ਅੱਜ ਇੱਕ ਗੱਲ ਹੋਗੀ ਲਿਖਾਂ ਕੇ ਨਾ ਲਿਖਾਂ। ਪਰ ਲਿਖੇ ਬਗੈਰ ਰਿਹਾ ਵੀ ਨਹੀਂ ਜਾਂਦਾ।
ਅੱਜ ਮੈਂ ਮੇਰੀ ਬੇਗਮ ਨੂੰ ਨਾਲ ਲੈਕੇ ਕਰੋਨਾ ਦੀ ਵੈਕਸੀਨ ਲਗਵਾਉਣ ਸਰਕਾਰੀ ਹਸਪਤਾਲ ਗਿਆ। ਰਸਤੇ ਵਿੱਚ ਜਦੋਂ ਸਪੀਡਮੀਟਰ ਵਿਚ ਬਣੀ ਪੈਟਰੋਲ ਵਾਲਾ ਮੀਟਰ ਦੇਖਿਆ ਤਾਂ ਮੈਨੂੰ ਮੇਰੀ ਵੈਗਨ-ਆਰ ਤੇ ਤਰਸ ਆਇਆ ਕਿ ਇਸਦਾ ਅਖਰੀਲੇ ਡੰਡਾ ਵੀ ਭੱਕ ਭੱਕ ਕਰ ਰਿਹਾ ਸੀ। ਮੈਂ ਗੱਡੀ ਪੈਟਰੋਲ ਪੰਪ ਨੂੰ ਮੋੜ ਲਈ।
“ਹੁਣ ਇਧਰ ਕਿਧਰ।” ਨਾਲ ਬੈਠੀ ਬਾਹਲੀ ਸਿਆਣੀ ਤੋਂ ਬੋਲੇ ਬਿਨ ਰਿਹਾ ਨਾ ਗਿਆ।
“ਵੇਖ ਗੱਡੀ ਆਪਣੀ ਬਹੁਤ ਭੁੱਖੀ ਹੈ। ਪਹਿਲਾਂ ਇਸ ਨੂੰ ਰਜ਼ਾ ਲਈਏ ਫ਼ਿਰ ਅੱਗੇ ਚਲਦੇ ਹਾਂ।” ਮੈਂ ਇਸ਼ਾਰੇ ਨਾਲ ਉਸ ਈ ਸੀ ਜੀ ਵਾਂਗੂ ਦਮ ਤੋੜਦਾ ਡੰਡਾ ਜਿਹਾ ਵਿਖਾਇਆ।
“ਹਾਂ ਮਹੀਨਾ ਤਾਂ ਹੋ ਹੀ ਗਿਆ ਤੇਲ ਪਵਾਏ ਨੂੰ।” ਉਸਨੇ ਠੰਡਾ ਜਿਹਾ ਸਾਂਹ ਲਿਆ। ਇਸੀ ਦੌਰਾਨ ਮੈਨੂੰ ਕਿਸੇ ਓੰ ਪੀ ਸਚਦੇਵਾ ਨਾਮ ਦੇ ਮਿੱਤਰ ਦਾ ਫੋਨ ਆ ਗਿਆ। ਗੱਲ ਮੁੱਕ ਗਈ ਤੇ ਅਸੀਂ ਪੰਪ ਤੇ ਪਹੁੰਚ ਗਏ।
ਮੈਂ ਇੱਕੀ ਸੋ ਦਾ ਪੈਟਰੋਲ ਪਵਾਇਆ। ਤੇ ਆਪਣਾ ਪੰਜਾਬ ਸਿੰਧ ਬੈੰਕ ਵਾਲਾ ਏ ਟੀ ਐੱਮ ਕਾਰਡ ਸਕਰੈਚ ਕਰਨ ਲਈ ਪੰਪ ਦੇ ਕਰਿੰਦੇ ਨੂੰ ਦੇ ਦਿੱਤਾ।
“ਐਂਕਲ...
...
ਹੋਰ ਕਹਾਣੀਆਂ ਪੜ੍ਹਨ ਲਈ ਜਰੂਰ ਇੰਸਟਾਲ ਕਰੋ ਸਾਡੀ ਪੰਜਾਬੀ ਕਹਾਣੀਆਂ ਐਪ