ਦਿੱਲ
ਪੀ.ਆਰ ਮਿਲਣ ਮਗਰੋਂ ਰਿਸ਼ਤਿਆਂ ਦਾ ਹੜ ਜਿਹਾ ਆ ਗਿਆ..
ਸਮਝ ਨਾ ਆਵੇ ਕੇ ਇਹ ਸਾਰਾ ਕੁਝ ਮੇਰੇ ਸਧਾਰਨ ਜਿਹੇ ਵਜੂਦ ਕਰਕੇ ਹੋ ਰਿਹਾ ਕੇ ਮੇਰੀ ਪੀ ਆਰ ਦਾ ਮੁੱਲ ਪੈ ਰਿਹਾ ਸੀ!
ਜੀਵਨ ਸਾਥੀ ਦੀ ਚੋਣ ਲਈ ਆਪਣੇ ਵੱਲ ਕੀਤੀਆਂ ਗਈਆਂ ਕੁਝ ਕੂ ਨਿੱਜੀ ਪਹਿਲਕਦਮੀਆਂ ਇੱਕ ਪਾਸੇ ਰੱਖ ਮੈਂ ਸਾਰੀ ਗੱਲ ਆਪਣੇ ਭੂਆ ਫੁੱਫੜ ਜੀ ਤੇ ਸਿੱਟ ਦਿੱਤੀ..
ਡੈਡੀ ਜੀ ਦੇ ਜਾਣ ਮਗਰੋਂ ਦੋਹਾਂ ਦੀ ਸਾਡੇ ਘਰੇ ਬਹੁਤ ਚਲਿਆ ਕਰਦੀ ਸੀ..
ਮੇਰੀ ਮਾਂ ਨੇ ਵੀ ਹਾਮੀ ਭਰ ਦਿੱਤੀ!
ਓਦੋ ਵਿਆਹ ਵਾਲੇ ਕੇਸਾਂ ਦੀ ਫਾਈਲ ਕੰਢੇ ਲੱਗਣ ਵਿਚ ਡੇਢ ਕੂ ਵਰੇ ਲੱਗ ਜਾਇਆ ਕਰਦੇ!
ਦੋ ਜੋਬਾਂ ਕਰਕੇ ਮੈਨੂੰ ਮਸਾਂ ਪੰਜ ਕੂ ਘੰਟੇ ਦੀ ਨੀਂਦ ਨਸੀਬ ਹੋਇਆ ਕਰਦੀ..
ਕਈ ਵਾਰ ਕਾਹਲੀ ਕਰਦਿਆਂ ਮਰਨੋਂ ਮਸਾਂ ਬਚੀ..ਇੱਕ ਵਾਰ ਬਰਫ ਤੋਂ ਤਿਲਕੀ ਕਾਰ ਦੋ ਤਿੰਨ ਪਲਟੀਆਂ ਖਾ ਕੇ ਸਿਧੀ ਹੋ ਗਈ..!
ਆਉਣ ਵਾਲੀ ਮੇਰੀ ਜਿੰਦਗੀ ਦੇ ਕੁਝ ਟੀਚੇ ਸਨ..ਕੁਝ ਸੱਧਰਾਂ ਸਨ..
ਮੇਰੀਆਂ ਖਾਹਿਸ਼ਾਂ ਮੈਨੂੰ ਸੁਵੇਰੇ ਛੇਤੀ ਉਠਾ ਦਿਆ ਕਰਦੀਆਂ ਤੇ ਸੁਨਹਿਰੀ ਭਵਿੱਖ ਦੇ ਸੰਜੋਏ ਹੋਏ ਕਿੰਨੇ ਸਾਰੇ ਸੁਫ਼ਨੇ ਮੈਨੂੰ ਰਾਤੀਂ ਛੇਤੀ ਸੌਣ ਨਾ ਦਿੰਦੇ!
