ਧੀ
ਸ਼ਰਾਬੀ ਹੋਇਆ ਉਹ ਜਦੋਂ ਵੀ ਗਲੀ ਵਿਚ ਦੀ ਲੰਘਦਾ..ਮਾਵਾਂ ਨਿਆਣੇ ਅੰਦਰ ਵਾੜ ਛੇਤੀ ਨਾਲ ਬੂਹਾ ਭੇੜ ਲੈਂਦੀਆਂ..
ਸ਼ਕਲ ਤੋਂ ਬੜਾ ਖੌਫਨਾਕ ਜਿਹਾ ਲੱਗਦਾ ਸੀ..ਬਦਲਦੇ ਮਾਹੌਲ ਵਿਚ ਉਸ ਬਾਰੇ ਜਿੰਨੇ ਮੂੰਹ ਓਨੀਆਂ ਹੀ ਗੱਲਾਂ ਹੁੰਦੀਆਂ!
ਉਸ ਰਾਤ ਉਹ ਨਸ਼ੇ ਵਿਚ ਟੱਲੀ ਹੋਇਆ ਕੰਧਾਂ ਨੂੰ ਹੱਥ ਪਾਉਂਦਾ ਹੋਇਆ ਗਲੀ ਦੇ ਮੋੜ ਤੇ ਆਣ ਪਹੁੰਚਿਆ..
ਅਚਾਨਕ ਬਲਬ ਦੀ ਰੋਸ਼ਨੀ ਨੂੰ ਚੀਰਦਾ ਹੋਇਆ ਇੱਕ ਪਰਛਾਵਾਂ ਉਸਦੇ ਅੱਗੋਂ ਦੀ ਲੰਗਿਆ ਤੇ ਕੰਧ ਓਹਲੇ ਗੁਆਚ ਗਿਆ!
ਸਾਰੀ ਪੀਤੀ ਹੋਈ ਲਹਿ ਗਈ..ਅੱਗੇ ਹੋ ਕੇ ਵੇਖਿਆ..ਪਾਣੀ ਨਾਲ ਗੜੁੱਚ ਹੋਇਆ ਇਕ ਵਜੂਦ ਗੋਡਿਆਂ ਵਿਚ ਸਿਰ ਦੇਈ ਸੁੰਗੜ ਕੇ ਕੰਧ ਨੂੰ ਢੋਅ ਲਾਈ ਬੈਠਾ ਸੀ..
ਹੱਥ ਨਾਲ ਟੋਹਿਆ ਤਾਂ ਚੋਦਾ-ਪੰਦਰਾਂ ਵਰ੍ਹਿਆਂ ਦੀ ਕੁੜੀ ਸੀ..ਡਰੀ ਹੋਈ ਤੇ ਠੰਡ ਨਾਲ ਪੂਰੀ ਤਰਾਂ ਕੰਬਦੀ ਹੋਈ!
ਬਾਂਹ ਫੜ ਉਠਾ ਲਿਆ ਤੇ ਪੁੱਛਿਆ ਕੌਣ ਹੈ ਤੂੰ?
ਅੱਗੋਂ ਚੁੱਪ ਰਹੀ..ਫੇਰ ਗੁੱਸੇ ਨਾਲ ਚੀਕਿਆ “ਕੌਣ ਹੈ ਤੇ ਕਿਥੇ ਜਾਣਾ ਏਂ ਦੱਸ ਮੈਨੂੰ..ਦੱਸਦੀ ਕਿਓਂ ਨਹੀਂ ਤੂੰ?
ਇਸ ਵਾਰ ਸ਼ਾਇਦ ਉਹ ਡਰ ਗਈ ਸੀ..
ਆਖਣ ਲੱਗੀ “ਸ਼ਹਿਰ ਅਨਾਥ ਆਸ਼ਰਮ ਚੋਂ ਭੱਜ ਕੇ ਗੱਡੀ ਚੜ੍ਹ ਇਥੇ ਆਣ ਉੱਤਰੀ ਹਾਂ..ਉਹ ਚਾਰ ਬੰਦੇ ਟੇਸ਼ਨ ਤੋਂ ਹੀ ਮੇਰੇ ਪਿੱਛੇ..ਨਾਲ ਹੀ ਉਸਨੇ ਕੰਧ ਨਾਲ ਲੱਗ ਖਲੋਤੇ ਚਾਰ ਪਰਛਾਵਿਆਂ ਵੱਲ ਨੂੰ ਉਂਗਲ ਕਰ ਦਿੱਤੀ!
ਉਹ ਚੀਕਿਆ “ਕੌਣ ਹੋ ਓਏ ਤੁਸੀਂ..ਦੌੜ ਜਾਓ ਨਹੀਂ ਤੇ ਗੋਲੀ ਮਾਰ ਦਿਆਂਗਾ..ਆਹ ਦੇਖੋ ਮੇਰੇ ਡੱਬ ਵਿਚ ਪਿਸਤੌਲ”
ਏਨਾ ਸੁਣ ਉਹ ਚਾਰੇ ਪਰਛਾਵੇਂ ਹਨੇਰੇ ਵਿਚ ਕਿਧਰੇ ਅਲੋਪ ਹੋ ਚੁਕੇ ਸਨ!
ਉਸ ਨੇ ਫੇਰ ਸਵਾਲ ਕੀਤਾ..”ਕਿਥੇ ਜਾਵੇਂਗੀ?..ਕੱਲੀ ਜਾਵੇਂਗੀ ਤਾਂ ਉਹ ਚਾਰ ਭੇੜੀਏ ਨਹੀਂ ਛੱਡਣਗੇ ਤੈਨੂੰ…ਨੋਚ ਨੋਚ ਖਾ ਜਾਣਗੇ”
ਏਨਾ ਸੁਣ ਉਹ ਰੋ ਪਈ ਤੇ ਹੱਥ ਜੋੜ ਆਖਣ ਲੱਗੀ ਕੇ...
...
“ਮੇਰਾ ਕੋਈ ਨਹੀਂ ਏ..ਕੱਲੀ ਹਾਂ..ਮਾਂ ਮਰ ਗਈ ਤੇ ਪਿਓ ਦੂਜਾ ਵਿਆਹ ਤੇ ਅਨਾਥ ਆਸ਼ਰਮ ਵਾਲੇ ਗੰਦੇ ਲੋਕ”
ਏਨਾ ਸੁਣ ਉਸਨੇ ਕੁਝ ਸੋਚਿਆ ਤੇ ਮੁੜ ਆਖਣ ਲੱਗਾ “ਚੱਲੇਂਗੀ ਮੇਰੇ ਨਾਲ..ਮੇਰੇ ਘਰ ਵਿਚ..ਹਮੇਸ਼ਾਂ ਲਈ..ਰੋਟੀ ਦੇਵਾਂਗਾ..ਬਿਸਤਰਾ ਦੇਵਾਂਗਾ ਤੇ ਹੋਰ ਵੀ ਬਹੁਤ ਕੁਝ”
“ਹੋਰ ਵੀ ਬਹੁਤ ਕੁਝ” ਸੁਣ ਉਹ ਅਨਾਥ ਆਸ਼ਰਮ ਵਾਲੇ ਰਸੋਈਏ ਪਹਿਲਵਾਨ ਬਾਰੇ ਸੋਚਣ ਲੱਗੀ..ਉਸਨੇ ਨੇ ਵੀ ਸ਼ਾਇਦ ਏਹੀ ਕੁਝ ਹੀ ਆਖਿਆ ਸੀ ਪਹਿਲੀ ਵਾਰ!
ਅਗਲੇ ਹੀ ਪਲ ਉਹ ਉਸਨੂੰ ਬਾਹੋਂ ਫੜ ਆਪਣੇ ਨਾਲ ਲਈ ਜਾ ਰਿਹਾ ਸੀ..ਬਾਹਰ ਖੇਤਾਂ ਵਿਚ ਬਣੇ ਇੱਕ ਸੁੰਨਸਾਨ ਜਿਹੇ ਘਰ ਦਾ ਬੂਹਾ ਪਹਿਲਾਂ ਤੋਂ ਹੀ ਖੁੱਲ੍ਹਾ ਸੀ..ਉਹ ਉਸਨੂੰ ਅੰਦਰ ਲੈ ਆਇਆ ਤੇ ਬੂਹੇ ਨੂੰ ਕੁੰਡੀ ਲਾ ਦਿੱਤੀ..ਮੀਂਹ ਝੱਖੜ ਕਾਰਨ ਹੁਣ ਬਿਜਲੀ ਵੀ ਜਾ ਚੁਕੀ ਸੀ..ਘੁੱਪ ਹਨੇਰਾ!
