ਡਾਇਲਾਗ *******
ਫਿਲਮਾਂ ਦੇਖ ਦੇਖ ਕੇ ਸਾਰੇ ਟੱਬਰ ਦੀ ਜ਼ਿੰਦਗੀ ਹੀ ਫਿਲਮੀ ਹੋ ਗਈ।ਜਿੱਥੇ ਦੇਖੋ…ਫਿਲਮਾਂ ਦੇ ਡਾਇਲਾਗ ਬੋਲਦੇ ਰਹਿੰਦੇ।
ਰੂਹੀ ਕਹਿੰਦੀ
“ਯੇ ਕੌਲੀ ਮੁਝੇ ਦੇ ਦੇ ਠਾਕੁਰ..”
ਰੋਹਿਤ ਕਿਸੇ ਨਾਲ਼ੋਂ ਘੱਟ ਏ?
“ਕੌਲੀਅ ਅ ਅ…ਅੱਛਾ?”
“ਇਸਕੇ ਲਿਏ ਤੁਝੇ ਮੇਰੀ ਲਾਸ਼ ਪਰ ਸੇ ਗੁਜ਼ਰਨਾ ਪੜੇਗਾ..” ਕਹਿ ਕੇ ਰੋਹਿਤ ਬਾਹਰ ਭੱਜ ਗਿਆ ਤੇ ਰੂਹੀ ਓਹਦੇ ਮਗਰ ਮਗਰ..।
ਨਿੱਤ ਦਾ ਏਹੀ ਕੰਮ…।ਕਦੇ ਰੋਹਿਤ ਸੀ.ਆਈ.ਡੀ. ਵਾਲ਼ੇ ਏ ਸੀ ਪੀ ਪ੍ਰਦੁਮਨ ਦੇ ਰੋਲ਼ ‘ਚ ਆ ਜਾਂਦਾ।ਇੱਕ ਦਿਨ ਪਿਓ ਪੁੱਤ ਬਜ਼ਾਰੋਂ ਆਏ ਤੇ ਮੈਨੂੰ ਗੇਟ ਖੋਲ੍ਹਣ ਵਿੱਚ ਜ਼ਰਾ ਦੇਰ ਕੀ ਹੋਈ,ਬਾਪ ਨੂੰ ਕਹਿੰਦਾ ,”ਦਰਵਾਜ਼ਾ ਤੋੜ ਦੋ ਦਇਆ..।”
ਮੇਰੀਆਂ ਤਾਂ ਵੱਖੀਆਂ ਦੁਖਣ ਲੱਗੀਆਂ ਹੱਸ ਹੱਸ ਕੇ।
ਕਦੇ ਕਦੇ ਖਿਝ ਵੀ ਚੜ੍ਹਦੀ ..ਹਰ ਵਕਤ ਫਿਲਮੀ ਗੱਲਾਂ!
ਇਹ ਜ਼ਿੰਦਗੀ ਬਹੁਤ ਸੋਹਣੀ ਬੀਤ ਰਹੀ ਸੀ,ਜੇਕਰ ਇੱਕ ਤੂਫਾਨ ਨਾ ਆਉਂਦਾ।ਦਰਅਸਲ ਹੱਸਦੇ ਖੇਡਦੇ ਨਿਆਣੇ..ਪਤਾ ਨਹੀਂ ਕਦੋਂ ਜਵਾਨ ਹੋ ਗਏ।ਪੁੱਤਰ ਨੂੰ ਨੌਕਰੀ ਮਿਲ਼ ਗਈ।ਛੋਟੀ ਰੂਹੀ ਦੀ ਪੜ੍ਹਾਈ ਜਾਰੀ ਸੀ।ਰੋਹਿਤ ਦੇ ਵਿਆਹ ਦੀ ਗੱਲ ਹੁੰਦੀ ਤਾਂ ਚੁੱਪ ਵੱਟ ਜਾਂਦਾ।
ਆਖਰ ਇੱਕ ਦਿਨ ਪੁੱਛ ਹੀ ਲਿਆ,”ਪੁੱਤਰ !ਤੇਰੀ ਆਪਣੀ ਪਸੰਦ ਹੈ ਤਾਂ ਦੱਸ..ਆਖਰ ਤੂੰ ਗੱਲ ਕਿਉਂ ਨਹੀੰ ਸੁਣਦਾ?”
ਉਹ ਨੀਵੀੰ ਪਾ ਕੇ ਬੈਠਾ ਰਿਹਾ..ਪਰ ਓਹਦੀਆਂ ਅੱਖਾਂ ਦੀ ਉਦਾਸੀ ਬਹੁਤ ਕੁਝ ਦੱਸ ਰਹੀ ਸੀ।
ਮੈਂ ਉਸਨੂੰ ਬੁੱਕਲ਼ ਵਿੱਚ ਲੈ ਕੇ ਫੇਰ ਪੁੱਛਿਆ।
“ਮੰਮਾ..ਹੈ ਇੱਕ ਕੁੜੀ..ਮੇਰੇ ਨਾਲ਼ ਹੀ ਕੰਮ ਕਰਦੀ ਆ..ਪਰ ਤੁਹਾਨੂੰ ਪਤਾ ਕਿ ਪਾਪਾ ਇਸ ਆਪਣੀ ਮਰਜੀ ਦੇ ਵਿਆਹ ਦੇ ਖਿਲਾਫ਼ ਨੇ..ਓਹਨਾਂ ਨਹੀਂ ਮੰਨਣਾ..।”
“ਹਾਂ..ਇਹ ਤਾਂ ਹੈ।ਇਸ ਮਾਮਲੇ ‘ਚ ਤੇਰੇ ਪਾਪਾ ਦਾ ਸੁਭਾਅ ਬਹੁਤ ਸਖਤ ਆ..ਕੋਈ ਨੀੰ..ਕਰਦੇਂ ਆਂ ਕੋਈ ਹੱਲ।”
ਪੁੱਤਰ ਮੋਹ ਨੇ ਮਜਬੂਰ ਕਰ ਦਿੱਤਾ..ਰੂਹੀ ਨਾਲ਼ ਰਲ਼ ਕੇ ਇੱਕ ਜੁਗਤ ਸੋਚੀ।ਮੇਰੀ ਇੱਕ ਸਹੇਲੀ ਨੂੰ ਵਿਚੋਲਗਿਰੀ ਕਰਨ ਲਈ ਮਨਾ ਲਿਆ।
ਘਰ ਚੰਗਾ ਸੀ ਤੇ ਕੁੜੀ ਵੀ ਵਧੀਆ ਲੱਗੀ।ਡਰ ਤਾਂ ਲਗਦਾ ਸੀ ਕਿ ਘਰ ਦੇ ਮੁਖੀ...
...
ਹੋਰ ਕਹਾਣੀਆਂ ਪੜ੍ਹਨ ਲਈ ਜਰੂਰ ਇੰਸਟਾਲ ਕਰੋ ਸਾਡੀ ਪੰਜਾਬੀ ਕਹਾਣੀਆਂ ਐਪ