ਦਿਵਾਲੀ ਨੂੰ ਲੰਘਿਆ ਅਜੇ ਕੁਝ ਹੀ ਦਿਨ ਹੋਏ ਸੀ । ਚੰਨ ਆਪਣੇ ਆਕਾਰ ਚ ਵਧਦਾ ਵਧਦਾ ਥਾਲੀ ਦੇ ਅੱਧ ਤੱਕ ਪਹੁੰਚ ਗਿਆ ਸੀ ।ਪੂਰਾ ਪਿੰਡ ਹੀ ਘੂਕ ਸੁੱਤਾ ਪਿਆ ਸੀ । ਅਮਨ ਵੀ ਆਪਣੇ ਕਮਰੇ ਚ ਸੋਚ ਰਹੀ ਸੀ ਕਿ ਸੱਚੀਂ ਸੁੱਤਾ ਪਿਆ ਏ । ਜਾਂ ਐਵੇਂ ਰਾਤ ਦਾ ਪਰਦਾ ਹੀ ਹੈ ।ਖੌਰੇ ਕਿੰਨੇ ਹੀ ਜਣੇ ਉਹਦੇ ਵਾਂਗ ਆਪਣੇ ਸੱਜਣ ਨੂੰ ਮਿਲਣ ਲਈ ਜਾਗ ਰਹੇ ਹੋਣਗੇ ? ਤੇ ਸੱਚ ਵਿਆਹਾਂ ਦਾ ਵੀ ਤਾਂ ਕਿੰਨਾ ਜੋਰ ਏ ਅੱਜਕੱਲ੍ਹ ! ਨਵੇਂ ਵਿਆਹਿਆ ਜੋੜੀਆ ਦੀਆਂ ਰਾਤਾਂ ਬਿਨਾਂ ਸੁੱਤਿਆ ਹੀ ਲੰਘ ਜਾਂਦੀਆਂ ਹੋਣੀਆਂ ਨੇ .ਇਹ ਸੋਚਦਿਆਂ ਉਹਦਾ ਮਨ ਹੋਰ ਵੀ ਰੁਮਾਂਚ ਨਾਲ ਭਰ ਗਿਆ । ਪਰਮ ਦੀ ਉਡੀਕ ਉਸਨੂੰ ਹੋਰ ਵੀ ਭਾਰੀ ਲੱਗਣ ਲੱਗ ਗਈ ।ਉਹ ਬੱਸ ਸੋਚ ਰਹੀ ਸੀ ਕਦੋਂ ਉਸਦਾ ਤੇ ਪਰਮ ਦਾ ਵਿਆਹ ਹੋਏਗਾ ਕਦੋਂ ਇਹ ਰਾਤਾਂ ਨੂੰ ਜਾਂ ਦਿਨ ਚ ਲੁਕ ਲੁਕ ਕੇ ਮਿਲਣ ਝੰਜਟ ਤੋਂ ਛੁਟਕਾਰਾ ਮਿਲੁ ।ਮਿਲਣ ਤੋਂ ਪਹਿਲਾਂ ਤੇ ਮੇਲ ਦੇ ਸਮੇਂ ਉਹਦਾ ਸੀਨਾ ਧੱਕ ਧੱਕ ਵੱਜਦਾ ਰਹਿੰਦਾ ਸੀ ।ਡਰ ਤੇ ਚਾਅ ਦੇ ਮਾਰੇ ਕਿਸੇ ਦਿਨ ਦਿਲ ਹੀ ਨਾ ਬਾਹਰ ਜਾ ਡਿੱਗੇ ।ਪਰ ਵਿਆਹ ਚ ਕਿਹੜਾ ਮਸਲੇ ਅਜੇ ਘੱਟ ਨੇ । ਪਿੰਡ ਭਾਵੇਂ ਵੱਖਰੇ ਸੀ ਪਰ ਜਾਤ ਵੀ ਅੱਡ ਸੀ ।ਜੇ ਦੋਨੋ ਆਪਣੇ ਮਿਥੇ ਟੀਚੇ ਪੁੱਜ ਜਾਣ ਫਿਰ ਤਾਂ ਹਰ ਹੀਲੇ ਘਰਦੇ ਮਨ ਹੀ ਜਾਣਗੇ ।ਉਸਦੇ ਮਨ ਨੂੰ ਇਸ ਗੱਲ ਦੀ ਤਸੱਲੀ ਸੀ ।