ਉਹ ਉਸਨੂੰ ਇੱਕ ਹਨੇਰੇ ਕਮਰੇ ਵੱਲ ਨੂੰ ਲੈ ਤੁਰਿਆ ਤੇ ਨੁੱਕਰ ਵੱਲ ਖੜਾ ਕਰ ਬੋਝੇ ਵਿਚੋਂ ਤੀਲਾਂ ਵਾਲੀ ਡੱਬੀ ਕੱਢੀ..
ਫੇਰ ਅੱਗ ਦੀ ਲੋ ਵਿਚ ਦੂਜੇ ਪਾਸੇ ਨੂੰ ਮੂੰਹ ਕਰ ਆਖਣ ਲੱਗਾ..”ਉੱਠ ਪਿਆਰ ਕੁਰੇ..ਆ ਵੇਖ ਕੀ ਲਿਆਇਆ ਹਾਂ ਤੇਰੇ ਜੋਗਾ..”ਧੀ” ਲਿਆਇਆਂ ਹਾਂ “ਧੀ”..ਉਹ ਵੀ ਜਿਉਂਦੀ ਜਾਗਦੀ ਗੱਲਾਂ ਕਰਦੀ ਧੀ..ਤੇਰੇ ਤੇ ਆਪਣੇ ਦੋਹਾਂ ਲਈ..ਹੁਣ ਕੋਈ ਮਾਈ ਦਾ ਲਾਲ ਸਾਨੂੰ “ਬੇਔਲਾਦਾ’ ਆਖ ਕੇ ਤਾਂ ਦਿਖਾਵੇ”
ਬਾਹਰ ਗਰਜਦੇ ਹੋਏ ਬੱਦਲ ਪੂਰੀ ਤਰਾਂ ਸ਼ਾਂਤ ਹੋ ਚੁਕੇ ਸਨ ਤੇ ਆਸਮਾਨੀ ਚੜਿਆ ਪੂਰਨਮਾਸ਼ੀ ਦਾ ਚੰਨ ਪੂਰੇ ਜਲੌਅ ਤੇ ਅੱਪੜ ਪੂਰੀ ਕਾਇਨਾਤ ਨੂੰ “ਚਾਨਣ” ਵੰਡ ਰਿਹਾ ਸੀ..!
ਹਰਪ੍ਰੀਤ ਸਿੰਘ ਜਵੰਦਾ
ਹੋਰ ਕਹਾਣੀਆਂ ਪੜ੍ਹਨ ਲਈ ਜਰੂਰ ਇੰਸਟਾਲ ਕਰੋ ਸਾਡੀ ਪੰਜਾਬੀ ਕਹਾਣੀਆਂ ਐਪ
Related Posts
ਕਿਸਾਨ ਏਕਤਾ ਜਿੰਦਾਬਾਦ ਮੈਂ ਇਹ ਗੱਲ ਸੋਚ ਰਹੀ ਸੀ ਵੀ ਕੁਝ ਲੋਕ ਜੋ ਖੇਤੀ ਬਿੱਲ ਦਾ ਸਮਰੱਥਨ ਕਰਦੇ ਪਏ ਹੈ ਓਹਨਾਂ ਨੂੰ ਇਹ ਗੱਲ ਸਮਝ ਕਿਉਂ ਨਹੀਂ ਆਉਂਦੀ ਕਿ ਪ੍ਰਾਈਵੇਟ ਮੰਡੀ ਆਉਣ ਨਾਲ ਮਹਿੰਗਾਈ ਨੇ ਲੋਕਾਂ ਨੂੰ ਮੰਗਣ ਤੱਕ ਲਗਾ ਦੇਣਾ ਤੇ ਹਾਲਾਤ ਇਹ ਹੋ ਜਾਣੇ ਵੀ ਤੁਹਾਨੂੰ ਮੰਗਿਆ ਵੀ Continue Reading »
ਮਨਦੀਪ ਕਾਲਜ ਤੋਂ ਘਰ ਵੱਲ ਜਾ ਰਹੀ ਸੀ। ਅੱਜ ਉਸਦੀ ਸਹੇਲੀ ਆਪਣੀ ਮਾਸੀ ਦੀ ਧੀ ਦੇ ਵਿਆਹ ਤੇ ਗਈ ਹੋਈ ਸੀ। ਤਾਂ ਹੀ ਤਾਂ ਮਨਦੀਪ ਕੱਲੀ ਜਾ ਰਹੀ ਸੀ। ਉਹ ਘਰ ਵੱਲ ਆ ਰਹੀ ਸੀ। ਬਹੁਤ ਗਰਮੀ ਸੀ। ਰਸਤਾ ਸੁੰਨਸਾਨ ਸੀ। ਮਨਦੀਪ ਨੂੰ ਇਵੇ ਮਹਿਸੂਸ ਹੋਇਆ ਕਿ ਉਸਦਾ ਪਿੱਛਾ ਕੋਈ Continue Reading »
