ਨਿੱਕੇ ਹੁੰਦਿਆਂ ਘਰੋਂ ਤੋਰਿਆ ਪ੍ਰਾਹੁਣਾ ਅਜੇ ਬਰੂਹਾਂ ਵੀ ਨਹੀਂ ਸੀ ਟੱਪਿਆ ਹੁੰਦਾ ਕੇ ਪਲੇਟ ਵਿਚ ਬਚੇ ਹੋਏ ਬਿਸਕੁਟ ਅਤੇ ਗੁਲਾਬ-ਜਾਮੁਣ ਹਵਾ ਹੋ ਜਾਂਦੇ..!
ਬੀਜੀ ਅਕਸਰ ਆਖ ਦਿਆ ਕਰਦੀ ਕੇ ਜਿਸ ਦਿਨ ਸਹੁਰੇ ਗਈ ਤਾਂ ਉਸ ਦਿਨ ਪਤਾ ਨੀ ਕੀ ਹੋਊ..!
ਜਿਸ ਦਿਨ ਕਾਲਜ ਇੱਕਠੀਆਂ ਹੋ ਕੇ ਗ੍ਰੀਨ ਐਵੀਨਿਊ ਦੇ ਭਿੱਜੇ ਕੁਲਚੇ ਨਾ ਖਾ ਲਿਆ ਕਰਦੀਆਂ ਓਨੀ ਦੇਰ ਸਿਦਕ ਜਿਹਾ ਨਾ ਆਇਆ ਕਰਦਾ..
ਘਰੇ ਆ ਕੇ ਵੀ ਜੇ ਹਰ ਅੱਧੇ ਘੰਟੇ ਬਾਅਦ ਕੁਝ ਨਾ ਕੁਝ ਖਾ ਨਾ ਲਿਆ ਕਰਦੀ..ਤਸੱਲੀ ਨਾ ਹੁੰਦੀ..!
ਭਿਝੇ ਕੁਲਚਿਆਂ ਦਾ ਜਿਕਰ ਤਾਂ ਮੰਗਣੇ ਵਾਲੇ ਦਿਨ ਟੇਬਲ ਤੇ ਬੈਠਿਆਂ ਵੇਲੇ ਵੀ ਕਰ ਦਿੱਤਾ ਗਿਆ..
ਘਰੇ ਆ ਕੇ ਕਲੇਸ਼ ਪਾ ਦਿੱਤਾ..ਬਹੁਤ ਲੜੀ..ਮਾਂ ਨੂੰ ਆਖਣ ਲੱਗੀ ਕੇ ਮੇਰੀ ਇਸ ਆਦਤ ਦਾ ਜਿਕਰ ਕਰਨਾ ਕਿੰਨਾ ਕੂ ਜਰੂਰੀ ਸੀ..!
ਫੇਰ ਵਿਆਹ ਵਾਲੇ ਦਿਨ ਵੀ ਸ਼ਾਇਦ ਸਾਰਿਆਂ ਨਾਲੋਂ ਵਿਛੜਨ ਦਾ ਖੌਫ ਸੀ ਕੇ ਅਗਲੇ ਘਰ ਮਿਲਣ ਵਾਲੇ ਨਵੇਂ ਮਾਹੌਲ ਦਾ ਧੁੜਕੂ..ਮੇਰੀ ਭੁੱਖ ਖੰਬ ਲਾ ਕੇ ਉੱਡ ਗਈ..!
ਉੱਤੋਂ ਪੂਰੇ ਪੰਜ ਕਿੱਲੋ ਦਾ ਲਹਿੰਗਾ..ਕਿੰਨੇ ਸਾਰੇ ਗਹਿਣੇ..ਲੰਮਾ ਸਾਰਾ ਫੋਟੋ ਸ਼ੈਸ਼ਨ..ਡੀ.ਜੇ ਦੇ ਨਾਲ ਹੁੰਦੀ ਕੰਨ ਪਾੜਵੀਂ ਨੱਚ-ਭੁੜਕ..ਅਤੇ ਹਾਈ-ਫਾਈ ਮੇਕਅੱਪ ਤੇ ਪੈਂਦੀਆਂ ਕਿੰਨੀਆਂ ਸਾਰੀਆਂ ਲਾਈਟਾਂ..!
ਇਸ ਸਾਰੇ ਕੁਝ ਵਿਚ ਖਾਦੀ ਹੋਈ ਥੋੜੀ ਬਹੁਤ ਰੋਟੀ ਅਗਲੇ ਘਰ ਪਾਣੀ ਵਾਰਨ ਲਗਿਆਂ ਲੱਤਾਂ ਭਾਰ ਖਲੋ ਕੇ ਲੰਘਾਏ ਓਹਨਾ ਵੀਹਾਂ ਮਿੰਟਾ ਨੇ ਹਵਾ ਕਰ ਦਿੱਤੀ..!
ਫੇਰ ਸ਼ੁਰੂ ਹੋਇਆ ਸ਼ਗਨ ਸੁਆਰਥਾਂ ਅਤੇ ਕਿੰਨੇ ਸਾਰੇ ਨਵੇਂ ਚੇਹਰਿਆਂ ਨਾਲ ਕਰਾਈ ਜਾ ਰਹੀ ਜਾਣ-ਪਛਾਣ ਵਾਲਾ ਕਦੀ ਨਾ ਮੁੱਕਣ ਵਾਲਾ ਲੰਮਾ ਸਾਰਾ ਸਿਲਸਿਲਾ!
ਕਿਸੇ ਵੱਲੋਂ ਲਿਆਂਧੀ ਗਈ ਸਵੀਟ-ਡਿਸ਼ ਦੇ ਮਸਾਂ ਦੋ ਚਮਚੇ ਹੀ ਅੰਦਰ ਲੰਘਾਏ ਹੋਣੇ ਕੇ ਮੂਵੀ ਵਾਲਿਆਂ ਨੇ ਦੋਹਾਂ ਨੂੰ ਫਾਈਨਲ ਫੋਟੋ ਸ਼ੂਟ ਵਾਸਤੇ ਬੁਲਾ ਲਿਆ..!
ਪੂਰੇ ਘੰਟੇ ਮਗਰੋਂ ਮੈਨੂੰ ਫੁੱਲਾਂ ਨਾਲ ਸੋਹਣੀ ਤਰਾਂ ਸਜਾਏ ਹੋਏ ਇੱਕ...
...
ਹੋਰ ਕਹਾਣੀਆਂ ਪੜ੍ਹਨ ਲਈ ਜਰੂਰ ਇੰਸਟਾਲ ਕਰੋ ਸਾਡੀ ਪੰਜਾਬੀ ਕਹਾਣੀਆਂ ਐਪ