਿਹਾ, ਕਿ ਇਹ ਸਵਾਲ ਬਹੁਤ ਮੁਸ਼ਕਿਲ ਹੈ। ਇਹ ਐਨਾ ਔਖਾ ਹੈ ਕਿ ਸਾਨੂੰ ਕੋਈ ਆਸ ਨਹੀਂ ਹੈ , ਕਿ ਤੁਹਾਡੇ ਵਿੱਚੋਂ ਇੱਕ ਵੀ ਇਸ ਨੂੰ ਹੱਲ ਕਰ ਸਕੇਗਾ। ਤੁਹਾਥੋਂ ਉੱਚੀਆਂ ਜਮਾਤਾਂ ਦੇ ਵਿਦਿਆਰਥੀ ਵੀ ਇਸ ਨੂੰ ਹੱਲ ਨਹੀਂ ਕਰ ਸਕੇ ਹਨ। ਅਸੀਂ ਤਾਂ ਸਿਰਫ਼ ਇਹ ਜਾਣਨ ਲਈ, ਦੇ ਰਹੇ ਹਾਂ ਕਿ ਇਹ ਸੰਭਵ ਹੈ ਕਿ ਤੁਹਾਡੇ ਚੋਂ ਕੋਈ ਇੱਕ ਅੱਧ ਇਸ ਨੂੰ ਹੱਲ ਕਰਨ ਦੇ ਕਰੀਬ ਵੀ ਪਹੁੰਚ ਸਕਦਾ ਹੈ ਜਾਂ...
...
ਹੋਰ ਕਹਾਣੀਆਂ ਪੜ੍ਹਨ ਲਈ ਜਰੂਰ ਇੰਸਟਾਲ ਕਰੋ ਸਾਡੀ ਪੰਜਾਬੀ ਕਹਾਣੀਆਂ ਐਪ
malkeet
boht vdiaaa,sari khed he dimaag di hai