ਉਹ ਮੈਨੂੰ ਰੋਜ ਫੋਨ ਕਰਦਾ..ਆਖਦਾ ਤੂੰ ਮੇਰੇ ਸਾਹਾਂ ਦੀ ਲੜੀ ਏਂ..ਮੇਰੀ ਚੱਲਦੀ ਹੋਈ ਨਬਜ ਏ..ਮੇਰਾ ਵਜੂਦ ਏ..ਹੋਰ ਵੀ ਬਹੁਤ ਕੁਝ..ਏਨਾ ਕੁਝ ਸੁਣ ਮੇਰੀ ਸਾਰੀ ਥਕਾਨ ਲਹਿ ਜਾਇਆ ਕਰਦੀ..!
ਅਖੀਰ ਉਹ ਦਿਨ ਆਣ ਪਹੁੰਚਿਆ..
ਉਸਦੀ ਫਲਾਈਟ ਲੌਢੇ ਵੇਲੇ ਲੈਂਡ ਹੋਣੀ ਸੀ..ਰਹਿ ਰਹਿ ਕੇ ਸੁਰਿੰਦਰ ਕੌਰ ਦਾ ਗੀਤ ਕੰਨਾਂ ਵਿਚ ਗੂੰਜੀ ਜਾਵੇ..”ਲੌਢੇ ਵੇਲੇ ਮਾਹੀਏ ਆਉਣਾ ਮੰਨ ਪਕਾਵਾਂ ਕਣਕ ਦਾ..ਅੰਦਰ ਜਾਵਾਂ ਬਾਹਰ ਜਾਵਾਂ ਲਾਲ ਚੂੜਾ ਖਣਕਦਾ”
ਫੇਰ ਛੇ ਮਹੀਨੇ ਪਤਾ ਹੀ ਨਾ ਲੱਗਾ ਕਿੱਦਾਂ ਤੇ ਕਦੋਂ ਨਿਕਲ ਗਏ..
ਉਸਦੀ ਫੁੱਲਾਂ ਦੀ ਨਾਜ਼ੁਕ ਵੇਲ ਵਾਂਙ ਰਾਖੀ ਕੀਤੀ..ਹਰ ਤੱਤੀ ਠੰਡੀ ਤੋਂ ਬਚਾ ਕੇ ਰਖਿਆ..
ਓਦੋਂ ਪ੍ਰੇਗਨੈਂਟ ਹੋਈ ਨੂੰ ਤਕਰੀਬਨ ਤਿੰਨ ਕੂ ਮਹੀਨੇ ਹੀ ਹੋਏ ਹੋਣੇ ਕੇ ਗਲਤੀ ਨਾਲ ਘਰੇ ਰਹਿ ਗਏ ਇਸਦੇ ਫੋਨ ਤੇ ਇੱਕ ਦਿਨ ਇੰਡੀਆ ਤੋਂ ਇੱਕ ਫੋਨ ਆਇਆ..ਬਾਰ ਬਾਰ ਘੰਟੀ ਵੱਜਣ ਕਰਕੇ ਮੈਂ ਚੁੱਕ ਲਿਆ..ਕਿਸੇ ਕੁੜੀ ਦਾ ਸੀ..ਇਸਦੇ ਬਾਰੇ ਪੁੱਛ ਰਹੀ ਸੀ..!
ਜਦੋਂ ਇਸ ਬਾਬਤ ਗੱਲ ਹੋਈ ਤਾਂ ਉਸ ਦਿਨ ਪਹਿਲੀ ਵਾਰ ਸਾਡਾ ਆਪਸ ਵਿਚ ਬੋਲ ਬੁਲਾਰਾ ਹੋਇਆ..
“ਪ੍ਰਾਈਵੇਸੀ” ਨਾਮ ਦੀ ਸ਼ੈਅ ਦਾ ਹਵਾਲਾ ਦਿੰਦਾ ਆਖਣ ਲੱਗਿਆ ਕੇ ਤੂੰ ਮੇਰਾ ਫੋਨ ਚੁੱਕਿਆ ਹੀ ਕਿਓਂ?..ਉਸ ਦਿਨ ਮਗਰੋਂ ਜਦੋਂ ਵੀ ਫੋਨ ਦੀ ਘੰਟੀ ਵੱਜਦੀ ਮੇਰੇ ਕੰਨ ਖੜੇ ਹੋ ਜਾਇਆ ਕਰਦੇ..!
