More Punjabi Kahaniya  Posts
ਦਿਲ ਨੂੰ ਪੱਥਰ


ਸੁੱਤੀ ਉੱਠਦੀ ਨੂੰ ਹੀ ਇੱਕ ਅਨਜਾਣ ਨੰਬਰ ਤੋਂ ਫੋਨ ਆ ਗਿਆ,ਜਦੋਂ ਫੋਨ ਚੱਕ ਕੇ ਗੱਲ ਕੀਤੀ ਤਾਂ ਅੱਗਿਓਂ ਮਾਂ ਦੀ ਘਬਰਾਈ ਹੋਈ ਅਵਾਜ਼ ਸੁਣਕੇ ਮੈਂ ਡਰ ਗਈ।
“ਪੁੱਤ ਤੇਰੇ ਦਾਦਾ ਜੀ ਨੂੰ ਹਾਰਟ ਦਾ ਅਟੈਕ ਆ ਗਿਆ ਤੇ ਓਹਨਾ ਨੇ ਹਸਪਤਾਲ ਪਹੁੰਚਦਿਆਂ ਹੀ ਸਾਹ ਤਿਆਗ ਦਿੱਤੇ ਆ,ਜਿੰਨਾ ਜਲਦੀ ਹੋ ਸਕਦਾ ਤੂੰ ਘਰ ਆ ਜਾ”
ਮਾਂ ਦੇ ਮੂੰਹੋਂ ਦਾਦਾ ਜੀ ਦੀ ਖਬਰ ਸੁਣਦਿਆਂ ਹੀ ਮੇਰੀਆਂ ਧਾਹਾਂ ਨਿਕਲ ਗਈਆਂ ਤੇ ਕੁਸ਼ ਪਲਾਂ ਚ ਹੀ ਮੈਂ ਆਪਾ ਖੋ ਗਈ।ਮੈਂ ਹਸਬੈਂਡ ਨੂੰ ਕਿਹਾ ਕਿ ਜਲਦੀ ਮੈਨੂੰ ਮੰਮੀ ਹੁਣਾ ਦੇ ਘਰ ਲੈ ਜਾਓ।ਓਹਨਾ ਨੇ ਵੀ ਛੇਤੀ ਦੇਣੀ ਜਾਣ ਲਈ ਹਾਮੀ ਭਰ ਦਿੱਤੀ।
ਜਾਣ ਲਈ ਹਜੇ ਗੱਡੀ ਕੱਢੀ ਹੀ ਸੀ ਕਿ ਇਹਨਾਂ ਦੀ ਵੱਡੀ ਭੈਣ ਆ ਕੇ ਮੂਹਰੇ ਖੜੀ ਹੋ ਗਈ ਤੇ ਕਹਿੰਦੀ ਕਿ ਕਿਤੇ ਜਾਣ ਦੀ ਲੋੜ ਨਹੀਂ ਆ।
ਮੈਂ ਕੁਝ ਬੋਲਦੀ ਇਸ ਤੋਂ ਪਹਿਲਾਂ ਇਹ ਬੋਲ ਪਏ ਕਿ ਦੀਦੀ ਕੀ ਹੋਇਆ ਤੈਨੂੰ, ਤੇਰੀ ਭਾਬੀ ਦੇ ਦਾਦਾ ਜੀ ਦੀ ਡੈੱਥ ਹੋਈ ਆ ਤੇ ਤੁਸੀਂ ਕਹਿ ਰਹੇ ਹੋ ਕਿ ਨਹੀਂ ਜਾਣਾ।ਨਨਾਣ ਨੇ ਇਹਨਾਂ ਦੀ ਗੱਲ ਨੂੰ ਟੋਕਦਿਆਂ ਕਿਹਾ “ਜਿਹੜੇ ਜਿਉਂਦਿਆਂ ਲਈ ਮਰ ਗਏ ਸੀ ਓਹਨਾ ਦੇ ਮਰਿਆਂ ਦਾ ਕਿ ਗੰਮ ਕਰਨਾ, ਕਿਤੇ ਜਾਣ ਦੀ ਲੋੜ ਨਹੀਂ ਆ ਤੇ ਜਲਦੀ ਗੱਡੀ ਅੰਦਰ ਖੜੀ ਕਰਦੇ ਤੇ ਕੰਮ ਤੇ ਜਾਣ ਲਈ ਤਿਆਰ ਹੋਜਾ”
ਇਹ ਵੀ ਡਰਦੇ ਅੰਦਰ ਆ ਗਏ ਮੇਰਾ ਰੋਣਾ ਬੰਦ ਨਹੀਂ ਹੋ ਰਿਹਾ ਸੀ ਤੇ ਮੈਂ ਵਿਹੜੇ ਚ ਖੜੀ ਰੋਈ ਜਾ ਰਹੀ ਸੀ।ਮੇਰੀ ਸੱਸ ਨੇ ਮੈਨੂੰ ਆਪਣੇ ਕੋਲ ਬੁਲਾ ਕੇ ਕਿਹਾ ਕਿ ਤੇਰੇ ਦਾਦਾ ਜੀ ਦਾ ਸਾਨੂੰ ਬਹੁਤ ਦੁੱਖ ਆ ਪਰ ਅਸੀਂ ਹੁਣ ਤੈਨੂੰ ਜਾਣ ਨੀ ਦੇਣਾ।
