ਤੀਜੀ ਜਾਂ ਚੋਥੀ ਜਮਾਤ ਵਿਚ ਹੋਵਾਂਗਾ!
ਸਾਡੇ ਰੇਲਵੇ ਕਵਾਟਰ ਦਾ ਅਚਾਨਕ ਅੱਧੀ ਰਾਤ ਨੂੰ ਬੂਹਾ ਖੜਕਿਆ..ਅਸੀਂ ਦੋਨੋ ਭੈਣ ਭਰਾ ਵਿੱਚਕਾਰ ਸੁੱਤੀ ਮਾਂ ਨਾਲ ਚਿੰਬੜ ਗਏ!
ਬਾਹਰ ਪਿਤਾ ਜੀ ਸਨ..ਨੱਕ ਵਿਚੋਂ ਨਿੱਕਲ ਰਿਹਾ ਖੂਨ ਅਤੇ ਢਠੀ ਹੋਈ ਪੱਗ ਕਿੰਨਾ ਕੁਝ ਅਣਹੋਣਾ ਬਿਆਨ ਕਰ ਰਹੇ ਸਨ!
ਓਹਨਾ ਕੋਲ ਹੀ ਨੀਵੀਂ ਪਾਈ ਖਲੋਤੀ ਇੱਕ ਨੌਜੁਆਨ ਕੁੜੀ ਨੂੰ ਅੰਦਰ ਲੰਘ ਆਉਣ ਦਾ ਇਸ਼ਾਰਾ ਕੀਤਾ ਅਤੇ ਨਾਲ ਹੀ ਮਾਂ ਦੇ ਜ਼ਿਹਨ ਤੇ ਉਭਰ ਆਏ ਕਿੰਨੇ ਸਾਰੇ ਅਣਪੁੱਛੇ ਸੁਆਲਾਂ ਦੇ ਜੁਆਬ ਵਿਚ ਸਿਰਫ ਏਨਾ ਹੀ ਆਖਿਆ ਕੇ ਹੁਣ ਇਹ ਕੁੜੀ ਰਾਤ ਇਥੇ ਹੀ ਰਹੁ ਤੇ ਨਾਲ ਹੀ ਸਖਤ ਤਾਕੀਦ ਵੀ ਕੀਤੀ ਕੇ ਭਾਵੇਂ ਕੁਝ ਵੀ ਹੋਜੇ ਕੁੰਡਾ ਨਹੀਂ ਖੋਲ੍ਹਣਾ!
ਮਾਂ ਨੇ ਕੋਲ ਹੀ ਸਾਣੀ ਮੰਜੀ ਤੇ ਚਾਦਰ ਵਿਛਾ ਦਿੱਤੀ ਤੇ ਕੁੜੀ ਨੂੰ ਉਥੇ ਲੰਮੇ ਪੈ ਜਾਣ ਦਾ ਇਸ਼ਾਰਾ ਕੀਤਾ!
ਸੁਵੇਰੇ ਮੂੰਹ ਹਨੇਰੇ ਪਿਤਾ ਜੀ ਨੇ ਇੱਕ ਵਾਰ ਫੇਰ ਵਾਜ ਮਾਰੀ!
ਬਾਹਰ ਵਡੇਰੀ ਉਮਰ ਦੀ ਇੱਕ ਔਰਤ ਦੇ ਨਾਲ ਇੱਕ ਨੌਜੁਆਨ ਮੁੰਡਾ ਖਲੋਤਾ ਸੀ!
ਔਰਤ ਨੂੰ ਦੇਖ ਕੋਲ ਲੰਮੇ ਪਈ ਕੁੜੀ ਦਾ ਰੋਣ ਨਿੱਕਲ ਗਿਆ ਤੇ ਉਸਨੇ ਧੂ ਕੇ ਜਾ ਉਸਨੂੰ ਜੱਫੀ ਪਾਈ!
ਦੋਨੋਂ ਮਾਵਾਂ ਧੀਆਂ ਕਿੰਨੇ ਦੇਰ ਗੱਲ ਲੱਗ ਰੋਂਦੀਆਂ ਰਹੀਆਂ ਤੇ ਅਖੀਰ ਕੋਲ ਖਲੋਤੇ ਮੁੰਡੇ ਦੇ ਜ਼ੋਰ ਪਾਉਣ ਤੇ ਕੁੜੀ ਉਸਦੇ ਸਾਈਕਲ ਮਗਰ ਬੈਠ ਹਨੇਰੇ ਵਿਚ ਕਿਧਰੇ ਗੁਆਚ ਗਈ!
ਮਗਰ ਰਹਿ ਗਈ ਵਡੇਰੀ ਉਮਰ ਦੀ ਔਰਤ ਨੇ ਸਾਡੇ ਦੋਨਾਂ ਭੈਣ ਭਰਾਵਾਂ ਦਾ ਕਿੰਨੀ ਵੇਰ ਮੱਥਾ ਚੁੰਮਿਆ ਤੇ ਫੇਰ ਮਾਂ ਨੂੰ ਜੱਫੀ ਵਿਚ ਲੈਂਦਿਆਂ ਹੋਈ ਆਖਣ ਲੱਗੀ ਕੇ ਧੀਏ ਤੇਰੇ ਸਿਰ ਦੇ ਸਾਈਂ ਨੇ ਜੋ ਅੱਜ ਸਾਡੇ ਲਈ ਕੀਤਾ ਏ ਉਸਦਾ ਫਲ ਥੋਨੂੰ ਇਥੇ ਵੀ ਮਿਲੂ ਤੇ ਅਗਲੇ ਜਹਾਨ ਵਿਚ ਵੀ!
ਅਗਲੇ ਦਿਨ ਪਤਾ ਲੱਗਾ ਕੇ ਤਹਿ ਹੋਏ ਰਿਸ਼ਤੇ ਤੋਂ ਨਾਖੁਸ਼ ਉਹ ਕੁੜੀ ਪਿਛਲੀ ਅੱਧੀ ਰਾਤ ਨੂੰ ਘਰੋਂ ਭੱਜ ਰੇਲਵੇ ਸਟੇਸ਼ਨ ਤੇ ਆਣ ਬੈਠੀ ਸੀ ਪਰ ਕਿਸੇ ਕਾਰਨ ਨਾਲਦਾ ਇੱਕਰਾਰ ਕਰਕੇ ਓਥੇ ਨਾ ਬਹੁੜਿਆ!
ਮੁੜ ਸ਼ਰਮ ਤੇ ਪਛਤਾਵੇ ਦੀ ਮਾਰੀ ਗੱਡੀ ਹੇਠ ਸਿਰ ਦੇਣ ਲਾਈਨ ਤੇ ਖਲੋਤੀ ਉਹ...
...
ਹੋਰ ਕਹਾਣੀਆਂ ਪੜ੍ਹਨ ਲਈ ਜਰੂਰ ਇੰਸਟਾਲ ਕਰੋ ਸਾਡੀ ਪੰਜਾਬੀ ਕਹਾਣੀਆਂ ਐਪ