“ਅੱਜ ਗੁਰਦੁਆਰਾ ਸਾਹਿਬ ਜਾਂਦਿਆਂ ਫਿਰ ਉਹ ਨਿੱਕੀ ਉਮਰ ਦੀ ਗੱਲ ਚੇਤੇ ਆ ਗਈ,ਸਾਡੇ ਪਿੰਡ ਵਿੱਚ ਮੁਸਲਮਾਨਾਂ ਦੇ ਬਹੁਤ ਘੱਟ ਘਰ ਹੁੰਦੇ,ਮੈਂ ਵੀ ਮੁਸਲਮਾਨਾਂ ਦਾ ਮੁੰਡਾ ਹਾਂ,ਬਸ ਨਿੱਕੀ ਉਮਰ ਚ ਹਰ ਜਗ੍ਹਾ ਰੱਬ ਦਿੱਸਦਾ ਮੈਨੂੰ,ਕਦੇ ਗੁਰਦੁਆਰਾ ਸਾਹਿਬ ਚਲੇ ਜਾਣਾ ਕਦੇ ਮੰਦਿਰ ਕਦੇ ਹੋਰ ਵੀ ਧਾਰਮਿਕ ਸਥਾਨਾਂ ਤੇ,
ਸਵੇਰੇ ਗੁਰਦੁਆਰਾ ਸਾਹਿਬ ਵਿੱਚ ਬੋਲਦੇ ਬਾਬੇ ਨੇ ਜੋ ਪੜ੍ਹ ਸੁਣਾਉਣਾ ਬੜਾ ਸਕੂਨ ਮਿਲਨਾ ਸੁਣ ਕਿ, ਇੱਕੋ ਹੀ ਗੱਲ ਦਾ ਨਾਰਾ ਲਾਉਂਦੇ ਕਿ ਸਭ ਵਿੱਚ ਇੱਕੋ ਰੱਬ ਦੀ ਜੋਤ ਸੁਣ ਬੜਾ ਚੰਗਾ ਲੱਗਦਾ,ਮੁਸਲਮਾਨਾਂ ਦੇ ਘਰ ਘੱਟ ਹੋਣ ਕਾਰਨ ਸਾਡੇ ਪਿੰਡ ਪਹਿਲਾ ਕੋਈ ਮਸਜਿਦ ਨਹੀਂ ਸੀ,
ਇਸ ਲਈ ਰੱਬ ਦੇ ਘਰ ਬਸ ਗੁਰਦੁਆਰਾ ਸਾਹਿਬ,ਮੰਦਿਰ, ਜਾ ਹੋਰ ਧਾਰਮਿਕ ਸਥਾਨ ਹੀ ਹੁੰਦੇ ਸੀ ਮੇਰੇ ਲਈ, ਉੱਥੇ ਜਾਣਾ ਬੈਠਣਾ,ਸੇਵਾ ਕਰਨੀ ਬੜਾ ਸਕੂਨ ਮਿਲਣਾ ਮਨ ਨੂੰ, ਭਾਮੇਂ ਉਮਰ ਛੋਟੀ ਸੀ ਫਿਰ ਵੀ ਖੇਡਣ ਜਾਣ ਦੀ ਬਜਾਏ ਗੁਰਦੁਆਰਾ ਸਾਹਿਬ ਜਾਣ ਦੀ ਖਿੱਚ ਰਹਿਣੀ,
ਮੇਰੇ ਨਾਲ ਦੇ ਯਾਰ ਦੋਸਤ ਵੀ ਬਹੁਤ ਪਿਆਰ ਕਰਦੇ ਉਹਨਾਂ ਦੇ ਮਨ ਚ ਵੀ ਕਦੇ ਨਾ ਆਇਆ ਕਿ ਮੈਂ ਕਿਸੇ ਹੋਰ ਮਜ਼ਹਬ ਦਾ, ਮੇਰੇ ਤਾਂ ਹੋਣਾ ਹੀ ਕੀ ਸੀ ਮੈਂ ਤਾਂ ਆਪ ਤਾਂਘ ਕਰਦਾ ਰਹਿੰਦਾ ਸੀ ਗੁਰਦੁਆਰਾ ਸਹਿਬ ਜਾਣ ਦੀ,ਕਦੇ ਪਿੰਡ ਵਾਲੇ ਵੀ ਕੋਈ ਫਰਕ ਨਹੀਂ ਕਰਦੇ ਜਿੱਥੇ ਵੀ ਜਾਣਾ ਉਹਨਾਂ ਮੈਨੂੰ ਕਿਸੇ ਵੀ ਧਾਰਮਿਕ ਸਥਾਨ ਤੇ ਨਾਲ ਲੈਕੇ ਜਾਣਾ,
