ਡੂੰਘੀ ਸੋਚ
“ਹਾਂ ਬਈ ਭਾਗਵਾਨੇ ਤਿਆਰ ਹੋ ਡੇਰੇ ਜਾਣ ਲਈ?” ਚੋਧਰੀ ਦੀਨਾ ਨਾਥ ਨੇ ਘਰ ਅੰਦਰ ਵੜ੍ਦੇ ਹੀ ਆਪਣੀ ਪਤਨੀ ਰੂਪਾ ਨੂੰ ਪੁੱਛਿਆ।
“ਹਾਂ ਜੀ ਹਾਂ ਜੀ ਬਿਲਕੁਲ ਤਿਆਰ ਹਾਂ ਜੀ। ਬਸ ਗੁੱਡੀ ਦੇ ਕੱਪੜੇ ਹੀ ਬਦਲ ਰਹੀ ਸੀ।” ਉਸਨੇ ਜਵਾਬ ਦਿੱਤਾ।
” ਯਾਰ ਮੈਂ ਤੁਹਾਨੂੰ ਆਖਿਆ ਸੀ ਨਾ ਮੇਰੇ ਆਉਣ ਤੱਕ ਤਿਆਰ ਹੋ ਜਾਣਾ।ਬਾਅਦ ਵਿੱਚ ਭੀੜ ਬਹੁਤ ਹੋ ਜਾਂਦੀ ਹੈ ਬਾਬਾ ਜੀ ਦੇ ਕੋਲ।”
“ਅਸੀਂ ਤਿਆਰ ਹਾਂ ਜੀ ਤੁਸੀਂ ਜਾ ਕੇ ਗੱਡੀ ਸਟਾਰਟ ਕਰੋ ।ਮੈਂ ਤਾਲੇ ਲਗਾ ਕਿ ਮਿੰਟ ਵਿੱਚ ਦੀ ਹੀ ਆ ਗਈ। ”
“ਚਲੋ ਠੀਕ ਹੈ।ਗੁੱਡੀ ਪੁੱਤਰ ਤੂੰ ਮੇਰੇ ਨਾਲ ਹੀ ਆ ਜਾਹ। “ਚੋਧਰੀ ਸਾਹਿਬ ਆਪਣੀ ਸੱਤ ਸਾਲ ਦੀ ਬੇਟੀ ਗੁੱਡੀ ਨੂੰ ਆਪਣੇ ਨਾਲ ਹੀ ਬਾਹਰ ਲੈ ਜਾਂਦੇ ਹਨ।ਜਲਦੀ ਹੀ ਰੂਪਾ ਵੀ ਆ ਜਾਂਦੀ ਹੈ ਤੇ ਉਹ ਤਿੰਨੋ ਬਾਬਾ ਜੀ ਦੇ ਦਰਸ਼ਨਾਂ ਲਈ ਚੱਲ ਪੈਂਦੇ ਹਨ। ਘੰਟੇ ਕੁ ਦੇ ਬਾਅਦ ਹੀ ਉਹ ਡੇਰੇ ਪਹੁੰਚ ਜਾਂਦੇ ਹਨ।
ਡੇਰੇ ਦੇ ਬਾਹਰ ਉਹਨਾਂ ਨੂੰ ਇੱਕ ਔਰਤ ਆਪਣੀ ਕੁੜੀ ਤੇ ਛੋਟੇ -ਮੁੰਡੇ ਦੇ ਨਾਲ ਜਮੀਨ ਉੱਤੇ ਕੱਪੜਾ ਬਿਛਾਈ ਗਰਮੀ ਵਿੱਚ ਬੈਠੀ ਹੋਈ ਮਿਲਦੀ ਹੈ। ।
” ਪਾਪਾ ਜੀ ਇਹ ਇੱਥੇ ਗਰਮੀ ਵਿੱਚ ਕਿਉਂ ਬੈਠੇ ਹਨ? “ਗੁੱਡੀ ਉਹਨਾਂ ਨੂੰ ਬੈਠੇ ਦੇਖ ਕੇ ਪੁੱਛਦੀ ਹੈ।
“ਪੁੱਤਰ ਇਹ ਮੰਗਤੇ ਹਨ ਤੇ ਇੱਥੇ ਬੈਠੇ ਭੀਖ ਮੰਗ ਰਹੇ ਹਨ।”
