ਮੈਂ ਅੱਜ ਪੇਕੇ ਘਰ ਬੈਠੀ ਸੋਚ ਰਹੀ ਰਹੀ ਸੀ ਕਿ ਅੱਜ ਕਿੰਨਾ ਖਾਸ ਦਿਨ ਹੈ ਕਿਉਂ ਕਿ ਅੱਜ ਮਾਂ ਦਿਵਸ ਹੈ । ਕੋਈ ਘਾਟ ਨਹੀਂ ਜਿੰਦਗੀ ਵਿਚ ਕਿੰਨੇ ਸਾਲ ਹੋ ਗਏ ਮਾਂ ਨੂੰ ਛੱਡ ਕੇ ਗਈ ਪਰ ਕਹਿੰਦੇ ਆ ਕੇ ਜਾਂਣ ਵਾਲੇ ਯਾਦ ਆ ਹੀ ਜਾਂਦੇ ਹਨ ਕੋਈ ਕਿੰਨਾ ਵੀ ਕਰੇ ਪਰ ਉਂਹ ਥਾਂ ਖਾਲੀ ਹੀ ਰਹਿੰਦੀ ਆ ਮੇਰੇ ਨਾਲ ਵੀ ਕੁਝ ਇੰਝ ਹੀ ਹੋਇਆ ਗੱਲ ਉਸ ਵਖ਼ਤ ਦੀ ਹੈ ਜਦੋਂ ਹਜੇ ਮੈਂ 3 ਕੁ ਸਾਲਾ ਦੀ ਸੀ ਤੇ ਮਾਂ ਸਾਨੂੰ ਸਭ ਨੂੰ ਛੱਡ ਕੇ ਚਲੀ ਗੀ । ਮੈਨੂੰ ਕੁੱਝ ਵੀ ਯਾਦ ਨਹੀਂ ਕਿਉਂ ਕੇ ਛੋਟੀ ਸੀ ਮੇਰਾ ਹੋਰ ਕੋਈ ਭੈਣ ਭਰਾ ਨਹੀਂ ਸੀ। ਜਦੋ ਇਹ ਹਨੇਰ ਆਇਆ ਤਾਂ ਪਾਪਾ ਆਰਮੀ ਵਿਚ ਸਨ ਤੇ ਪੋਸਟਿੰਗ ਕਿਧਰੇ ਦੂਰ ਦੁਰਾਡੇ ਸੀ ਪਾਪਾ ਨੂੰ ਤਾਰ ਪਾਈ ਗਈ ਪਰ ਪਾਪਾ ਤਾ ਜਾਂਦੀ ਵਾਰ ਮੂੰਹ ਵੀ ਨੀ ਦੇਖ ਸਕੇ ਸੀ ਮੇਰੀ ਮਾਂ ਦਾ ਚਲੋ ਜੋ ਪ੍ਰਮਾਤਮਾ ਨੂੰ ਮਨਜੂਰ ਹੁੰਦਾ ਉਹ ਹੀ ਹੁੰਦਾ ਹੋਣੀ ਅੱਗੇ ਕਿਸੇ ਦਾ ਜ਼ੋਰ ਨਹੀਂ ਹੁੰਦਾ। ਪਾਪਾ ਦੀ ਹਾਲਤ ਇਹ ਸੀ ਵੀ ਨਾ ਤਾ ਨੌਕਰੀ ਛੱਡ ਸਕਦੇ ਸੀ ਨਾ ਮੈਨੂੰ ਨਾਲ ਲੈ ਕੇ ਜਾ ਸਕਦੇ ਸੀ ਸਭ ਨੇ ਪਾਪਾ ਨੂੰ ਸਲਾਹ ਦਿਤੀ ਕੇ ਦੂਜਾ ਵਿਆਹ ਕਰਵਾ ਲੈਣ ਪਾਰ ਪਾਪਾ ਲਈ ਇਹ ਫੈਂਸਲਾ ਲੈਣਾ ਬਹੁਤ ਮੁਸ਼ਤਕ ਭਰਿਆ ਸੀ ਕਿਉਂ ਕਿ ਉਹਨਾਂ ਦਾ ਮਾਂ ਨਾਲ ਲਗਾਵ ਬਹੁਤ ਸੀ ਇਹ ਗੱਲ ਮੈਨੂੰ ਉਦੋਂ ਪਤਾ ਲੱਗੀ ਜਦੋਂ ਉਹਨਾਂ ਦੇ ਜਾਂਣ ਤੋਂ ਬਾਅਦ ਮੈਂ ਉਹਨਾਂ ਦੀ ਉਹ ਡਅਰੀ ਪੜ੍ਹੀ ਜੋ ਉਹ ਲਿਖਦੇ ਸੀ ਬਹੁਤ ਗੱਲਾਂ ਉਹਨਾਂ ਨੇ ਸ਼ਬਦ ਦੇ ਰਾਹੀਂ ਮਾਂ ਨਾਲ ਕੀਤੀਆ ਸੀ। ਚਲੋ ਪਾਪਾ ਮੈਨੂੰ ਦਾਦੀ ਦੇ ਹਵਾਲੇ ਕਰ ਕੇ ਆਪ ਨੌਕਰੀ ਤੇ ਚਲੇ ਗਏ। ਸਮਾਂ ਆਪਣੀ ਚਾਲ ਚਲਦਾ ਗਿਆ ਤੇ ਮੈਂ ਸਕੂਲ ਜਾਣ ਲੱਗ ਗਈ। ਜਦੋਂ ਪਾਪਾ ਛੁੱਟੀ ਆਉਂਦੇ ਤੇ ਮੇਰੇ ਉਹ ਦਿਨ ਤੀਆਂ ਵਾਂਗੂ ਨਿਕਲਦੇ।
ਇਕ ਵਾਰ ਪਾਪਾ ਛੁੱਟੀ ਆਏ ਹੋਏ ਸਨ ਮੈੈਂ ਸਕੂਲ ਗਈ ਹੋਈ ਸੀ ਜਾਦੋਂ ਮੈਂ ਸਕੂਲ ਤੋਂ ਵਾਪਸ ਆਈ ਤਾਂ ਸਾਡੇ ਘਰ ਬਹੁਤ ਇਕੱਠ ਹੋਇਆ ਪਿਆ ਸੀ ਜਦੋਂ ਮੈਂ ਅਗੇ ਗਈ ਤਾਂ ਵੇਖਿਆ ਕੇ ਦਾਦੀ ਨੂੰ ਮੰਜੇ ਤੇ ਪਾਇਆ ਪਿਆ ਸੀ ਉਹ ਵੀ ਸਾਨੂੰ ਛੱਡ ਕੇ ਚਲੇ ਗਏ ।ਹੁਣ ਘਰ ਜਾਵਾਂ ਖਾਲੀ ਹੋ ਗਿਆ ਫੇਰ ਭੂਆ ਹੁਣ ਨੇ ਪਾਪਾ ਨੂੰ ਵਿਆਹ ਲਈ ਜ਼ੋਰ ਪਾਇਆ ਤਾਂ ਉਹ ਮੰਨ ਗਏ ਕਿਉਂ ਕਿ ਮੇਰੀ ਪਰਵਰਿਸ਼ ਬਹੁਤ ਵੱਡੀ ਸਮੱਸਿਆ ਸੀ ਉਹਨਾਂ ਲਈ। ਪਾਪਾ ਆਪਣੀ ਨੌਕਰੀ ਤੇ ਵਾਪਸ ਚਲੇ ਗਏ ਤੇ ਮੈਨੂੰ ਭੂਆ ਛੱਡ ਦਿੱਤਾ ਮੈਨੂੰ ਮੇਰੀ ਭੂਆ...
...
ਹੋਰ ਕਹਾਣੀਆਂ ਪੜ੍ਹਨ ਲਈ ਜਰੂਰ ਇੰਸਟਾਲ ਕਰੋ ਸਾਡੀ ਪੰਜਾਬੀ ਕਹਾਣੀਆਂ ਐਪ