ਧੀ ਦਾ ਸਵਾਲ
ਧੀ ਦਾ ਸਵਾਲ ਪਹਿਲਾ ਭਾਗ ਪੜ੍ਹਨ ਲਈ ਆਪ ਜੀ ਦਾ ਬਹੁਤ ਬਹੁਤ ਧੰਨਵਾਦ । ਉਮੀਦ ਹੈ ਭਾਗ-2 ਵੀ ਤੁਹਾਨੂੰ ਵਧਿਆ ਲੱਗੇਗਾ ।
ਪਿਛਲੇ ਭਾਗ ਵਿੱਚ ਤੁਸੀਂ ਪੜ੍ਹਿਆ ਹੈ ਕਿਵੇਂ ਉਹ ਕੁੜੀ ਮੁਸੀਬਤਾਂ ਨਾਲ ਲੜ ਕੇ ਮਿਹਨਤ ਕਰ ਕੇ ਆਈ.ਪੀ.ਐੱਸ
(IPS)ਅਫਸਰ ਬਣਦੀ ਹੈ । ਉਸ ਕੁੜੀ ਦਾ ਨਾਮ ਗੁਰਨੂਰ ਸੀ। ਗੁਰਨੂਰ ਦੇ ਅਫਸਰ ਬਣਨ ਤੋਂ ਬਾਅਦ ਉਸਦੇ ਮਾਂ ਬਾਪੂ ਦੋਨੋਂ ਬਹੁਤ ਖੁਸ਼ ਸਨ। ਉਸਨੇ ਥੋੜੇ ਸਮੇਂ ਬਾਅਦ ਆਪਣੀ ਡਿਊਟੀ ਤੇ ਜਾਣਾ ਸੁਰੂ ਕੀਤਾ । ਉਸਦਾ ਭਰਾ ਰਵਨੀਤ ਜਿਹੜਾ ਕਿ ਨਸ਼ੇ ਦੀ ਲੱਤ ਦਾ ਸ਼ਿਕਾਰ ਸੀ, ਉਸਨੂੰ ਨਸ਼ਾ ਛੁਡਾਊ ਕੇਂਦਰ ਵਿੱਚ ਭਰਤੀ ਕਰਾਇਆ ਗਿਆ। ਗੁਰਨੂਰ ਆਪਣੀ ਡਿਊਟੀ ਬਾਖੂਬੀ ਨਿਭਾਉਂਦੀ।ਉਹ ਇੱਕ ਬਹੁਤ ਵਧਿਆ ਅਫਸਰ ਬਣੀ। ਗੁਰਨੂਰ ਕੋਲ ਹੁਣ ਅਨੇਕਾਂ ਹੀ ਕੇਸ ਆਉਂਦੇ, ਉਹ ਉਹਨਾਂ ਨੂੰ ਬੜੀ ਲਗਨ ਤੇ ਮਿਹਨਤ ਨਾਲ ਸੁਲਝਾਉਂਦੀ। ਥੋੜੇ ਸਮੇਂ ਬਾਅਦ ਰਵਨੀਤ ਨੂੰ ਕੇਂਦਰ ਤੋਂ ਛੁੱਟੀ ਮਿਲ ਗਈ। ਉਹ ਹੁਣ ਪੂਰੀ ਤਰ੍ਹਾਂ ਠੀਕ ਹੋ ਚੁੱਕਾ ਸੀ। ਉਸਨੇ ਆਪਣੀ ਕਾਲਜ ਦੀ ਪੜ੍ਹਾਈ ਤਾਂ ਸਹੀ ਢੰਗ ਨਾਲ਼ ਨਹੀਂ ਸੀ ਕੀਤੀ,ਇਸ ਕਰਕੇ ਉਹ ਇੱਕ ਦੁਕਾਨ ਤੇ ਕੰਮ ਕਰਨ ਲੱਗ ਗਿਆ।
