ਦਿਲ ਦੀ ਵਿਆਖਿਆ,,,,
ਪਿਛਲੀ ਰਾਤ ਜਦੋਂ ਮੈਂ ਸੋ ਰਹੀ ਸੀ ਤਾਂ ਮੈਂ ਇਕ ਸੁਪਨਾ ਦੇਖਿਆ। ਸੁਪਨੇ ਵਿੱਚ ਮੈਂਨੂੰ ਇੰਝ ਲੱਗਿਆ, ਜਿਵੇਂ ਮੇਰਾ ਪੇਪਰ ਹੋ ਰਿਹਾ ਸੀ। ਸਾਰਾ ਪੇਪਰ ਹਲ ਕਰ ਲਿਆ ਪਰ ਇਕ ਪ੍ਰਸ਼ਨ ਜਿਹੜਾ ਆਇਆ ਕੇ” ਦਿਲ ਦੀ ਵਿਆਖਿਆ ਕਰੋ “ਨੇ ਸਬ ਨੂੰ ਪਰੇਸ਼ਾਨ ਕਰ ਦਿੱਤਾ। ਸਾਰੇ ਵਿਦਿਆਰਥੀ ਇਕ ਦੂਜੇ ਦੇ ਮੂੰਹ ਵੱਲ ਵੇਖ ਰਹੇ ਸੀ, ਪਰ ਕਿਸੇ ਨੂੰ ਸਮਝ ਨਹੀਂ ਆ ਰਹੀ ਸੀ ਕੇ ਇਸ ਦਾ ਉੱਤਰ ਕਿ ਲਿਖੀਏ। ਸਾਰੇ ਹੈਰਾਨ ਸੀ ਕਿ ਨਾ ਤਾਂ ਇਹ ਸਲੇਬਸ ਵਿੱਚ ਹੈ। ਤੇ ਨਾ ਹੀ ਕਦੀ ਕਿਸੇ ਹੋਰ ਕਿਤਾਬ ਵਿੱਚੋ ਪੜ੍ਹਿਆ ਹੈ। ਸਾਰੇ ਬੱਚਿਆਂ ਦੇ ਨਾਲ ਨਾਲ ਮੈਡਮ ਜੀ ਵੀ ਬਹੁਤ ਪਰੇਸ਼ਾਨ ਸਨ।
ਸਵੇਰੇ ਜਦੋਂ ਅੱਖ ਖੁੱਲੀ ਤਾਂ ਰੱਬ ਜੀ ਦਾ ਸ਼ੁਕਰ ਕੀਤਾ ਕਿ ਇਹ ਸਿਰਫ਼ ਸੁਪਨਾ ਸੀ। ਸੁਪਨਾ ਤਾਂ ਸੁਪਨਾ ਰਹਿ ਗਿਆ ਪਰ ਦਿਲ ਵਿੱਚ ਇਕ ਸਵਾਲ ਨੇ ਤੜਪ ਜਿਹੀ ਲਾ ਦਿੱਤੀ।ਹੁਣ ਮੇਰੇ ਦਿਮਾਗ ਵਿੱਚ ਪੁਰਾਣੇ ਤੋਂ ਲੇ ਕੇ ਨਵੇਂ ਤੱਕ ਸਾਰੇ ਗੀਤ ਵਾਰੀ ਵਾਰੀ ਵੱਜਣ ਲੱਗੇ।
ਪਹਿਲਾ ਗੀਤ ਆਇਆ
“ਦਿਲ ਏਕ ਮੰਦਿਰ ਹੈ, ਪਿਆਰ ਕਿ ਜਿਸਮੇ ਹੋਤੀ ਹੈ ਪੂਜਾ,
ਦੇਖੋ ਦਿਲ ਏਨਾ ਲਾਈਨਾਂ ਵਿੱਚ ਇਕ ਮੰਦਿਰ ਦੇ ਬਰਾਬਰ ਹੈ। ਤੁਸੀਂ ਹੈਰਾਨ ਨਹੀ ਹੁੰਦੇ ਕਿੱਥੇ ਦਿਲ, ਕਿੱਥੇ ਮੰਦਿਰ, ਕਿਵੇਂ ਬਰਾਬਰ ਹੋ ਸਕਦੇ ਨੇ।
ਫਿਰ ਇਕ ਹੋਰ ਗੀਤ ਆਇਆ
ਦਿਲ ਕੋ ਇਕ ਖਿਲੌਣਾ ਸਮਝਾ,
ਖੇਲਾ ਔਰ ਠੁਕਰਾਇਆ ___
ਫਿਰ ਇਕ ਨਵੇਂ ਸਵਾਲ ਨੇ ਜਨਮ ਲਿੱਤਾ ਕੇ ਖਿਲੌਣਾ ਤਾ ਜਿੰਨਾ ਮਰਜੀ ਮਹਿੰਗਾ ਹੋਵੇ ਲਿੱਤਾ ਜਾਂ ਸਕਦਾ ਹੈ। ਪਰ ਦਿਲ ਨੂੰ ਖਰੀਦਣਾ ਤਾਂ ਨਾ ਮੁਮਕਿਨ ਜੇਹਾ ਹੈ। ਇਹ ਲਾਈਨਾਂ ਦਿਲ ਨੂੰ ਖਿਲੌਣੇ ਦੀ ਬਰਾਬਰ ਕਰ ਰਹੀਆ ਹਨ।
ਇਨ੍ਹਾਂ ਚੱਕਰਾ ਵਿੱਚ ਹੀ ਅਜੇ ਪਈ ਹੋਈ ਸੀ ਕੇ ਬਾਉਜੀ ਦੇ ਰੇਡੀਉ ਤੇ ਗਾਣਾ ਵੱਜਣ ਲੱਗਾ,
...
...
ਹੋਰ ਕਹਾਣੀਆਂ ਪੜ੍ਹਨ ਲਈ ਜਰੂਰ ਇੰਸਟਾਲ ਕਰੋ ਸਾਡੀ ਪੰਜਾਬੀ ਕਹਾਣੀਆਂ ਐਪ