ਦੋ ਕਿਰਤੀਆਂ ਦੀ ਕਹਾਣੀ
ਅੱਜ ਤੋਂ ਤਕਰੀਬਨ 17ਕੁ ਸਾਲ ਪਹਿਲਾਂ, ਸੰਨ 2004/5 ਦੀ ਗੱਲ ਹੈ, ਅਸੀਂ ਗੰਗਾਨਗਰ ਦੇ ਕੋਲ ਸੂਰਤ-ਗੜ ਫੌਜੀ ਛਾਉਣੀ ਵਿਚ ਰਹਿੰਦੇ ਸੀ। ਮੈਨੂੰ ਬਰਤਨ ਸਾਫ ਕਰਨ ਵਾਸਤੇ ਕਿਸੇ ਸੁੱਚਜੀ ਔਰਤ ਦੀ ਜ਼ਰੂਰਤ ਸੀ। ਇਕ ਦਿਨ ਇਕ ਬਜ਼ੁਰਗ ਪੰਜਾਬਣ ਬੇਬੇ ਆਈ, ਉਹ ਮੇਰੇ ਨਾਲ ਦੇ ਅਫਸਰ ਦੇ ਘਰ ਪਿਛੇ ਕਮਰੇ ਵਿਚ ਆਪਣੇ ਛੋਟੇ ਬੱਚਿਆਂ ਦੇ ਪਰਿਵਾਰ ਨਾਲ ਰਹਿੰਦੀ ਸੀ। ਉਸਨੇ ਬੜੇ ਹੀ ਸਾਫ-ਸੁਥਰੇ ਬਰਤਨ ਮਾਂਜੇ ਭਾਵੇਂ ਉਸ ਨੂੰ ਚੰਗੀ ਤਰ੍ਹਾ ਦਿਖਦਾ ਨਹੀਂ ਸੀ, ਪਰ ਉਸ ਦੀ ਉਮਰ ਜਿਆਦਾ ਹੋਣ ਕਰਕੇ ਮੇਰਾ ਮਨ ਨਾ ਕਰੇ ਉਸ ਕੋਲੋਂ ਕੰਮ ਕਰਾਉਣ ਨੂੰ। ਮੈਂ ਮਾਤਾ ਨੂੰ ਕਿਹਾ ਕਿ ਤੂੰ ਮੇਰੇ ਕੋਲੋਂ ਹਰ ਮਹੀਨੇ ਕੁਝ ਪੈਸੇ ਲੈ ਲਿਆ ਕਰ, ਕੰਮ ਰਹਿਣ ਦੇ ਮੈਂ ਕਿਸੇ ਹੋਰ ਕੋਲੋਂ ਕਰਵਾ ਲਵਾਂਗੀ। ਉਹ ਨਹੀਂ ਮੰਨੀ, ਕਹਿੰਦੀ ਸਾਰੀ ਉਮਰ ਦੋ ਹੱਥਾਂ ਨਾਲ ਕਿਰਤ ਕਰਕੇ ਹੀ ਖਾਧਾ ਹੈ ਉਮਰ ਦੇ ਇਸ ਪੜਾਅ ਤੇ ਰੱਬ ਅੱਗੇ ਇਹੀ ਅਰਦਾਸ ਹੈ ਕਿ ਕਿਸੇ ਅੱਗੇ ਹੱਥ ਨਾ ਅੱਡਣੇ ਪੈਣ। ਮੈਂ ਕਿਹਾ ਠੀਕ ਹੈ ਜਦੋਂ ਤੱਕ ਮੈਂ ਇਸ ਸ਼ਹਿਰ ਵਿਚ ਰਹਾਂਗੀ ਤੁਸੀਂ ਕੰਮ ਕਰੀ ਜਾਣਾ, ਮੈਂ ਆਪਣੇ ਵੱਲੋਂ ਉਹਨਾਂ ਨੂੰ ਦਿਨ ਵਿਚ ਇਕ ਵਾਰੀ ਹੀ ਕੰਮ ਤੇ ਆਉਣ ਲਈ ਕਿਹਾ। ਜਿਸ ਤਰ੍ਹਾਂ ਦਾ ਉਹ ਕੰਮ ਕਰ ਜਾਂਦੇ ਸੀ ਉਸ ਤੋਂ ਬਾਅਦ ਬਾਕੀ ਮੈਂ ਆਪੇ ਕਰ ਲੈਂਦੀ ਸੀ।
ਉਸ ਬਜ਼ੁਰਗ ਜੋੜੇ ਦੀ ਕਹਾਣੀ ਬੜੀ ਦੁੱਖ ਭਰੀ ਸੀ। ਬਜ਼ੁਰਗ ਬਾਪੂ ਨੇ ਦੱਸਿਆ ਕਿ ਸੂਰਤਗੜ੍ਹ ਤੋ ਗੰਗਾਨਗਰ ਵੱਲ ਜਾਂਦੇ, ਰਾਹ ਵਿੱਚ ਇੱਕ ਛੋਲਿਆਂ ਦਾ ਸਰਕਾਰੀ ਫਾਰਮ ਆਉਂਦਾ ਹੈ, ਉਸ ਜਗ੍ਹਾ ਤੇ ਭਾਰਤ ਦੇ ਬਿਹਤਰੀਨ ਚਨਿਆਂ ਦੀਆਂ ਕਿਸਮਾਂ ਤੇ ਖੋਜ ਹੁੰਦੀ ਹੈ, ਉਹ ਉਸ ਵਿਚ ਇੱਕ ਠੇਕੇਦਾਰ ਥੱਲੇ ਖੇਤੀ ਦਾ ਕੰਮ ਕਰਦਾ ਸੀ, ਪਰ ਹੁਣ ਕੁਝ ਸਾਲਾਂ ਤੋਂ ਉਸ ਕੋਲੋਂ ਸਰੀਰਕ ਕੰਮ ਨਹੀਂ ਹੋ ਰਿਹਾ ਤਾਂ ਉਹ ਸਾਰਾ ਦਿਨ ਘਰੇ ਹੀ ਪਿਆ ਰਹਿੰਦਾ ਸੀ। ਉਸ ਦੇ ਦੋ ਪੁੱਤਰ ਤੇ ਤਿੰਨ ਧੀਆਂ ਸਨ। ਸਭ ਆਪਣੇ-ਆਪਣੇ ਘਰਾਂ ਵਿਚ ਵਿਆਹੇ...
...
ਹੋਰ ਕਹਾਣੀਆਂ ਪੜ੍ਹਨ ਲਈ ਜਰੂਰ ਇੰਸਟਾਲ ਕਰੋ ਸਾਡੀ ਪੰਜਾਬੀ ਕਹਾਣੀਆਂ ਐਪ