ਪਰਸੋਂ ਦੇਸ਼ ਬੰਦ ਦੌਰਾਨ ਇੱਕ ਟਰਾਲੀ ਮੋਗੇ ਤੋਂ 13 ਕੁ ਕਿਲੋਮੀਟਰ ਬਰਨਾਲੇ ਵੱਲ ਲੱਗੇ ਜਾਮ ਕੋਲ ਆ ਕੇ ਰੁਕਦੀ ਹੈ। ਇਹ ਸ਼ਾਹਕੋਟ ਲਾਗਿਓਂ ਕਿਸੇ ਪਿੰਡੋਂ ਆਏ ਨੌਜਵਾਨ ਹਨ, ਜੋ ਦਿੱਲੀ ਮੋਰਚੇ ਉੱਤੇ ਜਾ ਰਹੇ ਹਨ। ਅੱਗੇ ਲੋਕ ਜਾਮ ਲਾਈ ਬੈਠੇ ਹਨ, ਜਿਹਨਾਂ ਵਿੱਚ ਵੱਡੀ ਗਿਣਤੀ ਨੌਜਵਾਨਾਂ ਦੀ ਹੈ। ਉਹ ਇਹਨਾਂ ਨੂੰ ਟਰੈਕਟਰ ਬੰਦ ਕਰਨ ਲਈ ਕਹਿੰਦੇ ਹਨ ਅਤੇ ਅੱਗੋਂ ਟਰੈਕਟਰ ‘ਤੇ ਬੈਠਿਆਂ ਦਾ ਜਵਾਬ ਆਉਂਦੈ; ‘ਇਹ ਬੰਦ ਨੀ ਹੋਣਾ, ..ਅਲਟੀਨੇਟਰ ਖ਼ਰਾਬ ਐ, ..ਫਿਰ ਧੱਕਾ ਲਾਉਣਾ ਪੈਣਾ।’
ਸੜਕ ‘ਤੇ ਖੜੇ ਨੌਜਵਾਨ ਕਹਿੰਦੇ; ‘ਬੰਦ ਕਰਲੋ, ਧੱਕਾ ਲਾ ਦਿਆਂਗੇ।’
… ਤੇ ਟਰੈਕਟਰ ਬੰਦ ਹੋ ਜਾਂਦੈ, ਟਰਾਲੀ ਵਿੱਚ ਬੈਠੇ ਹੋਏ ਦਿੱਲੀ ਜਾਣ ਇਰਾਦਿਆਂ ਵਾਲੇ ਨੌਜਵਾਨ ਲੱਗੇ ਜਾਮ ਨੂੰ ਦੇਖ ਰਹੇ ਹਨ। ਦਸ ਕੁ ਮਿੰਟ ਲੰਘੇ ਹਨ ਕਿ ਕੁੱਝ ਨੌਜਵਾਨ ਟਰੈਕਟਰ ਦੁਆਲੇ...
...
ਹੋਰ ਕਹਾਣੀਆਂ ਪੜ੍ਹਨ ਲਈ ਜਰੂਰ ਇੰਸਟਾਲ ਕਰੋ ਸਾਡੀ ਪੰਜਾਬੀ ਕਹਾਣੀਆਂ ਐਪ