ਇਸ ਦੇਸ਼ ਵਿੱਚ ਦੋ ਭਾਰਤ ਵੱਸਦੇ ਹਨ। ਇਕ ਲੁੱਟਣ ਵਾਲਾ, ਤੇ ਇਕ ਖੁੱਦ ਨੂੰ ਲੁਟਵਾਓਣ ਵਾਲਾ!
ਇਕ ਪੈਸਾ ਲਗਾ ਕੇ ਸਰਕਾਰ ਚਲਾਓਣ ਵਾਲਾ, ਦੂਸਰਾ ਵੋਟ ਪਾ ਕੇ ਸਰਕਾਰ ਚੁਨਣ ਵਾਲਾ!
ਇਕ ਭਾਰਤ 80-20 ਵਾਲਿਆਂ ਦਾ, ਦੂਸਰਾ ਭਾਰਤ ਰੋਜਗਾਰ ਮੰਗਣ ਵਾਲਿਆਂ ਦਾ!!
ਇਕ ਭਾਰਤ ਉਚੀਆਂ ਇਮਾਰਤਾਂ ਦਾ, ਦੂਸਰਾ ਝੁੱਗੀਆਂ ਵਾਲਿਆਂ ਦਾ!!
ਇਕ ਉੱਚੀਆਂ-ਨੀਵੀਆਂ ਜਾਤਾਂ ਦਾ, ਦੂਸਰਾ ਇੰਨਾ ਜਾਤਾਂ ਵਿੱਚ ਲੋਕਾਂ ਨੂੰ ਵੰਡਣ ਵਾਲਿਆਂ ਦਾ!
ਇਕ ਭਾਰਤ ਜਿਸ ਕੋਲ ਦੇਸ਼ ਦੀ 80% ਦੌਲਤ ਹੈ ਤੇ ਦੂਸਰਾ ਜਿਹੜਾ 20% ਨਾਲ ਰੋਟੀ-ਫੁਲਕਾ ਖਾਂਦਾ ਮਰ ਜਾਂਦਾ ਹੈ।
ਇਹ ਪਾੜ ਦਿਨੋਂ-ਦਿਨ ਵੱਧਦਾ ਜਾਂਦਾ ਹੈ। ਇਸਦੀ ਵਜਾ ਕੌਣ ਹੈ? ਇਸਦੀ ਵਜਾ ਇੱਥੋਂ ਦੇ ਲੋਕ ਹਨ। ਆਪਾਂ ਸਭ ਹਾਂ! ਅਤੇ ਇਹ ਢਾਂਚਾ ਇਸੇ ਤਰਾਂ ਬਣਿਆ ਰਹੇਗਾ। ਇਹ ਆਪਾਂ ਸਭ ਨੇ ਖੁੱਦ ਬਣਾਇਆ ਹੈ।
ਪੰਜਾਬੀ ਗਾਇਕ ਮੂਸੇਵਾਲਾ ਚੋਣਾਂ ਵਿੱਚ ਜਿੱਤ ਜਾਵੇ ਤਾਂ ਚੰਗਾ ਹੀ ਹੋਵੇਗਾ। ਸਭ ਲੋਕਾਂ ਨੂੰ ਨਾ ਸਹੀ ਪਰ ਕੁੱਛ ਲੋਕਾਂ ਨੂੰ ਤਾਂ ਪਤਾ ਚੱਲੇ ਕਿ ਫਿਲਮਾਂ ਵਿੱਚ ਨਲਕੇ ਉਖਾੜ ਦੇਣ ਵਾਲੇ ਕਲਾਕਾਰ ਰਾਜਨੀਤੀ ਵਿੱਚ ਕਿਵੇਂ ਢਹਿ ਜਾਂਦੇ ਹਨ।
ਅਸੀਂ ਪਹਿਲਾਂ ਗਲਤ ਚੁਣਾਵ ਕਰਦੇ ਹਾਂ, ਫੇਰ ਓਨਾ ਚੁਣੇ ਹੋਇਆਂ ਨੂੰ ਕੋਸਦੇ ਰਹਿੰਦੇ ਹਾਂ। ਜਦਕਿ ਸਾਨੂੰ ਪਹਿਲਾਂ ਹੀ ਸੋਚ-ਸਮਝ ਕੇ ਆਪਣਾ ਪ੍ਰਤੀਨਿਧੀ ਚੁਣਨਾ ਚਾਹੀਦਾ ਹੈ।
ਜੇਕਰ ਕੋਈ ਚੰਗਾ ਗਾਂਓਦਾ ਹੈ ਅਤੇ ਉਸਨੂੰ ਸੁਣਨ ਵਾਲਿਆਂ ਦੀ ਗਿਣਤੀ ਵਧੇਰੇ ਹੈ ਤਾਂ ਰਾਜਨੀਤਿਕ ਦਲ ਉਸਨੂੰ ਟਿਕਟ ਦੇ ਕੇ ਨੇਤਾ ਬਣਾਓਣਾ ਚਾਹੁੰਦੇ ਹਨ। ਸਿਰਫ ਇਸ ਆਧਾਰ ਉਪਰ ਕਿ ਉਸ ਕਲਾਕਾਰ ਨੂੰ ਚਾਹੁਣ ਵਾਲਿਆਂ ਦੀ ਗਿਣਤੀ ਬਹੁਤਾਤ ਵਿੱਚ ਹੈ ਅਤੇ ਭਾਵੁਕਤਾ ਹੱਥੋਂ ਮਜਬੂਰ ਹੋਏ ਕਲਾਕਾਰ ਦੇ ਚਾਹੁਣ ਵਾਲੇ ਉਸਨੂੰ ਵੋਟ ਜਰੂਰ ਪਾ ਦੇਣਗੇ।
ਹੁੰਦਾ ਵੀ ਇਹੀ ਹੈ। ਲੋਕ ਵੋਟ ਵੱਧ-ਚੜ ਕੇ ਪਾਂਓਦੇ ਹਨ। ਸੰਨੀ ਦਿਓਲ ਵੀ ਇਸੇ ਤਰੀਕੇ ਜਿੱਤ ਕੇ ਆਇਆ ਸੀ। ਅੱਜ ਲੋਕ ਉਸਨੂੰ ਮੋਦੀ ਦਾ ਗੁਲਾਮ ਕਹਿੰਦੇ ਹਨ।
ਅਸੀਂ ਪਹਿਲਾਂ ਹੀ ਕਿਓਂ ਨਾ ਸੋਚ-ਸਮਝ ਕੇ ਵੋਟ ਦਈਏ?
ਮੈਨੂੰ ਪਤਾ ਹੈ ਇਹ ਸੰਭਵ ਨਹੀਂ ਹੈ। ਜੇਕਰ ਅਸੀਂ ਕੋਈ ਸਿਆਣਾ ਅਗਵਾਹੀ ਕਰਨ ਵਾਲਾ ਚੁਣਨ ਦੀ ਕਾਬਲੀਅਤ ਰੱਖਦੇ ਹੁੰਦੇ ਤਾਂ ਅੱਜ...
...
ਹੋਰ ਕਹਾਣੀਆਂ ਪੜ੍ਹਨ ਲਈ ਜਰੂਰ ਇੰਸਟਾਲ ਕਰੋ ਸਾਡੀ ਪੰਜਾਬੀ ਕਹਾਣੀਆਂ ਐਪ