ਗੁਰਨੂਰ ਦਾ ਇੱਕ ਹੋਰ ਸੁਪਨਾ ਆਸ਼ਰਮ ਖੋਲ੍ਹਣ ਦਾ ਸੀ।ਉਸਨੇ ਥੋੜੇ ਸਮੇਂ ਬਾਅਦ ਇੱਕ ਜ਼ਮੀਨ ਮੁੱਲ ਲਈ ਅਤੇ ਆਸ਼ਰਮ ਬਣਾਉਣ ਦਾ ਕੰਮ ਸ਼ੁਰੂ ਕਰਵਾ ਦਿੱਤਾ । ਗੁਰਨੂਰ ਕੋਲ ਇੱਕ ਕੇਸ ਆਇਆ, ਉਸਨੇ ਕੇਸ ਦੀ ਰਿਪੋਰਟ ਨੂੰ ਚੰਗੀ ਤਰ੍ਹਾਂ ਪੜ੍ਹਿਆ ਅਤੇ ਸਮਝਿਆ। ਉਹ ਕੇਸ ਕੁਝ ਇਸ ਤਰ੍ਹਾਂ ਸੀ । ਇੱਕ ਕੁੜੀ ਦੇ ਵਿਆਹ ਹੋਏ ਨੂੰ ਅਜੇ 6 ਮਹੀਨੇ ਹੋਏ ਸੀ ਕਿ ਉਸਦੇ ਪਤੀ ਨੇ ਉਸ ਨੂੰ ਤੰਗ ਕਰਨਾ, ਕੁੱਟਣਾ ਮਾਰਨਾ ਸ਼ੁਰੂ ਕਰ ਦਿੱਤਾ । ਕੁੜੀ ਦੇ ਘਰਦਿਆਂ ਨੇ ਉਸਦਾ ਵਿਆਹ ਕਰਨ ਵਿੱਚ ਥੋੜ੍ਹੀ ਜਲਦਬਾਜ਼ੀ ਕਰ ਦਿੱਤੀ , ਜਿਸ ਕਰਕੇ ਮੁੰਡੇ ਬਾਰੇ ਘੱਟ ਵੱਧ ਹੀ ਪਤਾ ਕੀਤਾ । ਮੁੰਡਾ ਬਾਹਰੋਂ ਅਮਰੀਕਾ ਤੋਂ ਆਇਆ ਹੋਇਆ ਸੀ, ਘਰ ਬਾਰ ਵੀ ਵਧਿਆ ਸੀ ਤੇ ਜ਼ਮੀਨ ਜਾਇਦਾਦ ਵੀ ਵਧਿਆ ਸੀ ।ਇਸ ਕਰਕੇ ਕੁੜੀ ਵਾਲੇ ਦੇ ਘਰ ਦੇ ਇਸ ਲਾਲਚ ਨੂੰ ਪੈ ਗਏ ਕਿ ਕੁੜੀ ਉਸ ਘਰ ਵਿੱਚ ਸੁਖੀ ਜੀਵਨ ਬਤੀਤ ਕਰੇਗੀ। ਉਹਨਾਂ ਨੇ ਉਸਦਾ ਵਿਆਹ ਮਹੀਨੇ ਵਿੱਚ ਹੀ ਤੈਅ ਕਰ ਦਿੱਤਾ।ਵਿਆਹ ਹੋਏ ਨੂੰ ਅਜੇ 6 ਮਹੀਨੇ ਹੋਏ ਸੀ ਕਿ ਕੁੜੀ ਹੋਲ਼ੀ ਹੋਲ਼ੀ ਪਰਿਵਾਰ ਵਿੱਚ ਰਚਣ ਕਰਕੇ ਸਾਰੀ ਅਸਲੀਅਤ ਉਸ ਨੂੰ ਮੁੰਡੇ ਬਾਰੇ ਪਤਾ ਲੱਗਣ ਲੱਗੀ। ਮੁੰਡਾ ਬਾਹਰੋਂ ਪੱਕਾ ਹੀ ਕਿਸੇ ਗਲਤ ਕੰਮਾਂ ਕਰਕੇ ਕੱਢ ਦਿੱਤਾ ਗਿਆ ਸੀ ਅਤੇ ਉਹ ਨਸ਼ਿਆਂ ਦੀ ਵਰਤੋਂ ਵੀ ਬਹੁਤ ਜਿਆਦਾ ਕਰਦਾ ਸੀ,ਜਿਹੜਾ ਕਿ ਅੱਜ ਕੱਲ੍ਹ ਆਮ ਹੀ ਚਲਦਾ ਪੰਜਾਬ ਵਿੱਚ ਚਿੱਟਾ । ਕੁੜੀ ਨੂੰ ਰੋਜ ਕੁੱਟ ਮਾਰ ਕਰਦਾ ਸੀ ਅਤੇ ਜਾਨੋਂ ਮਾਰਨ ਦੀਆਂ ਧਮਕੀਆਂ ਵੀ ਦਿੰਦਾ ਸੀ ।ਕੁੜੀ ਨੇ ਹਿੰਮਤ ਕਰਕੇ ਸਾਰੀ ਗੱਲ ਆਪਣੇ ਪੇਕੇ ਘਰਦਿਆਂ ਨੂੰ ਦੱਸੀ ਅਤੇ ਪੁਲਿਸ ਥਾਣੇ ਰਿਪੋਰਟ ਕੀਤੀ । ਹੁਣ ਇਸ ਕੇਸ ਦਾ ਬਸ ਇੱਕੋ ਹੀ ਹੱਲ ਸੀ ਤਲਾਕ । ਅੱਜਕਲ੍ਹ ਬਹੁਤ ਸਾਰੀਆਂ ਧੀਆਂ ਭੈਣਾਂ ਦੀ ਜਿੰਦਗੀ ਵੀ ਇਸ ਹਾਲਾਤ ਵਿੱਚ ਹੀ ਲੰਘ ਰਹੀ ਹੈ । ਸਿਆਣਿਆਂ ਨੇ ਸਹੀ ਹੀ ਕਿਹਾ ਕਿ ਕੁੜੀਆਂ ਨੂੰ ਆਪਣੇ ਤੋਂ ਤਕੜੇ ਘਰ ਵਿੱਚ ਨਹੀਂ ਵਿਆਹੁਣਾ ਚਾਹੀਦਾ। ਕੁੜੀਆਂ ਨੂੰ ਆਪਣੇ ਵਰਗੇ ਸਾਦੇ ਘਰਾਂ ਵਿੱਚ ਵਿਆਹੁਣਾ ਚਾਹੀਦਾ ਹੈ, ਬਹੁਤੀ ਅਮੀਰੀ ਦੇਖ ਲਾਲਚ ਤੇ ਜਲਦਬਾਜ਼ੀ ਨਹੀਂ ਕਰਨੀ ਚਾਹੀਦੀ । ਜੇ ਅਮੀਰ ਘਰ ਵਿੱਚ ਵਿਆਹੁਣਾ ਹੀ ਹੋਵੇ ਤਾਂ ਚੰਗੀ ਤਰ੍ਹਾਂ ਜਾਂਚ ਪੜਤਾਲ ਕਰ ਲੈਣੀ ਚਾਹੀਦੀ ਹੈ। ਅਮੀਰ ਘਰਾਂਣੇ ਦੇ ਲੋਕ ਮਾੜੇ ਨਹੀਂ ਹੁੰਦੇ , ਪਰ ਜਿੰਨਾ ਕੁ ਮੈਂ ਆਪਣੀ ਜਿੰਦਗੀ ਵਿੱਚ ਦੇਖਿਆ, ਅਮੀਰ ਲੋਕਾਂ ਵਿੱਚ ਸਬਰ ਨਾਮ ਦਾ ਕੋਈ ਵੀ ਸ਼ਬਦ ਨਹੀਂ ਹੁੰਦਾ, ਬਸ ਹੋਰ ਲਾਲਚ ਤੇ ਚਾਹਤ ਹੁੰਦੀ । ਇਹ ਕੇਸ ਨੂੰ ਸੁਲਝਾਉਣ ਤੋਂ ਬਾਅਦ ਗੁਰਨੂਰ ਨੇ ਆਪਣੇ ਆਸ਼ਰਮ ਦਾ ਨੀਂਹ ਪੱਥਰ ਆਪਣੇ ਬਾਪੂ ਜੀ ਕੋਲੋਂ ਰਖਵਾਇਆ । ਆਸ਼ਰਮ ਦਾ ਨਾਮ ” ਸੁੱਖਾਂ ਦਾ ਘਰ “ਰੱਖਿਆ ।
