ਨਸੀਬੋ ਮਰੀ ਨੂੰ ਅਜੇ ਚਾਲੀ ਦਿਨ ਨਹੀਂ ਹੋਏ ਸਨ ਜਦੋਂ ਕਰਮੇ ਨੇ ਹੋਰ ਵਿਆਹ ਕਰਾਉਣ ਲਈ ਬਹਾਨੇ ਬਣਾਉਣੇ ਸ਼ੁਰੂ ਕਰ ਦਿੱਤੇ ਸਨ ।
ਸੱਠਾਂ ਨੂੰ ਪਹੁਚਿਆ ਕਰਮਾਂ ਰੋਜ਼ ਕਿਸੇ ਨਾ ਕਿਸੇ ਦੋਸਤ , ਮਿੱਤਰ , ਗੁਆਂਢੀ ਨੂੰ ਆਵਦੇ ਵਿਆਹ ਵਾਸਤੇ ਲੋੜਵੰਦ ਤੀਵੀਂ ਲੱਭਣ ਲਈ ਕਹਿੰਦਾ ।
ਦੋਵੇਂ ਪੁੱਤ ਅਤੇ ਨੂੰਹਾਂ ਕਰਮੇ ਦੀ ਚੰਗੀ ਸੇਵਾ ਕਰਦੀਆਂ ਸਨ , ਪੋਤੇ-ਪੋਤੀਆਂ ਵੀ ਕਰਮੇ ਦੇ ਆਲੇ ਦੁਆਲੇ ਰਹਿੰਦੇ ਸਨ ਫਿਰ ਵੀ ਉਸ ਨੇ ਦੂਜਾ ਵਿਆਹ ਕਰਾਉਣ ਦੀ ਜਿੱਦ ਫੜ ਲਈ ।
ਜਦੋਂ ਪੁੱਤਰਾਂ ਨੂੰ ਭਿਣਕ ਪਈ ਕਿ ਸਾਡਾ ਬਾਪੂ ਦੂਜਾ ਵਿਆਹ ਕਰਾਉਣ ਲਈ ਉਤਾਵਲਾ ਹੈ ਤਾਂ ਉਹਨਾਂ ਦੇ ਘਰ ਕਲੇਸ਼ ਪੈ ਗਿਆ ।
ਸ਼ਰਮਸ਼ਾਰ ਹੋਏ ਪੁੱਤ ਕਰਮੇ ਨੂੰ ਸਮਝਾਉਣ ਲੱਗੇ । ਪੁੱਤਾਂ ਸਾਹਮਣੇ ਤਾਂ ਕਰਮਾਂ ਚੁੱਪ ਕਰ ਜਾਂਦਾ …ਪਰ ਬਾਹਰ ਲੋਕਾਂ ਨੂੰ ਵਿਆਹ ਕਰਾਉਣ ਲਈ ਸਿਫ਼ਾਰਸ਼ਾਂ ਪਾਉਂਦਾ ।
ਇੱਕ ਦਿਨ ਕਰਮਾ ਕੁਂਝ ਦਿਨਾਂ ਲਈ ਲੋੜਵੰਦ ਤੀਵੀਂ ਲਿਆ ਕੇ ਖੇਤ ਬੈਠ ਗਿਆ । ਜਦੋਂ ਪੁੱਤਾਂ ਨੂੰ ਖਬਰ ਹੋਈ ਤਾਂ ਪੁੱਤਰਾਂ ਨੇ ਕਰਮੇ ਦੀ ਚੰਗੀ ਲਾਹ ਪਾਹ ਕੀਤੀ ਅਤੇ ਕਿਹਾ ਕੀ ਬਾਪੂ ਐਸ ਉਮਰੇ ਤੂੰ ਵਿਆਹ ਕਰਾਉਂਦਾ ਚੰਗਾ ਲੱਗਦਾ ਹੈ ..?
ਤੇਰੀਆਂ ਨੂੰਹਾਂ ਤੈਨੂੰ ਪਿਉ ਸਮਝ ਕੇ ਚੰਗੀ ਸੇਵਾ ਕਰਦੀਆਂ ਹਨ , ਫਿਰ ਤੂੰ ਘਰ ਖਰਾਬ ਕਰਨ ਤੇ ਕਿਉ ਤੁੱਲ ਗਿਆ ਹੈ ..??
ਕਰਮੇ ਦੇ ਵੱਡੇ ਮੁੰਡੇ ਨੇ ਆਵਦੀ ਪੰਤਾਲੀ ਸਾਲਾ ਭੂਆ ਬਚਨੀ , ਜੋ ਪੈਂਤੀ ਸਾਲਾਂ ਵਿੱਚ ਹੀ ਵਿਧਵਾ ਹੋ ਗਈ ਸੀ , ਨੂੰ ਸੱਦ ਲਿਆ ਅਤੇ ਸਾਰੀ ਗੱਲ ਦੱਸੀ। ਕਰਮਾ ਆਵਦੀ ਭੈਣ ਬਚਨੀ ਤੋਂ ਬਾਰਾਂ ਤੇਰਾਂ ਸਾਲ ਵੱਡਾ ਸੀ । ਜਦੋਂ ਕਰਮੇ ਦੀ ਭੈਣ ਨੇ ਕਿਹਾ ਵੀਰਾ !
“ ਤੈਨੂੰ ਪਤਾ , ਮੇਰੇ ਸਿਰ ਦੇ ਸਾਈਂ ਨੂੰ ਜਹਾਨੋਂ ਰੁੱਖਸਤ ਹੋਇਆਂ ਨੂੰ ਦਸ ਸਾਲ ਹੋ ਗਏ ਹਨ ਤੇ ਮੈਂ ਛੋਟੇ ਛੋਟੇ ਬੱਚੇ ਕਿਵੇਂ ਮੁਸ਼ੱਕਤਾਂ ਨਾਲ ਪਾਲੇ ਹਨ ਉਦੋਂ ਤੈਨੂੰ ਵਿਧਵਾ ਭੈਣ ਦਾ ਫਿਕਰ ਕਿਉ ਨਹੀਂ ਆਇਆ .. ?? “
“ਅੱਜ ਤੇਰੇ ਪੁੱਤ , ਪੋਤਰੇ , ਨੂੰਹਾਂ ਤੈਨੂੰ ਸਾਰੇ ਸੰਭਾਲਦੇ ਹਨ …ਅਜੇ ਸਾਡੀ ਭਰਜਾਈ ਮਰੀ ਨੂੰ ਸਵਾ ਮਹੀਨਾ ਨਹੀਂ ਹੋਇਆ...
...
ਹੋਰ ਕਹਾਣੀਆਂ ਪੜ੍ਹਨ ਲਈ ਜਰੂਰ ਇੰਸਟਾਲ ਕਰੋ ਸਾਡੀ ਪੰਜਾਬੀ ਕਹਾਣੀਆਂ ਐਪ