ਪਿਉ ਦੇ ਜਾਣ ਤੋਂ ਬਾਅਦ ਮਾਂ ਮੇਰਾ ਹੋਰ ਵੀ ਫ਼ਿਕਰ ਕਰਨ ਲੱਗ ਗਈ ਸੀ । ਕੁਵੇਲਾ ਹੋਣਾ ਤਾਂ ਬੂਹੇ ‘ਚ ਖੜ੍ਹੀ ਰਹਿੰਦੀ । ਐਨਾ ਇੰਤਜ਼ਾਰ ਕਰਦੀ ਕਿ ਪੰਜ ਵਰ੍ਹਿਆਂ ਚ ਬੂਹੇ ਤੇ ਮਾਂ ਦੇ ਹੱਥਾਂ ਦੇ ਨਿਸ਼ਾਨ ਛਪ ਗਏ ਸੀ । ਜਦੋਂ ਦੂਰੋਂ ਸਕੂਟਰ ਦੀ ਅਵਾਜ਼ ਸੁਣਦੀ ਤਾਂ ਮਾਂ ਸਕੂਨ Continue Reading »
ਭਾਗ: ਤੀਸਰਾ ਮੈਂ ਪਿਛਲੇ ਭਾਗ ਤੀਕ ਤੁਹਾਡੇ ਉਹ ਰੁਬਰੂ ਕਰਿਆ ਜੋ ਮੈਂ ਪੜ੍ਹਿਆ, ਬਹੁਤ ਸਾਰੇ ਪਾਠਕਾਂ ਇਸ ਵਿਚ ਉਲਝ ਗਏ ਸਨ,ਕਿ ਜਦੋਂ ਸੁਖ ਨੇ ਤਾਂ ਉਸਨੂੰ ਛੱਡ ਦਿੱਤਾ ਸੀ, ਫੇਰ ਉਸਦਾ ਵਿਆਹ ਕਿਵੇਂ,ਬਾਕੀ ਅਲਫ਼ਨੂਰ ਤਾਂ ਮਰ ਗਈ ਸੀ ਇਹ ਕਿਵੇਂ,ਸੋ ਇਹ ਉਹ ਡਾਇਰੀ ਹੈ,ਜੋ ਅਲਫ਼ਨੂਰ ਨੇ ਸੁਖ ਨੂੰ ਦਿੱਤੀ ਸੀ,ਪਰ Continue Reading »
ਤਿੰਨ ਨੂੰਹਾਂ ਪੁੱਤ..ਪੜ ਲਿਖ ਕੇ ਸ਼ਹਿਰ ਵੱਸ ਗਏ.. ਪਰ ਬੀਜੀ ਪੁਸ਼ਤੈਨੀ ਘਰ ਨਾਲੋਂ ਮੋਹ ਨਾ ਤੋੜ ਸਕੀ..ਜਮੀਨ ਵੰਡ ਦਿੱਤੀ..ਬੱਸ ਦੋ ਕੂ ਵਿਘੇ ਕੋਲ ਰੱਖ ਲਏ..! ਵੱਡੀ ਨੂੰਹ..ਬੜੀ ਹੀ ਮਿੱਠ ਬੋਲੜੀ..ਜਦੋਂ ਵੀ ਸ਼ਹਿਰੋਂ ਆਉਂਦੀ ਉਸ ਜੋਗਾ ਕਿੰਨਾ ਕੁਝ ਲੈ ਕੇ ਆਉਂਦੀ..! ਵਿਚਲੇ ਨੂੰਹ-ਪੁੱਤ..ਰੱਬ ਦੇ ਨਾਮ ਵਾਲੇ..ਉਚੇਚਾ ਤੀਰਥਾਂ ਦਾ ਪ੍ਰਸ਼ਾਦ ਦੇਣ ਪਿੰਡ Continue Reading »
