ਮਿੰਨੀ ਕਹਾਣੀ
ਢੰਗ – ਰਾਜ ਕੌਰ ਕਮਾਲਪੁਰ
ਸਰਦਾਰ ਜੋਗਿੰਦਰ ਸਿੰਘ ਦਾ ਜ਼ਿੰਦਗੀ ਜਿਉਣ ਦਾ ਇਹ ਢੰਗ ਸੀ ਕਿ ਹਰੇਕ ਬੰਦੇ ਨੂੰ ਬਣਦੀ ਪੂਰੀ ਇੱਜ਼ਤ ਦਿਓ ਤੇ ਬਦਲੇ ਵਿੱਚ ਪੂਰੀ ਇੱਜ਼ਤ ਲਵੋ। ਉਸਦਾ ਘਰ ਕਾਫ਼ੀ ਖੁੱਲ੍ਹੀ ਜਗਾ ਵਿੱਚ ਬਣਿਆ ਹੋਇਆ ਸੀ ।ਅੱਗੇ ਕਾਫ਼ੀ ਵੱਡੀ ਬਸਤੀ ਸੀ । ਖੇਤੀ – ਬਾੜੀ ਨਾਲ ਜੁੜੇ ਹੋਣ ਕਰਕੇ ਬਸਤੀ ਵਿੱਚ ਟਰੈਕਟਰ ਟਰਾਲੀ ਹੋਰ ਸਾਰੇ ਖੇਤੀ – ਬਾੜੀ ਨਾਲ ਸਬੰਧਿਤ ਸੰਦ ਪਏ ਰਹਿੰਦੇ ਸਨ।
ਇੱਕ ਦਿਨ ਉਸੇ ਪਿੰਡ ਦਾ ਇੱਕ ਨੌਜਵਾਨ ਟਰੈਕਟਰ ਭਜਾ ਕੇ ਬਸਤੀ ਵਿੱਚ ਲੈ ਆਇਆ । ਆਉਣ ਸਾਰ ਟਰੈਕਟਰ ਟਰਾਲੀ ਦੇ ਨੇੜੇ ਲਗਾਇਆ ਤੇ ਡਰਾਅਬਾਲ ਚੁੱਕ ਕੇ ਟਰਾਲੀ ਪਾਉਣੀ ਸ਼ੁਰੂ ਕਰ ਦਿੱਤੀ। ਜੋਗਿੰਦਰ ਸਿੰਘ ਕੋਲ ਬੈਠਾ ਸਭ ਕੁਛ ਦੇਖ ਰਿਹਾ ਸੀ। ਉਸਨੇ ਆਪਣੇ ਮੁੰਡੇ ਨੂੰ ਉਸੇ ਵੇਲੇ ਫ਼ੋਨ ਕਰਕੇ ਟਰਾਲੀ ਦੇਣ ਵਾਰੇ ਪੁੱਛਿਆ ਕਿ,” ਤੂੰ ਭਾਈ ਕਿਸੇ ਨੂੰ ਟਰਾਲੀ ਦੇਣ ਵਾਰੇ ਹਾਂ ਕੀਤੀ ਹੈ?”
ਮੁੰਡੇ ਨੇ ਨਾਂਹ ਵਿੱਚ ਜੁਆਬ ਦਿੱਤਾ। ਇੰਨੀ ਸੁਣਕੇ ਜੋਗਿੰਦਰ ਸਿੰਘ ਉੱਠਿਆ ਤੇ ਆਉਂਦਿਆਂ ਹੀ ਉਸ ਨੌਜਵਾਨ ਨੂੰ ਕਿਹਾ,” ਕਾਕਾ ਇਹ ਟਰਾਲੀ ਤਾਂ ਸਾਨੂੰ ਆਪਣੇ ਕੰਮ ਲਈ ਚਾਹੀਦੀ ਹੈ , ਸੋ ਤੂੰ ਇਸਨੂੰ ਨਾ ਪਾ।” ਉਸ ਨੌਜਵਾਨ ਨੇ ਸ਼ਰਮਿੰਦਾ ਜਿਹਾ ਹੋਕੇ ਟਰਾਲੀ ਕੱਢ ਦਿੱਤੀ ਤੇ ਟਰੈਕਟਰ ਭਜਾ ਕੇ ਲੈ ਗਿਆ।
ਠੀਕ ਉਸਤੋ ਪੰਜ ਕੁ ਮਿੰਟਾਂ ਬਾਅਦ ਇੱਕ ਹੋਰ ਨੌਜਵਾਨ ਸਕੂਟਰ ਤੇ ਆਇਆ। ਸਕੂਟਰ ਤੋ ਉਤਰਦੇ ਹੀ ਉਹ ਸਿੱਧਾ ਜੋਗਿੰਦਰ ਸਿੰਘ ਕੋਲ ਆਇਆ।...
...
ਹੋਰ ਕਹਾਣੀਆਂ ਪੜ੍ਹਨ ਲਈ ਜਰੂਰ ਇੰਸਟਾਲ ਕਰੋ ਸਾਡੀ ਪੰਜਾਬੀ ਕਹਾਣੀਆਂ ਐਪ