ਮੈਨੂੰ ਬਹੁਤ ਜਿਆਦਾ ਗੁੱਸਾ ਆ ਰਿਹਾ ਸੀ ਕਿ ਕਿਸ ਤਰਾਂ ਦੇ ਬੰਦੇ ਆ ਜਿਹੜੇ ਮੇਰੇ ਦਾਦੇ ਦੀ ਮਰਗ ਤੇ ਜਾਣੋ ਰੋਕ ਰਹੇ ਆ।
ਇਹਨਾ ਨੇ ਅੱਗਿਓਂ ਤਰਸੀ ਜਹੀ ਅਵਾਜ਼ ਚ ਕਿਹਾ ਕਿ ਜਿੱਦਾਂ ਭੈਣ ਹੁਣੀ ਕਹਿੰਦੇ ਆ ਪਲੀਜ਼ ਮੰਨ ਲਓ ਕਿਉਂ ਘਰ ਚ ਕਲੇਸ਼ ਕਰਨਾ ਆ।
ਮੈਂ ਵੀ ਅੱਗਿਓਂ ਗੁੱਸੇ ਚ ਕਹਿ ਦਿੱਤਾ ਕਿ ਮੈਂ ਤਾਂ ਜਾਣਾ ਹੀ ਆ ਜਿਹਨੇ ਰੋਂਕਣਾ ਰੋਕ ਲਵੋ,ਇਹਨਾ ਨੂੰ ਸ਼ਾਇਦ ਮੇਰੇ ਤੇ ਤਰਸ ਆ ਗਿਆ ਅੱਗਿਓਂ ਆਪਣੀ ਮੰਮੀ ਨੂੰ ਕਹਿੰਦੇ ਕਿ ਮੰਮੀ ਤੁਸੀਂ ਇਹਦੀ ਹਾਲਤ ਨੂੰ ਸਮਝੋ ਤੇ ਪਲੀਜ਼ ਜਾਣ ਦਿਓ ਜਾ ਕੇ ਆਖਰੀ ਵਾਰ ਆਪਣੇ ਦਾਦੇ ਦਾ ਮੂੰਹ ਵੇਖ ਲਵੇਗੀ।
ਇਹਨਾ ਦੀ ਭੈਣ ਬੋਲੀ ਕਿ ਠੀਕ ਆ ਚਲੀ ਜਾਵੇ ਚਾਹੇ ਨਾਲ ਤੂੰ ਵੀ ਚਲਾ ਜਾਹ ਪਰ ਦੁਬਾਰਾ ਇਸ ਘਰ ਦੀ ਸਰਦਣ ਤੇ ਪੈਰ ਨਾ ਰੱਖਿਓ।
ਇਹ ਮੈਨੂੰ ਕਹਿੰਦੇ ਕਿ ਮੈਂ ਕੁਝ ਨੀ ਕਰ ਸਕਦਾ ਮੈਨੂੰ ਆਪਣੇ ਘਰਦਿਆਂ ਦਾ ਕਹਿਣਾ ਮੰਨਣਾ ਹੀ ਪੈਣਾ ਆ।ਪਲੀਜ਼ ਤੂੰ ਵੀ ਜਾਣ ਨੂੰ ਰਹਿਣ ਦੇ ਤੇ ਸਕੂਲ ਜਾਣ ਲਈ ਤਿਆਰ ਹੋਜਾ ਓਥੇ ਤੇਰਾ ਮੰਨ ਬੱਚਿਆਂ ਚ ਲੱਗਿਆ ਰਹੇਗਾ ਨਹੀਂ ਤਾਂ ਘਰ ਰਹਿ ਕੇ ਰੋਈ ਜਾਵੇਂਗੀ।
ਮੈਨੂੰ ਸਭ ਤੋਂ ਵੱਧ ਪਛਤਾਵਾ ਹੋ ਰਿਹਾ ਸੀ ਕਿ ਜਿਸ ਇਨਸਾਨ ਕਰਕੇ ਮੈਂ ਆਪਣੇ ਮਾਂ ਪਿਓ ਨੂੰ ਛੱਡ ਕੇ ਆਈ ਸੀ ਅੱਜ ਓਹ ਇਨਸਾਨ ਮੇਰਾ ਦੁੱਖ ਸਮਝਣ ਦੀ ਬਜਾਏ ਆਪਣੇ ਘਰਦਿਆਂ ਦੀ ਗੱਲ ਨੂੰ ਤਰਜੀਹ ਦੇ ਰਿਹਾ ਆ।