ਇਹ ਆਸ਼ਰਮ ਉਹਨਾਂ ਲਈ ਬਣਾਇਆ ਸੀ ਜਿਹੜੇ ਬੇਸਹਾਰਾ ਸਨ, ਜਿਹਨਾਂ ਦਾ ਇਸ ਦੁਨੀਆਂ ਤੇ ਕੋਈ ਨਹੀਂ ਸੀ,ਕਿਸਮਤ ਦੇ ਮਾਰੇ ਲੋਕ , ਚਾਹੇ ਉਹ ਬੱਚਾ ਹੋਵੇ ਜਾਂ ਬਜੁਰਗ । ਗੁਰਨੂਰ ਨੇ ਆਸ਼ਰਮ ਵਿਚਲੇ ਬੱਚੇ, ਬਜ਼ੁਰਗਾ ਨੂੰ ਇਕ ਪਰਿਵਾਰ ਦੀ ਤਰ੍ਹਾਂ ਰਹਿਣ ਲਈ ਕਿਹਾ ।ਗੁਰਨੂਰ ਨੇ ਬੱਚਿਆਂ ਨੂੰ ਪੜ੍ਹਾਉਣ ਲਈ ਇੱਕ ਸਕੂਲ ਵਿੱਚ ਉਹਨਾਂ ਦਾ ਦਾਖਲਾ ਵੀ ਕਰਵਾਉਂਦੀ ਅਤੇ ਕਦੇ ਕਦੇ ਆਪ ਵੀ ਸਮਾਂ ਕੱਢ ਕੇ ਉਹਨਾਂ ਬੱਚਿਆਂ ਨੂੰ ਪੜ੍ਹਾਉਂਦੀ । ਆਸ਼ਰਮ ਵਿਚਲੇ ਬਜ਼ੁਰਗਾਂ ਨੂੰ ਗੁਰਨੂਰ ਆਪਣੇ ਦਾਦਾ- ਦਾਦੀ ਵਾਂਗ ਮੰਨਦੀ ਇਸ ਤਰ੍ਹਾਂ ਇਹ ਹੀ ਗੁਰਨੂਰ ਦੀ ਰੋਜ਼ਾਨਾ ਜਿੰਦਗੀ ਬਣ ਗਈ । ਗੁਰਨੂਰ ਦੀ ਉਮਰ 24 ਨੂੰ ਢੁੱਕਣ ਵਾਲੀ ਸੀ, ਉਸਦੇ ਘਰ ਦੇ ਵੀ ਉਸਦਾ ਵਿਆਹ ਕਰਨ ਲਈ ਮੁੰਡਾ ਲੱਭਦੇ ਸੀ।ਆਸ਼ਰਮ ਵਿੱਚ ਇੱਕ ਛੋਟੀ ਜਿਹੀ ਬੱਚੀ ਆਈ, ਇਹ ਬੱਚੀ ਗੁਰਨੂਰ ਨੂੰ ਰਸਤੇ ਦੇ ਕਿਨਾਰੇ ਤੇ ਸੁੱਟੀ ਹੋਈ ਮਿਲੀ ਸੀ, ਬੱਚੀ ਅਜੇ ਨਵਜੰਮੀ ਸੀ …….. ਕਿਵੇਂ ਦੇ ਲੋਕ ਨੇ ਕੁੜੀ ਹੋਣ ਕਰਕੇ ਉਸ...
...
ਹੋਰ ਕਹਾਣੀਆਂ ਪੜ੍ਹਨ ਲਈ ਜਰੂਰ ਇੰਸਟਾਲ ਕਰੋ ਸਾਡੀ ਪੰਜਾਬੀ ਕਹਾਣੀਆਂ ਐਪ
Manpreet
bahut hi vdia likhya ji
ਫ਼ਰਿਸ਼ਤਾ
ਬਹੁਤ ਬਹੁਤ ਜ਼ਿਆਦਾ ਵਧੀਆ ਲਿਖਿਆ ਜਾਨੇ 😍…..
ਕਹਿਣ ਲੲੀ ਸ਼ਬਦ ਨਹੀਂ … ਵਾਹਿਗੁਰੂ ਜੀ ਤੈਨੂੰ ਹਮੇਸ਼ਾ ਖੁਸ਼ ਰੱਖਣ ਤੇ ਤਰੱਕੀਆਂ ਬਖਸ਼ਣ ….
ਤੂੰ ਹਮੇਸ਼ਾ ਮਿਹਨਤ ਕਰਦੀ ਰਹਿ , ਤੇ ਬੁਲੰਦੀਆਂ ਹਾਸਿਲ ਕਰੇ ।।।
🤗🤗
ਫ਼ਰਿਸ਼ਤਾ।।