ਧਰਮਰਾਜ
ਧਰਮਰਾਜ ਕ੍ਰੋਧਿਤ ਮੂਡ ਵਿੱਚ ਆਪਣੇ ਸਿੰਘਾਸਣ ਤੇ ਬੈਠੇ ਹੋਏ ਹਨ ਤੇ ਯਮ ਦਰਬਾਰ ਦੇ ਦੋਵੇਂ ਪਾਸੇ ਭਿਆਨਕ ਹਥਿਆਰ ਲਈ ਭੈਭੀਤ ਖੜ੍ਹੇ ਹਨ। ਧਰਮਰਾਜ ਨੇ ਦਰਬਾਰ ਦੇ ਸ਼ੁਰੂ ਹੋਣ ਤੇ ਪਹਿਲਾਂ ਯਮਾਂ ਨੂੰ ਇਹ ਪ੍ਰਸ਼ਨ ਹੀ ਕੀਤਾ ਕਿ ਅੱਜ ਕਿੰਨੇ ਪ੍ਰਾਣੀ ਚੜਾਈ ਕਰ ਗਏ ਹਨ। ਯਮਾਂ ਨੇ ਕਿਹਾ ਕਿ ਹਜੂਰ ਸਾਹਿਬ! ਕਰੋਨਾ ਆਤਮਾਵਾਂ ਤੋਂ ਇਲਾਵਾ ਹੋਰ ਕੋਈ ਨਹੀਂ ਆਇਆ। “ਇਹ ਕਿਵੇਂ ਹੋ ਸਕਦਾ ਹੈ ਕਿ ਐਨੀਆਂ ਘੱਟ ਮੌਤਾਂ”,ਧਰਮਰਾਜ ਨੇ ਯਮਾਂ ਨੂੰ ਕਿਹਾ। ਇਸ ਮਹਾਂਮਾਰੀ ਤੋਂ ਪਹਿਲਾਂ ਤਾਂ ਐਨੇ ਸੜਕ ਦੁਰਘਟਨਾਵਾਂ ਨਾਲ ਹੀ ਮਰ ਜਾਂਦੇ ਸੀ। ਤੇ ਜਿਹੜੇ ਨਸ਼ੇ, ਲੜਾਈ-ਝਗੜੇ, ਭੁੱਖਮਰੀ, ਆਤਮ ਹਤਿਆਵਾਂ, ਹੋਰ ਭਿਆਨਕ ਰੋਗਾਂ ਨਾਲ ਮਰਦੇ ਸੀ, ਉਹ ਮਰਨ ਵਾਲੇ ਅਚਾਨਕ ਕਿੱਧਰ ਗਾਇਬ ਹੋ ਗਏ। ਜੇ ਇਸ ਤਰ੍ਹਾਂ ਹੀ ਰਿਹਾ ਤਾਂ ਸਾਡਾ ਧੰਦਾ ਚੌਪਟ ਹੋਣ ਦਾ ਡਰ ਹੈ। ਰੱਬ ਸਾਥੋਂ ਇਸ ਸੰਬੰਧੀ ਹਿਸਾਬ-ਕਿਤਾਬ ਪੁੱਛ ਸਕਦਾ ਹੈ। ਅਸੀਂ ਇਸਦਾ ਕੀ ਜਵਾਬ ਦੇਵਾਂਗੇ ਕਿਉਂਕਿ ਇਹ ਸਾਡਾ ਕਿੱਤਾ ਹੈ ਕਿ ਹਰ ਪ੍ਰਾਣੀ ਦੀ ਮੌਤ ਦਾ ਰਿਕਾਰਡ ਰੱਖਣਾ। ਉਹਨੂੰ ਮਰਨ ਤੋਂ ਮਗਰੋਂ ਉਸਦੇ ਕਰਮਾਂ ਦਾ ਹਿਸਾਬ ਕਿਤਾਬ ਕਰਕੇ ਸਵਰਗ-ਨਰਕ ਵਿੱਚ ਭੇਜਣਾ ਸਾਡਾ ਹੀ ਤਾਂ ਕੰਮ ਹੈ। ਇਹ ਕਰੋਨਾ ਕਰਕੇ ਮਰਨ ਵਾਲਿਆਂ ਦੀ ਗਿਣਤੀ ਵਿੱਚ ਕੋਈ ਖ਼ਾਸ ਵਾਧਾ ਨਹੀਂ ਹੋਇਆ। ਬਾਕੀ ਪਾਸਿਓਂ ਕੋਈ ਹਿਲਜੁਲ ਨਹੀਂ ਹੋ ਰਹੀ, ਬੜੀ ਹੀ ਸੰਜੀਦਾ ਗੱਲ ਹੈ। ਯਮ ਕਹਿਣ ਲੱਗੇ ਕਿ ਜਨਾਬ, ਤੁਸੀਂ ਇਸ ਸੰਬੰਧੀ ਰੱਬ ਨਾਲ ਗੱਲ ਕਰਕੇ ਤਾਂ ਦੇਖੋ । ਆਪੇ ਰੱਬ ਜੀ ਤੁਹਾਡੇ ਸ਼ੰਕੇ ਨਵਿਰਤ ਕਰ ਦੇਣਗੇ। ਸਾਡੇ ਤਾਂ ਗੱਲ ਜਨਾਬ ਜੀ ਵੱਸੋਂ ਬਾਹਰ ਹੈ। ਅਸੀਂ ਤਾਂ ਕਦੇ ਅਜਿਹਾ ਸਮਾਂ ਦੇਖਿਆ ਹੀ ਨਹੀਂ, ਸ਼ਾਇਦ ਸਾਡੇ ਪੁਰਖਿਆਂ ਨੇ ਵੀ ਨਹੀਂ ਦੇਖਿਆ ਹੋਣਾ, ਨਹੀਂ ਤਾਂ ਇਸ ਸੰਬੰਧੀ ਸਾਨੂੰ ਉਹਨਾਂ ਕੋਈ ਨਾ ਕੋਈ ਕਹਾਣੀ ਜਰੂਰ ਸੁਣਾਉਣੀ ਸੀ। ਚੱਲੋ, ਅੱਜ ਦਾ ਦਰਬਾਰ ਇੱਥੇ ਹੀ ਸਮਾਪਤ ਕਰਦੇ ਹਾਂ, ਕੱਲ੍ਹ ਨੂੰ ਮੈਂ ਆਪ ਰੱਬ ਜੀ ਦੇ ਦਰ ਤੇ ਫੇਰੇ ਪਾਉਂਦਾ ਹਾਂ। ਅੰਮ੍ਰਿਤ ਵੇਲਾ ਹੈ ਤੇ ਧਰਮਰਾਜ ਬੇਚੈਨ ਹੋਏ ਰੱਬ ਦੇ ਦਰ ਨਤਮਸਤਕ ਹੋਏ। ਚਾਰੇ ਪਾਸੇ ਸ਼ਾਂਤੀ ਹੀ ਸ਼ਾਂਤੀ ਹੈ। ਅਨਾਹਦ ਨਾਦ ਵੱਜ ਰਹੇ ਹਨ। ਧਰਮਰਾਜ ਇਸ ਅਨੰਦ ਨੂੰ ਵੇਖ ਸ਼ਾਂਤੀ ਦੀ ਮੁਦਰਾ ਵਿੱਚ ਆ ਗਏ। ਸਾਹਮਣਿਓਂ ਅਵਾਜ਼ ਆਈ ਕਿ ਹੇ ਭਗਤਾ, ਕਿਵੇਂ ਆਉਣੇ ਹੋਏ। ਹੇ ਅੰਤਰਯਾਮੀ ਮਹਾਰਾਜ ! ਤੁਹਾਡੇ ਤੋਂ ਕੀ ਓਹਲਾ ਹੈ। ਮਹਾਰਾਜ ਜੀ, ਆਹ ਕੀ ਖੇਡ ਰਚੀ ਹੈ ? ਸਭ ਕੁੱਝ ਠੱਪ ਕਰ ਦਿੱਤਾ, ਤੁਸਾਂ ਨੇ। ਇੱਕ ਥਾਂ ਟਿਕ ਕੇ ਨਾ ਬੈਠਣ ਵਾਲੇ ਇਨਸਾਨ ਨੂੰ ਤੁਸਾਂ ਪੜੵਨੇ ਪਾ ਦਿੱਤਾ। ਇਹ ਕੁੱਝ ਤਾਂ ਅਸਾਂ ਨੇ ਜਨਾਬ ਦੇਖਿਆ ਹੀ ਨਹੀਂ ਪਹਿਲਾਂ। ਸਾਡਾ ਵੀ ਕਾਰੋਬਾਰ ਬਹੁਤ ਮੰਦਾ ਜਾ ਰਿਹਾ ਹੈ। ਕੇਵਲ ਕਰੋਨਾ ਨਾਲ ਮਰਨ ਵਾਲੇ ਬਜ਼ੁਰਗ ਹੀ ਸਾਡੇ ਕੋਲ ਆ ਰਹੇ ਹਨ। ਬਾਕੀ ਤਾਂ ਪੁੱਠੇ-ਸਿੱਧੇ ਕੰਮ ਕਰਨ ਵਾਲੇ ਪਤਾ ਨਹੀਂ ਕਿਹੜੇ ਘੋਰਨਿਆਂ ਵਿੱਚ ਜਾ ਵੜੇ। ਅੱਗੇ...
...
ਤਾਂ ਸਾਥੋਂ ਇਹਨਾਂ ਦੇ ਕਰਮਾਂ ਦਾ ਲੇਖਾ-ਜੋਖਾ ਕਰ ਨਹੀਂ ਹੁੰਦਾ ਸੀ। ਇੰਨੀਆਂ ਵੱਡੀਆਂ ਲਾਈਨਾਂ ਲੱਗ ਜਾਂਦੀਆਂ ਸੀ। ਨਾਲੇ ਸਾਡੇ ਕੋਲ ਜਿਹੜੇ ਕਰੋਨਾ ਨਾਲ ਮਰ ਕੇ ਆਉਂਦੇ ਹਨ, ਉਹ ਗਿਲਾ ਕਰਦੇ ਹਨ ਕਿ ਸਾਡਾ ਤਾਂ ਕੋਈ ਚੰਗੀ ਤਰ੍ਹਾਂ ਸਸਕਾਰ ਨਹੀਂ ਕਰਦਾ। ਕੋਈ ਵੀ ਧੀ-ਪੁੱਤ ਕਰੋਨਾ ਵਾਲੇ ਕੋਲ ਖੜਦਾ ਨਹੀਂ। ਹੋਰ ਤਾਂ ਹੋਰ ਜਨਾਬ, ਸਿਵਿਆਂ ਵਿੱਚ ਐਂਟਰੀ ਨਹੀਂ ਕਰਨ ਦਿੱਤੀ ਜਾਂਦੀ। ਪਦਮ ਸ੍ਰੀ ਭਾਈ ਸਾਹਿਬ ਦੀ ਉਦਾਹਰਨ ਤਾਂ ਤੁਸੀਂ ਵੇਖੀ ਹੈ। ਬਹੁਤੀਆਂ ਆਤਮਾਵਾਂ ਤਾਂ ਸੰਸਾਰ ਵਿੱਚ ਭਟਕਦੀਆਂ ਫਿਰਦੀਆਂ ਹਨ, ਚੰਗੀ ਤਰ੍ਹਾਂ ਗਤ ਨਾ ਹੋਣ ਕਰਕੇ। ਇਹ ਮਨੁੱਖ ਬਹੁਤ ਸੁਆਰਥੀ ਤੇ ਅਹਿਸਾਨ ਫਰਾਮੋਸ਼ ਹੋ ਗਿਆ ਹੈ। ਬਿਮਾਰੀ ਦੇ ਲੱਛਣ ਆਉਣ ਸਾਰ ਹੀ ਸਾਰੇ ਰਿਸਤੇ-ਨਾਤੇ ਖਤਮ ਕਰ ਦਿੰਦੇ ਹਨ। ਬੱਸ, ਇੱਕ ਗੱਲ ਚੰਗੀ ਹੋਈ ਹੈ, ਜਿਹੜਾ ਵਾਤਾਵਰਨ ਸਾਫ ਹੋ ਗਿਆ। ਨਹੀਂ ਤਾਂ ਸਦੀਆਂ ਤੱਕ ਵੀ ਸਾਫ਼ ਨਹੀਂ ਹੋਣਾ ਸੀ। ਦੂਜੀ ਗੱਲ, ਪਰਿਵਾਰ ਕੋਲ ਬੈਠਣ ਦਾ ਵੀ ਸਮਾਂ ਮਿਲ ਗਿਆ ਇਹਨਾਂ ਦੁਨੀਆਦਾਰਾਂ ਨੂੰ । ਨਹੀਂ ਤਾਂ ਹਰ ਕੋਈ ਕਾਹਲੀ ਵਿੱਚ ਹੀ ਦਿੱਸਦਾ ਸੀ। ਬਾਕੀ ਸਭ ਨੂੰ ਪਤਾ ਲੱਗ ਗਿਆ ਹੈ ਕਿ ਰੱਬ ਜਾਂ ਤੁਹਾਡੀ ਕੁਦਰਤ ਤੋਂ ਵੱਡਾ ਕੋਈ ਨਹੀਂ। ਪਰ ਜਨਾਬ ਕਈ ਲੋਕ ਇਸ ਮਹਾਂਮਾਰੀ ਦੌਰਾਨ ਵੀ ਕਾਲਾ ਬਜਾਰੀ ਤੇ ਲੁੱਟ ਦੀ ਨੀਤੀ ਅਪਣਾਈ ਜਾ ਰਹੇ ਹਨ। ਬਾਕੀ ਜਨਾਬ ਅਸੀਂ ਤਾਂ ਆਪ ਕਰੋਨਾ ਆਤਮਾਵਾਂ ਨੂੰ ਸਜਾ ਦੇਣ ਤੋਂ ਅਸਮਰਥ ਹਾਂ। ਪਹਿਲਾਂ ਹੀ ਉਹਨਾਂ ਨਾਲ ਬਹੁਤ ਕੁੱਤੇਖਾਣੀ ਹੋਈ ਜਾਂਦੀ ਹੈ। ਕਿਸੇ ਵੱਲੋਂ ਕੋਈ ਸਿਹਤ ਸਹੂਲਤ ਨਹੀਂ ਮਿਲ ਰਹੀ ਤੇ ਪਰਿਵਾਰ ਤੇ ਲੋਕਾਂ ਵੱਲੋਂ ਗੈਰ ਜ਼ਿੰਮੇਵਾਰਾਨਾ ਰਵੱਈਆ ਅਪਣਾਇਆ ਜਾ ਰਿਹਾ ਹੈ। ਸਾਨੂੰ ਇਹਨਾਂ ਤੇ ਤਰਸ ਆਉਂਦਾ ਹੈ। ਬਾਕੀ ਸਾਡੇ ਮੰਦੇ ਧੰਦੇ ਬਾਰੇ ਵੀ ਤੁਸੀਂ ਸੋਚੋ। ਧਰਮਰਾਜ ਦੀਆਂ ਕਰੋਨਾ ਸੰਬੰਧੀ ਗੱਲਾਂ ਤੇ ਆਪਣੀ ਪਦਵੀ ਦੀ ਸਥਿਰਤਾ ਸੰਬੰਧੀ ਗੱਲਾਂ ਸੁਣ ਕੇ ਰੱਬ ਜੀ ਕਹਿਣ ਲੱਗੇ ਕਿ ਹੇ ਭਗਤਾ ! ਭਾਵੇਂ ਸੰਸਾਰ ਦਾ ਪਰਵਾਹ ਅਨਾਦੀ ਹੈ ਪਰ ਮੇਰੇ ਰੰਗਾਂ ਬਾਰੇ ਕੋਈ ਨਹੀਂ ਜਾਣ ਸਕਦਾ ਕਿ ਕਦੋਂ ਮੈਂ ਕੀ ਕਰ ਦੇਵਾਂ ? ਤੂੰ ਆਪਣੀ ਡਿਊਟੀ ਕਰ, ਅੱਗੇ ਹੋਣ ਵਾਲੇ ਸਮੇਂ ਬਾਰੇ ਨਾ ਸੋਚ ਤੇ ਬੱਸ ਮੇਰਾ ਚਿੰਤਨ ਕਰ। ਬਾਕੀ ਮੇਰੇ ਅਧਿਆਤਮਿਕ ਗਿਆਨ ਨਾਲ ਤੈਨੂੰ ਆਪੇ ਸਭ ਕੁੱਝ ਸਮਝ ਆ ਜੂ। ਧਰਮਰਾਜ ਗੰਭੀਰ ਹੋ ਕੇ ਸੋਚਣ ਲੱਗੇ ਕਿ ਜੇ ਉਸਦੇ ਦਰ ਤੇ ਐਨੀ ਸ਼ਾਂਤੀ ਤੇ ਅਨੰਦ ਹੈ, ਜੇ ਬੰਦਾ ਇਸਨੂੰ ਆਪਣੇ ਮਨ ਮੰਦਰ ਵਿੱਚ ਧਾਰਨ ਕਰ ਲਵੇ ਤਾਂ ਇਸਦੀਆਂ ਸਾਰੀਆਂ ਦੁਬਿਧਾਵਾਂ ਪਲ ਵਿੱਚ ਖਤਮ ਹੋ ਜਾਣ ਤੇ ਸੰਸਾਰ ਵਿੱਚ ਸਾਰੇ ਸ਼ਾਂਤੀ ਹੀ ਸ਼ਾਂਤੀ ਹੋਵੇ।
