ਮਹੀਨਾ ਕੁ ਪਹਿਲਾਂ ਮੇਰੇ ਫੇਸਬੁੱਕ ਪਰਿਵਾਰ ਵਿੱਚ ਸ਼ਾਮਿਲ ਹੋਣ ਲਈ ਇੱਕ ਚਾਲੀ ਕੁ ਸਾਲਾ ਔਰਤ ਵੱਲੋਂ ਬੇਨਤੀ ਆਈ।ਘੋਖ ਪੜਤਾਲ ਤੋਂ ਬਾਅਦ ਮੈਂ ਪ੍ਰਵਾਨ ਕਰ ਲਈ।ਅੱਗਲੇ ਦਿਨ ਉਸ ਦਾ ਸਤਿ ਸ੍ਰੀ ਅਕਾਲ ਦਾ ਮੈਸੇਜ ਆਇਆ।ਮੈਸੇਜ ਰਾਹੀਂ ਰਸਮੀਂ ਵਰਤਾਲਾਪ ਹੋਇਆ।ਪਰ ਤੀਜੇ ਦਿਨ ਸਾਮ ਨੂੰ ਉਸ ਨੇ ਮੈਨੂੰ ਮੈਸੈਂਜਰ ਕਾਲ ਕਰ ਲਈ।ਮੈਂ ਹੈਰਾਨ ਜਿਹੇ ਹੋਏ ਨੇ ਫੋਨ ਔਨ ਕਰ ਲਿਆ।ਉਹ ਕੁੱਝ ਆਮ ਗੱਲਾਂ ਤੋਂ ਬਾਅਦ ਮੈਂਨੂੰ ਕਹਿਣ ਲੱਗੀ ਕਿ ਤੁਹਾਡੀ ਕੋਈ ਸਹੇਲੀ ਹੈ? ਮੈਂ ਕਿਹਾ ਕੀ ਮਤਲਬ?ਕਹਿੰਦੀ ਜੋ ਮੈਂ ਪੁੱਛ ਰਹੀ ਹਾਂ ਦੱਸੋ।ਮੈਂ ਕਿਹਾ ਹਾਂ ਵੀ ਤੇ ਨਾ ਵੀ।ਓਹ ਕਹਿੰਦੀ ਏਹ ਕੀ ਜਵਾਬ ਹੈ?ਮੈਂ ਕਿਹਾ ਹਰ ਇੱਕ ਲਈ ਔਰਤ ਦੀ ਦੋਸਤੀ ਦੇ ਅਰਥ ਅਪਣੀ ਸੋਚ ਮੁਤਾਬਿਕ ਹੁੰਦੇ ਹਨ।ਹੋ ਸਕਦਾ ਤੁਸੀਂ ਵੀ ਓਹ ਸੋਚਦੇ ਹੋਵੋਂ ਜਿਸ ਤਰਾਂ ਸਮਾਜ ਦੀ ਸੋਚ ਹੈ ਮੇਰੀ ਕੋਈ ਔਰਤ ਦੋਸਤ ਨਹੀਂ ਪਰ ਮੇਰੀ ਸੋਚ ਮੁਤਾਬਿਕ ਕੋਈ ਔਰਤ ਵਿਸ਼ਵਾਸ ਦੇ ਬੰਧਨ ਵਿੱਚ ਬੱਧੀ ਮਰਿਆਦਾ ਵਿੱਚ ਰਹਿ ਕਿਸੇ ਵੀ ਮਰਦ ਨਾਲ ਕੋਈ ਦੋਸਤੀ ਕਰਦੀ ਹੈ।ਓਹ ਕੁਦਰੁੱਤ ਤੇ ਔਰਤ ਦਾ ਮਰਦ ਲਈ ਅਨਮੋਲ ਤੋਹਫਾ ਹੈ।ਮੈਂ ਅਜਿਹੇ ਰਿਸ਼ਤੇ ਦਾ ਰੱਬ ਤੋਂ ਵੱਧ ਸਤਿਕਾਰ ਕਰਦਾ ਹਾਂ।ਏਨੀਆਂ ਗੱਲਾਂ ਕਰ ਉਸ ਨੇ ਫੋਨ ਕੱਟ ਦਿੱਤਾ।