ਓਹਨੀਂ ਦਿਨੀਂ ਬਾਬਾ ਮੋਤਾ ਸਿੰਘ ਦੀ ਡੇਹਰੀ ਤੇ ਡੰਗਰਾਂ ਦੀ ਸਾਂਭ ਸੰਭਾਲ ਦਾ ਕੰਮ ਕਰਿਆ ਕਰਦਾ ਸੀ!
ਬਾਬਾ ਜੀ ਅਕਸਰ ਹੀ ਡੇਹਰੀ ਤੇ ਸਭ ਤੋਂ ਪਹਿਲਾਂ ਅੱਪੜ ਜਾਇਆ ਕਰਦੇ..ਬਾਕੀਆਂ ਨਾਲ ਓਹਨਾ ਦਾ ਹਮੇਸ਼ਾਂ ਇਹੋ ਗਿਲਾ ਰਹਿੰਦਾ ਕੇ ਵੇਲੇ ਸਿਰ ਨਹੀਂ ਆਉਂਦੇ!
ਇੱਕ ਦਿਨ ਥੋੜੀ ਦੇਰ ਹੋ ਗਈ..ਹੈਰਾਨ ਹੋਇਆ..ਅਗਾਂਹ ਜਾ ਕੇ ਵੇਖਿਆ..ਗੱਲੀ ਦੇ ਮੋੜ ਤੇ ਨਿੱਕੇ ਜਿਹੇ ਬੱਚੇ ਨਾਲ ਗੱਲੀਂ ਲੱਗੇ ਹੋਏ ਸਨ..ਕੋਲ ਹੀ ਉਸਦੀ ਮਾਂ ਖਲੋਤੀ ਸੀ..ਮੈਂ ਪਛਾਣ ਲਿਆ..ਅਜੇ ਘੜੀ ਕੂ ਪਹਿਲਾਂ ਹੀ ਤਾਂ ਸਾਡੇ ਇਥੋਂ ਹੀ ਦੁੱਧ ਲੈ ਕੇ ਗਿਆ..!
ਸਾਈਕਲ ਇੱਕ ਪਾਸੇ ਪੁੱਠਾ ਹੋਇਆ ਪਿਆ ਸੀ ਤੇ ਸਾਰੀ ਸੜਕ ਤੇ ਬੱਸ ਡੁਲਿਆ ਹੋਇਆ ਦੁੱਧ ਹੀ ਨਜਰ ਆ ਰਿਹਾ ਸੀ
ਝਿੜਕਾਂ ਦਿੰਦੀ ਹੋਈ ਮਾਂ ਨੇ ਅਚਾਨਕ ਚੁਪੇੜ ਮਾਰਨ ਲਈ ਆਪਣਾ ਹੱਥ ਉਤਾਂਹ ਨੂੰ ਚੁੱਕਿਆ..
ਬਾਬਾ ਜੀ ਵਿਚ-ਵਿਚਾਲੇ ਪੈ ਗਏ..ਦੋਹਾਂ ਨੂੰ ਡੇਹਰੀ ਤੇ ਲੈ ਆਏ..
ਮੈਨੂੰ ਆਖਣ ਲੱਗੇ ਕਾਕਾ ਚਾਰ ਕਿੱਲੋ ਦੁੱਧ ਪਾ ਦੇ ਇਹਨਾਂ ਦੇ ਭਾਂਡੇ ਵਿਚ!
ਘੜੀ ਕੂ ਮਗਰੋਂ ਪੁੱਛਿਆ ਬਾਬਾ ਜੀ ਚਾਰ ਕਿੱਲੋ ਥੋੜਾ ਨਹੀਂ ਹੁੰਦਾ..ਤੁਸਾਂ ਮੁਫ਼ਤ ਹੀ ਪਾ ਦਿੱਤਾ..ਹਾਲਾਂਕਿ ਗਲਤੀ ਸਾਡੀ ਥੋੜਾ ਸੀ..!
ਅਗਿਓਂ ਹੱਸਣ...
...
ਹੋਰ ਕਹਾਣੀਆਂ ਪੜ੍ਹਨ ਲਈ ਜਰੂਰ ਇੰਸਟਾਲ ਕਰੋ ਸਾਡੀ ਪੰਜਾਬੀ ਕਹਾਣੀਆਂ ਐਪ