ਸਰਬਜੀਤ ਸਿੰਘ ਜਿਉਣ ਵਾਲਾ, ਫਰੀਦਕੋਟ
ਮੋਬਾਇਲ – 9464412761
ਹੋਰ ਕਹਾਣੀਆਂ ਪੜ੍ਹਨ ਲਈ ਜਰੂਰ ਇੰਸਟਾਲ ਕਰੋ ਸਾਡੀ ਪੰਜਾਬੀ ਕਹਾਣੀਆਂ ਐਪ
Uploaded By:
Gurmukhi StoriesUploaded By:
Punjabi Inspiring StoriesUploaded By:
Punjabi StoriesUploaded By:
Punjabi StoryUploaded By:
Story In PunjabiUploaded By:
ਪੰਜਾਬੀ ਕਹਾਣੀਆਂ
Related Posts
ਓਹ ਬੜੀ ਖੁਸ਼ ਸੀ, ਕਿਉਕਿ ਇਕ ਤਾਂ ਉਮਰ ਅੱਲੜ ਮਸਾਂ ਉੱਨੀ ਕ ਸਾਲ, ਤੇ ਆਈਲੈਟਸ ਵਿੱਚੋ 6 ਬੈਂਡ ਆਉਣ ਮਗਰੋਂ ਮਾਂ ਬਾਪ ਨੇ ਇਕ ਵਧੀਆ ਘਰ ਵੇਖ ਰਿਸ਼ਤਾ ਪੱਕਾਕਰ ਦਿੱਤਾ। ਚਲੋ ਮੁੰਡੇ ਵਾਲਿਆ ਨੇ ਅੱਜ ਕੱਲ੍ਹ ਦੇ ਪੰਡਿਤ ਮਤਲਬ ਕੁਝ ਏਜੰਟਾਂ ਨੂੰ ਕੁੜੀ ਦੀ ਸਾਰੀ ਜਨਮ ਕੁੰਡਲੀ ਭਾਵ ਓਹਦੇ ਸਰਟੀਫਿਕੇਟ Continue Reading »
ਕਰਿਆਨੇ ਦੀ ਨਵੀਂ ਖੋਲੀ ਦੁਕਾਨ ਲਈ ਇੱਕ ਕੰਮ ਕਾਜੀ ਮੁੰਡੇ ਦੀ ਲੋੜ ਸੀ.. ਨਾਲਦੀ ਦੁਕਾਨ ਤੇ ਕੰਮ ਕਰਦੇ ਇੱਕ ਮੁੰਡੇ ਦਾ ਖਿਆਲ ਆਈ ਜਾਵੇ..ਇੱਕ ਦਿਨ ਬਹਾਨੇ ਨਾਲ ਓਥੇ ਚਲਾ ਗਿਆ..ਫੁਰਤੀ ਦੇਖਣ ਵਾਲੀ ਸੀ ਉਸ ਦੀ..ਹਰ ਕੰਮ ਭੱਜ ਭੱਜ ਕੇ..ਨਿਰੀ ਬਿਜਲੀ..ਸਰਦਾਰ ਜੀ ਆਪ ਨੁੱਕਰ ਵਿਚ ਬੈਠਾ ਬੱਸ ਫੋਨ ਤੇ ਹੀ..ਬਾਕੀ ਸਾਰੇ Continue Reading »