ਕਰੋਂਨਾ ਦੇ ਖੌਫ ਚ” ਸਾਰਾ ਸੰਸਾਰ ਹੀ ਸੜ ਰਿਹਾ ਸੀ ਤੇ ਪਿਛਲੇ ਦਿਨੀ ਸਾਡੀ ਡਿਊਟੀ ਕਿਸੇ ਮਹਿਕਮੇ ਦੇ ਅਫਸਰਾਂ ਵਲੋਂ ਇਹ ਲਗਾਈ ਗਈ ਕਿ ਕੋਰੋਨਾ ਪੋਜਟਿਵ ਮਰੀਜਾਂ ਨੂੰ ਸਵੇਰ ਦੀ ਚਾਹ ਤੋਂ ਲੈ ਕਿ ਰਾਤ ਦੀ ਰੋਟੀ ਤੱਕ ਸੇਵਾ ਸੰਭਾਲ ਕਰਨੀ ਹੈ। ਵੱਡੇ ਅਹੁਦੇ ਦੇ ਦੋ ਅਫਸਰ ਤੇ ਨਾਲ । Continue Reading »
ਅੱਜ ਸਵੇਰੇ ਕਣਕ ਦੇ ਡਰੰਮ ਭਰਨੇ ਸੀ ਤਾਂ ਅਸੀ ਘਰ ਦੋ ਦਿਹਾੜੀਦਾਰ ਲਗਾ ਗਏ, ਇੱਕ ਦਿਹਾੜੀਦਾਰ ਦੇ ਨਾਲ ਉਸਦਾ ਤੇਰਾਂ ਕੁ ਸਾਲ ਦਾ ਪੁੱਤ ਗੋਵਿੰਦ ਵੀ ਆਇਆ, ਉਹ ਵੀ ਨਾਲ ਕੰਮ ਕਰਨ ਦੀ ਜ਼ਿੱਦ ਕਰਨ ਲੱਗਾ ਪਰ ਮੈਂ ਤੇ ਮੇਰੀ ਪਤਨੀ ਨੇ ਬਹੁਤ ਜ਼ੋਰ ਲਾਇਆ ਕਿ ਨਾਲ ਕੰਮ ਨਹੀ ਕਰਨਾ Continue Reading »
ਅੱਜ ਰਾਣੋ ਦੇ ਵਿਆਹ ਦੀ ਕੜਾਹੀ ਚੜੀ ਸੀ ਹਰ ਕੁੱੜੀ ਲਈ ਵਿਆਹ ਜ਼ਿੰਦਗੀ ਦਾ ਬਹੁੱਤ ਮਹੱਤਵਪੂਰਨ ਸਮਾਂ ਹੁੰਦਾ ਪਰ ਰਾਣੋ ਦਾ ਵਿਆਹ ਕੱਲੀ ਦਾ ਹੋ ਰਿਹਾ ਸੀ ਵੀਜ਼ੇ ਦੇ ਪੇਪਰਾਂ ਕਾਰਨ ਮੁੰਡਾ ਆ ਸਕਿਆ ਰਾਣੋ ਨੂੰ ਉਹਦੇ ਸਹੁਰੇ ਵਾਲਿਆਂ ਸ਼ਗੁਨ ਲਾ ਕੇ ਘਰ ਲੈ ਜਾਣਾ ਸੀ ਤੇ ਵਿਆਹ ਦੀ ਇਹ Continue Reading »
Punjabi Graphics
Indian Festivals
Love Stories
Text Generators
Hindi Graphics
English Graphics
Religious
Seasons
Sports
Send Wishes (Punjabi)
Send Wishes (Hindi)
Send Wishes (English)
ਹਰਮਨ
ਜਿਸ ਕੋਲ ਜੋ ਨਹੀਂ ਉਹ ਹੀ ਲੋਚਦਾ ਹੈ