ਮੈਂ ਵੀ ਕਿਆ ਕਰ ਸਕਦੀ ਸੀ,ਮੈਂ ਤਾਂ ਆਪ ਆਪਣੇ ਸਹੁਰਿਆਂ ਦੀ ਮੁਹਤਾਜ ਸੀ।ਮੈਂ ਵੀ ਸੋਚਿਆ ਕਿ ਸਾਰਾ ਦਿਨ ਘਰ ਰਹਿ ਕੇ ਵੀ ਕੰਧਾ ਚ ਟੱਕਰਾਂ ਹੀ ਮਾਰਨੀਆਂ। ਇਹਦੇ ਨਾਲੋਂ ਚੰਗਾ ਮੈਂ ਸਕੂਲ ਚਲੇ ਜਾਂਦੀ ਆ।ਮੈਂ ਤਿਆਰ ਹੋਕੇ ਸਕੂਲ ਚਲੇ ਗਈ।
ਹਜੇ ਸਕੂਲ ਗਈ ਨੂੰ ਅੱਧਾ ਕੁ ਘੰਟਾ ਹੀ ਹੋਇਆ ਸੀ ਤੇ ਭਰਜਾਈ ਦਾ ਫੋਨ ਆ ਗਿਆ ਕਿ ਅਸੀਂ ਇੱਥੇ ਤੇਰੀ ਉਡੀਕ ਕਰਦੇ ਹਾਂ ਤੂੰ ਹਜੇ ਤੱਕ ਆਈ ਕਿਉਂ ਨਹੀਂ,ਮੈਂ ਦੱਸ ਦਿੱਤਾ ਕਿ ਮੇਰੇ ਸੋਹਰੀਆਂ ਨੇ ਮੈਨੂੰ ਆਉਣ ਦੀ ਇਜਾਜ਼ਤ ਨਹੀਂ ਦਿੱਤੀ ਤਾਂ ਕਰਕੇ ਮੈਂ ਨਹੀਂ ਆ ਸਕਦੀ।
ਭਾਬੀ ਨੇ ਫੋਨ ਮੰਮੀ ਨੂੰ ਫੜਾ ਦਿੱਤਾ ਮੰਮੀ ਨੇ ਅੱਗਿਓਂ ਬੋਲਣਾ ਸ਼ੁਰੂ ਕਰ ਦਿੱਤਾ ਕਿ...

...

ਹੋਰ ਕਹਾਣੀਆਂ ਪੜ੍ਹਨ ਲਈ ਜਰੂਰ ਇੰਸਟਾਲ ਕਰੋ ਸਾਡੀ ਪੰਜਾਬੀ ਕਹਾਣੀਆਂ ਐਪ



Related Posts

Leave a Reply

Your email address will not be published. Required fields are marked *

One Comment on “ਦਿਲ ਨੂੰ ਪੱਥਰ”

  • Director Gagan Cheema

    hi dear Sir/Mam I’m Director Gagan Cheema of Short movie, your story is very nice, I like your story, so please you contact me my number is 9876111510 so please call me I am waiting

Punjabi Graphics

Indian Festivals

Love Stories

Text Generators

Hindi Graphics

English Graphics

Religious

Seasons

Sports

Send Wishes (Punjabi)

Send Wishes (Hindi)

Send Wishes (English)