ਮੌਤ ਇੱਕ ਅੱਟਲ ਸਚਾਈ ਆ ਤੇ ਸਭ ਨੂੰ ਆਉਣੀ ਆ। ਪਰ ਸਮੇਂ ਤੋਂ ਪਹਿਲਾਂ ਤੁਰ ਜਾਣ ਦੀ ਖ਼ਬਰ ਨੂੰ ਸੱਚ ਮੰਨਣਾ ਹੀ ਮੁਸ਼ਕਿਲ ਹੋ ਜਾਂਦਾ। ਦੀਪ ਸਿੱਧੂ ਬਾਈ ਕੋਈ ਆਮ ਖਾਸ ਬੰਦਾ ਨਹੀਂ ਸੀ।ਓਹ ਤਾਂ ਇੱਕ ਯੋਧਾ ਸੀ।ਯੋਧੇ ਕਦੇ ਮਰਿਆ ਨਹੀਂ ਕਰਦੇ ਓਹ ਤਾਂ ਰਹਿੰਦੀ ਦੁਨੀਆਂ ਤੱਕ ਅਮਰ ਰਹਿੰਦੇ ਆ। Continue Reading »
ਭਾਗ ਨੌਵਾਂ ਸੀਰਤ ਦੇ ਵਾਪਸ ਪੰਜਾਬ ਜਾਣ ਲਈ ਹਜੇ ਦਸ ਦਿਨਾਂ ਦਾ ਟੈਮ ਹੈਗਾ, ਤੇ ਓਹ ਇਹ ਦਸ ਦਿਨ ਆਪਣੇ ਪਰਿਵਾਰ ਨਾਲ ਰੱਜ ਕੇ ਮਾਨਣਾ ਚਾਹੁੰਦਾ ਹੈ ਕਿ ਪਤਾ ਫੇਰ ਕਦੋ, ਭਰਾਵਾਂ ਭਾਬੀਆਂ ਨਾਲ ਮੇਲ ਹੋਣਾ। ਉਹ ਜਿਆਦਾ ਤੋ ਜਿਆਦਾ ਸਮਾਂ ਉਹਨਾ ਨਾਲ ਹੀ ਗੁਜਾਰ ਦੀ ਹੈ। ਸੁੱਖ ਵੀ ਆਪਣੇ Continue Reading »
ਬਸੰਤ ਰੁੱਤ ਦੇ ਆਉਣ ਨਾਲ ਹੀ ਆਸਮਾਨ ਰੰਗ-ਬਿਰੰਗੇ ਪਤੰਗਾਂ ਨਾਲ ਭਰਿਆ ਹੋਇਆ ਨਜ਼ਰ ਆਉਂਦਾ ਹੈ । ਨੌਜਵਾਨਾਂ ਅਤੇ ਬੱਚਿਆਂ ‘ਚ ਪਤੰਗ ਉਡਾਉਣ ਦਾ ਜੋਸ਼ ਨੱਚਣ ਕੁੱਦਣ ਲੱਗ ਪੈਂਦਾ ਹੈ | ਪਤੰਗਬਾਜੀ ਪੁਰਾਣੇ ਜ਼ਮਾਨੇ ਵਿਚ ਵੀ ਸੀ । ਇਹ ਰਾਜੇ-ਮਹਾਰਾਜਿਆਂ ਦਾ ਇੱਕ ਸ਼ੌਂਕ ਸੀ । ਜਿਵੇਂ ਕਿ ਪਤੰਗਬਾਜੀ ਦਾ ਦੌਰ ਅੱਜ Continue Reading »
