ਡੁੱਬਦੇ ਸੂਰਜ
ਦੋ ਸ਼ਬਦ
ਇਹ ਕਹਾਣੀਆਂ ਕਹਾਣੀਆਂ ਬਾਅਦ ਵਿੱਚ ਬਣਦੀਆਂ ਨੇ ਇਹ ਪਹਿਲਾ ਸੁਫਨਾ ਬਣਦੀਆਂ ਨੇ, ਫੇਰ ਕਿਸੇ ਦੀ ਜ਼ਿੰਦਗੀ,ਤੇ ਜਦੋਂ ਇਹ ਦੋਵੇਂ ਨਹੀਂ ਬਣ ਪਾਉਂਦੀਆਂ , ਫੇਰ ਮੇਰੇ ਵਰਗਾ ਕੋਈ ਪੱਥਰ ਦਿਲ ਇਨਸਾਨ ਇਹਨਾਂ ਨੂੰ ਕਹਾਣੀ ਬਣਾ ਲੋਕਾਂ ਅੱਗੇ ਪੇਸ਼ ਕਰ ਦੇਂਦਾ ਹੈ… ਸੁਖਦੀਪ ਸਿੰਘ ਰਾਏਪੁਰ
ਕਹਾਣੀ….
ਉਹ ਸਿਆਣੇ ਆਖਦੇ ਹੁੰਦੇ ਨੇ ਨਾ,ਕਿ ਕੀ ਪਤਾ ਕਿਹੜੇ ਰਾਹ ਲੈ ਜਾਣਾਂ ਰਹਿੰਦੀ ਉਮਰ ਦੀਆਂ ਵਾਟਾਂ ਨੇ,ਬਸ ਏਦਾਂ ਹੀ ਇੱਕ ਦਿਨ ਮੇਰਾ ਰਾਬਤਾ ਇੱਕ ਬਿਲਕੁਲ ਅਣਜਾਣ ਕੁੜੀ ਨਾਲ ਹੋਇਆ,ਜੋ ਅੰਦਰੋਂ ਇੱਕ ਘੜੇ ਵਾਂਗ ਪੂਰੀ ਤਰ੍ਹਾਂ ਭਰੀ ਹੋਈ ਸੀ, ਬੇਸ਼ੱਕ ਮੈਂ ਉਹਦੇ ਬਾਰੇ ਬਹੁਤਾ ਕੁਝ ਤੇ ਨਹੀਂ ਸੀ ਜਾਣਦਾ ਨਾ ਉਹ ਮੇਰੇ ਬਾਰੇ ਜਾਣਦੀ ਸੀ ,ਪਰ ਫੇਰ ਵੀ ਉਸਨੇ ਬਿਨਾਂ ਕੁਝ ਸੋਚੇ ਸਮਝੇ, ਖੁਦ ਨਾਲ਼ ਬੀਤੇ ਇੱਕ ਇੱਕ ਪਲ਼ ਤੋਂ ਮੈਨੂੰ ਰੂਬਰੂ ਕਰਵਾਇਆ, ਜਿਹਨਾਂ ਪਲਾਂ ਨੂੰ ਮੈਂ ਆਪਣੇ ਲਫ਼ਜ਼ਾਂ ਵਿਚ ਹੂਬਹੂ ਤੁਹਾਡੇ ਅੱਗੇ ਪੇਸ਼ ਕਰਾਂਗਾ।
ਮੇਰੀ ਜਿੰਦਗੀ ਦੀ ਇੱਕ ਹੀ ਖਵਾਇਸ਼ ਸੀ,ਕਿ ਜੇਕਰ ਮੈਂ ਕਿਸੇ ਨੂੰ ਪਿਆਰ ਕਰਾਂ ਤਾਂ ਬਦਲੇ ਵਿੱਚ ਉਹ ਵੀ ਮੈਨੂੰ ਓਨਾ ਪਿਆਰ ਹੀ ਕਰੇ ਜਿੰਨਾਂ ਮੈਂ ਕਰਾਂ, ਪਰ ਅਫਸੋਸ ਮੇਰੀ ਇਹੀ ਖਵਾਇਸ਼ ਜ਼ਿੰਦਗੀ ਭਰ ਅਧੂਰੀ ਰਹੀ।