ਦੋਵੇਂ ਜੋਬਾਂ ਦਾ ਬੋਝ ਤੇ ਉੱਤੋਂ ਵਧਦਾ ਹੋਇਆ ਢਿੱਡ..ਪਰ ਫੇਰ ਵੀ ਮੈਂ ਕੰਮ ਤੇ ਲਗਾਤਾਰ ਜਾਂਦੀ ਰਹੀ..ਹਾਲਾਂਕਿ ਬੜੀ ਤਕਲੀਫ ਹੋਇਆ ਕਰਦੀ ਸੀ!
ਜਿਸ ਸਹਿਯੋਗ ਦੀ ਮੈਨੂੰ ਆਸ ਸੀ ਉਹ ਕਦੀ ਵੀ ਨਸੀਬ ਨਾ ਹੋਇਆ..ਕੰਮ ਤੇ ਗਈ ਨੂੰ ਬੱਸ ਇਹੋ ਧੁੜਕੂ ਲੱਗਾ ਰਹਿੰਦਾ ਕੇ ਪਤਾ ਨਹੀਂ ਕਿਤੇ ਇੰਡੀਆ ਤੋਂ ਕੋਈ ਫੋਨ ਹੀ ਨਾ ਆਇਆ ਹੋਵੇ!
ਮਗਰੋਂ ਨਿੱਕੀ ਨਿੱਕੀ ਗੱਲ ਤੇ ਆਪਸੀ ਤਲਖੀ ਵਧਦੀ ਗਈ..
ਫੇਰ ਇੱਕ ਦਿਨ ਆਖਣ...
...
ਲੱਗਾ ਮਾਪੇ ਸਪੌਂਸਰ ਕਰਨੇ..ਅੱਗੋਂ ਆਖਿਆ ਕੰਮ ਤੇ ਲੱਗਣਾ ਪੈਣਾ..ਕੱਲੀ ਦੇ ਵੱਸ ਵਿਚ ਨਹੀਂ ਐਨਿਆਂ ਦਾ ਢਿਡ੍ਹ ਭਰਨਾ..ਫੇਰ ਬੜਾ ਕਲੇਸ਼ ਪਿਆ!
ਫੇਰ ਇੱਕ ਦਿਨ ਤਕਲੀਫ ਵੱਧ ਗਈ..ਓਹਨਾ ਕੰਮ ਤੇ ਅੰਬੁਲੇਂਸ ਬੁਲਾ ਹਸਪਤਾਲ ਭਿਜਵਾ ਦਿੱਤਾ..ਪਰ ਇਸ ਅਹਿਮ ਮੌਕੇ ਤੇ ਇਹ ਮੇਰੇ ਕੋਲ ਨਹੀਂ ਸੀ!
ਕਿਸੇ ਕੋਲੋਂ ਭੂਆ ਫੁੱਫੜ ਨੂੰ ਫੋਨ ਕਰਵਾਇਆ..ਸਾਰੇ ਹਾਲਾਤ ਦੱਸੇ..ਉਹ ਆਖਣ ਲੱਗੇ ਤੁਹਾਡਾ ਆਪਸੀ ਮਾਮਲਾ ਏ ਅਸੀਂ ਕੁਝ ਨੀ ਕਰ ਸਕਦੇ!
ਫੇਰ ਨਿੱਕੀ ਧੀ ਨੂੰ ਆਪ ਖੁਦ ਹੀ ਤੇਲ ਚੋ ਕੇ ਘਰ ਦੀਆਂ ਬਰੂਹਾਂ ਟਪਾਈਆਂ..
ਡਰਾਇੰਗ ਰੂਮ ਵਿਚ ਲੈਂਪ ਹੇਠ ਪਈ ਇੱਕ ਚਿੱਠੀ ਨੇ ਪੈਰਾਂ ਹੇਠੋਂ ਜਮੀਨ ਕੱਢ ਦਿੱਤੀ..ਲਿੱਖਿਆ ਸੀ ਦੂਰ ਜਾ ਰਿਹਾ ਹਾਂ ਸਾਰਿਆਂ ਤੋਂ..ਇਸ ਘੁਟਣ ਵਾਲੇ ਮਾਹੌਲ ਤੋਂ!
