ਕਿੰਨਾ ਇਮੋਸ਼ਨਲ ਨਿੱਕਲਿਆ ਕਮਲਾ..
ਜਮੀਰ ਨੂੰ ਮਾਰ ਕੇ ਥੋੜੀ ਦੇਰ ਹੋਰ ਟਿਕਿਆ ਰਹਿੰਦਾ..ਟਾਈਮ ਪੂਰਾ ਕਰ ਲੈਂਦਾ..ਸ਼ਾਇਦ ਸੂਬੇ ਦਾ ਪੁਲਸ #ਮੁਖੀ ਹੀ ਬਣ ਜਾਂਦਾ..ਰਿਟਾਇਰਮੈਂਟ ਮਗਰੋਂ ਦਿੱਲੀ ਨੇ ਹੋਰ ਬਥੇਰੇ ਤੋਹਫੇ ਵੀ ਭੇਜ ਦੇਣੇ ਸਨ..ਕਿਸੇ ਹਾਊਸਿੰਗ ਕਾਰਪੋਰੇਸ਼ਨ ਦੀ ਚੇਅਰਮੈਨੀ..ਸੂਬੇ ਦੀ ਗਵਰਨਰੀ..ਹੋਰ ਵੀ ਕਿੰਨਾ ਕੁਝ..!
ਜਿਹੜੇ ਇੱਕ ਇੱਕ ਪੇਸ਼ੀ ਦਾ ਪੰਜ ਪੰਜ ਲੱਖ ਲੈਣ ਵਾਲੇ ਵਕੀਲ ਕਰ ਸਕਦੇ..ਓਹਨਾ ਕੋਲੋਂ ਸੱਠ-ਸੱਤਰ #ਕਰੋੜ ਮੰਗ ਲੈਂਦਾ..ਹੱਸ ਕੇ ਦੇ ਦੇਣੇ ਸਨ..ਅਗਲੇ ਤਾਂ ਬੈਠੇ ਹੀ ਇਸੇ ਤਾਕ ਵਿਚ ਸਨ ਕੇ ਤੂੰ ਆਪਣਾ ਰੇਟ ਬੋਲ..ਸ਼ਾਇਦ ਇਸਤੋਂ ਵੱਧ ਵੀ ਦੇ ਦਿੰਦੇ..ਥੋੜੀ ਨਜਰ ਹੀ ਨੀਵੀਂ ਕਰਨੀ ਪੈਣੀ ਸੀ..ਕਰ ਲੈਂਦਾ..ਗੇਟ ਤੇ ਬੱਝਿਆ ਕੂਕਰ ਹੀ ਬਣਨਾ ਪੈਣਾ ਸੀ..ਹਿਲਾ ਲੈਂਦਾ ਥੋੜੀ ਪੂੰਛ..ਕੀ ਫਰਕ ਪੈਂਦਾ..!
ਕਮਲਾ ਜਜਬਾਤ ਦੇ ਵਹਿਣ ਵਿਚ ਦਿੱਤੀ ਇੱਕ ਇੰਟਰਵਿਊ ਵਿਚ ਆਖਦਾ..ਮੈਂ ਉਸ ਪਟਨੇ ਸ਼ਹਿਰ ਵਿਚ ਜੰਮਿਆ ਜਿਥੇ ਦਸਮ ਪਿਤਾ ਨੇ ਜਨਮ ਲਿਆ..ਫੇਰ ਸਾਡੀ ਜਨਮਾਂ-ਜਨਮਾਂਤਰਾਂ ਦੀ ਸਾਂਝ ਹੋਈ ਨਾ..ਓਸੇ ਨੇ ਹੀ ਗੁਰੂ ਗ੍ਰੰਥ ਸਾਹਿਬ ਨੂੰ ਗੁਰੂ ਥਾਪਿਆ ਸੀ..ਹੁਣ ਜੇ ਓਸੇ ਗੁਰੂ ਦੀ ਬੇਅਦਬੀ ਕੀਤੀ..ਕਿੱਦਾਂ ਬਰਦਾਸ਼ਤ ਕਰ ਲੈਂਦਾ?
ਮੈਨੂੰ ਇਹ ਵੀ ਪਤਾ ਜਦੋਂ ਚਾਰੇ ਪੁੱਤ ਸ਼ਹੀਦ ਹੋ ਗਏ ਤਾਂ ਉਹ ਘਬਰਾਇਆ ਨਹੀਂ..ਰੋਇਆ ਨਹੀਂ..ਸਗੋਂ ਦਿੱਲੀ ਵੱਲ ਨੂੰ ਬਾਂਹ ਉਚੀ ਕਰ ਆਖਦਾ ਸੀ..ਚਾਰ ਮੁਏ ਤੋਂ ਕਿਆ ਹੂਆ..ਜੀਵਤ...
...
ਹੋਰ ਕਹਾਣੀਆਂ ਪੜ੍ਹਨ ਲਈ ਜਰੂਰ ਇੰਸਟਾਲ ਕਰੋ ਸਾਡੀ ਪੰਜਾਬੀ ਕਹਾਣੀਆਂ ਐਪ