ਪਾਰਟੀ ਵਿਚ ਸਭ ਤੋਂ ਅੱਗੇ ਕਤਾਰ ਵਿਚ ਬੈਠ ਗਿਆ..ਸੋਚਿਆ ਇਥੇ ਜਿਆਦਾ ਸੇਵਾ ਹੋਊ..ਵੇਟਰ ਆਇਆ ਉਸਨੇ ਪਿਛਲੀ ਕਤਾਰ ਵਲੋਂ ਦੀ ਵੰਡਣਾ ਸ਼ੁਰੂ ਕਰ ਦਿੱਤਾ..ਮੇਰੇ ਤੱਕ ਅੱਪੜਦਿਆਂ ਟਰੇ ਖਾਲੀ ਹੋ ਗਈ..!
ਅਗਲੀ ਵੇਰ ਸਭ ਤੋਂ ਮਗਰ ਬੈਠ ਗਿਆ..ਇਸ ਵੇਰ ਉਸਨੇ ਅਗਿਓਂ ਸ਼ੁਰੂ ਕਰ ਦਿੱਤਾ..ਫੇਰ ਭੁੱਖੇ ਦਾ ਭੁੱਖਾ ਰਹਿ ਗਿਆ!
ਤੀਜੀ ਵੇਰ ਤਿੰਨ ਬਹਿਰੇ ਸਨ..ਖੁਸ਼ ਹੋਇਆ..ਹੁਣ ਤੇ ਭਾਵੇਂ ਜਿਥੇ ਮਰਜੀ ਬੈਠ ਜਾਵਾਂ..ਸੇਵਾ ਤਾਂ ਜਰੂਰ ਹੋਵੇਗੀ..ਕੁਝ ਸੋਚ ਐਨ ਵਿਚਕਾਰ ਬੈਠ ਗਿਆ..ਹੋ ਸਕਦਾ ਦੋਹਰਾ ਗੱਫਾ ਵੀ ਮਿਲ ਜਾਵੇ..ਇਸ ਵੇਰ ਇੱਕ ਅੱਗੇ ਹੋ ਗਿਆ ਤੇ ਦੂਜਾ ਸਭ ਤੋਂ ਪਿੱਛੇ..ਮੇਰੇ ਤੱਕ ਅੱਪੜੇ ਤਾਂ ਦੋਹਾਂ ਦੀਆਂ ਪਲੇਟਾਂ ਖਾਲੀ ਸਨ..ਫੇਰ ਤੀਜੇ ਵੱਲ ਵੇਖਣ ਲੱਗਾ..ਉਸਨੇ ਐਨ ਵਿਚਕਾਰ ਤੋਂ ਸ਼ੁਰੂ ਕੀਤਾ..ਪਰ ਇਹ ਕੀ ਉਸਦੇ ਟਰੇ ਵਿਚ ਤੇ ਭੋਜਨ ਹੈ ਹੀ ਨਹੀਂ ਸੀ..ਦੰਦਾਂ ਵਿਚ ਫਸਿਆ ਹੋਇਆ ਕੱਢਣ ਲਈ ਕੁਝ ਤੀਲੇ ਸਨ..ਹੱਥ ਧੋਣ ਵਾਲਾ ਨੀਂਬੂ ਪਾਣੀ ਅਤੇ ਤੌਲੀਏ ਸਨ..!
ਕਿਸਮਤ ਅਤੇ ਰੱਬ ਨੂੰ ਕੋਸਦਾ ਹੋਇਆ ਵਾਪਿਸ ਪਰਤ ਆਇਆ!
ਸੋ ਦੋਸਤੋ ਵੱਡੇ ਅਤੇ ਦੋਹਰੇ ਗੱਫਿਆਂ ਦੀ ਉਡੀਕ ਵਿਚ ਜਿੰਨੀਆਂ ਮਰਜੀ ਪੁਜੀਸ਼ਨਾਂ ਬਦਲਦੇ ਰਹੀਏ..ਅਸਲੀਅਤ ਇਹ ਹੈ ਕੇ ਵਕਤ ਤੋਂ ਪਹਿਲਾਂ ਅਤੇ ਉਪਰਲੇ ਦੀ ਰਜਾ ਤੋਂ ਬਗੈਰ ਸਿਰਫ ਤੇ ਸਿਰਫ ਦੰਦਾਂ ਵਿਚ ਮਾਰਨ...
...
ਹੋਰ ਕਹਾਣੀਆਂ ਪੜ੍ਹਨ ਲਈ ਜਰੂਰ ਇੰਸਟਾਲ ਕਰੋ ਸਾਡੀ ਪੰਜਾਬੀ ਕਹਾਣੀਆਂ ਐਪ