ਦੂਜੇ ਦਿਨ ਸਵੇਰੇ ਉਸ ਦਾ ਮੈਸੇਜ ਆਇਆ ਕਿ ਤੁਹਾਨੂੰ ਯਾਦ ਕਰਦਿਆਂ ਹੀ ਮੇਰੇ ਚੇਹਰੇ ਉੱਪਰ ਮੁਸਕਾਨ ਆ ਜਾਂਦੀ ਹੈ।ਮੈਂ ਕਿਹਾ ਸੁਕਰੀਆ ਚੰਗੀ ਗੱਲ ਹੈ ਓਹ ਕਹਿੰਦੀ ਸੱਚ ਕਹਿ ਰਹੀ ਹਾਂ।ਉਸ ਨੇ ਹੋਰ ਵੀ ਮੈਸੇਜ ਕਰੇ ਜੋ ਬਹੁਤ ਸਲੀਕੇ ਵਾਲੇ ਸਨ।ਪਰ ਅਗਲੇ ਦਿਨ ਸਵੇਰੇ ਨੌਂ ਕੁ ਵਜੇ ਉਸ ਨੇ ਜਿਹੜਾ ਮੈਸੇਜ ਭੇਜਿਆ ਮੇਰੀ ਸਮਝ ਤੋਂ ਬਾਹਰ ਸੀ।ਉਸ ਨੇ ਲਿਖਿਆ ਕਿ ਮੈਂ ਵੀਡੀਓ ਕਾਲ ਕਰ ਰਹੀ ਹਾਂ ਚੁੱਪ ਚੁਪੀਤੇ ਅਪਣਾ ਚੇਹਰਾ ਵਿਖਾਓ।ਓਦੋਂ ਤੱਕ ਉਸ ਦੀ ਵੀਡੀਓ ਕਾਲ ਆ ਗਈ ਤੇ ਕਾਲ ਰਸੀਵ ਕਰ ਲਈ ਓਹ ਮੇਰੇ ਵੱਲ ਟਿਕਟਿਕੀ ਲਾਕੇ ਵੇਖਣ ਲੱਗੀ ਬੋਲੀ ਕੁੱਝ ਨਾ,ਮੈਂ ਚਹੁੰਦਾ ਹੋਇਆ ਵੀ ਉਸ ਦੀ ਤੱਕਣੀ ਦੇ ਅਰਥ ਨਾ ਸਮਝ ਸਕਿਆ ਪਰ ਇੱਕ ਗੱਲ ਜਰੂਰ ਸੀ ਉਸ ਦੀ ਤੱਕਣੀ ਪਾਕਿ ਪਵਿੱਤਰ ਸੀ।ਦੋ ਮਿੰਟ ਬਾਅਦ ਉਸ ਨੇ ਫੋਨ ਕੱਟ ਦਿੱਤਾ।ਸਾਮ ਨੂੰ ਉਸ ਦਾ ਮੈਸੇਜ ਆਇਆ ਕਿ ਤੁਹਾਡਾ ਚੇਹਰਾ ਵੇਖ ਮੇਰੇ ਦਿਲ ਨੂੰ ਬਹੁਤ ਸਕੂਨ ਮਿਲਿਆ।ਪਲੀਜ ਮੈਨੂੰ ਦਿਨ ਵਿੱਚ ਘੱਟੋ ਘੱਟ ਇੱਕ ਵਾਰ ਅਪਣਾ ਚੇਹਰਾ ਵਿਖਾਇਆ ਕਰੋ।ਮੇਰੀ ਵੀ ਜਗਿਆਸਾ ਵਧੀ ਕਿ ਏਸ ਪਿੱਛੇ ਕੋਈ ਨਾ ਕੋਈ ਖਾਸ ਕਾਰਨ ਹੈ ਏਹ ਜਾਨਣ...
...
ਹੋਰ ਕਹਾਣੀਆਂ ਪੜ੍ਹਨ ਲਈ ਜਰੂਰ ਇੰਸਟਾਲ ਕਰੋ ਸਾਡੀ ਪੰਜਾਬੀ ਕਹਾਣੀਆਂ ਐਪ