“ਪਾਪਾ ਜੀ ਮੈਨੂੰ ਲੱਗ ਰਿਹਾ ਹੈ ਕਿ ਇਹ ਭੁੱਖੇ ਹਨ ਕਿਉਂ ਨਾ ਆਪਾਂ ਇਹਨਾਂ ਨੂੰ ਮਿਠਾਈ ਦੇ ਦੇਈਏ। ”
ਗੁੱਡੀ ਪੁੱਤਰ ਆਪਾਂ ਪਹਿਲਾਂ ਬਾਬਾ ਜੀ ਨੂੰ ਭੋਗ ਲਗਾ ਆਈਏ। ਫ਼ੇਰ ਜਿਵੇਂ ਤੇਰਾ ਜੀਅ ਕੀਤਾ ਉਵੇਂ ਹੀ ਕਰ ਲਈ। “ਚੋਧਰੀ ਸਾਹਿਬ ਨੇ ਉਸਨੂੰ ਸਮਝਾਇਆ। ਗੁੱਡੀ ਦਾ ਮਨ ਨਹੀਂ ਸੀ ਕਿ ਉਹ ਅੰਦਰ ਜਾਵੇ ਪਰ ਆਪਣੇ ਪਾਪਾ ਦੀ ਹੱਥ ਫੜ੍ਹੀ ਉਹ ਉਹਨਾਂ ਨੂੰ ਦੇਖਦੀ ਹੋਈ ਬਾਬਾ ਜੀ ਦੇ ਕੋਲ ਅੰਦਰ ਡੇਰੇ ਵਿੱਚ ਪਹੁੰਚ ਜਾਂਦੀ ਹੈ।
“ਬਾਬਾ ਜੀ ਪ੍ਰਣਾਮ । ” ਦੋਵੇਂ ਪਤੀ-ਪਤਨੀ ਬਾਬਾ ਜੀ ਦੇ ਅੱਗੇ ਮੱਥਾ ਟੇਕਦੇ ਹਨ।
“ਖੁਸ਼ ਰਹੋ ਬੱਚਾ ਸਦਾ ਹੀ ਖੁਸ਼ ਰਹੋ। ਮੇਰਾ ਦਾਤਾ ਸਾਰੀਆਂ ਇੱਛਾਵਾਂ ਪੂਰੀਆਂ ਕਰੇਗਾ। ”
“ਗੁੱਡੀ ਪੁੱਤਰ ਤੁਸੀਂ ਵੀ ਬਾਬਾ ਜੀ ਨੂੰ ਮੱਥਾ ਟੇਕੋ। “ਚੋਧਰੀ ਸਾਹਿਬ ਉਸਨੂੰ ਵੀ ਮੱਥਾ ਟੇਕਣ ਨੂੰ ਕਹਿੰਦੇ ਹਨ।
” ਪ੍ਰਣਾਮ ਬਾਬਾ ਜੀ। “ਗੁੱਡੀ ਨਾ ਮਨੇ ਮਨ ਨਾਲ ਬਾਬਾ ਜੀ ਪੈਰੀਂ ਹੱਥ ਲਗਾ ਦਿੰਦੀ ਹੈ।
” ਆਉ ਬੱਚਾ ਕਿਵੇਂ ਆਉਣਾ ਹੋਇਆਂ? ”
“ਬਾਬਾ ਜੀ ਇਹ ਗੁੱਡੀ ਦੀ ਦਾਤ ਵੀ ਸਾਨੂੰ ਇੱਥੋ ਹੀ ਮਿਲੀ ਸੀ। ਬਸ ਇਸੇ ਤਰ੍ਹਾਂ ਇੱਕ ਪੁੱਤਰ ਦੀ ਵੀ ਦਾਤ ਮਿਲ...
...
ਹੋਰ ਕਹਾਣੀਆਂ ਪੜ੍ਹਨ ਲਈ ਜਰੂਰ ਇੰਸਟਾਲ ਕਰੋ ਸਾਡੀ ਪੰਜਾਬੀ ਕਹਾਣੀਆਂ ਐਪ
ਜਗਪਿੰਦਰ ਸਿੰਘ
ਬਹੁਤ ਵਧੀਆ ਜੀ