ਸੂਰਜ ਦੀਆ ਕਿਰਨਾਂ ਨੇ ਅਜੇ ਆਪਣਾ ਸਿਰ ਕੱਢਣਾ ਸ਼ੁਰੂ ਹੀ ਕੀਤਾ ਸੀ ਕਿ ਮਿਲਕਾ ਸਿੰਘ ਨੇ ਆਪਣੇ ਬੁਲਾ ਵਿੱਚੋ ਕੁਛ ਬੁਰਬਡ਼ਆਇਆ. ਅਵਾਜ ਏਨੀ ਹੋਲੀ ਸੀ ਕਿ ਸਾਇਦ ਉਸ ਦੇ ਆਪਣੇ ਕੰਨਆ ਨੇ ਵੀ ਨਾ ਸੁਣੀ ਹੋਵੇ. ਸੂਰਜ ਚੜ੍ਹ ਗਿਆ ਹੈ ਉਹ ਇਹੋ ਕਹਿ ਕੇ ਚੜ੍ਹਦੀ ਵਾਲੇ ਪਾਸੇ ਵਾਲੀ ਟਾਕੀ ਨੂੰ ਦੇਖਣ ਲੱਗ ਪਿਆ ਇੰਜ ਜਾਪਦਾ ਸੀ ਜਿਵੇ ਕਿਸੇ ਦੀ ਉਡੀਕ ਕਰ ਰਿਹਾ ਹੋਵੇ ਇੰਨੇ ਨੂੰ ਪੰਛੀਆਂ ਦੀਆ ਲੰਬੀਆਂ ਡਾਰਾ ਉਸ ਨੇ ਆਪਣੀ ਟਾਕੀ ਵਿੱਚੋ ਜਾਂਦੀਆਂ ਦੇਖੀਆ, ਉਨ੍ਹਾਂ ਨੂੰ ਦੇਖ ਕੇ ਉਸ ਦੇ ਬੁਲਾ ਤੇ ਆਈ ਮੁਸਕਾਨ ਐਵੇ ਜਾਪਦੀ ਸੀ ਜਿਵੇ ਬੂਟਿਆਂ ਉਪਰ ਤਰੱਲ਼ ਲਿਸਕਾ ਮਾਰ ਰਹੀ ਹੋਵੇ
ਮਿਲਕਾ ਦਾ ਪੋਤਾ ਬੂਟਾ ਚੜ੍ਹਦੀ ਸਵੇਰ ਦੇ ਨਾਲ ਹੀ ਬੀਤੀ ਰਾਤ ਦੇ ਹਨੇਰੇ ਦੇ ਨੂੰ ਭੁੱਲ ਗਿਆ ਸੀ, ਜੀਤੋ ਸਿੰਦੋ ਨੂੰ ਦੱਸਦੀ ਸੀ ਕੇ ਕਲ ਦੀ ਬਿਜਲੀ ਖ਼ਰਾਬ ਆ, ਬੂਟਾ ਇੰਨਾ ਮੱਸਰ ਦੇ ਲੜਨ ਨਾਲ ਨਹੀ ਸੀ ਰੋਏ ਆ ਜਿਨ੍ਹਾਂ ਹਨੇਰੇ ਦੇ ਡਰ ਨਾਲ ਰੋ ਰਿਹਾ ਸੀ, ਸਾਇਦ ਮਿਲਕੇ ਨੂੰ ਇਹ ਨਹੀ ਪਤਾ ਸੀ ਕੇ ਉਸ ਦੀ ਕੋਈ ਨਹੀ ਸੁਣਦਾ ਤਾ ਹੀ ਆਪਣੀ ਕੰਬ ਰਹੀ ਅਵਾਜ ਚੋਂ ਹੋਲੀ ਹੋਲੀ ਇਹ ਬੋਲਣ ਦੀ ਕੋਸ਼ਿਸ ਕਰ ਰਿਹਾ ਸੀ ਕਿ ਭਾਈ ਬੱਤੀ ਦਾ ਹੱਲ ਕਰ ਲੋ ਰਾਤ ਨੂੰ ਫਿਰ ਹਨੇਰਾ ਹੋਣਾ ਆ
ਆਪਣੇ ਆਪ ਨਾਲ ਗੱਲਾਂ ਕਰਦਾ ਮਿਲਕਾ ਜਾਪ ਦਾ ਸੀ ਕਿ ਕਿਸੇ ਹੋਰ ਦੁਨੀਆਂ ਵਿਚ ਖੋ ਗਿਆ ਹੈ, ਪਤਾ ਨਹੀ ਕਿਉ ਬੀੜ ਵਾਲੇ ਡੇਰੇ ਦੇ ਬਾਬੇ ਦੀ ਕਹੀ ਗੱਲ ਉਸ ਦੇ ਅੱਗੇ ਆ ਰਹੀ ਸੀ ਜੋ ਉਸ ਨੂੰ ਕਹਿ ਰਿਹਾ ਸੀ ਕੇ ਭਾਈ ਅਕਲ ਵਾਲਾ ਬੰਦਾ ਉਹ ਹੀ ਹੁੰਦਾ ਜੋ ਹਨੇਰਾ ਹੋਣ ਤੋ ਪਹਿਲਾ ਪ੍ਰਕਾਸ਼ ਦਾ ਇੰਤਜ਼ਾਮ ਕਰ ਲਵੇ, ਫਰਕ ਕਰਨਾ ਸਮਝ ਤੋ ਪਰੇ ਸੀ ਕੇ ਹਨੇਰਾ ਤੇ ਪ੍ਰਕਾਸ਼ ਕਿਹੜਾ ਸੀ ਜਿਸ ਨੂੰ ਉਸ ਬਾਬੇ ਨੇ ਵਡਾ ਜ਼ੋਰ ਦੇ ਕੇ ਕਿਹਾ ਸੀ,
ਭਲਾ ਦਿਨ ਦੇ ਦੁਪਹਿਰ ਕਿਹੜਾ ਹੋਣ ਵਾਲੇ ਹਨਰੇ ਦਾ ਜ਼ਿਕਰ ਕਰਦਾ, ਬੂਟਾ ਵੀ ਤਾ ਐਵੇ ਹੀ ਸੀ, ਆਪਣੇ ਆਪ ਨੂੰ ਸਾਰੇ ਘਰ ਦਾ ਮਾਲਕ ਦੱਸ ਰਿਹਾ ਸੀ, ਟੂਪਿਸੀਆਂ ਮਾਰ ਦਾ ਫਿਰ ਦਾ, ਜੋ ਕੋਈ ਉਸ ਕਹਿਣ ਦੀ ਕੋਸ਼ਿਸ ਕਰਦਾ ਕੇ ਬੱਤੀ ਦਾ ਹੱਲ ਕਰਲਾ, ਆਪਣੇ ਪਿਓ ਨੂੰ ਕਹਿ ਕੇ, ਅੱਗੋਂ ਖਾਣ ਨੂੰ ਪੈਂਦਾ ਆਪਣੀ ਮਾਂ ਨੂੰ,
ਏਹ ਵੇਲਾ ਖੇਲਣ ਦਾ, ਰਾਤ ਦੀ ਰਾਤ ਨੂੰ ਦੇਖਾ ਗਏ,
ਫਿਰ ਮਿਲਕਾ ਚੁੱਪ ਹੋਏ ਸੋਚ ਦਾ ਸੀ ਇਸ ਨੂੰ ਕੀ ਕਹਿਣਾ ਮੈਂ ਵੀ ਤਾ ਐਵੇ ਹੀ ਕਿਹਾ ਸੀ ਇਕ ਸਾਧ ਨੂੰ, ਜਦੋ ਸਾਰਾ ਪਿੰਡ ਮੇਰੇ ਪਹਟਾ ਦੇ ਜ਼ੋਰ ਨੂੰ ਮੰਨਦਾ ਸੀ ਤੇ ਸਾਧ ਕਹਿੰਦਾ ਸੀ ਪੁੱਤਰਾਂ ਚੰਗੀ ਗੱਲ ਆ ਕਿ ਆਪਣੀ ਸਵੇਰ ਚ ਖੇਲ ਰਿਹਾ ਪਰ ਰਾਤ ਦਾ ਕੋਈ ਹੱਲ ਕੀਤਾ, ਉਸ ਦਾ ਹੱਲ ਹਨਰੇ ਚ ਨਹੀ ਹੋਣਾ, ਦਿਨੇ ਹੀ ਕਰਨਾ ਪੈਣਾ, ਮੈਂ ਡਰਦਾ ਕਿਸੇ ਹਨਰੇ ਤੋ, ਮੇਰੇ ਇਹ ਕਹਿਣ ਤੋ ਬਾਅਦ ਸ਼ਾਧ ਨੇ ਮੈਨੂੰ ਇਹੀ ਕਿਹਾ ਸੀ ਕਹਿ
ਰਬ ਤਰਾਂ ਭਲਾ ਕਰੇ
ਮਿਲਕਾ ਬਾਬੇ ਦੇ ਕੰਨ ਕੋਲੋਂ ਲੱਗਦੀ ਮੱਖੀ ਬਾਬੇ ਦਾ ਧਿਆਨ ਖਿੱਚ ਕੇ...
...
ਹੋਰ ਕਹਾਣੀਆਂ ਪੜ੍ਹਨ ਲਈ ਜਰੂਰ ਇੰਸਟਾਲ ਕਰੋ ਸਾਡੀ ਪੰਜਾਬੀ ਕਹਾਣੀਆਂ ਐਪ
Rajpal singh
ਬਹੁਤ ਵਧੀਆ ਜੀ