ਸੋਚਿਆ ਕਿਤੇ ਖ਼ੁਦਕੁਸ਼ੀ ਹੀ ਨਾ ਕਰ ਲਈ ਹੋਵੇ..ਪਰ ਇੰਝ ਨਹੀਂ ਹੋਇਆ..ਕਿਓੰਕੇ ਧੋਖੇਬਾਜ ਅਤੇ ਅੱਤ ਦਰਜੇ ਦਾ ਬੁਝਦਿਲ ਕਦੀ ਵੀ ਖ਼ੁਦਕੁਸ਼ੀ ਬਾਰੇ ਨਹੀਂ ਸੋਚ ਸਕਦਾ..!
ਆਲੇ ਦਵਾਲੇ ਨੇ ਇਸ ਸਾਰੇ ਘਟਨਾ ਕਰਮ ਦੀ ਜੁੰਮੇਵਾਰ ਮੈਨੂੰ ਹੀ ਬਣਾ ਦਿੱਤਾ..
ਪਰ ਮੈਂ ਰੋ-ਰੋ ਕੇ ਵਿਖਾਉਣ ਦੀ ਥਾਂ ਹਰੇਕ ਇੱਟ ਦਾ ਜੁਆਬ ਪੱਥਰ ਨਾਲ ਦੇਣ ਦਾ ਫੈਸਲਾ ਕਰ ਲਿਆ..ਹੁਣ ਮੇਰੇ ਕੋਲ ਗਵਾਉਣਾ ਲਈ ਹੋਰ ਕੁਝ ਵੀ ਤਾਂ ਨਹੀਂ ਸੀ..
ਹੁਣ ਉਹ ਮੈਂਥੋਂ ਕਿੰਨੇ ਹਜਾਰ ਕਿਲੋਮੀਟਰ ਦੂਰ ਕਿਸੇ ਦੂਜੇ ਸ਼ਹਿਰ ਕਿਸੇ ਹੋਰ ਨਾਲ ਰਹਿ ਰਿਹਾ ਏ..ਜਾਣਨਾ ਨਹੀਂ ਚਾਹੁੰਦੀ ਕੇ ਕਿਸ ਨਾਲ ਰਹਿ ਰਿਹਾ ਏ ਪਰ ਸ਼ਾਇਦ ਓਸੇ ਫੋਨ ਵਾਲੀ ਨਾਲ..ਦੋਹਾਂ ਦੀ ਬੜੀ ਲੰਮੀ ਪਲਾਨਿੰਗ ਸੀ..ਮੈਂ ਸਿਰਫ ਉਸਦੀ ਸਫਲਤਾ ਵਾਲੇ ਚੁਬਾਰੇ ਨੂੰ ਜਾਂਦੀ ਪੌੜੀ ਦਾ ਇੱਕ ਡੰਡਾ ਬਣ ਕੇ ਰਹਿ ਗਈ!
ਧੀ ਵੱਲ ਵੇਖਦੀ ਹਾਂ ਤਾਂ ਮੈਨੂੰ ਉਸ ਧੋਖਬਾਜ ਦੀ ਯਾਦ ਆਉਂਦੀ ਏ..ਹੁਣ ਪੰਜ ਸਾਲ ਦੀ ਹੋ ਗਈ..ਉਸਨੇ ਇਕ ਵਾਰ ਵੀ ਆਪਣੇ ਪਿਓ ਦਾ ਮੂੰਹ ਨਹੀਂ ਤੱਕਿਆ..ਸਾਰੀ ਗੱਲ ਸਮਝਦੀ ਏ..ਕਈ ਵਾਰ ਮੈਨੂੰ ਰੋਂਦੀ ਹੋਈ ਨੂੰ ਚੁੱਪ ਕਰਾਉਂਦੀ ਏ ਤਾਂ ਸਵਰਗਾਂ ਤਾਂ ਆਈ ਮੇਰੀ ਮਾਂ ਦੀ ਰੂਹ ਲੱਗਦੀ ਏ..!