ਬਚਪਨ ਵੀ ਕਿੰਨਾਂ ਭੋਲਾ ਹੁੰਦੈ…. ਇਸਨੂੰ ਨਹੀਂ ਪਤਾ ਹੁੰਦਾ ਕਿ ਜੋ ਕੁਝ ਉਹ ਕਰ ਰਿਹੈ, ਉਸਦਾ ਨਤੀਜਾ ਕੀ ਨਿਕਲੇਗਾ ? ਬੱਚਾ ਤਾਂ ਆਪਣੀ ਧੁਨ ਵਿਚ, ਖੁਸ਼ੀ ਦੀ ਲੋਰ ਵਿਚ ਆਹਰੇ ਲੱਗਾ ਰਹਿੰਦੈ, ਬਸ। ਪਰ ਜੇ ਕਦੇ ਕੁਝ ਮਾੜਾ ਵਾਪਰ ਜਾਵੇ, ਉਸ ਵੇਲੇ ਵੀ ਪਤਾ ਨਹੀਂ ਚੱਲਦਾ ਹੈ ਕਿ ਆਪਣੀ ਗਲਤੀ Continue Reading »
ਕਈ ਸਾਲ ਲੰਘ ਗਏ ਪਰ ਕਰਮ ਸਿੰਘ ਮੁੜਿਆ ਨਹੀਂ ਸੀ। ਉਸਨੂੰ ਅਮਰੀਕਾ ਲੰਘੇ ਨੂੰ ਦਸ ਸਾਲ ਹੋਣ ਵਾਲੇ ਸਨ। ਪ੍ਰੀਤ ਆਪਣੇ ਪਤੀ ਦਾ ਰਾਹ ਦੇਖਦੀ ਹੋਈ ਹੁੱਣ ਤਾਂ ਥੱਕ ਗਈ ਸੀ। ਬੜਾ ਚਿਰ ਹੋਇਆ ਕੋਈ ਫੋਨ ਵੀ ਨਹੀਂ ਆਇਆ ਸੀ। ਕਰਮ ਦੀਆਂ ਚਿੱਠੀਆਂ ਚਾਰ ਕੁ ਸਾਲਾਂ ਤੱਕ ਆਂਓਦੀਆਂ ਰਹੀਆਂ ਸਨ। Continue Reading »
ਇਸ਼ਕ-ਜ਼ਾਦੇ ਮੁੱਖ ਪਾਤਰ – ਜੋਸ਼ ਰੂਹੀ ਕਿਸ਼ਤ ਨੰਬਰ – 6 ਲੇਖਕ – ਗੁਰਪ੍ਰੀਤ ਸਿੰਘ ਭੰਬਰ ਵੱਲੋਂ ਜੋਸ਼ ਅਤੇ ਰੂਹੀ ਘਰੋਂ ਭੱਜ ਜਾਂਦੇ ਹਨ। ਓਨਾ ਦੀ ਤਲਾਸ਼ ਕਰਨ ਵਾਲਿਆਂ ਵਿੱਚ ਸੁਰਜਣ ਸਿੰਘ ਹੈ, ਜੋ ਰੂਹੀ ਦਾ ਪਿਤਾ ਹੈ। ਤੇਜਬੀਰ ਵਿਰਕ ਹੈ, ਜੋ ਜੋਸ਼ ਦਾ ਬਾਪ ਹੈ। ਸੁੱਖਾ ਕਾਹਲੋਂ ਨਾਮ ਦਾ ਗੈਂਗਸਟਰ Continue Reading »
Punjabi Graphics
Indian Festivals
Love Stories
Text Generators
Hindi Graphics
English Graphics
Religious
Seasons
Sports
Send Wishes (Punjabi)
Send Wishes (Hindi)
Send Wishes (English)
ninder
nice story