ਮੇਰਾ ਨਾਮ ਕੋਮਲਪ੍ਰੀਤ ਮੈਂ ਪੰਜਾਬ ਦੇ ਇੱਕ ਖੂਬਸੂਰਤ ਤੇ ਇਤਿਹਾਸਕ ਤੇ ਜਿਸ ਨੂੰ ਗੁਰੂ ਕੀ ਨਗਰੀ ਵੀ ਕਿਹਾ ਜਾਂਦਾ ਹੈ, ਸ੍ਰੀ ਅੰਮ੍ਰਿਤਸਰ ਸਾਹਿਬ ਦੀ ਰਹਿਣ ਵਾਲੀ ਹਾਂ, ਮੈਂ ਜਨਮ ਤੋਂ ਹੀ ਇੱਥੇ ਰਹਿ ਰਹੀਂ ਹਾਂ,ਮੇਰਾ ਵੀ ਇੱਕ ਆਮ ਪਰਿਵਾਰਾਂ ਵਾਂਗ ਆਮ ਜਿਹਾ ਪਰਿਵਾਰ ਹੈ,ਜਿਸ ਵਿਚ ਮੇਰੇ ਮੰਮੀ, ਪਾਪਾ,ਭੈਣ , ਭਰਾ ਤੇ ਮੈਂ ਰਹਿੰਦੇ ਹਾਂ, ਮੈਂ ਤਿੰਨੇ ਭੈਣ ਭਰਾਵਾਂ ਵਿਚੋਂ ਵੱਡੀ ਹਾਂ, ਮੈਂ ਸਕੂਲ ਦੀ ਪੜ੍ਹਾਈ ਏਥੇ ਹੀ ਲਾਗੇ ਇੱਕ ਪ੍ਰਾਈਵੇਟ ਸਕੂਲ ਵਿੱਚ ਕੀਤੀ ਹੈ, ਮੈਨੂੰ ਬਚਪਨ ਤੋਂ ਹੀ ਕਹਾਣੀਆਂ ਵਾਲੀਆਂ ਕਿਤਾਬਾਂ ਪੜ੍ਹਨ ਦਾ ਬਹੁਤ ਸ਼ੌਕ ਰਿਹਾ ਹੈ,ਤੇ ਜਿਵੇਂ ਜਿਵੇਂ ਮੈਂ ਵੱਡੀ ਹੋਈ, ਮੈਨੂੰ ਕਹਾਣੀਆਂ ਦੇ ਨਾਲ਼ ਨਾਲ਼ ਨਾਵਲ ਪੜ੍ਹਨ ਦਾ ਵੀ ਸ਼ੌਕ ਪੈ ਗਿਆ, ਸਕੂਲਾਂ ਕਾਲਜਾਂ ਵਿੱਚ ਪਿਆਰ, ਮੁਹੱਬਤ ਦੇ ਕਿੱਸੇ ਆਮ ਹੀ ਸੁਣਨ ਨੂੰ ਮਿਲਦੇ ਨੇ, ਮੈਂ ਵੀ ਬਹੁਤ ਸੁਣੇ,ਪਰ ਮੈਂ ਇਹ ਸਭ ਕਾਸੇ ਤੋਂ ਬਹੁਤ ਦੂਰ ਰਹਿ ਕੇ ਖੁਸ ਸੀ ਇਹ ਨਹੀਂ ਸੀ ਕਿ ਮੈਨੂੰ ਇਸ ਬਾਰੇ ਕੁਝ ਪਤਾ ਨਹੀਂ ਸੀ, ਮੈਂ ਇਹ ਸਭ ਕਾਸੇ ਤੋਂ ਚੰਗੀ ਤਰ੍ਹਾਂ ਵਾਕਿਫ਼ ਸਾਂ,ਬਸ ਮੈਨੂੰ ਉਂਜ ਹੀ ਇਹ ਸਭ ਵਧੀਆ ਨਹੀਂ ਸੀ ਲੱਗਦਾ, ਮੇਰੇ ਨਾਲ ਦੀਆਂ ਸਹੇਲੀਆਂ ਵੀ ਮੇਰੇ ਨਾਲ਼ ਚੰਗੀ ਤਰ੍ਹਾਂ ਗੱਲ ਨਾ ਕਰਦੀਆਂ ਕਿਉਂਕਿ ਉਹਨਾਂ ਨੂੰ ਏਵੇਂ ਸੀ, ਮੈਂ ਅਜਿਹੀਆਂ ਗੱਲਾਂ ਕਰਨ ਤੋਂ ਚਿੜ ਮੰਨਦੀ ਹਾਂ, ਐਦਾਂ ਹੀ ਮੇਰੀ ਸਕੂਲ ਦੀ ਜ਼ਿੰਦਗੀ ਬੀਤੀ।
ਫੇਰ ਮੈਂ ਕਾੱਲਜ ਵਿਚ ਦਾਖ਼ਲਾ ਲਿਆ ,ਜੋ ਘਰ ਤੋਂ ਜ਼ਿਆਦਾ ਦੂਰ ਨਹੀਂ ਸੀ, ਮੈਂ ਤਿੰਨ ਸਾਲ ਇਸ ਕਾਲਜ ਵਿੱਚ ਬੀ.ਏ ਦੀ ਪੜ੍ਹਾਈ ਪੂਰੀ ਕਰੀ , ਪਰ ਉਸਤੋਂ ਬਾਅਦ ਮੈਂ ਐੱਮ.ਏ ਪੜਾਈ ਕਰਨ ਲਈ ਕਾੱਲਜ ਬਦਲਣ ਦੀ ਘਰ ਜ਼ਿੱਦ ਕਰੀ, ਇਸਦਾ ਕਾਰਨ ਇਹ ਸੀ ਕਿ ਏਥੇ ਕੋਈ ਵੀ ਮੇਰੀ ਚੰਗੀ ਸਹੇਲੀ ਨਹੀਂ ਸੀ ਬਣ ਪਾਈਂ, ਫੇਰ ਘਰਦਿਆਂ ਨੇ ਮੇਰੀ ਜ਼ਿੱਦ ਪੂਰੀ ਕਰੀ ਤੇ,ਮੇਰਾ ਐਮ.ਏ ਦਾ ਦਾਖ਼ਲਾ ਖਾਲਸਾ ਕਾਲਜ ਵਿੱਚ ਕਰਵਾ ਲਿਆ,ਕਰਦੇ ਕਰਾਉਂਦੇ ਪਹਿਲਾਂ ਸਾਲ ਵਧੀਆ ਬੀਤ ਗਿਆ, ਏਥੇ ਮੇਰੇ ਬੈਚ ਦੀਆਂ ਸਾਰੀਆਂ ਕੁੜੀਆਂ ਹੀ ਵਧੀਆਂ ਮੇਰੀਆਂ ਸਹੇਲੀਆਂ ਬਣ ਚੁੱਕੀਆਂ ਸਨ।
ਉਸਤੋਂ ਬਾਅਦ ਅਚਾਨਕ ਇੱਕ ਮੋੜ ਆਇਆ, ਗੱਲ ਐੱਮ.ਏ ਦੇ ਦੂਸਰੇ ਸਾਲ ਦੇ ਇਮਤਿਹਾਨਾਂ ਦੇ ਸਮੇਂ ਦੀ ਹੈ, ਜਦੋਂ ਘਰਦਿਆਂ ਨੇ ਮੈਨੂੰ ਫੋਨ ਲੈ ਕੇ ਦੇ ਦਿੱਤਾ, ਮੈਂ ਨਵਾਂ ਫੋਨ ਲੈਂਦੇ ਸਾਰ ਹੀ ਆਪਣੀਆਂ ਦੋਸਤਾਂ ਕੋਲੋਂ ਫੇਸਬੁੱਕ ਤੇ ਅਕਾਊਂਟ ਬਣਾ ਲਿਆ, ਜਿਹੜੇ ਰਾਹੇ ਮੈਂ ਜਾਣ ਤੋਂ ਡਰਦੀ ਸੀ,ਉਸ ਵੱਲ ਆਪ ਹੀ ਤੁਰ ਪਈ, ਉਥੇ ਮੈਨੂੰ ਇੱਕ ਮੁੰਡਾ ਮਿਲਿਆ ਜਿਸ ਦਾ ਨਾਮ ਸੀ ਸੁਖ,ਸਾਡੀ ਹੌਲ਼ੀ ਹੌਲ਼ੀ ਗੱਲ ਹੋਣ ਲੱਗੀ, ਫ਼ੇਰ ਹਰ ਰੋਜ਼ ਸਾਰਾ ਸਾਰਾ ਦਿਨ ਵਾਂਗ ਗੱਲ ਹੋਣ ਲੱਗੀ, ਏਵੇਂ ਲੱਗਦਾ ਸੀ ਜਿਵੇਂ ਇੱਕ ਨਵੀਂ ਹੀ ਦੁਨੀਆਂ ਬਣ ਗਈ ਹੋਵੇ,ਸਾਡੀ ਗੱਲ ਹੁੰਦਿਆਂ ਇੱਕ ਮਹੀਨਾ ਹੀ ਹੋਇਆ ਸੀ। ਮੈਨੂੰ ਸੁਖ ਵਧੀਆ ਲੱਗਣ ਲੱਗਾ, ਮੈਂ ਉਸਨੂੰ ਮਿਲਣ ਲਈ ਕਿਹਾ,ਪਰ ਉਸਨੇ ਮਨਾਂ ਕਰ ਦਿੱਤਾ, ਕਿਉਂਕਿ ਮੈਂ ਉਸਨੂੰ ਵੇਖਣਾਂ ਤੇ ਸਮਝਣਾ ਚਾਹੁੰਦੀ ਸੀ,ਸਾਡੀ ਮਿਲਣ ਗਿਲਣ ਦੀ ਲਗਾਤਾਰ ਦੋ ਤਿੰਨ ਮਹੀਨੇ ਗੱਲ ਚੱਲਦੀ ਰਹੀ,ਅਖੀਰ ਇੱਕ ਦਿਨ ਤੈਅ ਹੋਇਆ ਸਤਾਰਾਂ ਅਗਸਤ, ਸਵੇਰੇ ਦੇ ਦੱਸ ਵਜੇ ਦਾ ਸਮਾਂ ਰੱਖਿਆ ਗਿਆ,ਸੁਖ ਦਾ ਪਿੰਡ ਨਾਲ਼ ਲੱਗਦੇ ਹੀ ਸ਼ਹਿਰ ਕੋਲ਼ ਸੀ।
ਮੈਂ ਸਵੇਰੇ ਸਵੇਰੇ ਬੜੀ ਜਲਦੀ ਉੱਠ ਖਲੋਈ, ਬਹੁਤ ਮਨੋਂ ਮਨੀਂ ਬਹੁਤ ਹੀ ਜ਼ਿਆਦਾ ਚਾਅ ਸੀ, ਮੈਨੂੰ ਸਾਰੀ ਰਾਤ ਵੀ ਨੀਂਦ ਨਹੀਂ ਸੀ ਆਈ, ਮੈਨੂੰ ਪਤਾ ਮੈਂ ਰਾਤ ਕਿੰਨੀ ਔਖੀ ਲੰਘਾਈ ਸੀ, ਮੈਂ ਸਵੇਰੇ ਜਲਦੀ ਜਲਦੀ ਘਰ ਦਾ ਸਾਰਾ ਕੰਮ ਨਿਬੇੜ ਦਿੱਤਾ ਮੈਂ ਘਰ ਇੱਕ ਦਿਨ ਪਹਿਲਾਂ ਹੀ ਕਹਿ ਦਿੱਤਾ ਸੀ ਕਿ ਮੈਂ ਕੱਲ ਨੂੰ ਆਪਣੀ ਇਕ ਸਹੇਲੀ ਨਾਲ ਸ੍ਰੀ ਹਰਿਮੰਦਰ ਸਾਹਿਬ ਮੱਥਾ ਟੇਕਣ ਜਾਣਾਂ ਹੈ, ਮੈਂ ਸਹੀ ਨੌਂ ਵੱਜਦੇ ਨੂੰ ਘਰੋਂ ਬੱਸ ਸਟੈਂਡ ਚਲੀ ਗਈ ਤੇ ਪੌਣੇ ਦੱਸ ਵਜੇ ਨੂੰ ਮੈਂ ਸ੍ਰੀ ਹਰਿਮੰਦਰ ਸਾਹਿਬ ਪਹੁੰਚ ਗਈ, ਮੈਂ ਮੱਥਾ ਟੇਕ ਕੇ ਬਾਹਿਰ ਆ ਗਈ ਤੇ ਸਰੋਵਰ ਦੇ ਪਾਸੇ ਬੈਠ ਸੁਖ ਦਾ ਇੰਤਜ਼ਾਰ ਕਰਨ ਲੱਗੀ,ਏਸ ਵਕਤ ਲਗਪਗ ਗਿਆਰਾਂ ਵੱਜਣ ਵਾਲੇ ਸਨ, ਮੈਂ ਸੁਖ ਨੂੰ ਫੋਨ ਕਰਿਆ ਤਾਂ ਫ਼ੋਨ ਸਵਿੱਚ ਆੱਫ ਆ ਰਿਹਾ ਸੀ, ਮੈਂ ਉਥੇ ਹੀ ਬੈਠੀ ਰਹੀ, ਕਰਦੇ ਕਰਾਉਂਦੇ ਬਾਰਾਂ ਵੀ ਵੱਜ ਗਏ,ਸੁਖ ਹਲੇ ਵੀ ਨਹੀਂ ਸੀ ਆਇਆ ਨਾ ਹੀ ਉਸਦਾ ਫ਼ੋਨ ਆਇਆ, ਮੈਂ ਕਿੰਨੇ ਫੋਨ ਲਗਾਏ, ਏਦਾਂ ਹੀ ਇੱਕ ਵੱਜ ਗਿਆ, ਮੈਂ ਆਪ ਮੁਹਾਰੇ ਰੋ ਰਹੀ ਸੀ, ਮੈਂ ਖ਼ੁਦ ਨੂੰ ਰੋਕ ਵੀ ਰਹੀ ਸੀ,ਪਰ ਅੱਖਾਂ ਦਾ ਪਾਣੀਂ ਜ਼ਿੱਦ ਕਰੀਂ ਬੈਠਾ ਸੀ, ਮੈਂ ਦੋ ਵਜੇ ਸੁਖ ਨੂੰ ਫੋਨ ਲਗਾਇਆ,ਰਿੰਗ ਜਾ ਰਹੀ ਸੀ, ਪਰ ਉਸਨੇ ਫੋਨ ਨਾ ਚੁੱਕਿਆ,ਸਾਰਾ ਦਿਨ ਕਮਲਿਆ ਵਾਂਗ ਖਾਣ ਵਾਲੀ ਕੁੜੀ, ਅੱਜ ਸਵੇਰ ਦੀ ਬਿਲਕੁਲ ਭੁੱਖੀ ਭਾਣੀ ਸੀ, ਮੇਰਾ ਰੋ ਰੋ ਬੁਰਾ...
...
ਹੋਰ ਕਹਾਣੀਆਂ ਪੜ੍ਹਨ ਲਈ ਜਰੂਰ ਇੰਸਟਾਲ ਕਰੋ ਸਾਡੀ ਪੰਜਾਬੀ ਕਹਾਣੀਆਂ ਐਪ