ਉਸਨੂੰ ਦੂਰ ਕਿਤੇ ਮੋਟਰ ਸਾਈਕਲ ਦੀ ਆਵਾਜ਼ ਸੁਣੀ । ਜਾਪਿਆ ਪਰਮ ਹੀ ਹੋਊ ।ਨਾਲ ਹੀ ਫੋਨ ਚ ਮੈਸੇਜ ਦੀ ਵਾਈਬਰੇਸ਼ਨ ਹੋਈ ।ਪਰਮ ਦਾ ਹੀ ਸੀ ।ਫੋਨ ਦੀ ਕੰਬਣੀ ਨਾਲੋਂ ਉਹਦਾ ਸਰੀਰ ਵਧੇਰੇ ਕੰਬ ਰਿਹਾ ਸੀ ।ਠੰਡ ਦੇ ਬਾਵਜੂਦ ਤਰੇਲੀਆਂ ਆ ਗਈਆਂ ਸੀ ਉਸਨੂੰ । ਪੈੜਾਂ ਦੀ ਅਵਾਜ ਜਿਉਂ ਜਿਉਂ ਨਜ਼ਦੀਕ ਆਉਂਦਾ ਉਹਦੇ ਸਰੀਰ ਜਿਵੇਂ ਹੋਰ ਵੀ ਭਾਰਾ ਹੋ ਰਿਹਾ ਸੀ । । ਉਸਨੇ ਉੱਠਕੇ ਮਲਕੜੇ ਜਿਹੇ ਬਾਕੀ ਕਮਰਿਆਂ ਦੀ ਸ਼ਾਂਤੀ ਤੱਕੀ ਵਿਹੜੇ ਤੇ ਬਾਥਰੂਮ ਚ ਦੇਖਿਆ ਕਿ ਕੋਈ ਉਠਿਆ ਤਾਂ ਨੀ
ਮਿਸ ਕਾਲ ਕਰਕੇ ਮਲਕੜੇ ਦਰਵਾਜ਼ੇ ਖੋਲ ਦਿੱਤਾ । ਪਰਮ ਪਹਿਲਾਂ ਹੀ ਤਿਆਰ ਸੀ ਉਹ ਫਟਾਫਟ ਅੰਦਰ ਵੜਿਆ ਤੇ ਅਮਨ ਨੇ ਉਸੇ ਤੇਜੀ ਨਾਲ ਘਰਲਾ ਲਾ ਦਿੱਤਾ ।
ਦੱਬੇ ਪੈਰੀਂ ਦੋਨੋ ਕਮਰੇ ਚ ਘੁਸ ਗਏ ।ਅਮਨ ਉਸਦੇ ਅੱਗੇ ਅੱਗੇ ਸੀ ਤੇ ਪਰਮ ਪਿੱਛੇ ਪਿੱਛੇ ।ਘੁੱਪ ਹਨੇਰੇ ਚ ਅਮਨ ਪੈਰ ਰੱਖਦੀ ਜਿਉਂ ਹੀ ਬੈੱਡ ਕੋਲ ਪੁੱਜੀ ਪਰਮ ਨੇ ਉਸਨੂੰ ਪਿੱਛੇ ਤੋਂ ਆਪਣੇ ਕਲਾਵੇ ਚ ਭਰ ਲਿਆ ।ਇੱਕੋ ਸਮੇਂ ਦੋਂਵੇਂ ਬੈੱਡ ਤੇ ਡਿੱਗ ਗਏ ।ਪਰਮ ਦੇ ਸਰੀਰ ਦੀ ਠੰਡਕ ਨੂੰ ਅਮਨ ਦੇ ਸਰੀਰ ਦੀ ਗਰਮੀ ਨੇ ਰਾਹਤ ਜਿਵੇਂ ਰਾਹਤ ਦਿੱਤੀ ।ਪਰਮ ਦੇ ਠੰਡੇ ਹੱਥਾਂ ਨੂੰ ਆਪਣੇ ਅਧਨੰਗੇ ਮੋਢਿਆਂ ਤੋਂ ਹਟਾਉਣ ਦੀ ਅਮਨ ਨੇ ਹਟਾਉਣ ਦੀ ਅਸਫਲ ਤੇ ਬੇਮਨ ਢੰਗ ਨਾਲ ਕੋਸ਼ਿਸ਼ ਕੀਤੀ ।ਪਰ ਅਮਨ ਦੀ ਮਜਬੂਤ ਪਕੜ ਚੋਂ ਨਿੱਕਲ ਨਾ ਸਕੀ ।