ਮੈਂ ਪੜ੍ਹਾਈ ਵਿੱਚ ਵਧੀਆ ਸੀ ਸਾਡੇ ਸਕੂਲ ਵਿਚ ਜਦ ਵੀ ਕਈ ਵਾਰ ਸਿੱਖ ਇਤਿਹਾਸ ਦਾ ਪੇਪਰ ਹੋਣਾ ਉਹਦੇ ਚੋ ਵੀ ਮੈ ਅੱਵਲ ਆਉਣਾ, ਕਾਫੀ ਗੁਰਬਾਣੀ ਸ਼ਬਦ ਮੈ ਕੰਠ ਵੀ ਕੀਤੇ ਹੋਏ,ਸਕੂਲ ਵਿੱਚ ਵੀ ਛੋਟੀ ਉਮਰ ਤੋਂ ਹੀ ਮੇਰੀ ਡਿਊਟੀ ਰਹੀ ਸਵੇਰ ਦੀ ਪ੍ਰਾਥਨਾ ਚ ਵੱਡਾ ਹੋਣ ਤੱਕ ਸ਼ਬਦ ਪੜ੍ਹਨ ਦੀ,ਉਹ ਅੱਖਾਂ ਮੀਚ,ਹੱਥ ਜੋੜ ਜੋ ,ਮਧੁਰ ਆਵਾਜ਼ ਵਿਚ ਸ਼ਬਦ ਪੜ੍ਹਨਾ ਉਹਦਾ ਅੰਨਦ ਸਾਰਾ ਦਿਨ ਨਾ ਜਾਂਦਾ,
ਸਾਡੇ ਪਿੰਡ ਦੇ ਗੁਰਦੁਆਰਾ ਸਾਹਿਬ ਵਿਚ ਸਾਲ ਮਗਰੋਂ ਇੱਕ ਮੇਲਾ ਲੱਗਦਾ, ਅਸੀਂ ਸਾਰੇ ਦੋਸਤਾਂ ਨੇ ਮਿਲ ਸਵੇਰੇ ਮੂੰਹ ਹਨ੍ਹੇਰੇ ਜਾ ਸੇਵਾ ਕਰਨੀ ਬਹੁਤ ਮਨ ਨੂੰ ਸਕੂਨ ਮਿਲਦਾ ਸੇਵਾ ਕਰਕੇ,ਬਸ ਮੈਨੂੰ ਹਰ ਇਕ ਚੀਜ਼ ਚੋ ਰੱਬ ਦਿਖਣਾ ਕਿਤੇ ਵੀ ਚਲਾ ਜਾਣਾ, ਇਹ ਜਾਤਾ-ਪਾਤਾ ,ਮਜ਼ਹਬ, ਜ਼ਹਿਨ ਚ ਕਿਸੇ ਜਗ੍ਹਾ ਚ ਨਹੀਂ ਮੌਜੂਦ ਸਨ,
ਇੱਕ ਦਿਨ ਕੀ ਹੁੰਦਾ ਅਸੀਂ ਸਾਰੇ ਮਿੱਤਰ ਰਲ਼ ਗੁਰਦੁਆਰਾ ਸਾਹਿਬ ਦੇ ਲੰਗਰ ਹਾਲ ਚ ਸੇਵਾ ਕਰ ਰਹੇ ਹੁੰਨੇ ਆ,ਬਸ ਪਾਣੀ ਦੀਆਂ ਬਾਲਟੀਆਂ ਭਰ ਭਰ ਲੈਕੇ ਧੋਈ ਜਾ ਰਹੇ ਸੀ,ਇੰਨਾਂ ਖੁਭ ਜਾਂਦੇ ਸੇਵਾ ਕਰਦੇ ਕਿ ਮੇਰੇ ਸਿੱਰ ਤੇ ਬੰਨਿਆਂ ਰੁਮਾਲ ਕਦੋ ਤੇ ਕਿੱਥੇ ਲਹਿ ਕੇ ਡਿੱਗ ਪੈਂਦਾ ਪਤਾ ਹੀ ਨਾ ਲੱਗਦਾ,
ਇੰਨੇ ਨੂੰ ਇੱਕ ਆਦਮੀ ਆਉਂਦਾ ਤੇ ਆਖਦਾ ਤੈਨੂੰ ਪਤਾ ਨਹੀਂ ਲੱਗਦਾ, ਮੈਂ ਘਬਰਾ ਸੋਚਣ ਲੱਗਦਾ ਕਿ ਪਤਾ ਨਹੀਂ ਕੀ ਗਲਤੀ ਹੋਗੀ ਮੇਰੇ ਤੋਂ,ਓਹ ਆਖਣ ਲੱਗਦਾ ਮੈਨੂੰ, ਤੇਰਾ ਸਿੱਰ ਨਹੀਂ ਢਕਿਆ ਹੋਇਆ ਤੇ ਮੇਰੇ ਦੋਸਤਾਂ ਨੂੰ ਆਖਦਾ ਇਹਨੂੰ ਕਿਉਂ ਲੈਕੇ ਆਉਨੇ ਹੁੰਨੇ ਓ ਨਾਲ, ਇਹਨੂੰ ਆਪਣੇ ਧਰਮ ਬਾਰੇ ਕੀ ਪਤਾ ਹੋਣਾ,ਇਹ ਹੋਰ ਧਰਮ ਦਾ...
...
ਹੋਰ ਕਹਾਣੀਆਂ ਪੜ੍ਹਨ ਲਈ ਜਰੂਰ ਇੰਸਟਾਲ ਕਰੋ ਸਾਡੀ ਪੰਜਾਬੀ ਕਹਾਣੀਆਂ ਐਪ