ਅਵਤਾਰ ਸਿੰਘ ਅੱਜ ਬਹੁਤ ਖੁਸ਼ ਸੀ ……ਖ਼ੁਸ਼ ਹੁੰਦਾ ਵੀ ਕਿਉਂ ਨਾ ….ਅੱਜ ਉਸ ਦਾ ਸੁਪਨਾ ਪੂਰਾ ਹੋ ਗਿਆ ਸੀ ….ਉਹ ਸੁਪਨਾ ਜਿਸ ਨੂੰ ਪੂਰਾ ਕਰਨ ਲਈ ਉਸ ਨੇ ਆਪਣੀ ਜਵਾਨੀ ਨੂੰ ਦਾਅ ਤੇ ਲਾ ਦਿੱਤਾ ਜਵਾਨੀ ਵਿੱਚ ਕਦੇ ਵੀ ਚੰਗਾ ਖਾ ਕੇ ਹੰਢਾ ਕੇ ਨਹੀਂ ਦੇਖਿਆ ਸੀ । ਉਸ ਦੀਆਂ ਅੱਖਾਂ ਵਿੱਚ ਖ਼ੁਸ਼ੀ ਦੇ ਹੰਝੂ ਆ ਗਏ ਤੇ ਸੋਚ ਇਕਦਮ ਬੀਤੇ ਵਿੱਚ ਚਲੇ ਗਈ…..ਅਜੇ ਉਹ ਮੁੱਛ ਫੁੱਟ ਗੱਭਰੂ ਹੀ ਸੀ ਕਿ ਜੇਬੀਟੀ ਕਰਨ ਉਪਰੰਤ ਉਸ ਨੂੰ ਸਰਕਾਰੀ ਨੌਕਰੀ ਮਿਲ ਗਈ ….ਨੌਕਰੀ ‘ਤੇ ਲੱਗਣ ਮਗਰੋਂ ਰਿਸ਼ਤਿਆਂ ਵਾਲਿਆਂ ਨੇ ਉਨ੍ਹਾਂ ਦੇ ਘਰ ਦੀਆਂ ਬਰੂਹਾਂ ਪੁੱਟ ਕੇ ਖਾ ਲਈਆਂ । ਉਸ ਦਾ ਰਿਸ਼ਤਾ ਤੂਤ ਦੀ ਲਗਰ ਵਰਗੀ ਮੁਟਿਆਰ ਬਲਬੀਰ ਕੌਰ ਨਾਲ਼ ਹੋਇਆ , ਜੋ ਭਾਵੇਂ ਨੌਕਰੀ ਨਹੀਂ ਕਰਦੀ ਸੀ ਪਰ ਸੋਲਾਂ ਕਲਾ ਸੰਪੂਰਨ ਸੀ ਅਤੇ ਉਸਨੇ ਵੀ ਜੇਬੀਟੀ ਕੀਤੀ ਹੋਈ ਸੀ । ਉਨ੍ਹਾਂ ਦੀ ਜੋਡ਼ੀ ਨੂੰ ਸਾਰੇ ਲੋਕ ਖੜ੍ਹ ਖੜ੍ਹ ਕੇ ਵੇਖਦੇ ਸਨ । ਰੱਬ ਨੇ ਉਨ੍ਹਾਂ ਦੇ ਘਰ ਦੋ ਧੀਆਂ ਦੀ ਦਾਤ ਦਿੱਤੀ…..ਪਰ ਅਵਤਾਰ ਸਿੰਘ ਦੀ ਮਾਂ ਘਰ ਵਿੱਚ ਧੀਆਂ ਹੋਣ ਕਾਰਨ ਬਹੁਤੀ ਖੁਸ਼ ਨਹੀਂ ਸੀ , ਬੀਬੀ ਜੀਤੋ ਪੋਤਾ ਚਾਹੁੰਦੀ ਸੀ । ਇਸੇ ਕਾਰਨ ਉਸ ਦੀ ਆਪਣੇ ਨੂੰਹ ਨਾਲ਼ ਘੱਟ ਹੀ ਬਣਦੀ ਸੀ , ਪਰ ਬਲਬੀਰ ਕੌਰ ਸਬਰ ਨਾਲ ਭਰੀ ਹੋਈ ਸੀ ਉਸ ਨੇ ਕਦੀ ਵੀ ਆਪਣੀ ਸੱਸ ਨੂੰ ਉੱਚਾ ਬੋਲ ਨਹੀਂ ਬੋਲਿਆ ਸੀ , ਪਰ ਉਹ ਆਪਣੀਆਂ ਧੀਆਂ ਨੂੰ ਬਹੁਤ ਪਿਆਰ ਕਰਦੀ ਸੀ । ਰੱਬ ਦੀ ਨਜ਼ਰ ਸਵੱਲੀ ਹੋਈ ਬਲਬੀਰ ਕੌਰ ਨੂੰ ਸਰਕਾਰੀ ਨੌਕਰੀ ਮਿਲ ਗਈ ਤੇ ਇੱਥੋਂ ਹੀ ਉਨ੍ਹਾਂ ਦੇ ਘਰ ਵਿੱਚ ਲੜਾਈ ਦਾ ਮੁੱਢ ਬੱਝਿਆ । ਲੜਾਈ ਇੰਨੀ...
...
ਹੋਰ ਕਹਾਣੀਆਂ ਪੜ੍ਹਨ ਲਈ ਜਰੂਰ ਇੰਸਟਾਲ ਕਰੋ ਸਾਡੀ ਪੰਜਾਬੀ ਕਹਾਣੀਆਂ ਐਪ