ਅਖੀਰ ਵਿਚ ਏਨਾ ਹੀ ਆਖਣਾ ਚਾਹਾਂਗੀ ਕੇ ਫੈਸਲੇ ਵਾਲੀ ਇਸ ਅਹਿਮ ਘੜੀ ਵੇਲੇ ਆਪਣੇ ਭਵਿੱਖ ਦੀ ਲਗਾਮ ਬਿਨਾ ਸੋਚੇ ਸਮਝੇ ਕਿਸੇ ਦੂਸਰੇ ਦੇ ਹੱਥ ਦੇਣ ਨਾਲੋਂ ਆਪਣੇ ਦਿਲੋਂ-ਦਿਮਾਗ ਦੀਆਂ ਬੂਹੇ ਬਾਰੀਆਂ ਖੁੱਲੀਆਂ ਰੱਖ ਹੀ ਕੋਈ ਫੈਸਲਾ ਲਿਆ ਜਾਵੇ..
ਕਿਓੰਕੇ ਜਜਬਾਤੀ ਹੋ ਕੇ ਲਏ ਗਏ ਕੁਝ ਫੈਸਲਿਆਂ ਕਾਰਨ ਜਦੋਂ ਜਿੰਦਗੀਆਂ ਦੇ ਇਹਨਾਂ ਤੁਰੇ ਜਾਂਦੇ ਕਾਫਲਿਆਂ ਵਿਚ ਅੱਧ ਵਿਚਾਲੇ ਕੋਈ ਖੜੋਤ ਆ ਜਾਂਦੀ ਏ ਤਾਂ ਕੋਲੋਂ ਲੰਘਣ ਵਾਲੇ ਟਿੱਚਰਾਂ ਬਹੁਤ ਕਰਿਆ ਕਰਦੇ ਨੇ!
ਵੈਸੇ ਇਸ ਗੱਲ ਤੋਂ ਵੀ ਮੂੰਹ ਨਹੀਂ ਮੋੜਿਆ ਜਾ ਸਕਦਾ ਕੇ ਜੇ ਮੁੱਹਬਤ ਬਾਹਰੀ ਸ਼ਕਲਾਂ ਸੂਰਤਾਂ ਕਰਕੇ ਹੀ ਹੋਇਆ ਕਰਦੀ ਤਾਂ ਰੱਬ ਸ਼ਾਇਦ “ਦਿੱਲ” ਨਾਮ ਦੀ ਚੀਜ ਕਦੇ ਵੀ ਨਾ ਬਣਾਉਂਦਾ!
ਹਰਪ੍ਰੀਤ ਸਿੰਘ ਜਵੰਦਾ
ਹੋਰ ਕਹਾਣੀਆਂ ਪੜ੍ਹਨ ਲਈ ਜਰੂਰ ਇੰਸਟਾਲ ਕਰੋ ਸਾਡੀ ਪੰਜਾਬੀ ਕਹਾਣੀਆਂ ਐਪ
Related Posts
ਉਹ ਸ਼ਖਸ, ਜੋ ਜਹਾਜ ਥੱਲੇ ਲਟਕ ਕੇ, ਦਿੱਲੀ ਤੋਂ ਲੰਡਨ ਪਹੁੰਚ ਗਿਆ। ਸੰਨ 1996 ਦੀ ਗੱਲ ਹੈ, ਪੰਜਾਬ ‘ਚ ਆਪ੍ਰੇਸ਼ਨ ਬਲਿਊ ਸਟਾਰ ਤੋਂ ਬਾਅਦ ਖਰਾਬ ਹੋਏ ਹਾਲਾਤ ਹਜੇ ਵੀ ਪੂਰੀ ਤਰਾਂ ਨਾਲ ਕਾਬੂ ‘ਚ ਨਹੀਂ ਸਨ, ਇਸੇ ਸਮੇਂ ਹੁਸ਼ਿਆਰਪੁਰ ਜਿਲੇ ਦੇ ਇਕ ਪਿੰਡ ਦੇ ਦੋ ਨੌਜਵਾਨ ਸਕੇ ਭਰਾ, 23 ਸਾਲਾ Continue Reading »