ਹਾਰ ਕੇ ਮਲਕੜੇ ਜਿਹੇ ਅਮਨ ਨੇ ਕਿਹਾ ,” ਪਹਿਲਾਂ ਰਜਾਈ ਦੁਆਲੇ ਲੈ ਲਾ ,ਠੰਡ ਚੋ ਆਈਐ ,ਕੁਝ ਸਰੀਰ ਭਖ ਜਾਊ ।”
@ਤੇਰੇ ਹੁੰਦਿਆਂ ਗਰਮੀ ਲਈ ਰਜਾਈ ਦੀ ਕੀ ਲੋੜ ” ਆਖਦਿਆਂ ਪਰਮ ਨੇ ਹੋਰ ਵੀ ਜੋਰ ਨਾਲ ਉਸਨੂੰ ਆਪਣੇ ਨਾਲ ਘੁੱਟਿਆ ।ਅਮਨ ਨੂੰ ਪਰਮ ਦੇ ਸਰੀਰ ਢੇ ਹਰ ਅੰਗ ਦੀ ਸਖਤੀ ਆਪਣੇ ਸਰੀਰ ਤੇ ਮਹਿਸੂਸ ਹੋਈ ।
ਥੋੜੀ ਮੇਹਨਤ ਨਾਲ ਤੇ ਹਿੰਮਤ ਨਾਲ ਉਸਨੇ ਬੈੱਡ ਤੇ ਸਿੱਧੀ ਹੋਕੇ ਅਮਨ ਨੂੰ ਆਪਣੇ ਉੱਪਰ ਖਿੱਚ ਲਿਆ ਤੇ ਉਪਰੋਂ ਰਜਾਈ ਪਾ ਲਈ ।ਪਰਮ ਦੀ ਗਰਦਨ ਨੂੰ ਹੱਥਾਂ ਚ ਲੈ ਕੇ ਇੱਕ ਉਸਦੇ ਮੱਥੇ ,ਗੱਲਾ ਤੇ ਕਿੱਸ ਕਰਦਿਆਂ ਉਸਦੇ ਬੁੱਲ੍ਹਾ ਨੂੰ ਆਪਣੇ ਬੁੱਲ੍ਹਾ ਚ ਕੱਸ ਲਿਆ ।ਦੋਂਵੇਂ ਦੇ ਸਰੀਰ ਚ ਜਿਵੇ ਬਿਜਲੀ ਦਾ ਕਰੰਟ ਦੌੜ ਗਿਆ ਹੋਵੇ ।ਇੱਕ ਦੂਸਰੇ ਹੱਥਾਂ ਦੀ ਕੋਈ ਸੂਰਤ ਨਹੀਂ ਸੀ ਕਿ ਕਿਥੇ ਸਨ ।
ਕਿੰਨਾ ਸਮਾਂ ਉਹ ਇਵੇਂ ਰਹੇ ਉਹਨਾਂ ਨੂੰ ਵੀ ਨਹੀਂ ਸੀ ਪਤਾ ।ਅਜੇ ਪਰਮ ਬੁੱਲ੍ਹਾ ਤੋਂ ਹੇਠਾਂ ਉਸਦੀ ਗਰਦਨ ਤੱਕ ਹੀ ਪਹੁੰਚਿਆ ਹੀ ਸੀ ਕਿ ਕਮਰੇ ਦਾ ਦਰਵਾਜ਼ਾ ਤੜਾਕ ਕਰਕੇ ਖੁੱਲਿਆ ।ਲਾਈਟ ਜਗੀ ।ਦੋਂਵੇਂ ਡੌਰ ਭੌਰ ਹੋ ਗਏ ।
ਕਮਰੇ ਚ ਅਮਨ ਦਾ ਭਰਾ,ਪਿਤਾ ਤੇ ਚਾਚੇ ਦੇ ਦੋਂਵੇਂ ਮੁੰਡੇ ਦਾਖਿਲ ਹੋਏ ।ਮਗਰੇ ਹੀ ਉਸਦੀ ਭਾਬੀ ਤੇ ਮਾਂ ਵੀ ਇਸਤੋਂ ਪਹਿਲਾਂ ਕਿ ਦੋਂਵੇਂ ਕੁਝ ਸਮਝ ਪਾਉਂਦੇ ਅਮਨ ਦੇ ਭਰਾ ਤੇ ਚਾਚੇ ਦੇ ਮੁੰਡਿਆ...
...
ਹੋਰ ਕਹਾਣੀਆਂ ਪੜ੍ਹਨ ਲਈ ਜਰੂਰ ਇੰਸਟਾਲ ਕਰੋ ਸਾਡੀ ਪੰਜਾਬੀ ਕਹਾਣੀਆਂ ਐਪ