ਨਿੱਕਿਆਂ ਹੁੰਦਿਆ ਹੀ ਮਾਂ ਤੇ ਮੈਂ ਆਪਣੇ ਨਾਨਕੇ ਆ ਗਏ ਕਾਰਨ ਇੱਕ ਹੀ ਸੀ ….ਮੇਰੀ ਮਾਂ ਉਸ ਘਰ ਨੂੰ ਪੁੱਤ, ਵਾਰਿਸ ਵਜੋਂ ਨਾ ਦੇ ਸਕੀ ਤੇ ਬਾਪੂ ਜੀ ਨੇ ਦੂਸਰਾ ਵਿਆਹ ਕਰਵਾ ਲਿਆ ਤੇ ਮੇਰੀ ਨਾਨੀ ਮੈਨੂੰ ਤੇ ਮਾਂ ਨੂੰ ਆਪਣੇ ਨਾਲ ਪਿੰਡ ਲੈ ਆਈ, ਮੇਰੀ ਮਾਂ ਕੱਲੀ ਧੀ ਸੀ Continue Reading »
ਵੱਡਾ ਭਾਈ ਮੈਥੋਂ ਪੰਜ ਸਾਲ ਵੱਡਾ ਸੀ.. ਅਸੀਂ ਇੱਕਠੇ ਸਕੂਲ ਜਾਇਆ ਕਰਦੇ..ਰਾਹ ਵਿੱਚ ਪੈਂਦਾ ਰੁੱਖਾਂ ਦਾ ਵੱਡਾ ਝੁੰਡ..ਚਕੇਰੀ ਆਖਦੇ ਸਨ ਉਸਨੂੰ..ਮੈਨੂੰ ਡਰ ਲੱਗਦਾ..ਅਕਸਰ ਹੀ ਅੰਦਰੋਂ ਜਾਨਵਰਾਂ ਦੀਆਂ ਡਰਾਉਣੀਆਂ ਅਵਾਜਾਂ ਆਉਂਦੀਆਂ..ਮੈਂ ਵੱਡੇ ਭਰਾ ਦੇ ਅੱਗੇ ਹੋ ਜਾਂਦਾ..ਉਹ ਆਖਦਾ ਡਰ ਨਾ ਨਿੱਕਿਆ..ਮੈਂ ਹਾਂ ਨਾ..ਕੁਝ ਨੀ ਹੋਣ ਦਿੰਦਾ..ਫੇਰ ਮੈਂ ਬੇਫਿਕਰ ਹੋ ਜਾਂਦਾ! ਬਰਸਾਤਾਂ Continue Reading »
ਕਾਮਯਾਬੀਆਂ ਦਾ ਰਾਹ ਬਿਪਤਾ ਦੇ ਪਿੰਡਾਂ ‘ਚੋਂ ਗੁਜ਼ਰਦੈ, ਪੀੜਾਂ ਦੀ ਛਾਉਣੀ ‘ਚੋਂ ਹੀ ਤਕਦੀਰਾਂ ਚਮਕਣ ਲਈ ਨਿਕਲਦੀਆਂ ਨੇ। ਜਦੋਂ ਅਸੀਂ ਟੀਚੇ ਮਿੱਥ ਕੇ ਖੁਦ ਹੀ ਸ਼ੱਕੀ ਹੋ ਜਾਨੇ ਆਂ ਤਾਂ ਦਰਅਸਲ ਸਾਡਾ ‘ਮਾਈਂਡ’ ਵੀ ਦੁਬਿਧਾ ‘ਚ ਪੈ ਜਾਂਦਾ ਹੈ ਤੇ ਜਦ ਅਸੀਂ ਟੀਚੇ ਮਿੱਥ ਕੇ ਦ੍ਰਿੜ ਹੋ ਜਾਨੇ ਆਂ ਤਾਂ Continue Reading »
ਚਾਰ ਕੂ ਵਜੇ ਦੇ ਕਰੀਬ ਪਾਠੀ ਦੇ ਬੋਲਣ ਨਾਲ਼ ਹੀ ਉਸਦੀ ਅੱਖ ਖੁੱਲ ਗਈ। ਸੁੱਜੀਆਂ ਲਾਲ ਅੱਖਾਂ ਵਿਚੋਂ ਉਣੀਦਰਪਣ ਸਾਫ਼ ਝਲਕ ਰਿਹਾ ਸੀ। ਫਰਿਜ਼ ਵਿੱਚੋਂ ਪਾਣੀ ਦੀ ਬੋਤਲ ਕੱਢ ਗਿਲਾਸ ਭਰ, ਫਰਿਜ਼ ਬੰਦ ਕਰ ਕਿੰਨੀ ਹੀ ਦੇਰ ਫਰਿਜ਼ ਦਾ ਹੈਂਡਲ ਫੜ੍ਹੀ ਓ ਕੁੱਝ ਸੋਚਦਾ ਰਿਹਾ। ਪਾਣੀ ਪੀ ਬੈਠਕ ਵਿੱਚ ਆ Continue Reading »
ਮੈਂ ਦੁਬਈ ਏਅਰਪੋਰਟ ਤੇ ਗ੍ਰਾਹਕ ਸੇਵਕ ਵਜੋਂ ਕੰਮ ਕਰਦਾ ਹਾਂ। ਰੋਜਾਨਾ ਹੀ ਅਲੱਗ ਅਲੱਗ ਦੇਸਾਂ ਦੇ ਲੋਕਾਂ ਨਾਲ ਵਿਚਰਨ ਦਾ ਮੌਕਾ ਮਿਲਦਾ ਹੈ । ਆਪਣੇ ਕੰਮ ਦੇ ਨਾਲ ਨਾਲ ਬਹੁਤ ਕੁਝ ਨਵਾਂ ਜਾਣਨ ਨੂੰ ਤੇ ਸਿੱਖਣ ਨੂੰ ਮਿਲਦਾ ਹੈ । ਕੁਝ ਦਿਨ ਪਹਿਲਾਂ ਦੀ ਗੱਲ ਆ । ਇੱਕ ਰੋਮਾਨੀਅਨ ਤੀਹ Continue Reading »
ਸ਼ਹਿਰੋਂ ਆਏ ਕੁਝ ਵਿਓਪਾਰੀਆਂ ਨੇ ਜੰਗਲ ਲਾਗੇ ਇੱਕ ਪਿੰਡ ਵਿਚੋਂ ਸਾਰੇ ਬਾਂਦਰ ਖਰੀਦ ਲਏ..ਇੱਕ ਬਾਂਦਰ ਦਾ ਦੋ-ਦੋ ਸੋ ਦਿੱਤਾ! ਪਿੰਡ ਵਾਲੇ ਬੜੇ ਖੁਸ਼..! ਵਿਓਪਾਰੀ ਜਾਂਦੇ ਜਾਂਦੇ ਆਖ ਗਏ ਕੇ ਪੰਦਰਾਂ ਦਿਨਾਂ ਬਾਅਦ ਫੇਰ ਪਰਤਣਗੇ ਤੇ ਅੱਜ ਵਾਲੇ ਰੇਟ ਤੋਂ ਵੀ ਵੱਧ ਦੇ ਰੇਟ ਤੇ ਹੋਰ ਬਾਂਦਰ ਮੁੱਲ ਲੈ ਲੈਣਗੇ..! ਇਲਾਕੇ Continue Reading »
ਪਰਸਨਲ ਗੱਲ ਆ, ਫਿਰ ਵੀ ਤੁਹਾਨੂੰ ਦੱਸ ਦਿੰਦਾ 🔴 ਜਿਸ ਕੁੜੀ ਨੂੰ ਮੈਂ ਪਿਆਰ ਕੀਤਾ ਸੀ , ਉਹ ਅੱਜ 12 ਸਾਲ ਬਾਅਦ ਅਚਾਨਕ ਮੈਨੂੰ ਡਲਹੌਜੀ ਮਿਲ ਗਈ ! ਮੈਂ ਤਾਂ ਪਹਿਲੀ ਨਜ਼ਰ ‘ਚ ਹੀ ਪਹਿਚਾਣ ਲਈ ਸੀ, ਪਰ ਉਸਨੇ ਅਜੇ ਮੈਨੂੰ ਦੇਖਿਆ ਨਹੀਂ ਸੀ ! ਉਹ ਆਪਣੇ ਹੋਟਲ ਤੋਂ ਬਾਹਰ Continue Reading »
Punjabi Graphics
Indian Festivals
Love Stories
Text Generators
Hindi Graphics
English Graphics
Religious
Seasons
Sports
Send Wishes (Punjabi)
Send Wishes (Hindi)
Send Wishes (English)